ਫਿਰੋਜ਼ਪੁਰ, (ਸ਼ੈਰੀ)- ਟਰੈਫਿਕ ਪੁਲਸ ਫਿਰੋਜ਼ਪੁਰ ਨੇ ਸ਼ਹਿਰ ’ਚ ਸ਼ਹੀਦ ਭਗਤ ਸਿੰਘ ਚੌਕ, ਬਾਂਸੀ ਗੇਟ, ਮੁਲਤਾਨੀ ਗੇਟ, ਦਿੱਲੀ ਗੇਟ ਤੋਂ ਇਲਾਵਾ ਬਾਹਰ ਵਾਰ ਕਈ ਸਥਾਨਾਂ ’ਤੇ ਨਾਕਾਬੰਦੀ ਕਰ ਕੇ 100 ਵੱਖ-ਵੱਖ ਵਾਹਨ ਚਾਲਕਾਂ ਦੇ ਚਲਾਨ ਕੱਟੇ। ਜਾਣਕਾਰੀ ਦਿੰਦਿਆਂ ਸੁਖਜਿੰਦਰ ਸ਼ਰਮਾ ਟਰੈਫਿਕ ਇੰਚਾਰਜ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਨਾਕਾਬੰਦੀ ਦੌਰਾਨ ਬਿਨਾਂ ਆਰ. ਸੀ., ਲਾਇਸੈਂਸ, ਕਾਲੀ ਜਾਲੀ, ਟਰੀਪਲ ਸਵਾਰੀ, ਬੁਲਟ ਦੇ ਪਟਾਕੇ ਪਾਉਣ ਵਾਲੇ ਆਦਿ ਵਾਹਨ ਚਲਾਕਾਂ ਦੇ ਚਲਾਨ ਕੱਟੇ ਗਏ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਪ੍ਰੀਤਮ ਸਿੰਘ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਨੂੰ ਆ ਰਹੀ ਟਰੈਫਿਕ ਦੀ ਸਮੱਸਿਆ ਨੂੰ ਦੂਰ ਲਈ ਮੁਹਿੰਮ ਵਿੱਢੀ ਗਈ ਹੈ, ਜਿਸ ’ਚ ਟਰੈਫਿਕ ਪੁਲਸ ਨੂੰ ਸਫਲਤਾ ਮਿਲ ਰਹੀ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਫੀ ਹੱਦ ਤੱਕ ਲਗਾਮ ਪੈ ਚੁੱਕੀ ਹੈ। ਇਸ ਸਮੇਂ ਤਰਸੇਮ ਸਿੰਘ, ਬਚਿੱਤਰ ਸਿੰਘ ਤੇ ਰਾਜਨ ਮੈਦਾਨ ਮੌਜੂਦ ਸਨ।
ਨਾਬਾਲਗਾ ਨੂੰ ਭਜਾ ਕੇ ਲਿਜਾਣ ਦੇ ਦੋਸ਼ ’ਚ 4 ਨਾਮਜ਼ਦ
NEXT STORY