ਲੁਧਿਆਣਾ (ਰਾਜ) : ਹਥਿਆਰਾਂ ਦੇ ਜ਼ੋਰ ’ਤੇ ਰਾਹਗੀਰਾਂ ਦੀ ਲੁੱਟ-ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਥਾਣਾ ਪੀ. ਏ. ਯੂ. ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ 32 ਬੋਰ ਦੀ ਪਿਸਤੌਲ, 4 ਕਾਰਤੂਸ, ਵਾਰਦਾਤਾਂ ਵਿਚ ਵਰਤਿਆ ਬਾਈਕ, ਲੈਪਟਾਪ ਤੇ 4 ਮੋਬਾਈਲ ਬਰਾਮਦ ਕੀਤੇ ਹਨ। ਮੁਲਜ਼ਮ ਪ੍ਰਤਾਪ ਸਿੰਘ ਵਾਲਾ ਦਾ ਰਹਿਣ ਵਾਲਾ ਪ੍ਰਦੀਪ ਕੁਮਾਰ ਉਰਫ਼ ਲੱਲਾ ਅਤੇ ਹੈਬੋਵਾਲ ਕਲਾਂ ਦਾ ਸੋਨੂੰ ਕੁਮਾਰ ਹੈ। ਦੋਵੇਂ ਮੁਲਜ਼ਮਾਂ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਏ. ਡੀ. ਸੀ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਕਮਲਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਦੋਵੇਂ ਮੁਲਜ਼ਮ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਉਹ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਸ਼ੇਖਾਵਤ ਨੇ ਲਿਆ ਸਕਾਈ ਡਾਈਵਿੰਗ ਦਾ ਆਨੰਦ, ਆਸਮਾਨ 'ਚ ਉੱਡਦੇ ਜਹਾਜ਼ ਤੋਂ ਮਾਰੀ ਛਾਲ
ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਹਥਿਆਰ ਬਰਾਮਦ ਕੀਤੇ ਹਨ। ਮੁੱਢਲੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਤੇ ਨਸ਼ਾ ਪੂਰਾ ਕਰਨ ਲਈ ਹੀ ਰਾਹਗੀਰਾਂ ਨਾਲ ਵਾਰਦਾਤਾਂ ਕਰਦੇ ਹਨ। ਪੁਲਸ ਮੁਤਾਬਕ ਮੁਲਜ਼ਮ ਇਲਾਕੇ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਕਰੀਬ 15 ਤੋਂ ਵੱਧ ਵਾਰਦਾਤਾਂ ਕਰ ਚੁੱਕੇ ਹਨ।
ਮੁਲਜ਼ਮ ਲੱਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ। ਉਹ ਅਲੀਗੜ੍ਹ ਦੇ ਆਪਣੇ ਇਕ ਜਾਣਕਾਰ ਜ਼ਰੀਏ ਨਾਜਾਇਜ਼ ਹਥਿਆਰ ਲੈ ਕੇ ਆਇਆ ਸੀ। ਉਸੇ ਹਥਿਆਰ ਦੇ ਜ਼ੋਰ ’ਤੇ ਉਹ ਇਲਾਕੇ ਵਿਚ ਵਾਰਦਾਤਾਂ ਕਰਦੇ ਸਨ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਕੇ ਪਤਾ ਲਾਉਣ ਵਿਚ ਜੁਟੀ ਹੈ ਕਿ ਉਨ੍ਹਾਂ ਦੇ ਨਾਲ ਕਿੰਨੇ ਲੋਕ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਪਣੀਆਂ ਹਰਕਤਾਂ ਤੋਂ ਪਾਕਿਸਤਾਨ ਨਹੀਂ ਆ ਰਿਹਾ ਬਾਜ਼, ਹੁਣ ਡਰੋਨ ਰਾਹੀਂ ਭਾਰਤ 'ਚ ਸੁੱਟੇ ਪਿਸਤੌਲ ਤੇ ਮੈਗਜ਼ੀਨ
NEXT STORY