Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 22, 2026

    8:52:49 PM

  • trump tells talk  possible  as soon as friday

    ਸ਼ੁੱਕਰਵਾਰ ਤੱਕ ਮਿਲ ਸਕਦੀ ਹੈ 'ਖੁਸ਼ਖਬਰੀ',...

  • accident caused by ludo punjabi driver pleads guilty in mother son death case

    Ludo ਕਾਰਨ ਵਾਪਰਿਆ ਹਾਦਸਾ! Canada 'ਚ ਮਾਂ-ਪੁੱਤ...

  • weather will change in punjab heavy storm alert

    ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ...

  • anganwadi center helper murdered in broad daylight in punjab

    ਵੱਡੀ ਖ਼ਬਰ: ਪੰਜਾਬ 'ਚ ਦਿਨ-ਦਿਹਾੜੇ ਆਂਗਣਵਾੜੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • New Delhi
  • ਅਫ਼ਗਾਨਿਸਤਾਨ ਤੋਂ ਸੋਮਾਲਿਆ ਤੱਕ ਜ਼ਿੰਮੇਵਾਰੀ ਤੋਂ ਮੁਕਤ ਹੋਵੇਗਾ ਅਮਰੀਕਾ

MERI AWAZ SUNO News Punjabi(ਨਜ਼ਰੀਆ)

ਅਫ਼ਗਾਨਿਸਤਾਨ ਤੋਂ ਸੋਮਾਲਿਆ ਤੱਕ ਜ਼ਿੰਮੇਵਾਰੀ ਤੋਂ ਮੁਕਤ ਹੋਵੇਗਾ ਅਮਰੀਕਾ

  • Updated: 25 Dec, 2020 06:21 PM
New Delhi
afghanistan to somalia the united states free of responsibility
  • Share
    • Facebook
    • Tumblr
    • Linkedin
    • Twitter
  • Comment

ਸੰਜੀਵ ਪਾਂਡੇ

 ਅਫ਼ਗਾਨਿਸਤਾਨ ਤੋਂ ਲੈ ਕੇ ਸੋਮਾਲਿਆ, ਇਨ੍ਹਾਂ ਦੇਸ਼ਾਂ ਨੂੰ ਅਮਰੀਕਾ ਉਨ੍ਹਾਂ ਦੇ ਹਾਲ 'ਤੇ ਛੱਡਣ ਲਈ ਤਿਆਰ ਹੋ ਗਿਆ ਹੈ।ਪਹਿਲਾਂ ਟਰੰਪ ਪ੍ਰਸ਼ਾਸਨ ਨੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਫ਼ੌਜੀਆਂ ਦੀ ਕਟੌਤੀ ਦਾ ਫ਼ੈਸਲਾ ਕੀਤਾ ਸੀ।ਹੁਣ ਸੋਮਾਲਿਆ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦਾ ਫ਼ੈਸਲਾ ਟਰੰਪ ਪ੍ਰਸ਼ਾਸਨ ਨੇ ਕੀਤਾ ਹੈ।ਉੱਧਰ ਤਾਲਿਬਾਨ ਅਤੇ ਅਫਗਾਨ ਸਰਕਾਰ ਦੇ ਵਿਚਕਾਰ ਗੱਲਬਾਤ ਜ਼ੋਰਾਂ- ਸ਼ੋਰਾਂ 'ਤੇ ਹੈ।ਜਨਵਰੀ ਵਿੱਚ ਗੱਲਬਾਤ ਫਿਰ ਤੋਂ ਸ਼ੁਰੂ ਹੋਵੇਗੀ ਪਰ ਹੁਣ ਤੱਕ ਹੋਈ ਗੱਲਬਾਤ ਵਿੱਚ ਕੋਈ ਚੰਗੇ ਸੰਕੇਤ ਨਹੀਂ ਮਿਲੇ ਹਨ ਕਿਉਂਕਿ ਤਾਲਿਬਾਨ ਦੀ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਈ।ਪਾਕਿਸਤਾਨ ਆਪਣੀ ਖੇਡ ਵਿੱਚ ਲੱਗਿਆ ਹੋਇਆ ਹੈ।ਸਵਾਲ ਇਹ ਉੱਠਦਾ ਹੈ ਕਿ ਤਾਲਿਬਾਨ ਅਤੇ ਅਫਗਾਨ ਸਰਕਾਰ ਦੇ ਵਿੱਚਕਾਰ ਸ਼ਾਂਤੀ ਸਮਝੌਤਾ ਹੋ ਵੀ ਜਾਂਦਾ ਹੈ ਤਾਂ ਅਫਗਾਨ ਨਾਗਰਿਕਾਂ ਨੂੰ ਕੀ ਮਿਲੇਗਾ? ਹਾਲਾਂਕਿ ਤਿੰਨ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਦੋਹਾਂ ਧਿਰਾਂ ਵਿੱਚ ਵਿਸ਼ਵਾਸ ਦੀ ਭਾਰੀ ਘਾਟ ਹੈ ਕਿਉਂਕਿ ਮਹੱਤਵਪੂਰਨ ਪ੍ਰਸ਼ਨ ਜਨਾਨੀਆਂ ਦੇ ਅਧਿਕਾਰਾਂ ਬਾਰੇ ਹੈ।
 ਸੋਮਾਲਿਆ ਵਿੱਚ ਅਮਰੀਕਾ ਵੱਲੋਂ ਫ਼ੌਜ ਵਾਪਸੀ ਦੇ ਫ਼ੈਸਲੇ ਦੀ ਘੋਸ਼ਣਾ ਤੋਂ ਬਾਅਦ ਅੱਤਵਾਦੀ ਸਮੂਹ ਦੇ ਹੌਂਸਲੇ ਬੁਲੰਦ ਹਨ।ਇਸ ਦੇ ਨਾਲ ਇਸ ਵੇਲੇ ਅਫ਼ਗਾਸਿਤਾਨ ਵਿੱਚ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਲੋਕ ਤਿੰਨ ਹਫ਼ਤਿਆਂ ਦੇ ਆਰਾਮ 'ਤੇ ਚਲੇ ਗਏ ਹਨ।ਆਰਾਮ ਤੋਂ ਬਾਅਦ ਦੋਵੇਂ ਧਿਰਾਂ ਸਵੈ ਪੜਚੋਲ ਕਰਨਗੀਆਂ।ਹੁਣ ਤੱਕ ਦੋਹਾਂ ਧਿਰਾਂ ਦੀ ਗੱਲਬਾਤ ਵਿੱਚ ਸ਼ਾਮਲ ਅਫ਼ਗਾਨਿਸਤਾਨ ਦੇ ਨੁਮਾਇੰਦੇ ਸਿਰਫ਼ ਨਿਰਾਸ਼ ਹੀ ਹੋਏ ਹਨ।ਹਾਲਾਂਕਿ ਮੁਸ਼ਕਲ ਨਾਲ ਦੋਵਾਂ ਧਿਰਾਂ ਨੇ ਸ਼ਾਂਤੀ ਪ੍ਰਕਿਰਿਆ ਲਈ ਨਿਯਮਾਂ ਦਾ ਖਰੜਾ ਤਿਆਰ ਕੀਤਾ। ਅਫਗਾਨ ਸਰਕਾਰ ਦੀ ਤਰਫ਼ ਤੋਂ ਗੱਲਬਾਤ ਵਿੱਚ ਸ਼ਾਮਲ ਸੀਨੀਅਰ ਨੁਮਾਇੰਦਾ ਮਾਸੂਮ ਸਤੇਨਕਜਈ ਦੇ ਮੂੰਹ ਵਿੱਚੋਂ ਨਿਕਲੇ ਸ਼ਬਦ ਸ਼ਾਂਤੀ ਵਾਰਤਾ ਬਾਰੇ ਸ਼ੱਕ ਪੈਦਾ ਕਰਦੇ ਹਨ।ਸਤੇਨਕਜਈ ਦੇ ਅਨੁਸਾਰ ਸ਼ਾਂਤੀ ਲਈ ਗੱਲਬਾਤ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ।ਆਉਣ ਵਾਲੇ ਸਮੇਂ ਵਿੱਚ ਅਫ਼ਗਾਨਿਸਤਾਨ ਵਿੱਚ ਹਿੰਸਾ ਵਧੇਗੀ।ਸਤੇਨਕਜਈ ਕਹਿੰਦੇ ਹਨ ਕਿ ਸ਼ਾਂਤੀ ਲਈ ਗੱਲਬਾਤ ਦਾ ਮਤਲਬ ਸਿਰਫ਼ ਜੰਗ ਦਾ ਖ਼ਤਮ ਹੋਣਾ ਨਹੀਂ ਹੈ।ਸ਼ਾਂਤੀ ਵਾਰਤਾ ਦਾ ਮਤਲਬ ਹੈ ਕਿ ਅਫਗਾਨੀ ਨਾਗਰਿਕਾਂ ਨੂੰ ਕੀ ਹਾਸਲ ਹੋਵੇਗਾ? ਅਫਗਾਨ ਬੀਬੀਆਂ ਨੂੰ ਸ਼ਾਂਤੀ ਵਾਰਤਾ ਤੋਂ ਕੀ ਅਧਿਕਾਰ ਮਿਲਣਗੇ?

ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਨੀ ਦੀ ਪਤਨੀ ਰੁਲਾ ਘਨੀ ਤੋਂ ਤਾਲਿਬਾਨ ਦੀ ਸੋਚ 'ਤੇ ਵੀ ਸਵਾਲ ਚੁੱਕ ਰਹੀ ਹੈ। ਰੁਲਾ ਘਨੀ ਦੇ ਮੁਤਾਬਕ ਤਾਲਿਬਾਨ ਨੂੰ ਸ਼ਾਸਨ ਦੀ ਜਾਣਕਾਰੀ ਤੱਕ ਨਹੀਂ ਹੈ।ਤਾਲਿਬਾਨ ਦੀ ਸੋਚ ਅੱਜ ਵੀ ਰੂੜ੍ਹੀਵਾਦੀ ਹੈ। ਉਹ ਜਨਾਨੀਆਂ ਨੂੰ ਅਧਿਕਾਰ ਦੇਣ ਲਈ ਤਿਆਰ ਨਹੀਂ ਹਨ।ਇਸ ਦੇ ਵਿੱਚ ਤਾਲਿਬਾਨ ਨਾਲ ਗੱਲਬਾਤ ਸਫ਼ਲ ਕਿਵੇਂ ਹੋਵੇਗੀ? ਤਾਲਿਬਾਨ ਨਾਲ ਹੋ ਰਹੀ ਬੈਠਕ ਵਿੱਚ ਭਾਗ ਲੈ ਰਹੀ ਬੀਬੀ ਫਾਤਿਮਾ ਗੈਲਾਨੀ ਸ਼ਾਂਤੀ ਵਾਰਤਾ ਦੇ ਏਜੰਡੇ 'ਤੇ ਗੱਲਬਾਤ ਕਰਦੇ ਹੋਏ ਕਹਿੰਦੀ ਹੈ ਕਿ ਸ਼ਾਂਤੀ ਤਾਂ ਸਾਰੇ ਚਾਹੁੰਦੇ ਹਨ ਪਰ ਸ਼ਾਂਤੀ ਦਾ ਮਤਲਬ ਸਿਰਫ਼ ਜੰਗ ਤੋਂ ਆਜ਼ਾਦੀ ਨਹੀਂ ਹੈ।ਅਫਗਾਨਸਿਤਾਨ ਵਿੱਚ ਸ਼ਾਂਤੀ ਦਾ ਮਤਲਬ ਜਨਾਨੀਆਂ ਨੂੰ ਭਵਿੱਖ ਵਿੱਚ ਮਿਲਣ ਵਾਲੀ ਸੁਰੱਖਿਆ ਵੀ ਹੈ।ਉਨ੍ਹਾਂ ਨੂੰ ਇਸ ਸ਼ਾਂਤੀ ਵਾਰਤਾ ਤੋਂ ਕੀ ਮਿਲੇਗਾ ਇਹ ਅਹਿਮ ਸਵਾਲ ਹੈ?ਕੀ ਉਨ੍ਹਾਂ ਨੂੰ ਸਾਰੇ ਅਧਿਕਾਰ ਮਿਲਣਗੇ ਜੋ ਦੂਜੇ ਇਸਲਾਮਿਕ ਦੇਸ਼ਾਂ ਦੀ ਜਨਾਨੀਆਂ ਨੂੰ ਮਿਲੇ ਹਨ।ਅਫਗਾਨ ਬੀਬੀਆਂ ਅਫਗਾਨਿਸਤਾਨ ਵਿੱਚ ਜੋ ਅਧਿਕਾਰ ਵਰਤਮਾਨ ਵਿੱਚ ਹਾਸਲ ਕਰ ਚੁੱਕੀਆ ਹਨ, ਕੀ ਉਨ੍ਹਾਂ ਨੂੰ ਤਾਲਿਬਾਨ ਮੰਨਣ ਨੂੰ ਤਿਆਰ ਹੈ? ਸ਼ਾਂਤੀ ਵਾਰਤਾ ਤਾਂ ਹੀ ਸਫਲ ਹੋਵੇਗੀ ਜਦੋਂ ਜਨਾਨੀਆਂ ਨੂੰ ਰਾਜਨੀਤੀ ਦਾ ਅਧਿਕਾਰ ਦੇਣ ਨੂੰ ਤਾਲਿਬਾਨ ਤਿਆਰ ਹੋਵੇਗਾ।ਬੀਬੀਆਂ ਨੂੰ ਪੜ੍ਹਨ ਦਾ ਅਧਿਕਾਰ ਦੇਣ ਲਈ ਤਾਲਿਬਾਨ ਤਿਆਰ ਹੋਵੇਗਾ। ਜਨਾਨੀਆਂ ਨੂੰ ਕੰਮ ਕਰਨ ਦਾ ਅਧਿਕਾਰ ਦੇਣ ਲਈ ਤਾਲਿਬਾਨ ਤਿਆਰ ਹੋਵੇਗਾ।ਜਨਾਨੀਆਂ ਨੂੰ ਕੰਮ ਕਰਨ ਵਾਲੀ ਜਗ੍ਹਾ 'ਤੇ ਜਾਣ ਦਾ ਅਧਿਕਾਰ ਮਿਲੇਗਾ।ਇਹ ਅਧਿਕਾਰ ਵਰਤਮਾਨ ਵਿੱਚ ਅਫਗਾਨਿਸਤਾਨ ਸਰਕਾਰ ਨੇ ਬੀਬੀਆਂ ਨੂੰ ਦੇ ਰੱਖੇ ਹਨ।

ਫਿਲਹਾਲ ਅਮਰੀਕਾ ਦੀ ਤਰਜੀਹ ਵਿਸ਼ਵਵਿਆਪੀ ਅੱਤਵਾਦ ਦੀ ਜ਼ਿੰਮੇਵਾਰੀ ਤੋਂ ਪਿੱਛੇ ਹੱਟਣਾ ਹੈ। ਅਮਰੀਕਾ ਚਾਹੁੰਦਾ ਹੈ ਕਿ ਖੇਤਰੀ ਸ਼ਕਤੀਆਂ ਦੁਨੀਆ ਭਰ ਦੇ ਅੱਤਵਾਦ ਨਾਲ ਨਜਿੱਠਣ।ਅਮਰੀਕਾ ਆਪਣੇ ਖ਼ਰਚੇ ਨੂੰ ਘਟਾਉਣਾ ਚਾਹੁੰਦਾ ਹੈ।ਅਮਰੀਕਾ ਅਫਗਾਨਸਿਤਾਨ ਦੀ ਸਮੱਸਿਆ ਦਾ ਰਾਜਨੀਤਿਕ ਹੱਲ ਬਿਲਕੁਲ ਨਹੀਂ ਚਾਹੁੰਦਾ ਹੈ। ਇਸ ਵੇਲੇ ਅਮਰੀਕੀ ਪ੍ਰਸ਼ਾਸਨ ਦੀ ਤਰਜੀਹ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਹੈ।ਡੋਨਾਲਡ ਟਰੰਪ ਚੋਣਾਂ ਹਾਰ ਚੁੱਕੇ ਹਨ ਪਰ ਉਹ ਜਨਵਰੀ 2021 ਤੱਕ ਅਫਗਾਨਸਿਤਾਨ ਵਿੱਚ ਅਮਰੀਕੀ ਫ਼ੌਜੀਆਂ ਦੀ ਗਿਣਤੀ 2500 ਤੱਕ ਸੀਮਤ ਕਰਨਾ ਚਾਹੁੰਦੇ ਹਨ।ਜਦੋਂ ਕਿ ਉਹ ਜਾਣਦੇ ਹਨ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਹੁੰਦੇ ਹੀ ਕਾਬੁਲ 'ਤੇ ਤਾਲਿਬਾਨ ਹਾਵੀ ਹੋ ਜਾਵੇਗਾ।ਜੋਅ ਬਾਇਡਨ ਜਨਵਰੀ 2021 ਵਿੱਚ ਅਹੁਦਾ ਸੰਭਾਲਣਗੇ।ਉਨ੍ਹਾਂ ਦੀ ਅਫ਼ਗਾਨ ਨੀਤੀ ਕੀ ਹੋਵੇਗੀ ਇਸ 'ਤੇ ਸਿਰਫ਼ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ।ਅਫਗਾਨ ਨੇਤਾ ਫਿਲਹਾਲ ਜੋਅ ਬਾਇਡਨ ਦੀ ਤਾਜਪੋਸ਼ੀ ਦੀ ਉਡੀਕ ਕਰ ਰਹੇ ਹਨ।

ਸੱਚਾਈ ਤਾਂ ਇਹ ਹੈ ਕਿ ਚੁਣਾਵੀਂ ਸਾਲ ਵਿੱਚ ਅਮਰੀਕੀ ਨਾਗਰਿਕਾਂ ਤੋਂ ਤਾੜੀਆਂ ਲੁੱਟਣ ਲਈ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਸਰਕਾਰ ਨੂੰ ਜ਼ਬਰਦਸਤੀ ਗੱਲਬਾਤ ਲਈ ਮੇਜ਼ ਉੱਤੇ ਬਿਠਾ ਦਿੱਤਾ ਹੈ।ਹਾਲਾਂਕਿ ਟਰੰਪ ਹਾਰ ਗਏ ਹਨ।ਦਰਅਸਲ ਉਹ ਚੋਣਾਂ ਤੋਂ ਪਹਿਲਾਂ ਅਫਗਾਨ ਤਾਲਿਬਾਨ ਵਿੱਚਕਾਰ ਗੱਲਬਾਤ ਨੂੰ ਸਫਲ ਬਣਾਉਣਾ ਚਾਹੁੰਦੇ ਸਨ।ਉਹ ਸ਼ਾਂਤੀ ਦਾ ਫ਼ਰਿਸ਼ਤਾ ਬਣਨਾ ਚਾਹੁੰਦੇ ਸਨ।ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਅਤੇ ਬਰਾਕ ਓਬਾਮਾ ਨਾਲੋਂ ਆਪਣਾ ਕੱਦ ਉੱਚਾ ਕਰਨਾ ਚਾਹੁੰਦੇ ਸਨ ਪਰ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕੇ।ਦਰਅਸਲ ਟਰੰਪ ਦੇ ਫ਼ੈਸਲੇ ਤੋਂ ਜੇਕਰ ਤਾਲਿਬਾਨ ਮਜ਼ਬੂਤ ਹੋਵੇਗਾ ਤਾਂ ਸੋਮਾਲਿਆ ਵਿੱਚ ਅਲਕਾਇਦਾ ਦੀ ਫੈਰੰਚਾਇਜ਼ੀ ਗਰੁੱਪ ਅਲ- ਸ਼ਬਾਬ ਮਜ਼ਬੂਤ ਹੋਵੇਗਾ। ਅਲ- ਸ਼ਬਾਬ ਤਾਂ ਕਈ ਅਫਰੀਕੀ ਦੇਸ਼ਾਂ ਦਾ ਸਿਰ ਦਰਦ ਹੈ। ਸੋਮਾਲਿਆ ਵਿੱਚ ਅਮਰੀਕੀ ਫ਼ੌਜਾਂ ਦੀ ਮੌਜੂਦਗੀ ਨੇ ਅਲ- ਸ਼ਬਾਬ ਦੇ ਪ੍ਰਭਾਵ ਨੂੰ ਘਟਾ ਦਿੱਤਾ ਸੀ।ਅਮਰੀਕਾ ਨੇ ਅਲ- ਸ਼ਬਾਬ ਨਾਲ ਲੜ੍ਹਨ ਲਈ ਸੋਮਾਲਿਆ ਤੋਂ ਸਪੈਸ਼ਲ ਫੌਜ ਤਿਆਰ ਕਰਨ ਵਿੱਚ ਮਦਦ ਕੀਤੀ ।

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ

ਸੋਮਾਲਿਆਂ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਫ਼ੈਸਲੇ ਤੋਂ ਕਈ ਅਫਰੀਕੀ ਦੇਸ਼ ਹੈਰਾਨ ਹਨ।ਅਮਰੀਕਾ ਨੇ ਅਫਰੀਕਾ ਲਈ ਇੱਕ ਵੱਖਰੀ ਫ਼ੌਜੀ ਕਮਾਂਡ ਬਣਾਈ ਹੋਈ ਹੈ।ਇਸ ਲਈ ਟਰੰਪ ਦਾ ਫ਼ੈਸਲਾ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਹਾਲਾਂਕਿ ਸੋਮਾਲਿਆ ਵਿੱਚ ਅਮਰੀਕੀ ਫ਼ੌਜੀਆਂ ਦੀ ਗਿਣਤੀ ਲਗਭਗ 700 ਹੈ। ਘੱਟ ਗਿਣਤੀ ਦੇ ਬਾਵਜੂਦ ਅਮਰੀਕੀ ਫ਼ੌਜੀਆਂ ਨੇ ਸੋਮਾਲਿਆ, ਕੀਨੀਆ ਸਮੇਤ ਕਈ ਅਫਰੀਕੀ ਦੇਸ਼ਾਂ ਵਿੱਚ ਸਰਗਰਮ ਅੱਤਵਾਦੀ ਸੰਗਠਨ ਅਲ-ਸ਼ਬਾਬ ਨੂੰ ਕਮਜ਼ੋਰ ਕੀਤਾ ਹੈ।ਅਲ-ਸ਼ਬਾਬ  ਅਫਰੀਕਾ ਵਿੱਚ ਅਲਕਾਇਦਾ ਦਾ ਫ੍ਰੈਂਚਾਇਜ਼ੀ ਅੱਤਵਾਦੀ ਜਥੇਬੰਦੀ ਹੈ। ਅਲਕਾਇਦਾ ਦੀ ਛੱਤਰੀ ਹੇਠ ਅਲ-ਸ਼ਬਾਬ ਨੇ ਅਫਰੀਕੀ ਦੇਸ਼ ਸੋਮਾਲਿਆ, ਨਾਈਜੀਰੀਆ ਯੁਗਾਂਡਾ ਅਤੇ ਕੀਨੀਆ ਵਿੱਚ ਕਈ ਆਤੰਕੀ ਹਮਲੇ ਕੀਤੇ ਹਨ।ਅਲ- ਸ਼ਬਾਬ ਨਾਲ ਨਿਪਟਣ ਲਈ ਅਮਰੀਕੀ ਫ਼ੌਜੀਆਂ ਨੂੰ ਸਪੈਸ਼ਲ ਫੌਰਸ 'ਦਾਨਾਬ' ਨੂੰ ਖ਼ਾਸ ਸਿੱਖਲਾਈ ਦਿੱਤੀ ਗਈ ਸੀ। ਲਗਭਗ 3 ਹਜ਼ਾਰ ਫ਼ੌਜੀਆਂ ਦੀ ਗਿਣਤੀ ਵਾਲਾ ਸੋਮਾਲਿਆ ਦਾ ਸਪੈਸ਼ਲ ਫੋਰਸ ਦਾਨਾਬ ਨੇ ਅੱਤਵਾਦੀ ਸੰਗਠਨ ਅਲ-ਸ਼ਬਾਬ ਨੂੰ ਸੋਮਾਲਿਆ ਵਿੱਚ ਮੂੰਹ ਤੋੜ ਜਵਾਬ ਦਿੱਤਾ।

ਟਰੰਪ ਦਾ ਸੋਮਾਲਿਆ ਵਿੱਚੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਫ਼ੈਸਲੇ ਤੋਂ ਅਫਰੀਕੀ ਦੇਸ਼ਾਂ ਵਿੱਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਦੇ ਫ੍ਰੈਂਚਾਇਜ਼ੀ ਅੱਤਵਾਦੀ ਗੁੱਟ ਖ਼ੁਸ਼ ਹਨ।ਹਾਲਾਂਕਿ ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਜਿਬੂਤੀ ਵਿੱਚ ਅਮਰੀਕੀ ਫ਼ੌਜੀ ਟਿਕਾਣੇ ਮਜ਼ਬੂਤ ਹਨ।ਇਸ ਲਈ ਡਰਨ ਦੀ ਲੋੜ੍ਹ ਨਹੀਂ ਹੈ।ਅਮਰੀਕੀ ਪ੍ਰਸ਼ਾਸਨ ਦਾ ਤਰਕ ਹੈ ਕਿ ਸੋਮਾਲਿਆ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾ ਕੇ ਅਮਰੀਕਾ ਆਪਣੇ ਫ਼ੌਜੀ ਖ਼ਰਚਿਆਂ ਦੇ ਬਜਟ ਨੂੰ ਬਚਾ ਰਿਹਾ ਹੈ। ਹਾਲਾਂਕਿ ਸੋਮਾਲਿਆ ਨੇ ਫਿਲਹਾਲ ਚੁੱਪ ਵੱਟ ਰੱਖੀ ਹੈ।ਸੋਮਾਲਿਆ ਦੀ ਸਰਕਾਰ ਵੀ ਅਫਗਾਨਿਸਤਾਨ ਸਰਕਾਰ ਦੀ ਤਰਜ਼ 'ਤੇ ਵਾਈਟ ਹਾਊਸ ਵਿੱਚੋਂ ਰਾਸ਼ਟਰਪਤੀ ਟਰੰਪ ਦੀ ਵਿਦਾਈ ਦੀ ਉਡੀਕ ਕਰ ਰਹੀ ਹੈ। ਇਸ ਲਈ ਸੋਮਾਲਿਆ ਸਰਕਾਰ ਨੇ ਟਰੰਪ ਦੇ ਫ਼ੈਸਲੇ 'ਤੇ ਕੋਈ ਵੀ ਅਧਿਕਾਰਿਕ ਬਿਆਨ ਨਹੀਂ ਦਿੱਤਾ ਹੈ।ਸੋਮਾਲਿਆ ਦੀ ਸਰਕਾਰ ਨੂੰ ਅਫਗਾਨ ਸਰਕਾਰ ਦੀ ਤਰ੍ਹਾਂ ਹੀ ਬਾਇਡਨ ਤੋਂ ਉਮੀਦ ਹੈ।ਸੋਮਾਲਿਆ ਨੂੰ ਉਮੀਦ ਹੈ ਕਿ ਟਰੰਪ ਦਾ ਫ਼ੌਜੀਆਂ ਦੀ ਵਾਪਸੀ ਦਾ ਫ਼ੈਸਲਾ ਬਾਇਡਨ ਬਦਲਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਭਾਜਪਾ ਨੂੰ ਇਕ ਹੋਰ ਝਟਕਾ, ਹੁਣ ਇਸ ਲੀਡਰ ਨੇ ਪਾਰਟੀ ਛੱਡਣ ਦਾ ਕੀਤਾ ਐਲਾਨ

ਦਰਅਸਲ ਚਾਹੇ ਸੋਮਾਲਿਆ ਹੋਵੇ ਜਾਂ ਅਫਗਾਨਿਸਤਾਨ, ਟਰੰਪ ਦੇ ਫ਼ੈਸਲੇ ਤੋਂ ਇੱਥੋਂ ਦਾ ਸ਼ਾਸਕ ਵਰਗ ਪਰੇਸ਼ਾਨ ਹੈ। ਇਹ ਸ਼ਾਸਕ ਵਰਗ ਅੰਤਰਰਾਸ਼ਟਰੀ ਤਾਕਤ ਦੀ ਮਦਦ ਨਾਲ ਆਪਣੇ ਮੁਲਕਾਂ ਵਿੱਚ ਅੱਤਵਾਦ ਨਾਲ ਲੜਦੇ ਰਹੇ ਹਨ ਪਰ ਪਹਿਲਾਂ ਟਰੰਪ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਫ਼ੌਜੀਆਂ ਦੀ ਗਿਣਤੀ 2500 ਤੱਕ ਸੀਮਿਤ ਕਰਨ ਦੀ ਗੱਲ ਕੀਤੀ। ਅਫਗਾਨ ਸਰਕਾਰ ਦੀ ਇਸ ਨਾਲ ਮੁਸ਼ਕਲ ਵੱਧ ਗਈ। ਅਫਗਾਨ ਰਾਸ਼ਟਰੀ ਫ਼ੌਜ ਆਪਣੇ ਬੱਲ 'ਤੇ ਤਾਲਿਬਾਨ ਨਾਲ ਲੜ੍ਹਨ ਦੇ ਸਮਰਥ ਨਹੀਂ ਹੈ।ਤਾਲਿਬਾਨ ਦੇ ਹਮਲੇ ਅਫਗਾਨਿਸਤਾਨ ਵਿੱਚ ਲਗਾਤਾਰ ਵੱਧ ਰਹੇ ਹਨ।ਆਮ ਅਫਗਾਨ ਨਾਗਰਿਕਾਂ ਨੂੰ ਪਰੇਸ਼ਾਨੀ ਇਹ ਹੈ ਕਿ ਅਮਰੀਕੀ ਫ਼ੌਜੀਆਂ ਦੀ ਗ਼ੈਰ-ਮੌਜ਼ੂਦਗੀ ਵਿੱਚ ਅਫਗਾਨ ਨੈਸ਼ਨਲ ਆਰਮੀ ਕੰਧਾਰ, ਹੈਲਮੈਂਡ ਜਿਹੇ ਤਾਲਿਬਾਨ ਪ੍ਰਭਾਵ ਵਾਲੇ ਰਾਜਾਂ ਵਿੱਚ ਤਾਲਿਬਾਨ ਨਾਲ ਕਿਵੇਂ ਨਿਪਟੇਗੀ ? ਕਿਉਂਕਿ ਹੁਣ ਤੱਕ ਅਮਰੀਕੀ ਫ਼ੌਜੀ ਤਾਲਿਬਾਨ ਨਾਲ ਟਕਰਾਅ ਵਿੱਚ ਅਫਗਾਨ ਦੀ ਫ਼ੌਜ ਨੂੰ ਹਵਾਈ ਮਦਦ ਦਿੰਦੇ ਆ ਰਹੇ ਸੀ।ਜੇਕਰ ਅਫਗਾਨ ਦੀ ਫੌਜ ਨੂੰ ਅਮਰੀਕਾ ਦੀ ਫ਼ੌਜ ਤੋਂ ਹਵਾਈ ਮਦਦ ਨਾ ਮਿਲੀ ਹੁੰਦੀ ਤਾਂ ਕੰਧਾਰ ਜਿਹੇ ਸ਼ਹਿਰ ਤਾਲਿਬਾਨ ਦੇ ਕਬਜ਼ੇ ਵਿੱਚ ਹੁੰਦੇ।

ਸੋਮਾਲਿਆ ਅਤੇ ਅਫਗਾਨਿਸਤਾਨ ਜਿਹੇ ਦੇਸ਼ਾਂ ਵਿੱਚ ਇਰਾਕ ਦੇ ਤਜਰਬੇ ਕਾਰਨ ਡਰ ਪੈਦਾ ਹੋ ਗਿਆ ਹੈ।ਇਰਾਕ ਵਿੱਚ ਅਮਰੀਕੀ ਫ਼ੌਜੀਆਂ ਦੀ ਗਿਣਤੀ ਘਟਦੇ ਹੀ ਇਸਲਾਮਿਕ ਸਟੇਟ ਜਿਹੇ ਅੱਤਵਾਦੀ ਸੰਗਠਨਾਂ ਨੇ ਪੈਰ ਮਜ਼ਬੂਤ ਕਰ ਲਏ ਸੀ। ਇੱਕ ਸਮੇਂ ਵਿੱਚ ਤਾਂ ਉੱਤਰੀ ਇਰਾਕ ਵਿੱਚ ਇਸਲਾਮਿਕ ਸਟੇਟ ਦਾ ਕਬਜ਼ਾ ਹੋ ਗਿਆ ਸੀ।ਮੋਸੂਲ ਜਿਹੇ ਸ਼ਹਿਰਾਂ ਵਿੱਚ ਇਸਲਾਲਿਮਕ ਸਟੇਟ ਦਾ ਕਬਜ਼ਾ ਹੋ ਗਿਆ ਸੀ।ਇਰਾਕ ਵਿੱਚ ਅੱਜ ਅਮਰੀਕੀ ਫ਼ੌਜੀਆਂ ਦੀ ਗਿਣਤੀ ਮਹਿਜ਼ 3500 ਹੈ। ਇਸਨੂੰ ਜਨਵਰੀ  2021 ਤੱਕ ਘਟਾਕੇ 2500 ਕਰ ਦਿੱਤੀ ਜਾਵੇਗਾ। ਦਰਅਸਲ ਇਰਾਕ ਨੂੰ ਵੀ ਅਮਰੀਕਾ ਨੇ ਅੱਤਵਾਦ ਨਾਲ ਹੋਣ ਵਾਲੀ ਲੜਾਈ ਵਿੱਚ ਇਕੱਲਾ ਛੱਡ ਦਿੱਤਾ।ਇਰਾਕ ਦੀ ਸਰਕਾਰ ਇੱਕ ਸਮੇਂ ਵਿੱਚ ਇਸਲਾਮਿਕ ਸਟੇਟ ਦੇ ਸਾਹਮਣੇ ਖ਼ਾਸੀ ਕਮਜ਼ੋਰ ਹੋ ਗਈ ਸੀ।ਉੱਤਰੀ ਇਰਾਕ ਦੇ ਕਈ ਇਲਾਕਿਆਂ ਵਿੱਚ ਇਸਲਾਮਿਕ ਸਟੇਟ ਨੇ ਕਬਜ਼ਾ ਕਰ ਲਿਆ ਸੀ।ਅਮਰੀਕੀ ਕੂਟਨੀਤੀ ਨੇ ਇਰਾਕ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।ਅਜਿਹੇ ਵਿੱਚ ਇਸਲਾਮਿਕ ਸਟੇਟ ਨਾਲ ਨਿਪਟਣ ਲਈ ਇਰਾਨ ਅਤੇ ਰੂਸ ਅੱਗੇ ਆਏ।ਇਨ੍ਹਾਂ ਦੋ ਦੇਸ਼ਾਂ ਵਿੱਚ ਕਈ ਸ਼ਿਆ ਮਿਲਸ਼ਿਆ ਗੁੱਟਾਂ ਦੇ ਸਮਰਥਨ ਨੇ ਇਸਲਾਮਿਕ ਸਟੇਟ ਨੂੰ ਕਮਜ਼ੋਰ ਕੀਤਾ ਪਰ ਅੱਜ ਇਰਾਕ ਤੋਂ ਬਾਅਦ ਟਰੰਪ ਦੇ ਫ਼ੈਸਲੇ ਨੇ ਅਫਗਾਨਿਸਤਾਨ ਅਤੇ ਸੋਮਾਲਿਆ ਜਿਹੇ ਗ਼ਰੀਬ ਦੇਸ਼ਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ।

  • Afghanistan to Somalia
  • The United States
  • free of responsibility
  • ਅਫ਼ਗਾਨਿਸਤਾਨ
  • ਸੋਮਾਲਿਆ
  • ਅਮਰੀਕਾ
  • ਸੰਜੀਵ ਪਾਂਡੇ

ਬਿਜਲੀ ਸੁਰੱਖਿਆ ਲੜੀ ਨੰਬਰ 8: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਲੱਗਦੀ ਹੈ ਅੱਗ

NEXT STORY

Stories You May Like

  • making punjab drug free is our shared responsibility governor kataria
    ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ: ਗਵਰਨਰ ਗੁਲਾਬ ਚੰਦ ਕਟਾਰੀਆ
  • world   lightest girl
    ਮਿਲੋ ਦੁਨੀਆ ਦੀ ਸਭ ਤੋਂ ਹਲਕੀ ਕੁੜੀ ਨਾਲ, ਵਜ਼ਨ ਇੱਕ ਪਾਲਤੂ ਬਿੱਲੀ ਤੋਂ ਵੀ ਘੱਟ
  • dilpreet singh may be deported
    ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
  • america s big blow to india
    ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ: ਹੁਣ ਨਹੀਂ ਮਿਲੇਗਾ ਰੂਸ ਤੋਂ ਸਸਤਾ ਤੇਲ! ਪਾਬੰਦੀਆਂ ਤੋਂ ਮਿਲੀ ਛੋਟ ਖ਼ਤਮ
  • ganja found from air india pilot
    Air India ਦੇ ਪਾਇਲਟ ਤੋਂ ਮਿਲਿਆ ਗਾਂਜਾ, ਅਮਰੀਕਾ ਤੋਂ ਵਾਪਸ ਭੇਜਿਆ
  • cuban president s warning to us
    ਅਮਰੀਕਾ ਨੂੰ ਕਿਊਬਾ ਦੇ ਰਾਸ਼ਟਰਪਤੀ ਦੀ ਸਖ਼ਤ ਚੇਤਾਵਨੀ! "ਜੇਕਰ ਹਮਲਾ ਕੀਤਾ ਤਾਂ ਮਰਦੇ ਦਮ ਤੱਕ ਲੜਾਂਗੇ"
  • blockade of iranian ports starting monday
    ਅਮਰੀਕਾ ਦਾ ਵੱਡਾ ਐਲਾਨ, ਸੋਮਵਾਰ ਤੋਂ ਹੋਵੇਗੀ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ
  • indian student in us
    ਅਮਰੀਕਾ 'ਚ 14 ਮਹੀਨੇ ਮੌਤ ਨਾਲ ਲੜਨ ਤੋਂ ਬਾਅਦ ਜ਼ਿੰਦਗੀ ਦੀ ਬਾਜ਼ੀ ਹਾਰੀ ਭਾਰਤੀ ਵਿਦਿਆਰਥਣ
  • police raid at spa center in jalandhar
    ਪੰਜਾਬ ਦੇ ਇਸ ਸਪਾ ਸੈਂਟਰ 'ਚ ਪੁਲਸ ਦੀ ਰੇਡ! ਫੜੇ ਗਏ ਮੁੰਡੇ-ਕੁੜੀਆਂ, ਇਤਰਾਜ਼ਯੋਗ...
  • long power cut begins in punjab electricity demand increased by 9 thousand mw
    ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਸਪਲਾਈ ਨੂੰ ਲੈ ਕੇ ਆ ਗਈ ਵੱਡੀ...
  • weather will change in punjab heavy storm alert
    ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ...
  • important news for people registering in punjab
    Punjab: ਰਜਿਸਟਰੀ ਕਰਵਾਉਣ ਵਾਲੇ ਦੇਣ ਧਿਆਨ! ਝੱਲਣੀ ਪਵੇਗੀ ਇਹ ਵੱਡੀ ਮੁਸੀਬਤ
  • police and excise department raid raju chauhan  s residence in jalandhar
    ਜਲੰਧਰ 'ਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ, ਰਾਜੂ ਚੌਹਾਨ ਦੇ ਘਰ ਰੇਡ ਕਰਕੇ 50...
  • minor girl gives birth to a boy in jalandhar
    ਜਲੰਧਰ 'ਚ ਹੈਰਾਨੀਜਨਕ ਮਾਮਲਾ! 9ਵੀਂ ਜਮਾਤ ਦੀ ਕੁੜੀ ਨੇ ਮੁੰਡੇ ਨੂੰ ਦਿੱਤਾ ਜਨਮ,...
  • collision between car and activa in jalandhar and schoolgirl injured
    ਜਲੰਧਰ ਦੀ 120 ਫੁੱਟੀ 'ਤੇ ਵਾਪਰਿਆ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਨੂੰ...
  • two peoples dead on road accident
    ਜਲੰਧਰ ਵਿਖੇ ਗੈਸ ਟੈਂਕਰ ਤੇ ਬੱਸ ਹੇਠਾਂ ਆਉਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ
Trending
Ek Nazar
no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

hindu girls in pakistan

ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

sub inspector daljit singh goraya

ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

man mobile drowning river

ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ 'ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ...

electricity bill  groom  dm office  bride  smart meter

'ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ?' ਬਿਜਲੀ ਗੁਲ ਹੋਈ ਤਾਂ...

famous brazilian beauty queen dies of heart attack

ਗਲੈਮਰ ਜਗਤ 'ਚ ਸੋਗ ਦੀ ਲਹਿਰ! 31 ਸਾਲਾ ਮਸ਼ਹੂਰ ਬ੍ਰਾਜ਼ੀਲੀਅਨ ਬਿਊਟੀ ਕੁਈਨ ਦੀ...

strait of hormuz  germany

ਜਰਮਨੀ ਦੀ ਹੋਰਮੁਜ਼ ਜਲਡਮਰੂ 'ਚ ਤਿੰਨ ਜਹਾਜ਼ ਤਾਇਨਾਤ ਕਰਨ ਦੀ ਯੋਜਨਾ

f i r   actor vipul roy  s home burgled of over rs 7 lakh  probe underway

TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ...

now i  m even afraid to leave the house    the comedian  s pain is revealed

ਹੁਣ ਤਾਂ ਘਰੋਂ ਨਿਕਲਣ ਤੋਂ ਵੀ ਡਰ ਲੱਗਦੈ..! 16 ਮਹੀਨੇ ਪਹਿਲਾਂਂ ਮਸਾਂ ਬਚੀ ਸੀ...

heatwave rain alert 4 days

22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ...

big blow to ipl champion team

IPL ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਪੂਰੇ ਟੂਰਨਾਮੈਂਟ 'ਚੋਂ ਬਾਹਰ ਹੋਇਆ Match...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਨਜ਼ਰੀਆ ਦੀਆਂ ਖਬਰਾਂ
    • social media ban in india
      ਭਾਰਤ 'ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੇਗਾ ਬੈਨ ! ਹੁਣ ਇਸ ਸੂਬੇ...
    • rajpal yadav surrenders as delhi high court
      ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ...
    • student to get 9 10 lakhs from railway
      ਪੇਪਰ ਤੋਂ ਪਹਿਲਾਂ ਲੇਟ ਹੋ ਗਈ ਟਰੇਨ, ਕੁੜੀ ਨੂੰ 9 ਲੱਖ 10 ਹਜ਼ਾਰ ਰੁਪਏ ਭਰੇਗਾ...
    • china string
      ਪੰਜਾਬ ਦੇ ਬੱਚਿਆਂ ਲਈ 'ਮੌਤ ਦੀ ਡੋਰ' ਬਣ ਚੁੱਕੀ ਹੈ ਚਾਈਨਾ ਡੋਰ, ਸਰਕਾਰਾਂ...
    • bjp s grand entry in zila parishad and block committee elections
      ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
    • death mother in law gold jewellery daughter daughter in law
      ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ...
    • 1947 hijratnama 91  pakhar ram heer
      1947 ਹਿਜਰਤਨਾਮਾ 91: ਪਾਖਰ ਰਾਮ ਹੀਰ
    • cristiano ronaldo confirms 2026 world cup will be his last major tournament
      ਵੱਡੀ ਖ਼ਬਰ ; ਰੋਨਾਲਡੋ ਨੇ ਕੀਤਾ ਸੰਨਿਆਸ ਦਾ ਐਲਾਨ ! ਜਾਣੋ ਕਦੋਂ ਖੇਡੇਗਾ ਆਖ਼ਰੀ...
    • delhi liquor policy premium prices ncr
      ਸਸਤੀ ਹੋਵੇਗੀ ਪ੍ਰੀਮੀਅਮ ਸ਼ਰਾਬ! ਗੁਰੂਗ੍ਰਾਮ-ਫਰੀਦਾਬਾਦ ਤੋਂ ਵੀ ਘੱਟ ਹੋਵੇਗੀ ਕੀਮਤ
    • baba vanga prediction 2025 fortune shines on four zodiac signs
      ਬਾਬਾ ਵੈਂਗਾ ਦੀ ਵੱਡੀ ਭਵਿੱਖਬਾਣੀ: ਆਖਰੀ 3 ਮਹੀਨੇ ਇਨ੍ਹਾਂ 4 ਰਾਸ਼ੀਆਂ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +