ਚੰਡੀਗੜ੍ਹ (ਸੁਸ਼ੀਲ): ਚੰਡੀਗੜ੍ਹ ਦੇ ਸੈਕਟਰ 28 'ਚ ਇਕ ਵੱਡੀ ਵਾਰਦਾਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਸੈਕਟਰ-28 ਦੇ ਰਹਿਣ ਵਾਲੇ ਟੀਕਾਰਾਮ ਵਜੋਂ ਹੋਈ ਹੈ। ਸੈਕਟਰ-26 ਥਾਣਾ ਪੁਲਸ ਨੇ ਮ੍ਰਿਤਕ ਦੀ ਪਤਨੀ ਨਿਰਮਲਾ ਦੀ ਸ਼ਿਕਾਇਤ ’ਤੇ ਦਿਓਰ ਪਾਰਸ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਸੈਕਟਰ-28 ਵਿਚ ਦੋ ਭਰਾਵਾਂ ਵਿਚ ਕੁੱਟਮਾਰ ਹੋ ਗਈ। ਛੋਟੇ ਭਰਾ ਪਾਰਸ ਨੇ ਵੱਡੇ ਭਰਾ ਟੀਕਾਰਾਮ ਨੂੰ ਜ਼ਬਰਦਸਤੀ ਘਰੋਂ ਬਾਹਰ ਲੈ ਜਾ ਕੇ ਕੁੱਟਮਾਰ ਕੀਤੀ। ਟੀਕਾਰਾਮ ਦੀ ਪਤਨੀ ਨਿਰਮਲਾ ਦੇਵੀ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੀ.ਸੀ.ਆਰ. ਦੋਵਾਂ ਭਰਾਵਾਂ ਨੂੰ ਸੈਕਟਰ-32 ਜੀ.ਐੱਮ.ਸੀ.ਐੱਚ. ਲੈ ਗਈ, ਜਿੱਥੇ ਡਾਕਟਰਾਂ ਨੇ ਟੀਕਾਰਾਮ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- Exams ਦੇ ਦਿਨਾਂ 'ਚ ਨਾ ਪਾਓ ਬੱਚਿਆਂ 'ਤੇ ਵਾਧੂ ਬੋਝ, ਜਾਣੋ ਬੱਚਿਆਂ ਨੂੰ ਤਿਆਰੀ ਕਰਵਾਉਣ ਦੇ ਹੋਰ ਜ਼ਰੂਰੀ ਟਿਪਸ
ਨਿਰਮਲਾ ਨੇ ਪੁਲਸ ਨੂੰ ਦੱਸਿਆ ਕਿ 13 ਜਨਵਰੀ ਦੀ ਰਾਤ ਕਰੀਬ 11:30 ਵਜੇ ਉਸ ਦਾ ਦਿਓਰ ਪਾਰਸ ਉਸ ਦੇ ਘਰ ਆਇਆ। ਪਤੀ ਟੀਕਾਰਾਮ ਘਰ ਨਹੀਂ ਸੀ, ਇਸ ਲਈ ਦਿਓਰ ਨੇ ਫੋਨ ਕਰ ਕੇ ਉਸ ਨਾਲ ਗੱਲ ਕੀਤੀ। ਇਸ ਤੋਂ ਬਾਅਦ ਪਤੀ ਦੇਰ ਰਾਤ ਕਰੀਬ 12 ਵਜੇ ਘਰ ਆਇਆ। ਘਰ ਪਹੁੰਚ ਕੇ ਦਿਓਰ ਪਾਰਸ ਨਾਲ ਗੱਲ ਕਰਨ ਲੱਗਾ। ਇਸ ਦੌਰਾਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦਿਓਰ ਨੇ ਪਤੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ’ਤੇ ਪਤੀ ਟੀਕਾਰਾਮ ਦਿਓਰ ਨੂੰ ਛੱਡ ਕੇ ਆਉਣ ਦੀ ਗੱਲ ਕਹਿੰਦੇ ਹੋਏ ਉਸ ਨਾਲ ਘਰ ਤੋਂ ਬਾਹਰ ਚਲਿਆ ਗਿਆ। ਕਾਫੀ ਸਮਾਂ ਬੀਤ ਜਾਣ ’ਤੇ ਵੀ ਜਦੋਂ ਪਤੀ ਵਾਪਿਸ ਨਹੀਂ ਆਇਆ ਤਾਂ ਉਸ ਨੇ ਆਪਣੀ ਬੇਟੀ ਉਰਮਿਲਾ ਨੂੰ ਵੇਖਣ ਲਈ ਬਾਹਰ ਭੇਜਿਆ।
ਇਹ ਵੀ ਪੜ੍ਹੋ- ਏਅਰਪੋਰਟ 'ਤੇ ਬਣੇ ਰੇਲਵੇ ਸਟੇਸ਼ਨ ਵਰਗੇ ਹਾਲਾਤ, ਯਾਤਰੀਆਂ ਨੇ ਰਨਵੇਅ 'ਤੇ ਬੈਠ ਖਾਧਾ ਖਾਣਾ, ਸਰਕਾਰ ਨੇ ਭੇਜਿਆ ਨੋਟਿਸ
ਬੇਟੀ ਨੇ ਚੀਕਦੇ ਹੋਏ ਕਿਹਾ ਕਿ ਮੰਮੀ, ਜਲਦੀ ਬਾਹਰ ਆਓ, ਪਾਪਾ ਨੂੰ ਸੜਕ ’ਤੇ ਸੁੱਟ ਕੇ ਚਾਚਾ ਲੱਤਾਂ ਨਾਲ ਮਾਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਅਤੇ ਬੇਟੀ ਨੇ ਮਿਲ ਕੇ ਪਤੀ ਨੂੰ ਦਿਓਰ ਤੋਂ ਛੁਡਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੀ.ਸੀ.ਆਰ. ਜ਼ਖਮੀ ਟੀਕਾਰਾਮ ਅਤੇ ਦਿਓਰ ਪਾਰਸ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖਲ ਕਰਵਾਇਆ। ਪਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪੀ.ਜੀ.ਆਈ. ਰੈਫਰ ਕਰ ਦਿੱਤਾ। ਪੀ.ਜੀ.ਆਈ. ਵਿਚ ਜਾਂਚ ਤੋਂ ਬਾਅਦ ਪਤੀ ਨੂੰ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਟੀਕਾਰਾਮ ਦੀ ਮੌਤ ਲਈ ਉਸਦਾ ਦਿਓਰ ਜ਼ਿੰਮੇਵਾਰ ਹੈ। ਦਿਓਰ ਵਲੋਂ ਕੁੱਟਮਾਰ ਕਾਰਨ ਹੀ ਪਤੀ ਦੀ ਮੌਤ ਹੋਈ ਹੈ। ਨਿਰਮਲਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਦਿਓਰ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ
NEXT STORY