ਤਪਾ ਮੰਡੀ (ਸ਼ਾਮ,ਗਰਗ)- ਬੇਸ਼ੱਕ ਪੁਲਸ ਨੇ 2 ਦਿਨ ਪਹਿਲਾਂ ਚੋਰਾਂ ਦੇ ਗਿਰੋਹ ਨੂੰ ਫੜਕੇ ਕਾਨੂਨੀ ਸਿਕੰਜੇ ‘ਚ ਲੈ ਲਿਆ,ਪਰ ਫਿਰ ਵੀ ਚੋਰਾਂ ਨੇ ਘੁੰਨਸ-ਢਿਲਵਾਂ ਰੋਡ ਸਥਿਤ ਸਾਬਕਾ ਫ਼ੌਜੀ ਦੇ ਘਰ ਦਿਨ-ਦਿਹਾੜੇ ਲੱਖਾਂ ਰੁਪਏ ਦਾ ਸੋਨਾ-ਚਾਂਦੀ ਚੋਰੀ ਕਰ ਲਿਆ। ਇਸ ਸਬੰਧੀ ਸਾਬਕਾ ਫ਼ੌਜੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮਜਦੂਰੀ ਗਿਆ ਹੋਇਆ ਸੀ,ਪਤਨੀ ਬਠਿੰਡਾ ਵਿਖੇ ਦਵਾਈ ਲੈਣ ਗਈ ਹੋਈ। ਲੜਕਾ ਅਤੇ ਨੂੰਹ ਫੋਟੋਗ੍ਰਾਫੀ ਦੀ ਪਿੰਡ ਕਰਦੇ ਦੁਕਾਨ ਤੇ ਸਨ।
ਇਹ ਖ਼ਬਰ ਵੀ ਪੜ੍ਹੋ - ਸਫ਼ਾਈ ਸੇਵਕ ਦੀ ਤਨਖ਼ਾਹ 'ਚੋਂ ਹਿੱਸਾ ਲੈ ਰਿਹਾ ਸੀ ਨਗਰ ਨਿਗਮ ਸੁਪਰਵਾਈਜ਼ਰ, ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਜਦ ਉਹ ਮਜਦੂਰੀ ਤੋਂ ਵਾਪਸ ਆਇਆ ਤਾਂ ਦੇਖਿਆ ਕਿ ਘਰ ਦਾ ਮੁੱਖ ਗੇਟ ਖੁਲ੍ਹਾ ਪਿਆ ਸੀ ਅਤੇ ਅਦਰਲੇ ਦਰਵਾਜ਼ਿਆਂ ਦੇ ਦਿੰਦਰੇ ਟੁੱਟੇ ਪਏ ਸੀ ਅਤੇ ਕਮਰੇ ‘ਚ ਪਈ ਪੇਟੀ ਦੀ ਫਰੋਲਾ-ਫਰਾਲੀ ਕਰਕੇ 4 ਤੋਲੇ ਸੋਨੇ ਦੇ ਜੇਵਰ ਅਤੇ 5 ਤੋਲੇ ਚਾਂਦੀ ਦੇ ਜੇਵਰ ਗਾਇਬ ਸਨ। ਫ਼ੌਜੀ ਨੇ ਪਹਿਲਾਂ ਗੁਆਂਢੀ ਸਰਪੰਚ ਜਗਤਾਰ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ ਜਿਸ ਨੇ ਤੁਰੰਤ ਤਪਾ ਪੁਲਸ ਨੂੰ ਸੂਚਨਾ ਦਿੱਤੀ।

ਜਾਂਚ ਅਧਿਕਾਰੀ ਗੁਰਤੇਜ ਸਿੰਘ ਨੇ ਮੌਕਾ ਦੇਖਣ ਉਪਰੰਤ ਸਹਾਇਕ ਥਾਣੇਦਾਰ ਗਿਆਨ ਸਿੰਘ ਦੀ ਅਗਵਾਈ ਹੇਠ ਪੁੱਜੀ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਮੁਦੱਈ ਫ਼ੌਜੀ ਦੇ ਬਿਆਨ ਕਲਮਬੰਦ ਕੀਤੇ। ਬਰਨਾਲਾ ਤੋਂ ਫਿੰਗਰ ਪ੍ਰਿੰਟਰ ਰਣਜੀਤ ਸਿੰਘ ਅਤੇ ਅਣਜੀਤ ਕੌਰ ਦੀ ਅਗਵਾਈ ‘ਚ ਪੁੱਜੀ ਟੀਮ ਜਾਂਚ ਕਰਨ ‘ਚ ਜੁੱਟ ਗਈ ਹੈ। ਇਹ ਚੋਰੀ ਸਵੇਰੇ 10 ਵਜੇ ਤੋਂ ਲੈਕੇ 4 ਵਜੇ ਦੇ ਵਿਚਕਾਰ ਹੋਈ ਹੈ।
PWRDA ਵੱਲੋਂ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਸਬੰਧੀ ਮਨਜ਼ੂਰੀਆਂ ਦੇਣ ਲਈ ਆਨਲਾਈਨ ਪੋਰਟਲ ਸ਼ੁਰੂ
NEXT STORY