ਅਬੋਹਰ (ਸੁਨੀਲ)–ਅੱਜ ਸਵੇਰੇ ਅਬੋਹਰ ਫਾਜ਼ਿਲਕਾ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ’ਚ ਖੋਖਾ ਚਲਾਉਣ ਵਾਲੇ ਬਜ਼ੁਰਗ ਨੂੰ ਨੌਜਵਾਨਾਂ ਨੇ ਲੁੱਟਦੇ ਹੋਏ ਹਜ਼ਾਰਾਂ ਦੀ ਨਕਦੀ ਅਤੇ ਸਿਗਰਟਾਂ ਦੇ ਪੈਕੇਟ ਚੋਰੀ ਕਰ ਲਏ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਜਾਣਕਾਰੀ ਦਿੰਦਿਆਂ ਕੁੰਦਨ ਲਾਲ ਧੀਂਗੜਾ ਵਾਸੀ ਨੇੜੇ ਢਾਣੀ ਮਸੀਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪਿਛਲੇ 30 ਸਾਲਾਂ ਤੋਂ ਅਨਾਜ ਮੰਡੀ ’ਚ ਖੋਖਾ ਚਲਾ ਰਿਹਾ ਹੈ ਅਤੇ ਉਸ ਦੀਆਂ ਚਾਰ ਲੜਕੀਆਂ ਹਨ। ਇਥੇ ਖੋਖਾ ਚਲਾਉਣ ਦੇ ਨਾਲ-ਨਾਲ ਉਹ ਰਾਤ ਨੂੰ ਇਥੇ ਸੌਂਦਾ ਵੀ ਹੈ।
ਇਹ ਵੀ ਪੜ੍ਹੋ- ਸ਼ੱਕੀ ਹਾਲਾਤ 'ਚ ਵਿਦੇਸ਼ ਗਏ ਨੌਜਵਾਨ ਦੀ ਮੌਤ, ਦੋ ਮਾਸੂਮ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਅੱਜ ਤੜਕੇ 4 ਵਜੇ ਦੇ ਕਰੀਬ ਤਿੰਨ ਨੌਜਵਾਨ ਜਿਹੜੇ ਕਿ ਅਕਸਰ ਮੰਡੀ ’ਚ ਘੁੰਮਦੇ ਰਹਿੰਦੇ ਸਨ, ਉਨ੍ਹਾਂ ਨੇ ਉਸ ਨੂੰ ਬਾਹਰ ਤੋਂ ਆਵਾਜ਼ ਲਾਉਂਦੇ ਹੋਏ ਦੇਸਾਈ ਬੀੜੀ ਦਾ ਬੰਡਲ ਮੰਗਿਆ, ਜਦ ਉਸ ਨੇ ਬਾਹਰ ਆ ਕੇ ਉਨ੍ਹਾਂ ਨੂੰ ਸ਼ੰਕਰ ਕੰਪਨੀ ਦਾ ਬੰਡਲ ਦਿੱਤਾ ਤਾਂ ਉਹ ਦੇਸਾਈ ਬੀੜੀ ਦੀ ਮੰਗ ਕਰਦੇ ਹੋਏ ਉਸ ਦੇ ਖੋਖੇ ’ਚ ਹੀ ਵੜ ਆਏ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਸੂਬੇ ਦੇ 7 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
ਜਦੋਂ ਉਸ ਨੇ ਉਕਤ ਨੌਜਵਾਨ ਨੂੰ ਬੰਡਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਖੋਖੇ ’ਚ ਲੱਗਾ ਸੀ. ਸੀ. ਟੀ. ਵੀ. ਕੈਮਰਾ ਹੇਠਾਂ ਉਤਾਰ ਲਿਆ ਅਤੇ ਉਸਦੇ ਖੋਖੇ ’ਚ ਰੱਖੇ ਗੱਲੇ ’ਚੋਂ ਨਕਦੀ ਅਤੇ ਮਹਿੰਗੀ ਕੰਪਨੀ ਦੇ ਸਿਗਰਟਾਂ ਦੇ ਪੈਕੇਟ ਕੱਢ ਲਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਤਿੰਨੇ ਨੌਜਵਾਨ ਖੋਖੇ ਦੇ ਪਿੱਛੇ ਤੋਂ ਕੰਧ ਟੱਪ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਉਸ ਨੇ ਸਿਟੀ ਥਾਣਾ ਨੰਬਰ 1 ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਓ ਸਾਵਧਾਨ! ਜਾਰੀ ਹੋਈਆਂ ਹਦਾਇਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ, ਸਕੂਲ, ਦਫ਼ਤਰ ਰਹਿਣਗੇ ਬੰਦ
NEXT STORY