ਮੋਗਾ, (ਆਜ਼ਾਦ)- ਦੋ ਧਿਰਾਂ ਵਿਚਕਾਰ ਜਿੰਮ ਛੱਡਣ ਨੂੰ ਲੈ ਕੇ ਚੱਲਦੀ ਆ ਰਹੀ ਰੰਜਿਸ਼ ਕਾਰਨ ਹੋਏ ਝਗਡ਼ੇ ’ਚ ਤਲਵਿੰਦਰਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਿਵਾਸੀ ਧਰਮਕੋਟ ਨੂੰ ਕੁੱਝ ਹਥਿਆਰਬੰਦ ਲਡ਼ਕਿਆਂ ਵੱਲੋਂ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਇਸ ਸਬੰਧ ’ਚ ਧਰਮਕੋਟ ਪੁਲਸ ਵੱਲੋਂ ਤਲਵਿੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਜਿੰਮ ਸੰਚਾਲਕ ਦੇ ਬਿਆਨਾਂ ’ਤੇ ਕਾਰਜ਼ ਸਿੰਘ ਨਿਵਾਸੀ ਧਰਮਕੋਟ, ਰਣਜੀਤ ਸਿੰਘ ਨਿਵਾਸੀ ਪਿੰਡ ਸੈਦ ਮੁਹੰਮਦ, ਬਲਜਿੰਦਰ ਸਿੰਘ ਉਰਫ ਘੰਟੀ ਨਿਵਾਸੀ ਪਿੰਡ ਬਾਜੇਕੇ ਅਤੇ 3-4 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਤਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਧਰਮਕੋਟ ਵਿਖੇ ਜਿੰਮ ਚਲਾਉਂਦਾ ਹੈ। ਦੋਸ਼ੀ ਰਣਜੀਤ ਸਿੰਘ ਪਹਿਲਾਂ ਉਸਦੀ ਜਿੰਮ ’ਚ ਆਉਂਦਾ ਸੀ ਅਤੇ ਬਾਅਦ ’ਚ ਉਹ ਹਟ ਕੇ ਹੋਰ ਜਿੰਮ ’ਚ ਜਾਣ ਲੱਗ ਪਿਆ ਅਤੇ ਉਸਦੇ ਜਿੰਮ ਦੀ ਬਦਨਾਮੀ ਕਰ ਲੱਗਾ। ਮੈਂ ਕਈ ਵਾਰ ਉਸਨੂੰ ਅਜਿਹਾ ਕਰਨ ਤੋਂ ਰੋਕਿਆ, ਲੇਕਿਨ ਉਨ੍ਹਾਂ ਕੋਈ ਗੱਲ ਨਹੀਂ ਸੁਣੀ ਅਤੇ ਮੇਰੇ ਨਾਲ ਰੰਜਿਸ਼ ਰੱਖਣ ਲੱਗ ਪਿਆ। ਦੋਸ਼ੀਆਂ ਨੇ ਮੈਨੂੰ ਤੇ ਮੇਰੇ ਦੋਸਤਾਂ ਨੂੰ ਬੱਸ ਸਟੈਂਡ ਧਰਮਕੋਟ ’ਤੇ ਗੱਲਬਾਤ ਕਰਨ ਲਈ ਬੁਲਾਇਆ, ਜਦੋਂ ਅਸੀਂ ਉਥੇ ਪੁੱਜੇ ਤਾਂ ਉਨ੍ਹਾਂ ਸਾਡੇ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਸਾਰੇ ਭੱਜ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਤਨੀ ਨੂੰ ਘਰੋਂ ਕੱਢਿਆ
NEXT STORY