ਪਟਿਆਲਾ,(ਰਾਜੇਸ਼, ਇੰਦਰਜੀਤ)- ਈ. ਟੀ. ਟੀ. ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵਲੋਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਮਹਿਮੂਦਪੁਰ ਵਿਖੇ ਚੱਲ ਰਹੀ ਭੁੱਖ ਹਡ਼ਤਾਲ 15ਵੇਂ ਦਿਨ ਵਿਚ ਸ਼ਾਮਲ ਹੋ ਗਈ। ਇਸ ਮੌਕੇ ਯੂਨੀਅਨ ਆਗੂ ਦੀਪਕ ਕੰਬੋਜ ਤੇ ਸੰਦੀਪ ਸ਼ਾਮਾ ਨੇ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ ਦੀ ਲਡ਼ੀਵਾਰ ਭੁੱਖ-ਹਡ਼ਤਾਲ ਨੂੰ ਚੁਕਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਬੇਰੋਜ਼ਗਾਰ ਅਧਿਆਪਕ ਭੁੱਖ ਹਡ਼ਤਾਲ ’ਤੇ ਡਟੇ ਰਹੇ। ®
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂਂ ਕਰਦੀ, ਉਦੋਂ ਤੱਕ ਹਡ਼ਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਅਧਿਆਪਕ ਯੂਨੀਅਨ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੜਤਾਲ ਵਿਚ ਪਹੁੰਚ ਕੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰ ਅਧਿਆਪਕ ਯੂਨੀਅਨ ਵਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਯੂਨੀਅਨ ਆਗੂ ਪ੍ਰਵੇਸ਼, ਸੁਖਦੇਵ ਫਿਰੋਜ਼ਪੁਰ, ਸੁਰਜੀਤ ਚਪਾਤੀ, ਪ੍ਰਵੀਨ ਕੁਮਾਰ ਤੇ ਵਿਸ਼ਾਲ ਅਬੋਹਰ ਭੁੱਖ ਹਡ਼੍ਹਤਾਲ ’ਤੇ ਬੈਠੇ। ਇਸ ਮੌਕੇ ਗੁਰਪ੍ਰੀਤ ਗੁਰਾਇਆ, ਦੀਪ ਅਮਨ, ਸੰਜੀਵ ਭੱਟੀ, ਨਿਰਮਲ ਜ਼ੀਰਾ, ਜੀਵਨ ਸਿੰਘ, ਗੁਰਜੰਟ ਪਟਿਆਲਾ, ਪਰਵਿੰਦਰ ਸਿੰਘ, ਸੁਰਜੀਤ ਸਿੰਘ, ਰਾਜੇਸ਼ ਵਰਮਾ, ਸੋਨੀਆ, ਸੁਮਨ ਬਜਾਜ ਆਦਿ ਹਾਜ਼ਰ ਸਨ।
ਮਾਂ ਦੇ ਭੋਗ ਸਮਾਗਮ ਲਈ ਅਾ ਰਹੀ ਅੌਰਤ ਦੀ ਸੜਕ ਹਾਦਸੇ ’ਚ ਮੌਤ, ਪੁੱਤਰ ਜ਼ਖਮੀ
NEXT STORY