ਨੈਸ਼ਨਲ ਡੈਸਕ : ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਨਾਰਨੌਲ ਵਿਚ 'ਸਕਾਈ ਡਾਈਵਿੰਗ' ਵਿਚ ਹਿੱਸਾ ਲਿਆ ਅਤੇ ਆਸਮਾਨ ਵਿਚ ਉੱਡਦੇ ਹੋਏ ਜਹਾਜ਼ ਤੋਂ ਛਾਲ ਮਾਰੀ। ਉਨ੍ਹਾਂ ਕਿਹਾ ਕਿ ਉਹ ਹਵਾਈ ਖੇਡਾਂ (ਏਅਰੋ-ਸਪੋਰਟਸ) ਸੈਰ-ਸਪਾਟਾ ਖੇਤਰ ਵਿਚ ਭਾਰਤ ਦਾ ਉੱਜਵਲ ਭਵਿੱਖ ਦੇਖ ਰਹੇ ਹਨ। ਵਿਸ਼ਵ ਸਕਾਈ ਡਾਈਵਿੰਗ ਦਿਵਸ ਦੇ ਮੌਕੇ 'ਤੇ ਮੰਤਰੀ ਨੇ ਇਕ ਜਹਾਜ਼ ਨੂੰ ਵੀ ਹਰੀ ਝੰਡੀ ਦਿਖਾਈ। ਇਸ ਜਹਾਜ਼ ਦਾ ਇਸਤੇਮਾਲ ਸਕਾਈ ਡਾਈਵਿੰਗ ਲਈ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਦੇਸ਼ ਦਾ ਇਹ ਪਹਿਲਾ ਅਜਿਹਾ ਜਹਾਜ਼ ਹੈ। ਸ਼ੇਖਾਵਤ ਆਸਮਾਨ ਵਿਚ ਰੋਮਾਂਚ ਦਾ ਅਨੁਭਵ ਕਰਨ ਲਈ ਸਵੇਰੇ ਤੜਕੇ ਨਾਰਨੌਲ ਹਵਾਈ ਪੱਟੀ ਪਹੁੰਚ ਗਏ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਵੀ ਮੌਜੂਦ ਸਨ। ‘ਟੈਂਡਮ ਸਕਾਈਡਾਈਵਿੰਗ’ ਤੋਂ ਤੁਰੰਤ ਬਾਅਦ ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ। 'ਟੈਂਡਮ ਸਕਾਈਡਾਈਵਿੰਗ' ਵਿਚ ਇਕ ਪੇਸ਼ੇਵਰ ਸਕਾਈਡਾਈਵਰ ਪੂਰੀ ਕਸਰਤ ਦੌਰਾਨ ਭਾਗੀਦਾਰ ਦੇ ਨਾਲ ਰਹਿੰਦਾ ਹੈ।
ਇਹ ਵੀ ਪੜ੍ਹੋ : ਕਾਂਗੜਾ 'ਚ ਲੱਗੇ ਭੂਚਾਲ ਦੇ ਝਟਕੇ, 17 ਜੁਲਾਈ ਤੋਂ ਹੋਵੇਗੀ ਭਾਰੀ ਬਾਰਿਸ਼
ਸ਼ੇਖਾਵਤ ਨੇ ਕਿਹਾ, ''ਇਹ ਦਿਨ ਯਕੀਨੀ ਤੌਰ 'ਤੇ ਮੇਰੇ ਲਈ ਇਕ ਸਾਹਸੀ ਦਿਨ ਹੈ। ਇਹ ਪੂਰੀ ਦੁਨੀਆ ਲਈ ਹਵਾਈ ਖੇਡਾਂ ਦੇ ਖੇਤਰ ਵਿਚ ਇਕ ਮਹੱਤਵਪੂਰਨ ਦਿਨ ਹੈ, ਜਦੋਂ ਲੋਕ ਪਹਿਲੀ ਵਾਰ ਵਿਸ਼ਵ ਸਕਾਈ ਡਾਈਵਿੰਗ ਦਿਵਸ ਮਨਾ ਰਹੇ ਹਨ। ਇੱਥੇ ਨਾਰਨੌਲ (ਹਵਾਈ ਪੱਟੀ), ਭਾਰਤ ਵਿਚ ਸਕਾਈ ਡਾਈਵਿੰਗ ਦੀ ਸਹੂਲਤ ਸ਼ੁਰੂ ਹੋ ਗਈ ਹੈ। ਮੈਂ ਅੱਜ ਇੱਥੇ ਹਵਾਈ ਜਹਾਜ਼ ਤੋਂ ਛਾਲ ਮਾਰ ਦਿੱਤੀ।” ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, “ਮੈਂ ਬਹੁਤ ਰੋਮਾਂਚਿਤ ਮਹਿਸੂਸ ਕਰ ਰਿਹਾ ਹਾਂ ਅਤੇ ਅੱਜ ਤੋਂ ਸੈਰ-ਸਪਾਟਾ ਖੇਤਰ ਅਤੇ ਹਵਾਈ ਖੇਡਾਂ ਵਿਚ ਭਾਰਤ ਦੇ ਸੁਨਹਿਰੇ ਭਵਿੱਖ ਦੀ ਉਮੀਦ ਕਰ ਸਕਦਾ ਹਾਂ।”
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਸਾਹਸੀ ਖੇਡਾਂ ਵੱਲ ਰੁਚੀ ਵਧੀ ਹੈ ਅਤੇ ਵੱਡੀ ਗਿਣਤੀ ਵਿਚ ਭਾਰਤੀ ਇਨ੍ਹਾਂ ਹਵਾਈ ਖੇਡਾਂ ਅਤੇ ਸਕਾਈ ਡਾਈਵਿੰਗ ਦਾ ਆਨੰਦ ਲੈਣ ਲਈ ਯੂਏਈ (ਦੁਬਈ), ਸਿੰਗਾਪੁਰ, ਥਾਈਲੈਂਡ, ਨਿਊਜ਼ੀਲੈਂਡ ਵਰਗੇ ਵੱਖ-ਵੱਖ ਦੇਸ਼ਾਂ ਵਿਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਇਕ ਐਡਵੈਂਚਰ ਗਤੀਵਿਧੀ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਅਤੇ ਇਹ ਦੇਸ਼ ਵਿਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਵੀ ਇਕ ਅਹਿਮ ਕਦਮ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗੜਾ 'ਚ ਲੱਗੇ ਭੂਚਾਲ ਦੇ ਝਟਕੇ, 17 ਜੁਲਾਈ ਤੋਂ ਹੋਵੇਗੀ ਭਾਰੀ ਬਾਰਿਸ਼
NEXT STORY