ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਬੇਰੁਜ਼ਗਾਰੀ ਦੀ ਸਮੱਸਿਆ ਸੂਬੇ ਭਰ ਦੀ ਅਹਿਮ ਸਮੱਸਿਆ ਹੈ, ਜੋ ਪਹਿਲਾਂ ਨਾਲੋ ਹੋਰ ਵਧ ਗਈ ਹੈ। ਲੱਖਾਂ ਰੁਪਏ ਖਰਚ ਕਰਕੇ ਪੜਾਈ ਕਰਨ ਵਾਲੇ ਲੱਖਾਂ ਨੌਜਵਾਨ ਲੜਕੇ-ਲੜਕੀਆਂ ਅੱਜ ਬੇਰੁਜ਼ਗਾਰ ਹਨ ਅਤੇ ਉਨ੍ਹਾਂ ਨੂੰ ਮਜਬੂਰੀ 'ਚ ਘੱਟ ਪੈਸਿਆਂ 'ਤੇ ਪ੍ਰਾਈਵੇਟ ਅਦਾਰਿਆਂ 'ਚ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਅੰਤਾਂ ਦੀ ਇਸ ਮਹਿੰਗਾਈ 'ਚ ਥੋੜੇ ਪੈਸਿਆ ਨਾਲ ਗੁਜ਼ਾਰਾ ਕਰਨਾ ਬੜਾ ਔਖਾ ਹੈ, ਜਿਸ ਕਾਰਨ ਨੌਜਵਾਨ ਵਰਗ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਹੈ। ਜੇਕਰ ਪੜਿਆ ਲਿਖਿਆ ਨੂੰ ਹਰ ਸਾਲ ਸਰਕਾਰ ਨੌਕਰੀਆਂ ਅਤੇ ਰੁਜ਼ਗਾਰ ਦੇਵੇ ਤਾਂ ਬੇਰੁਜ਼ਗਾਰੀ ਦੀ ਸਮੱਸਿਆ ਗੰਭੀਰ ਦੂਰ ਹੋ ਸਕਦੀ ਹੈ ਪਰ ਸਰਕਾਰਾਂ ਨੇ ਅਜਿਹਾ ਨਹੀਂ ਕੀਤਾ। ਮੌਜੂਦਾ ਕਾਂਗਰਸ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਨੌਕਰੀਆਂ ਤੇ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਨੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਘਰਾਂ 'ਚ ਜਾ ਕੇ ਲੱਖਾਂ ਫਾਰਮ ਭਰਵਾਏ ਸਨ, ਜੋ ਰੱਦੀ ਵਾਲੀਆਂ ਟੋਕਰੀਆਂ 'ਚ ਸੁੱਟ ਦਿੱਤੇ ਗਏ। ਇਸ ਅਤਿ ਗੰਭੀਰ ਮਸਲੇ ਨੂੰ ਲੈ ਕੇ 'ਜਗਬਾਣੀ' ਵਲੋਂ ਇਸ ਹਫਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।
ਗਲਤ ਰਾਹਾਂ 'ਤੇ ਤੁਰੀ ਜਵਾਨੀ
ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਪੰਜਾਬ ਦੀ ਜਵਾਨੀ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਗਲਤ ਰਾਹਾਂ 'ਤੇ ਤੁਰ ਪਈ ਹੈ। ਕਈ ਨੌਜਵਾਨਾਂ ਨੇ ਆਪਣੀ ਜਵਾਨੀ ਨਸ਼ਿਆਂ 'ਚ ਰੋੜ ਦਿੱਤੀ ਅਤੇ ਕਈ ਲੁੱਟਾਂ-ਖੋਹਾ, ਚੋਰੀਆਂ, ਡਾਕੇ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੇ ਕੰਮ ਕਰਨ ਵਾਲਿਆਂ ਨੂੰ ਜੇਕਰ ਸਰਕਾਰ ਰੁਜ਼ਗਾਰ ਜਾਂ ਨੌਕਰੀਆਂ ਦਿੰਦੀ ਤਾਂ ਸ਼ਾਇਦ ਨੌਜਵਾਨ ਪੀੜੀ ਗਲਤ ਰਾਹਾਂ 'ਤੇ ਨਾ ਤੁਰਦੀ।
ਪੰਜਾਬ ਛੱਡ ਕਿਉਂ ਬਾਹਰਲੇ ਦੇਸ਼ਾਂ ਨੂੰ ਭੱਜਦੇ ਮੁੰਡੇ-ਕੁੜੀਆਂ
ਜੇ ਪੰਜਾਬ 'ਚ ਪੜੇ-ਲਿਖੇ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਜਾਂ ਨੌਕਰੀਆਂ ਮਿਲਦੀਆਂ ਤਾਂ ਫੇਰ ਮੁੰਡੇ-ਕੁੜੀਆਂ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਕਿਉਂ ਭੱਜਦੇ। ਨੌਜਵਾਨ ਵਰਗ ਨੂੰ ਪੰਜਾਬ 'ਚ ਆਪਣਾ ਭਵਿੱਖ ਨਹੀਂ ਦਿਸ ਰਿਹਾ, ਜਿਸ ਕਰਕੇ ਉਹ ਲੱਖਾਂ ਰੁਪਏ ਖਰਚਾ ਕਰਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਜੇਕਰ ਵੇਖਿਆ ਜਾਵੇ ਤਾਂ ਵੱਡੀ ਗਿਣਤੀ 'ਚ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਪੁੱਜ ਚੁੱਕੀ ਹੈ ਤੇ ਬਾਕੀ ਜਾਣ ਦੀ ਤਿਆਰੀ 'ਚ ਹਨ।
ਨੌਕਰੀਆਂ ਮੰਗਣ ਵਾਲਿਆਂ 'ਤੇ ਵਰਦੀਆਂ ਹਨ ਪੁਲਸ ਦੀਆਂ ਡਾਂਗਾ
ਪੰਜਾਬ 'ਚ ਜਦ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ ਮੰਗਣ ਲਈ ਜਦੋਂ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੰਦੇ ਹਨ ਤਾਂ ਸਰਕਾਰ ਪੁਲਸ ਕੋਲੋਂ ਇਨ੍ਹਾਂ 'ਤੇ ਡਾਂਗਾ ਵਰਾਉਂਦੀ ਹੈ। ਕਈ ਵਾਰ ਪੁਲਸ ਪਰਚੇ ਦਰਜ ਕਰਕੇ ਗ੍ਰਿਫ਼ਤਾਰ ਕਰ ਲੈਂਦੀ ਹੈ।
ਕੀ ਕਹਿਣਾ ਹੈ ਪੜ੍ਹੇ ਲਿਖੇ ਨੌਜਵਾਨ ਵਰਗ ਦਾ
ਪੜੇ ਲਿਖੇ ਨੌਜਵਾਨ ਵਰਗ ਦੀ ਸਰਕਾਰ ਤੋਂ ਮੰਗ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ। ਵਿਦਿਆਰਥੀ ਆਗੂ ਕਿਰਨਦੀਪ ਕੌਰ ਢਿੱਲੋਂ, ਨੰਦਨੀ ਸ਼ਰਮਾ, ਰਮਨਦੀਪ ਕੌਰ ਸੰਧੂ, ਮਨਦੀਪ ਸਿੰਘ, ਅਮਰਿੰਦਰ ਸਿੰਘ ਬਰਾੜ ਅਤੇ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਸੂਬੇ 'ਚ ਲੱਖਾਂ ਨੌਜਵਾਨ ਲੜਕੇ-ਲੜਕੀਆਂ ਪੜ੍ਹਾਈਆਂ 'ਤੇ ਮਾਪਿਆਂ ਦਾ ਲੱਖਾਂ ਰੁਪਇ
ਸਾਬਕਾ ਪ੍ਰਿੰਸੀਪਲ ਦੇ ਖਾਤੇ 'ਚੋਂ ਕਢਵਾਏ 1 ਲੱਖ 20 ਹਜ਼ਾਰ
NEXT STORY