ਲੁਧਿਆਣਾ (ਮਹਿਰਾ)- ਅਦਾਲਤ ’ਚ ਬਕਾਇਆ ਕੇਸ ਦੌਰਾਨ ਮੁਲਜ਼ਮ ਧਿਰ ਦੀ ਮਦਦ ਕਰਨ ਬਦਲੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਮੰਗਣ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿਲ ਦੀ ਸਪੈਸ਼ਲ ਅਦਾਲਤ ਨੇ ਸਰਕਾਰੀ ਵਕੀਲ ਜਤਿੰਦਰ ਸਿੰਘ ਚਹਿਲ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਮਾਲੇਰਕੋਟਲਾ ਨਿਵਾਸੀ ਵਧੀਕ ਪਬਲਿਕ ਪ੍ਰੋਸੀਕਿਊਟਰ ਜਤਿੰਦਰ ਸਿੰਘ ਚਹਲ ਨੂੰ 50 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਇਸ ਸਬੰਧੀ 2018 ’ਚ ਵਿਜੀਲੈਂਸ ਨੇ ਉਕਤ ਮੁਲਜ਼ਮ ਵਧੀਕ ਪਬਲਿਕ ਪ੍ਰੋਸੀਕਿਊਟਰ ਜਤਿੰਦਰ ਸਿੰਘ ਚਹਿਲ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਡਿਪੂ 'ਚੋਂ ਸਸਤਾ ਰਾਸ਼ਨ ਲੈਣ ਵਾਲੇ ਜ਼ਰੂਰ ਪੜ੍ਹੋ ਇਹ ਖ਼ਬਰ, ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨਿਵਾਸੀ ਮਿਲਰਗੰਜ ਨੇ ਦੋਸ਼ ਲਾਇਆ ਸੀ ਕਿ ਉਹ ਸਾਈਕਲ ਸਪੇਅਰ ਪਾਰਟਸ ਦਾ ਕਾਰੋਬਾਰ ਕਰਦਾ ਹੈ। 11 ਅਪ੍ਰੈਲ 2016 ਨੂੰ ਉਨ੍ਹਾਂ ਦਾ ਭਰਾ, ਉਸ ਦੀ ਪਤਨੀ ਅਤੇ ਬੇਟਾ ਉਨ੍ਹਾਂ ਦੀ ਫੈਕਟਰੀ ’ਚ ਆਏ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਸ ਨੇ ਉਨ੍ਹਾਂ ਦੇ ਹੀ ਵਿਰੁੱਧ ਕੇਸ ਦਰਜ ਕਰ ਲਿਆ ਸੀ।
ਮੁਕੱਦਮੇ ਦੌਰਾਨ ਸ਼ਿਕਾਇਤਕਰਤਾ ਦੇ ਵਕੀਲ ਨੇ ਅਦਾਲਤ ’ਚ ਜਿਥੇ ਉਨ੍ਹਾਂ ਦਾ ਮਾਮਲਾ ਵਿਚਾਰ ਅਧੀਨ ਸੀ, ਦੋਸ਼ਮੁਕਤ ਕਰਨ ਲਈ ਇਕ ਅਰਜ਼ੀ ਦਾਇਰ ਕੀਤੀ ਸੀ ਅਤੇ ਉਸ ਸਮੇਂ ਮੁਲਜ਼ਮ ਉਸ ਅਦਾਲਤ ’ਚ ਸਰਕਾਰੀ ਵਕੀਲ ਸੀ। ਮੁਲਜ਼ਮ ਨੇ ਬੇਨਤੀ ਦਾ ਵਿਰੋਧ ਨਾ ਕਰਨ ਲਈ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ।
ਇਸ ਬਾਰੇ ਸ਼ਿਕਾਇਤਕਰਤਾ ਨੇ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ’ਚ ਸ਼ਿਕਾਇਤ ਕਰਵਾ ਦਿੱਤੀ ਸੀ। ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ- ਸਰਹੱਦੀ ਇਲਾਕੇ 'ਚ ਇਕ ਵਾਰ ਫ਼ਿਰ ਦਿਖੇ ਸ਼ੱਕੀ, ਪੁਲਸ ਤੇ ਕਮਾਂਡੋ ਫੋਰਸ ਅਲਰਟ ਮੋਡ 'ਤੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯੂਨੀਵਰਸਿਟੀ ਹੋਸਟਲ ਦੇ ਮੈੱਸ 'ਚੋਂ ਨਿਲਕਿਆ ਕੀੜਾ, ਵਿਦਿਆਰਥੀਆਂ ਨੇ ਘੇਰਿਆ ਡੀਨ ਦਫ਼ਤਰ
NEXT STORY