ਪਟਿਆਲਾ (ਕੰਵਲਜੀਤ) : ਪਟਿਆਲਾ ਜ਼ਿਲ੍ਹਾ ਦੇ ਲਲੀਨਾ ਪਿੰਡ ਤੋਂ ਬੋਲੜ ਰੋਡ ਸਥਿਤ ਸਨੋਰ ਭਾਰਤੀ ਗੈਸ ਏਜੰਸੀ ਦੇ ਨਜ਼ਦੀਕੀ ਖੇਤਾਂ ਚੋ ਪ੍ਰਵਾਸੀ ਮਜਦੂਰ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ। ਪੁਲਸ ਦੇ ਨਾਲ ਫਾਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ।
ਇਹ ਵੀ ਪੜ੍ਹੋ : ਜ਼ਿਲ੍ਹੇ ’ਚ 'ਸਵੀਪ' ਗਤੀਵਿਧੀਆਂ ’ਚ ਹੋਰ ਤੇਜ਼ੀ ਲਿਆਉਣ ਲਈ ਨੋਡਲ ਅਫਸਰਾਂ ਨੂੰ ਹਦਾਇਤ
ਪੇਂਟ ਦਾ ਕੰਮ ਕਰਨ ਵਾਲੇ ਮ੍ਰਿਤਕ ਮਜ਼ਦੂਰ ਦਾ ਨਾਮ ਨਰੇਸ਼ ਸੈਣੀ ਦੱਸਿਆ ਜਾ ਰਿਹਾ ਹੈ ਜੋ ਕਿ ਬਿਹਾਰ ਰਹਿਣ ਵਾਲਾ ਸੀ। ਉਸਦੇ ਸਰੀਰ ਤੇ ਕੁਝ ਨਿਸ਼ਾਨ ਮਿਲੇ ਹਨ ਜਿਨ੍ਹਾਂ ਦੀ ਜਾਂਚ ਫਾਰੈਂਸਿਕ ਟੀਮ ਕਰ ਰਹੀ ਹੈ। ਇਸ ਮੌਕੇ 'ਤੇ ਪਹੁੰਚੇ ਐੱਸ.ਪੀ. ਸਿਟੀ ਪਟਿਆਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਉਨ੍ਹਾਂ ਨੂੰ 9 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਖੇਤਾਂ ਚ ਇਕ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਸਾਡੀ ਸਨੌਰ ਥਾਣਾ ਦੀ ਪੁਲਿਸ ਮੌਕੇ ਤੇ ਪਹੁੰਚੀ। ਮ੍ਰਿਤਕ ਦਾ ਨਾਂ ਨਰੇਸ਼ ਸੈਣੀ ਦੱਸਿਆ ਜਾ ਰਿਹਾ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ। ਇਸਦੇ ਸਰੀਰ ਤੇ ਸਾਨੂੰ ਕੁਝ ਨਿਸ਼ਾਨ ਮਿਲੇ ਹਨ ਜਿਨ੍ਹਾਂ ਦੀ ਅਸੀਂ ਜਾਂਚ ਕਰ ਰਹੇ ਹਾਂ।
ਇਹ ਵੀ ਪੜ੍ਹੋ: ਤਹਿਸੀਲਾਂ 'ਚ ਹੁੰਦੀ ਖੱਜਲ-ਖੁਆਰੀ ਤੋਂ ਮਿਲੇਗਾ ਛੁਟਕਾਰਾ, ਪੰਜਾਬ ਸਰਕਾਰ ਵੱਲੋਂ ਰਜਿਸਟਰੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ ਫਟੀ ਗੈਸ ਪਾਈਪਲਾਈਨ, ਮੌਕੇ 'ਤੇ ਪਈਆਂ ਭਾਜੜਾਂ, ਪੁਲਸ ਨੇ ਬੰਦ ਕਰਵਾਈ ਆਵਾਜਾਈ (ਤਸਵੀਰਾਂ)
NEXT STORY