ਚੰਡੀਗੜ੍ਹ: ਪੰਜਾਬ ਭਰ 'ਚ ਸਿੱਖਿਆ ਦੇ ਮਿਆਰੀ 'ਚ ਹੋਰ ਸੁਧਾਰ ਲਿਆਉਣ ਅਤੇ ਸਕੂਲਾਂ 'ਚ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵਲੋਂ ਸਮਾਰਟ ਸਕੂਲ ਬਨਾਉਣ ਲਈ ਆਰੰਭੀ ਮੁਹਿੰਮ ਦੇ ਹੇਠ ਹੁਣ ਤੱਕ ਤਕਰੀਬਨ 6000 ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਬਦਲ ਦਿੱਤਾ ਗਿਆ ਹੈ।ਇਸ ਦੇ ਨਤੀਜੇ ਵਜੋਂ ਇਸ ਸਾਲ ਸਰਕਾਰੀ ਸਕੂਲਾਂ 'ਚ ਦਾਖਲਿਆਂ 'ਚ 14.55 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਤਕਰੀਬਨ 1 ਲੱਖ 60 ਹਜ਼ਾਰ ਵਿਦਿਆਰਥੀ ਹਟ ਕੇ ਸਰਕਾਰੀ ਸਕੂਲਾਂ 'ਚ ਦਾਖ਼ਲ ਹੋਏ ਹਨ। ਸਾਲ 2019 'ਚ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ 23,52,112 ਸੀ ਜੋ ਇਸ ਸਾਲ ਵਧ ਕੇ 26,94,424 ਹੋ ਗਈ ਹੈ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਪੰਚ ਦੀ ਦਾਦਾਗਿਰੀ, 1 ਸਾਲ ਤੱਕ ਘਰ 'ਚ ਲੁਕੋ ਕੇ ਰੱਖੀ ਮਜ਼ਦੂਰ ਦੀ ਪਤਨੀ
ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਅਨੁਸਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੰਗਲਾ ਨੇ ਆਪਣੇ ਇਸ ਮਨਪਸੰਦ ਪ੍ਰਾਜੈਕਟ ਨੂੰ ਲਾਗੂ ਕਰਨ ਵਾਸਤੇ ਸਤੰਬਰ 2019 ਸਮਾਰਟ ਸਕੂਲ ਨੀਤੀ ਦੀ ਘੁੰਡ ਚੁਕਾਈ ਕੀਤੀ ਸੀ ਜਿਸ ਦਾ ਮੁੱਖ ਉਦੇਸ਼ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਿਆਉਣਾ ਅਤੇ ਸਿੱਖਿਆ ਖੇਤਰ ਵਿਚ ਇਨਕਲਾਬੀ ਬਦਲਾਅ ਲਿਆਉਣਾ ਸੀ। ਇਸ ਮੁਹਿੰਮ ਦੇ ਹੇਠ ਇਕ ਸਾਲ ਦੇ 'ਚ ਹੀ ਛੇ ਹਜ਼ਾਰ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਟੁੱਟੀਆਂ ਸੜਕਾਂ ਬਣੀਆਂ ਜਾਨ ਦਾ ਖੌਅ: ਵਾਹਨ ਦੀ ਫੇਟ ਵੱਜਣ ਕਾਰਣ ਪਤੀ-ਪਤਨੀ ਦੀ ਮੌਤ, ਬੱਚਾ ਜ਼ਖ਼ਮੀ
ਬੁਲਾਰੇ ਮੁਤਾਬਕ ਸਮਾਰਟ ਸਕੂਲ ਬਨਾਉਣ ਦੀ ਇਸ ਮੁਹਿਮ 'ਚ ਪਿੰਡ ਪੰਚਾਇਤਾਂ, ਵੱਖ-ਵੱਖ ਆਗੂਆਂ, ਭਾਈਚਾਰਿਆਂ, ਦਾਨੀ ਸੱਜਣਾ, ਸਕੂਲ ਪ੍ਰਬੰਧਕ ਕਮੇਟੀਆਂ, ਪ੍ਰਵਾਸੀ ਭਾਰਤੀਆਂ ਅਤੇ ਸਕੂਲ਼ਾਂ ਦੇ ਸਟਾਫ਼ ਨੇ ਵਢਮੁੱਲਾ ਯੋਗਦਾਨ ਪਾਇਆ ਹੈ। ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਿਆਉਣ ਦੇ ਚਾਹਵਾਨ ਲੋਕ ਇਸ ਮੁਹਿੰਮ 'ਚ ਹਿੱਸਾ ਪਾਉਣ ਅਤੇ ਸਹਿਯੋਗ ਦੇਣ ਲਈ ਉਤਸ਼ਾਹ ਨਾਲ ਅੱਗੇ ਆਏ। ਸਿੱਖਿਆ ਵਿਭਾਗ ਨੇ ਹੁਣ ਇਨ੍ਹਾਂ ਵਿਅਕਤੀਆਂ ਦਾ ਸਨਮਾਣ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਸਕਾਲਰਸ਼ਿਪ ਘਪਲੇ ਦਾ ਪੈਸਾ ਕਾਂਗਰਸ ਹਾਈਕਮਾਂਡ ਨੂੰ ਵੀ ਮਿਲਿਆ, ਕੈਪਟਨ ਕਿਵੇਂ ਕਰਨਗੇ ਕਾਰਵਾਈ: ਸੁਖਬੀਰ ਬਾਦਲ
ਬੁਲਾਰੇ ਅਨੁਸਾਰ ਇਸ ਮੁਹਿੰਮ ਦੌਰਾਨ ਸਕੂਲਾਂ 'ਚ ਕਮਰਿਆਂ, ਖੇਡ ਮੈਦਾਨ, ਸਿੱਖਿਆ ਪਾਰਕ, ਸਾਇੰਸ ਲੈਬਰਾਟਰੀਆਂ ਅਤੇ ਪਖਾਨਿਆਂ ਦੀ ਸਥਿਤੀ 'ਚ ਸੁਧਾਰ ਲਿਆਂਦਾ ਗਿਆ ਹੈ। ਇਸ ਦੇ ਨਾਲ ਵਿਦਿਆਰਥੀਆਂ ਦੀ ਕਾਰਗੁਜਾਰੀ ਵਾਧਾ ਹੋਇਆ ਹੈ, ਜਿਸ ਦਾ ਪ੍ਰਗਟਾਵਾ ਇਸ ਸਾਲ ਸਰਕਾਰੀ ਸਕੂਲਾਂ ਦੇ ਆਏ ਨਤੀਜਿਆਂ ਤੋਂ ਸਪਸ਼ਟ ਮਿਲਦਾ ਹੈ। ਇਹ ਸਮਾਰਟ ਸਕੂਲ ਆਮ ਸਕੂਲਾਂ ਨਾਲੋਂ ਪੂਰੀ ਤਰਾਂ ਵੱਖਰੇ ਹਨ। ਸਮਾਰਟ ਸਕੂਲ ਤਕਨਾਲੋਜੀ ਦੇ ਅਧਾਰਤ ਸਿੱਖਣ ਵਾਲੀਆਂ ਸੰਸਥਾਵਾਂ ਹਨ ਜੋ ਕਿ ਵਿਦਿਆਰਥੀਆਂ ਦੇ ਸਮੂਚੇ ਵਿਕਾਸ ਤੋਂ ਇਲਾਵਾ ਸਮਾਜ ਅਧਾਰਤ ਸੂਚਨਾ ਤੇ ਗਿਆਨ ਲਈ ਬੱਚਿਆਂ ਨੂੰ ਤਿਆਰ ਕਰਦੀਆਂ ਹਨ। ਹਰੇਕ ਸਮਾਰਟ ਸਕੂਲ ਦੇ ਵਿਦਿਆਰਥੀ-ਅਧਿਆਪਕ ਅਨੁਪਾਤ ਦੇ ਅਨੁਸਾਰ ਹਰੇਕ ਸੈਕਸ਼ਨ ਲਈ ਵੱਖਰਾ ਕਲਾਸ ਰੂਮ ਹੈ। ਇਹ ਕਾਫੀ ਖੁੱਲ੍ਹੇ, ਹਵਾਦਾਰ ਅਤੇ ਹਰੇ/ਚਿੱਟੇ ਬੋਰਡਾਂ ਵਾਲੇ ਹਨ।
ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦਾ ਤਾਂਡਵ, 22 ਸਾਲਾ ਨੌਜਵਾਨ ਸਣੇ 3 ਦੀ ਮੌਤ, ਵੱਡੀ ਗਿਣਤੀ 'ਚ ਨਵੇਂ ਮਾਮਲੇ ਆਏ ਸਾਹਮਣੇ
ਬੁਲਾਰੇ ਅਨੁਸਾਰ ਇਨ੍ਹਾਂ ਸਕੂਲਾਂ 'ਚ ਮੁੰਡੇ ਅਤੇ ਕੁੜੀਆਂ ਲਈ ਵੱਖਰੇ ਪਖਾਨਿਆਂ ਅਤੇ ਪੂਰੇ ਫਰਨੀਚਰ ਦੀ ਵਿਵਸਥਾ ਨੂੰ ਪਹਿਲ ਦਿੱਤੀ ਗਈ ਹੈ। ਪ੍ਰਿੰਸੀਪਲਾਂ/ਹੈੱਡਮਾਸਟਰਾਂ ਅਤੇ ਸਟਾਫ ਰੂਮ ਵਾਸਤੇ ਸਮਾਰਟ ਸਕੂਲਾਂ ਵਿਚ ਵੱਖਰੇ ਕਮਰੇ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਸਾਇੰਸ ਲੈਬਾਰਟਰੀਆਂ, ਵੋਕੇਸ਼ਨਲ ਲੈਬਾਰਟਰੀਆਂ, ਆਈ.ਸੀ.ਟੀ. ਲੈਬਾਰਟਰੀਆਂ ਆਦਿ ਦੀ ਵੀ ਸੁਵਿਧਾ ਯਕੀਲੀ ਬਣਾਈ ਗਈ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ
ਅਨਲਾਕ-4 : ਸ਼ਹਿਰੀ ਖੇਤਰਾਂ 'ਚ ਕੁਝ ਢਿੱਲ ਦੇਣ ਦਾ ਫੈਸਲਾ
NEXT STORY