ਚੰਡੀਗਡ਼੍ਹ, (ਸੰਦੀਪ)- ਸੈਕਟਰ-18 ’ਚ ਇਕ ਘਰ ਦੀ ਅਲਮਾਰੀ ’ਚੋਂ ਚੋਰ ਲੱਖਾਂ ਰੁਪਏ ਨਕਦ, ਜਵੈਲਰੀ ਅਤੇ ਲਾਇਸੈਂਸੀ ਪਿਸਟਲ ਚੋਰੀ ਕਰ ਕੇ ਲੈ ਗਏ। ਪੁਲਸ ਨੇ ਕੇਸ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਮਕਾਨ ਮਾਲਕਣ ਜਸਵਿੰਦਰ ਕੌਰ ਕਿਸੇ ਕੰਮ 2-3 ਦਿਨਾਂ ਲਈ ਬਾਹਰ ਗਈ ਹੋਈ ਸੀ। ਅਲਮਾਰੀ ’ਚੋਂ 2 ਲੱਖ ਰੁਪਏ, ਡਾਇਮੰਡ ਬੈਂਗਲ, ਕੀਮਤੀ ਹੈਂਡ ਵਾਚ ਅਤੇ ਉਨ੍ਹਾਂ ਦਾ. 22 ਬੋਰ ਦਾ ਪਿਸਟਲ ਚੋਰੀ ਹੋਇਆ ਹੈ।
ਸੋਮਵਾਰ ਸ਼ਾਮ ਨੂੰ ਚੋਰੀ ਦੀ ਸੂਚਨਾ ਮਿਲਦੇ ਹੀ ਸੈਕਟਰ-19 ਥਾਣਾ ਪੁਲਸ ਅਤੇ ਸੀ. ਐੱਫ. ਐੱਸ. ਐੱਲ. ਟੀਮ ਮੌਕੇ ’ਤੇ ਪਹੁੰਚੀ। ਟੀਮ ਨੇ ਘਰ ਅਤੇ ਅਲਮਾਰੀ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਅਲਮਾਰੀ ’ਤੇ ਲੱਗੇ ਫਿੰਗਰ ਪ੍ਰਿੰਟ ਵੀ ਨਮੂਨੇ ਦੇ ਤੌਰ ’ਤੇ ਇਕੱਠੇ ਕੀਤੇ ਹਨ।
ਜਸਵਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦਾ ਖੇਤੀਬਾਡ਼ੀ ਦਾ ਕਾਰੋਬਾਰ ਹੈ। ਹਾਲ ਹੀ ’ਚ ਉਹ ਘਰੋਂ 2-3 ਦਿਨਾਂ ਲਈ ਬਾਹਰ ਗਈ ਸੀ, ਇਸ ਦੌਰਾਨ ਚੋਰੀ ਹੋਈ। ਪੁਲਸ ਇਥੇ ਆਸ-ਪਾਸ ਦੇ ਏਰੀਏ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।
‘ਆਈ ਡੌਂਟ ਕੇਅਰ’ ਡਿਸਕੋ ਕਲੱਬ ’ਤੇ ਪੁਲਸ ਦੀ ਰੇਡ, ਮਾਲਕ ਤੇ ਪਾਰਟਨਰ ਗ੍ਰਿਫਤਾਰ
NEXT STORY