ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਡਲਿਵਰੀ ਕਰਵਾਉਣ ਜਾ ਰਹੀ ਅੌਰਤ ਇਕ ਸਡ਼ਕ ਹਾਦਸੇ ’ਚ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਡਲਿਵਰੀ ਦੌਰਾਨ ਉਸ ਦੀ ਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਹਿੰਮਤਪੁਰਾ ਦੀ ਅਮਨ ਕੌਰ ਪਤਨੀ ਕਾਕਾ ਸਿੰਘ ਅੱਜ ਜਣੇਪਾ ਦਰਦ ਸ਼ੁਰੂ ਹੋਣ ’ਤੇ ਆਪਣੇ ਪਤੀ ਨਾਲ ਮੋਟਰਸਾਈਕਲ ’ਤੇ ਆਪਣੇ ਪਿੰਡ ਹਿੰਮਤਪੁਰਾ ਤੋਂ ਸਰਕਾਰੀ ਹਸਪਤਾਲ ਬਿਲਾਸਪੁਰ ਨੂੰ ਡਲਿਵਰੀ ਕਰਵਾਉਣ ਲਈ ਜਾ ਰਹੀ ਸੀ ਕਿ ਭਾਗੀਕੇ-ਮਾਛੀਕੇ ਰੋਡ ’ਤੇ ਹਾਦਸਿਆਂ ਦਾ ਕਾਰਨ ਬਣੇ ਚੌਰਾਹੇ ਦੀ ਚਾਦੀਵਾਰੀ ਕਾਰਨ ਇਕ ਗੱਡੀ ਦੀ ਲਪੇਟ ’ਚ ਆਉਣ ’ਤੇ ਉਹ ਗੰਭੀਰ ਜ਼ਖਮੀ ਹੋ ਗਈ।
ਘਟਨਾ ਦਾ ਪਤਾ ਲੱਗਦਿਆਂ ਹੀ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੀ ਐਂਬੂਲੈਂਸ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਉਸ ਨੂੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਡਲਿਵਰੀ ਦੌਰਾਨ ਉਕਤ ਅੌਰਤ ਅਤੇ ਉਸ ਦੇ ਬੱਚੇ ਦੀ ਮੌਤ ਹੋ ਗਈ। ਦੂਸਰੇ ਪਾਸੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਦਾ ਖੌਅ ਬਣੇ ਉਪਰੋਕਤ ਚੌਕ ’ਤੇ ਹਾਦਸਿਆਂ ਤੋਂ ਬਚਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ।
ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਡਾਕਟਰ ’ਤੇ ਲਾਪ੍ਰਵਾਹੀ ਕਰਨ ਦਾ ਲਾਇਆ ਦੋਸ਼
ਮੋਗਾ ਤੋਂ ਸੰਦੀਪ- ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮਹਿਲਾ ਦੀ ਮੌਤ ਦਾ ਕਾਰਨ ਜੱਚਾ-ਬੱਚਾ ਵਾਰਡ ਦੇ ਡਾਕਟਰਾਂ ਵੱਲੋਂ ਕੀਤੀ ਲਾਪ੍ਰਵਾਹੀ ਕਰਨਾ ਕਹਿੰਦੇ ਹੋਏ ਐਮਰਜੈਂਸੀ ਵਾਰਡ ’ਚ ਹੰਗਾਮਾ ਖਡ਼ਾ ਕਰ ਦਿੱਤਾ। ਪਰਿਵਾਰ ਵਾਲੇ ਇਸ ਵਾਰਡ ਤੋਂ ਮ੍ਰਿਤਕਾ ਦੀ ਲਾਸ਼ ਹਟਾਉਣ ਲਈ ਤਿਆਰ ਨਹੀਂ ਹੋਏ ਅਤੇ ਕਾਫੀ ਦੇਰ ਤੱਕ ਅੌਰਤ ਮਾਹਰ ਡਾਕਟਰ ’ਤੇ ਦੋਸ਼ ਲਾਉਂਦੇ ਹੋਏ ਵਿਰਲਾਪ ਕਰਦੇ ਰਹੇ। ਮੌਕੇ ’ਤੇ ਪਹੁੰਚੀ ਪੁਲਸ ਨੇ ਵੀ ਲਾਸ਼ ਨੂੰ ਲਾਸ਼ ਘਰ ’ਚ ਰੱਖਣ ਅਤੇ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਫਿਰ ਜਾ ਕੇ ਉਹ ਲਾਸ਼ ਨੂੰ ਘਰ ’ਚ ਰੱਖਣ ਲਈ ਰਾਜੀ ਹੋਏ। ਦੂਸਰੇ ਪਾਸੇ ਮਾਹਿਰ ਡਾਕਟਰ ਦੇ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ, ਉਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਟਾਫ ’ਤੇ ਦੁਰਵਿਵਹਾਰ ਕਰਨ ਦੇ ਵੀ ਦੋਸ਼ ਲਾਏ, ਜਿਸ ਦੇ ਡਾਕਟਰਾਂ ਤੇ ਸਟਾਫ ਨੇ ਦੋਸ਼ਾਂ ਨੂੰ ਗਲਤ ਦੱਸਿਆ।
ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਲਈ ਪੀ. ਐੱਸ. ਯੂ. ਵੱਲੋਂ ਰੋਸ ਪ੍ਰਦਰਸ਼ਨ
NEXT STORY