ਲੁਧਿਆਣਾ,(ਸੇਠੀ)- ਆਮਦਨ ਕਰ ਵਿਭਾਗ ਦੀ ਰੇਂਜ-5 ਨੇ ਮੰਗਲਵਾਰ ਨੂੰ ਮਹਾਨਗਰ ਦੇ 2 ਨਾਮੀ ਯੂਨਿਟਾਂ ’ਤੇ ਛਾਪਾ ਮਾਰਿਆ ਸੀ, ਜਿਸ ਉਪਰੰਤ ਦੋਵਾਂ ਯੂਨਿਟਾਂ ਨੇ 60 ਲੱਖ ਰੁਪਏ ਸਰੰਡਰ ਕਰਵਾਏ, ਜਿਸ ’ਚੋਂ ਵਾਲ ਆਰਟ ਇੰਟੀਰੀਅਰ ਤੋਂ 20 ਲੱਖ, ਜਦੋਂਕਿ ਜੇ. ਐੱਸ. ਉੱਭੀ ਐਲੂਮੀਨੀਅਮ ਹਾਊਸ ਤੋਂ 40 ਲੱਖ ਰੁਪਏ ਸਰੰਡਰ ਕਰਵਾਏ ਹਨ। ਇਹ ਕਾਰਵਾਈ ਪ੍ਰਿੰਸੀਪਲ ਕਮਿਸ਼ਨਰ ਡੀ. ਐੱਸ. ਚੌਧਰੀ ਅਤੇ ਜੁਆਇੰਟ ਕਮਿਸ਼ਨਰ ਏ. ਕੇ. ਧੀਰ ਦੇ ਨਿਰਦੇਸ਼ਾਂ ’ਤੇ ਕੀਤੀ ਗਈ, ਜਿਸ ਵਿਚ ਉਨ੍ਹਾਂ ਦੇ ਨਾਲ ਆਈ. ਟੀ. ਓ. ਅਤੇ ਹੋਰ ਇੰਸਪੈਕਟਰ ਸ਼ਾਮਲ ਰਹੇ। ਵਿਭਾਗ ਵਲੋਂ ਇਨ੍ਹਾਂ ਦੋਵੇਂ ਯੂਨਿਟਾਂ ’ਤੇ ਕਈ ਘੰਟੇ ਚੱਲੀ ਕਾਰਵਾਈ ਵਿਚ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਟੀਮ ਨੂੰ ਮੌਕੇ ’ਤੇ ਕਈ ਦਸਤਾਵੇਜ਼ ਹੱਥ ਲੱਗੇ। ਵਿਭਾਗੀ ਸੂਤਰਾਂ ਮੁਤਾਬਕ ਦੋਵੇਂ ਯੂਨਿਟਾਂ ਦੇ ਸਟਾਕ ਅਤੇ ਖਾਤਿਆਂ ਵਿਚ ਵੀ ਫਰਕ ਪਾਇਆ ਗਿਆ।
ਸਮਾਰਟਚਿੱਪ ਕੰਪਨੀ ਦੇ ਮੁਲਾਜ਼ਮ ਖਿਲਾਫ ਪੁਲਸ ਨੇ ਦਰਜ ਕੀਤੀ ਐੱਫ. ਆਈ. ਆਰ.
NEXT STORY