ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ,
ਫ਼ੁਕਰਿਆਂ ਦਾ ਏਥੋਂ ਖ਼ਤਮ ਕਰ ਦੇਵੀਂ ਬੀਅ।
ਲੰਘਿਆ ਜੋ ਸਾਲ ਦਿਨ ਚੰਗੇ-ਮਾੜੇ ਆਏ,
ਕਿਸੇ ਨੂੰ ਨੀਂ ਚੰਗੇ ਲੱਗੇ, ਕਿਸੇ ਤਾਈਂ ਭਾਏ,
ਮਨੁੱਖਤਾ ਲੰਘਾਇਆ ਸਮਾਂ, ਖ਼ੂਨ ਘੁੱਟ ਪੀ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਰੇਪਾਂ, ਧੱਕੇਸ਼ਾਹੀਆਂ ਨੇ, ਰੱਖਿਆ ਏ ਪੰਗਾ,
ਧਰਮਾਂ ਦੀ ਰਾਜਨੀਤੀ, ਕਰਦੀ ਰਹੀ ਦੰਗਾ,
ਨੋਚ ਖਾਧੀ ਕੁੱਤਿਆਂ, ਕਿਸੇ ਦੀ ਭੈਣ-ਧੀ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਚੌਧਰ ਦੇ ਭੁੱਖਿਆ ਨੇ, ਸ਼ਰਮ ਰੱਖੀ ਲਾਹੀ,
ਕੂੰਜ ਜੋ ਨਿਮਾਣੀ, ਭੁੱਬੀਂ ਰੋਈ-ਕੁਰਲਾਈ,
ਨਜਾਇਜ਼ ਪਿਓ ਦੇ ਪੁੱਤਰਾਂ, ਨ ਛੱਡੀ ਕੋਈ ਲੀਹ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਬਲਾਤਕਾਰੀਆਂ ਵਿੱਚ, ਹੋਇਆ ਦੇਸ਼ ਮਸ਼ਹੂਰ,
ਹਲਕਿਆਂ ਦੀ ਟੋਲੀ, ਫਿਰੇ ਪੂਰ ਦਾ ਈ ਪੂਰ,
ਕਿਸੇ ਦੇ ਦੁੱਖਾਂ 'ਤੇ ਕਿਹੜਾ ਕਰਦਾ ਏ ਸੀਅ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਜੇ ਸਮਾਂ ਹੈ ਬਲਵਾਨ, ਕੋਈ ਕਰਮ ਕਮਾ ਦੇਵੇ,
ਪਾਪੀ-ਦੁਸ਼ਟਾਂ ਦੇ ਤਾਈਂ ਮਿੱਟੀ ਵਿੱਚ ਮਿਲਾ ਦੇਵੇ,
ਅੱਜ ਦੇ ਹਾਲਾਤ ਦੇਖ, ਦੁੱਖਦਾ ਏ ਜੀਅ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਨਵੇਂ ਸਾਲਾ ਕੋਈ ਲੁੱਚਾ-ਲੰਡਾ ਟਿਕ ਪਾਵੇ ਨਾ,
ਅਕਲਾਂ ਦਾ ਅੰਨਾ ਕੋਈ, ਕਿਸੇ ਤਾਈਂ ਸਤਾਵੇ ਨਾ,
ਜਿਹਦੇ ਵੱਟ ਹੋਵੇ, ਉਹਦੀ ਕੱਢ ਦੇ ਭੜੀਂਅ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਪਰਸ਼ੋਤਮ ਕਹੇ ਨਵੇਂ ਸਾਲਾ, ਕਰ ਲੈ ਕੋਈ ਜ਼ੇਰਾ ਓਏ,
ਨਾਸ਼ ਕਰੀਂ ਪਾਪੀਆਂ ਦਾ, ਹੌਸਲਾ ਕਰ ਸ਼ੇਰਾ ਓਏ,
ਇਨਾਂ ਚੌਧਰ ਦੀ ਪੀਤੀ, ਤੂੰ ਨਿਆਂ ਦੇ ਵਾਲੀ ਪੀ..
ਦੇਵਾਂ ਮੈਂ ਸਲਾਹਾਂ, ਸੰਨ ਦੋ ਹਜ਼ਾਰ ਵੀਹ..
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348
ਮਜ਼ਦੂਰ ਵਰਗ ਦੀ ਤ੍ਰਾਸਦੀ
NEXT STORY