ਪਟਿਆਲਾ, (ਬਲਜਿੰਦਰ, ਇੰਦਰਜੀਤ)- ਟਰਾਂਸਪੋਰਟ ਵਿਭਾਗ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਡਰਾਈਵਿੰਗ ਲਾਇਸੰਸਾਂ ਦੀਆਂ ਬੈਕਲਾਗ ਐਂਟਰੀਆਂ ਬੰਦ ਹੋਣ ਕਾਰਨ ਹਜ਼ਾਰਾਂ ਡਰਾਈਵਿੰਗ ਲਾਇਸੰਸ ਅਧਵਾਟੇ ਲਟਕ ਗਏ ਹਨ। ਇਸ ਦਾ ਸਿੱਧਾ ਖਮਿਆਜ਼ਾ ਲਾਇਸੰਸ-ਧਾਰਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕ ਤਾਂ ਉਨ੍ਹਾਂ ਦੇ ਲਾਇਸੰਸ ਅਧਵਾਟੇ ਲਟਕ ਗਏ ਹਨ, ਦੂਜਾ ਉਨ੍ਹਾਂ ਨੂੰ ਮੋਟੇ ਜੁਰਮਾਨੇ ਵੀ ਭੁਗਤਣੇ ਪੈ ਰਹੇ ਹਨ। ਇਸ ਮੁੱਦੇ ਨੂੰ ਲੈ ਕੇ ਕਈ ਵਾਰ ਪੁਰਾਣੇ ਲਾਇਸੰਸ-ਧਾਰਕਾਂ ਵੱਲੋਂ ਅਵਾਜ਼ ਵੀ ਉਠਾਈ ਗਈ ਕਿ ਬੈਕਲਾਗ ਐਂਟਰੀਆਂ ਸ਼ੁਰੂ ਕੀਤੀਆਂ ਜਾਣ।
ਲੋਕਾਂ ਦੀ ਅਵਾਜ਼ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਬਾਕਾਇਦਾ ਇਸ ਮੁੱਦੇ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਬੈਕਲਾਗ ਐਂਟਰੀਆਂ ਨਹੀਂ ਸ਼ੁਰੂ ਕੀਤੀਆਂ ਜਾ ਰਹੀਆਂ। ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਥੇ ਇਹ ਦੱਸਣਯੋਗ ਹੈ ਕਿ ਲਾਇੰਸਸ ਕਾਫੀ ਸਾਲ ਪਹਿਲਾਂ ਹੱਥ ਨਾਲ ਬਣਾਏ ਜਾਂਦੇ ਸਨ। ਇਸ ਤੋਂ ਬਾਅਦ ਸੇਵਾ ਕੇਂਦਰਾਂ ਵਿਚ ਵੀ ਲਾਇਸੰਸ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਪੁਰਾਣੇ ਹੱਥ ਨਾਲ ਬਣੇ ਪੁਰਾਣੇ ਲਾਇਸੰਸ ਅਤੇ ਸੇਵਾ ਕੇਂਦਰਾਂ ਵਿਚ ਬਣੇ ਲਾਇਸੰਸ ਆਨ-ਲਾਈਨ ਸ਼ੋਅ ਨਹੀਂ ਹੁੰਦੇ। ਇਨ੍ਹਾਂ ਨੂੰ ਆਨ-ਲਾਈਨ ਕਰਨ ਲਈ ਵਿਭਾਗ ਵੱਲੋਂ ਬੈਕਲਾਗ ਐਂਟਰੀਆਂ ਪਾ ਕੇ ਆਨ-ਲਾਈਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਕਈ ਮਾਮਲੇ ਅਜਿਹੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਕਿ ਬੈਕਲਾਗ ਐਂਟਰੀਆਂ ਦੇ ਬਹਾਨੇ ਗਲਤ ਲਾਇਸੰਸ ਵੀ ਚੜ੍ਹਾਏ ਜਾ ਰਹੇ ਹਨ। ਵਿਭਾਗ ਨੇ ਬੈਕਲਾਗ ਐਂਟਰੀਆਂ ਬੰਦ ਕਰ ਦਿੱਤੀਆਂ ਸਨ, ਜੋ ਅਜੇ ਤੱਕ ਸ਼ੁਰੂ ਨਹੀਂ ਹੋਈਆਂ। ਕਾਰਨ ਅਸਲ ਵਿਚ ਡਰਾਈਵਿੰਗ ਲਾਇਸੰਸ-ਧਾਰਕਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਸਮੇਂ ਬਾਅਦ ਵਿਭਾਗ ਦੇ ਨਿਯਮਾਂ ਮੁਤਾਬਕ ਲਾਇਸੰਸ ਰੀਨਿਊ ਕਰਵਾਉਣ ਲਈ ਜੁਰਮਾਨਾ ਫੀਸ ਵਧਦੀ ਜਾਂਦੀ ਹੈ। ਪੁਰਾਣੇ ਡਰਾਈਵਿੰਗ ਲਾਇਸੰਸਾਂ ਦੀਆਂ ਬੈਕਲਾਗ ਐਂਟਰੀਆਂ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ’ਤੇ ਹੀ ਹੁੰਦੀਆਂ ਹਨ।
ਪੁਰਾਣੇ ਡਰਾਈਵਿੰਗ ਲਾਇਸੰਸਾਂ ਦੀਆਂ ਬੈਕਲਾਗ ਐਂਟਰੀਆਂ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ’ਤੇ ਹੀ ਹੁੰਦੀਆਂ ਹਨ। ਪੰਜਾਬ ਵਿਚ ਆਟੋਮੈਟਿਕ ਡਰਾਈਵਿੰਗ ਟਰੈਕਾਂ ਦੀ ਸੰਖਿਆ 32 ਹੈ। ਉਨ੍ਹਾਂ ਵਿਚੋਂ ਪਟਿਆਲਾ ਵਿਚ ਇਕ ਪਟਿਆਲਾ ਅਤੇ ਦੂਜਾ ਪਾਤਡ਼ਾਂ ਵਿਖੇ ਸਥਿਤ ਹੈ। ਪਟਿਆਲਾ ਵਿਚ ਬੈਕਲਾਗ ਐਂਟਰੀਆਂ ਦਾ ਕੰਮ ਬਿਲਕੁਲ ਬੰਦ ਪਿਆ ਹੈ।
ਕਈ ਮਹੀਨਿਅਾਂ ਤੋਂ ਟਰੈਕ ਤੋਂ ਡਾਕਟਰ ਹੀ ਨਹੀਂ
ਪਟਿਆਲਾ ਟਰੈਕ ’ਤੇ ਪਿਛਲੇ ਕਾਫੀ ਸਮੇਂ ਤੋਂ ਡਾਕਟਰ ਹੀ ਨਹੀਂ ਹੈ। ਲੋਕਾਂ ਨੂੰ ਲਾਇਸੰਸ ਰੀਨਿਊ ਕਰਵਾਉਣ ਲਈ, ਮੈਡੀਕਲ ਬਣਵਾਉਣ ਲਈ ਪ੍ਰਾਈਵੇਟ ਡਾਕਟਰਾਂ ਕੋਲ ਧੱਕੇ ਖਾਣੇ ਪੈ ਰਹੇ ਹਨ। ਲੋਕਾਂ ਨੂੰ ਮੋਟੀਆਂ ਫੀਸਾਂ ਵੀ ਦੇਣੀਆਂ ਪੈ ਰਹੀਆਂ ਹਨ। ਜਾਣਕਾਰੀ ਮੁਤਾਬਕ ਕਈ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਕਰਵਾਉਣ ਲਈ ਆਪੋ-ਆਪਣੇ ਰੇਟ ਰੱਖੇ ਹੋਏ ਹਨ।
ਨਿਰਧਾਰਤ ਸਮੇਂ ਤੋਂ ਦੇਰੀ ਨਾਲ ਮਿਲ ਰਹੇ ਹਨ ਲਾਇਸੰਸ
ਮੁੱਖ ਮੰਤਰੀ ਦੇ ਸ਼ਹਿਰ ਵਿਚ ਰਾਈਟ ਟੂ ਸਰਵਿਸ ਵਿਚ ਨਿਰਧਾਰਤ ਸਮੇਂ ਤੋਂ ਕਿਤੇ ਜ਼ਿਆਦਾ ਦੇਰੀ ਨਾਲ ਲਾਇਸੰਸ ਮਿਲ ਰਹੇ ਹਨ। ਰਾਈਟ ਟੂ ਸਰਵਿਸ ਤਹਿਤ 7 ਦਿਨਾਂ ਵਿਚ ਡਰਾਈਵਿੰਗ ਲਾਇਸੰਸ ਦੇਣਾ ਜ਼ਰੂਰੀ ਹੈ ਪਰ ਇਥੇ 20 ਤੋਂ 30 ਦਿਨ ਤੱਕ ਲਾਇਸੰਸ ਦੇਣ ਨੂੰ ਲੱਗ ਜਾਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪਬਲਿਕ ਨੂੰ 40 ਮਿੰਟਾਂ ਵਿਚ ਡਰਾਈਵਿੰਗ ਲਾਇਸੰਸ ਦੇਣਾ ਸ਼ੁਰੂ ਕਰਵਾ ਦਿੱਤਾ ਸੀ। ਹੁਣ ਉਹ ਵੀ ਬੰਦ ਹੋ ਗਿਆ ਹੈ। 7 ਦਿਨਾਂ ਵਿਚ ਵੀ ਲਾਇਸੰਸ ਨਹੀਂ ਮਿਲ ਰਿਹਾ।
ਚੌਕੀਦਾਰ ਦੀ ਵੀ ਘਾਟ
ਟਰੈਕ ’ਤੇ ਚੌਕੀਦਾਰ ਵੀ ਘਾਟ ਹੈ। ਚੌਕੀਦਾਰ ਨਾ ਹੋਣ ਦੇ ਕਾਰਨ ਕਈ ਵਾਰ ਬਾਹਰੋਂ ਸਾਮਾਨ ਚੋਰੀ ਹੋ ਜਾਂਦਾ ਹੈ। ਦੂਜੇ ਪਾਸੇ ਇਥੇ ਕਾਫੀ ਸਰਕਾਰੀ ਰਿਕਾਰਡ ਪਿਆ ਹੈ। ਚੌਕੀਦਾਰ ਨਾ ਹੋਣ ਕਾਰਨ ਕੋਈ ਵੀ ਤਾਲੇ ਤੋਡ਼ ਕੇ ਸਰਕਾਰੀ ਰਿਕਾਰਡ ਨੂੰ ਚੋਰੀ ਕਰ ਸਕਦਾ ਹੈ ਜਾਂ ਹੇਰਫੇਰ ਕਰ ਸਕਦਾ ਹੈ।
ਜਲਦੀ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ ਐਂਟਰੀਆਂ : ਆਰ. ਟੀ. ਏ
ਇਸ ਸਬੰਧੀ ਜਦੋਂ ਆਰ. ਟੀ. ਏ. ਗੁਰਪ੍ਰੀਤ ਸਿੰਘ ਥਿੰਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨੋਟੀਫਿਕੇਸ਼ਨ ਆ ਚੁੱਕਾ ਹੈ। ਡਰਾਈਵਿੰਗ ਲਾਇਸੈਂਸਾਂ ਦੀਅਾਂ ਬੈਕਲਾਗ ਐਂਟਰੀਆਂ ਜਲਦੀ ਹੀ ਸ਼ੁਰੂ ਕਰਵਾ ਦਿੱਤੀਆਂ ਜਾਣਗੀਆਂ। ਨਵੀਂ ਬੈਕਲਾਗ ਐਂਟਰੀਆਂ ਵਿਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਉਨ੍ਹਾਂ ਨਿਯਮਾਂ ਦੀ ਪਾਲਣਾ ਅਨੁਸਾਰ ਹੀ ਲਾਇਸੈਂਸ-ਧਾਰਕਾਂ ਦੀਆਂ ਬੈਕਲਾਗ ਐਂਟਰੀਆਂ ਕੀਤੀਆਂ ਜਾਣਗੀਆਂ।
ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕਰਾਂਗੇ : ਆਗੂ
NEXT STORY