helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 13, 2025
ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ...
ਲੋਹੜੀ ਮੌਕੇ ਪੰਜਾਬੀਆਂ ਲਈ ਅਹਿਮ ਖ਼ਬਰ, ਲੋਕਾਂ ਨੂੰ...
ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ,...
ਨਵੇਂ AC ਦੀ ਡੇਢ ਮਹੀਨੇ ’ਚ ਹੀ ਕੂਲਿੰਗ ਹੋਈ ਘੱਟ,...
ਪੰਜਾਬ
ਮਨੋਰੰਜਨ
Photos
Videos
ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਦੀ ਇੰਦਰਾ ਕਾਲੋਨੀ ਦਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ (25) ਰੁਜ਼ਗਾਰ ਲਈ ਦੁਬਈ ਗਿਆ ਸੀ ਅਤੇ ਉੱਥੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਉਸ ਦੀ ਵਿਧਵਾ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਲਈ ਸਰਕਾਰ ਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਹੈ।
ਵਿਧਵਾ ਮਾਂ ਪਰਮਜੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸਦਾ ਨੌਜਵਾਨ ਪੁੱਤਰ ਮਨਪ੍ਰੀਤ ਸਿੰਘ ਰੁਜ਼ਗਾਰ ਤੇ ਆਪਣੇ ਚੰਗੇ ਭਵਿੱਖ ਲਈ 2019 ਵਿਚ ਦੁਬਈ ਗਿਆ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉੱਥੇ ਇੱਕ ਕੰਪਨੀ ਵਿਚ ਕੰਮ ਰਿਹਾ ਸੀ ਜਿੱਥੇ ਕਿ ਉਸ ਦੀ ਸੁਪਰਵਾਈਜ਼ਰ ਨਾਲ ਤਕਰਾਰ ਹੋ ਗਈ ਅਤੇ ਉੱਥੋਂ ਨੌਕਰੀ ਛੱਡ ਕੇ ਹੋਰ ਮੁੰਡਿਆਂ ਨਾਲ ਵੱਖ ਕਮਰੇ 'ਚ ਰਹਿਣ ਲੱਗ ਪਿਆ ਸੀ।
ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਵਾਪਸ ਆ ਕੇ PM ਮੋਦੀ ਨੇ ਆਪਣੇ ਆਵਾਸ 'ਚ ਜਲਾਈ 'ਰਾਮ ਦੇ ਨਾਂ ਦੀ ਜੋਤ', ਦੇਖੋ ਤਸਵੀਰਾਂ
ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਇਹ ਆਪਣੇ ਨਵੇਂ ਦੋਸਤਾਂ ਨਾਲ ਕਮਰੇ ਵਿਚ ਆਇਆ ਸੀ ਕਿ ਉੱਥੇ ਪੁਲਸ ਨੇ ਛਾਪੇਮਾਰੀ ਕਰ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪੁਲਸ ਵਲੋਂ ਕਾਬੂ ਕੀਤੇ ਗਏ ਮਨਪ੍ਰੀਤ ਸਿੰਘ ਦੇ ਸਾਥੀ ਨਸ਼ਾ ਕਰਨ ਦੇ ਆਦੀ ਸਨ ਅਤੇ ਪੁਲਸ ਨੇ ਉਸਦੇ ਪੁੱਤਰ ਨੂੰ ਵੀ ਨਾਜਾਇਜ਼ ਡਰੱਗਜ਼ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ। ਮਾਂ ਨੇ ਦੱਸਿਆ ਕਿ ਜਦੋਂ ਉਸ ਦੇ ਪੁੱਤਰ ਦਾ ਫੋਨ ਬੰਦ ਆਉਣਾ ਸ਼ੁਰੂ ਹੋ ਗਿਆ ਤਾਂ ਉਸ ਦੇ ਦੋਸਤਾਂ ਤੋਂ ਜਾਣਕਾਰੀ ਲਈ ਗਈ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਮਨਪ੍ਰੀਤ ਸਿੰਘ ਇਸ ਸਮੇਂ ਦੁਬਈ ਜੇਲ੍ਹ ਵਿਚ ਬੰਦ ਹੈ।
ਵਿਧਵਾ ਮਾਂ ਨੇ ਅੱਖਾਂ ਵਿਚ ਹੰਝੂ ਭਰਦਿਆਂ ਦੱਸਿਆ ਕਿ ਉਸਦਾ ਪੁੱਤਰ ਬੇਕਸੂਰ ਹੈ ਅਤੇ ਪਿਛਲੇ 2 ਸਾਲ ਤੋਂ ਜੇਲ੍ਹ ਵਿਚ ਬੰਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਰੱਖੜੀ ਵਾਲੇ ਦਿਨ ਦੁਬਈ ਦੀ ਜੇਲ੍ਹ ’ਚੋਂ ਫੋਨ ਆਇਆ ਸੀ ਜਿਸ ਵਿਚ ਕੇਵਲ 2 ਮਿੰਟ ਹੀ ਗੱਲਬਾਤ ਹੋਈ ਅਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੀ ਰਿਹਾਈ ਲਈ ਅਰਦਾਸਾਂ ਕਰ ਰਹੀ ਹੈ। ਵਿਧਵਾ ਮਾਂ ਪਰਮਜੀਤ ਕੌਰ ਅਤੇ ਉਸ ਦੇ ਭਰਾ ਅਸ਼ਵਨੀ ਕੁਮਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਐੱਸ.ਪੀ. ਸਿੰਘ ਓਬਰਾਏ ਅੱਗੇ ਗੁਹਾਰ ਲਗਾਈ ਕਿ ਉਸਦੇ ਬੇਕਸੂਰ ਪੁੱਤਰ ਨੂੰ ਦੁਬਈ ਜੇਲ੍ਹ ’ਚੋਂ ਰਿਹਾਅ ਕਰਵਾਇਆ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
Stories You May Like
ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ...
ਅੰਮ੍ਰਿਤਸਰ ਆਉਣ ਵਾਲਿਆਂ ਲਈ ਵੱਡੀ ਖ਼ਬਰ, ਬੰਦ ਹੋਏ ਇਹ ਰਸਤੇ
ਅਮਰੀਕਾ 'ਚ ਰਹਿਣ ਵਾਲੇ ਭਾਰਤੀ ਵਿਅਕਤੀ ਨਾਲ 1 ਲੱਖ ਰੁਪਏ ਦੀ ਠੱਗੀ
ਪੰਜਾਬ 'ਚ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਕਾਰ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ...
ਤਕਨਾਲੋਜੀ ਮੰਤਰੀ ਬੋਲਿਆ- ਬੱਚਿਆਂ ਨੂੰ ਹੋਮਵਰਕ ਲਈ ChatGPT ਦੀ ਵਰਤੋਂ ਦੀ ਮਿਲੇ...
ਕੀ ਤੁਹਾਨੂੰ ਵੀ ਆਉਂਦੈ ਜ਼ਿਆਦਾ ਗੁੱਸਾ ਤਾਂ ਕੰਟਰੋਲ ਕਰਨ ਲਈ ਅਪਣਾਓ ਇਹ ਟਿਪਸ
ਬਾਈਡੇਨ ਨੇ ਤਾਲਿਬਾਨ ਬੰਧਕ ਅਮਰੀਕੀ ਨਾਗਰਿਕਾਂ ਦੇ ਰਿਸ਼ਤੇਦਾਰਾਂ ਨਾਲ ਕੀਤੀ ਗੱਲਬਾਤ
ਵਿਆਹ 'ਚ ਨੋਟਾਂ ਦੀ ਬਾਰਿਸ਼, ਹਵਾ 'ਚ ਉਡਾ 'ਤੇ 5 ਕਰੋੜ
ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ...
LA 'ਚ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰਾ ਦੀ ਨਨਾਣ ਦਾ ਘਰ ਹੋਇਆ ਤਬਾਹ
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪਵਾ'ਤੇ ਵੈਣ, ਕੈਨੇਡਾ 'ਚ ਮਾਪਿਆਂ ਦੇ ਜਵਾਨ ਪੁੱਤ...
ਪੰਜਾਬ 'ਚ ਰੂਹ ਕੰਬਾਊ ਘਟਨਾ: Instagram'ਤੇ Followers ਵਧਾਉਣ ਲਈ ਬੇਜ਼ੁਬਾਨਾਂ...
ਪੰਜਾਬ 'ਚ Alert! 4 ਦਿਨਾਂ ਲਈ ਮੌਸਮ ਸਬੰਧੀ ਹੋ ਗਈ ਵੱਡੀ ਭਵਿੱਖਬਾਣੀ, ਆਵੇਗਾ...
ਜਲੰਧਰ ਤੋਂ ਵੱਡੀ ਖ਼ਬਰ, ਖ਼ੂਹ 'ਚੋਂ ਮਿਲੀ ਡੇਢ ਮਹੀਨਾ ਪਹਿਲਾਂ ਵਿਆਹੀ ਕੁੜੀ ਦੀ...
ਵੱਡੀ ਖ਼ਬਰ: ਖਨੌਰੀ ਬਾਰਡਰ 'ਤੇ ਮੋਰਚੇ 'ਚ ਡਟੇ ਕਿਸਾਨ ਦੀ ਮੌਤ
ਪੰਜਾਬ 'ਚ ਸ਼ਰਾਬ ਦਾ ਜਖੀਰਾ ਬਰਾਮਦ, ਮੰਤਰੀ ਹਰਪਾਲ ਚੀਮਾ ਨੇ ਦਿੱਤੀ ਚਿਤਾਵਨੀ
ਮੁੜ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਦਿਨ-ਦਿਹਾੜੇ ਚੱਲੀਆਂ ਗੋਲ਼ੀਆਂ
ਜਲੰਧਰ ਦੇ ਮੇਅਰ ਵਿਨੀਤ ਧੀਰ ਦਾ ਵੱਡਾ ਐਲਾਨ, ਸਮਾਰਟ ਸਿਟੀ ਘੁਟਾਲੇ ਦੀ ਹੋਵੇਗੀ ਜਾਂਚ
Subscribe Now!