ਫਾਜ਼ਿਲਕਾ, (ਜ. ਬ.)– ਥਾਣਾ ਸਿਟੀ ਦੀ ਪੁਲਸ ਨੇ 4 ਪਛਾਤੇ ਅਤੇ 1 ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗੁਆਂਢੀ ਸੂਬੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲੇ ਦੇ ਸਾਦੁਲ ਸ਼ਹਿਰ ਵਾਸੀ ਪਵਨ ਕੁਮਾਰ ਵੱਲੋਂ ਥਾਣਾ ਸਿਟੀ ਪੁਲਸ ਫਾਜ਼ਿਲਕਾ ਦੇ ਕੋਲ ਦਰਜ ਰਿਪੋਰਟ ਮੁਤਾਬਕ 19 ਦਸੰਬਰ ਨੂੰ ਰਾਤ ਸਾਢੇ 11 ਵਜੇ ਜਦੋਂ ਉਹ ਆਪਣੇ ਦੋਸਤ ਦੇ ਘਰ ਖਾਣਾ ਖਾਣ ਜਾ ਰਿਹਾ ਸੀ ਤਾਂ ਫਾਜ਼ਿਲਕਾ ਵਾਸੀ ਦਲੀਪ ਦੱਤ, ਰੂਪੇਸ਼ ਬਾਂਸਲ, ਚੇਤਨ, ਕਾਰਤਿਕ ਤੇ 1 ਅਣਪਛਾਤੇ ਵਿਅਕਤੀ ਨੇ ਉਸ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ। ਉਸ ਦੇ ਪੈਸੇ ਤੇ ਚੈੱਕ ਖੋਹ ਲਏ। ਐੱਸ. ਐੱਸ. ਪੀ. ਫਾਜ਼ਿਲਕਾ ਦੀ ਪ੍ਰਵਾਨਗੀ ਮਗਰੋਂ ਥਾਣਾ ਸਿਟੀ ਦੀ ਪੁਲਸ ਨੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੰਘਣੀ ਧੁੰਦ ਨਾਲ ਓਵਰਲੋਡਿਡ ਵਾਹਨ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ
NEXT STORY