ਬਠਿੰਡਾ- ਪਿੰਡ ਪੱਕਾ ਕਲਾ 'ਚ ਬੀਤੇ ਦਿਨ ਸਵੇਰੇ 6 ਵਜੇ ਚਿੱਟੇ ਦੀ ਓਵਰਡੋਜ਼ ਕਾਰਨ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਦਿੱਤਾ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪੱਕਾ ਕਲਾ ਵਜੋਂ ਹੋਈ ਹੈ। ਮ੍ਰਿਤਕ ਦੀ ਦਾਦੀ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੋਤਾ ਗੁਰਦਿੱਤਾ ਸਿੰਘ ਸ਼ਰਾਬ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ। ਕੰਮ ਕਰਦਿਆਂ ਉਹ ਚਿੱਟੇ ਦਾ ਆਦੀ ਹੋ ਗਿਆ। ਚਿੱਟੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਅਜੇ ਸੱਤ ਦਿਨ ਹੀ ਹੋਏ ਸੀ ਕਿ ਉਹ ਨਸ਼ਾ ਛੁਡਾਊ ਕੇਂਦਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਘਰ ਭੱਜ ਗਿਆ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਸਵੇਰੇ ਉਸ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਗੁਆਂਢੀਆਂ ਤੇ ਪਰਿਵਾਰ ਵਾਲਿਆਂ ਨੇ ਮੌਕੇ 'ਤੇ ਡਾਕਟਰ ਨੂੰ ਬੁਲਾਇਆ, ਪਰ ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਟੀਕਾ ਲਗਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਤਾਇਆ ਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ-ਛੇ ਸਾਲਾਂ ਤੋਂ ਨਸ਼ਾ ਕਰਦਾ ਸੀ ਅਤੇ ਵਿਆਹਿਆ ਹੋਇਆ ਸੀ। ਡੇਢ ਮਹੀਨੇ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ਅਤੇ ਉਸਦਾ ਇੱਕ ਪੰਜ ਸਾਲ ਦਾ ਪੁੱਤਰ ਵੀ ਹੈ।
ਇਹ ਵੀ ਪੜ੍ਹੋ- ਸੁਨਾਮ ਵਿਖੇ ਗਰਭਪਾਤ ਕਰਵਾਉਣ ਆਈ ਔਰਤ ਨਾਲ ਵਾਪਰੀ ਅਣਹੋਣੀ, ਮੌਕੇ ਤੋਂ ਫ਼ਰਾਰ ਹੋਈ ਨਰਸ
ਦੂਜੇ ਪਾਸੇ ਨਸ਼ੇ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਸ਼ੇ ਦੇ ਆਦੀ ਵਿਅਕਤੀ ਨੂੰ ਇਕ ਕੁੜੀ ਵੱਲੋਂ ਟੀਕਾ ਲਗਾਇਆ ਗਿਆ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੰਤਪੁਰਾ ਰੋਡ ਕੋਲ ਰੇਲਵੇ ਲਾਈਨ ਦੀ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਪਿੰਡ ਘਟਿਆਂਵਾਲੀ ਦੀ ਨਹਿਰ ਦੇ ਸੜਕ ਕਿਨਾਰੇ ਇਕ ਵਿਅਕਤੀ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਦੀ ਵੀਡੀਓ ਵਾਇਰਲ ਹੋਈ। ਵੀਡੀਓ ਬਣਾਉਣ ਵਾਲਾ ਵਿਅਕਤੀ ਇਹ ਸਭ ਕਰਨ ਤੋਂ ਰੋਕਦਾ ਹੈ ਤਾਂ ਨੌਜਵਾਨ ਉਸ ਨੂੰ ਗਾਲ੍ਹਾਂ ਕੱਢਦਾ ਹੈ ਅਤੇ ਉਸ 'ਤੇ ਹਮਲਾ ਕਰਨ ਦੀ ਧਮਕੀ ਦਿੰਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਬਣਨ ਜਾ ਰਹੀ ਸਾਰਾਗੜ੍ਹੀ ਜੰਗੀ ਯਾਦਗਾਰ, ਮੁੱਖ ਮੰਤਰੀ ਭਲਕੇ ਰੱਖਣਗੇ ਨੀਂਹ ਪੱਥਰ
NEXT STORY