ਜਦੋਂ ਮਿਹਨਤ ਕਰਨ ਦੇ ਨਾਲ ਕਿਸਮਤ ਵੀ ਸਾਥ ਦੇਵੇ ਤਾਂ ਮਿਹਨਤ ਕਰਨ ਵਾਲੇ ਮੰਜਿਲਾਂ ਸਰ ਕਰ ਹੀ ਲੈਂਦੇ ਨੇ। ਅਜਿਹਾ ਹੀ ਫਰੀਦਕੋਟ ਜਿਲ੍ਹੇ ਦੇ ਕਲਾਕਾਰ ਆਫਤਾਬ ਸਿੰਘ ਨੇ ਸਾਬਿਤ ਕਰ ਦਿਤਾ ਹੈ।
ਕਿਉਂਕਿ ਘਰ ਵਿੱਚ ਗਰੀਬੀ ਅਤੇ ਕਾਹਨਿਆਂ ਦੇ ਛੱਤ ਹੇਠ ਕੀਤੀ ਮਿਹਨਤ ਨੇ ਆਫਤਾਬ ਨੂੰ ਇਕ ਅਜਿਹੀ ਮਜਿੰਲ ਤੇ ਪਹੁੰਚਾ ਦਿਤਾ ਜਿਥੋਂ ਉਸ ਦੀ ਕਾਮਯਾਮੀ ਦੇ ਅਨੇਕਾ ਰਸਤੇ ਖੁੱਲ੍ਹ ਗਏ ਹਨ।
ਜਿਲ੍ਹਾ ਫਰੀਦਕੋਟ ਵਿੱਚ ਫਰੀਦਕੋਟ ਤੋਂ 20 ਕਿਲੋਮੀਟਰ ਦੂਰ ਪੈਂਦੇ ਪਿੰਡ ਦੀਪ ਸਿੰਘ ਵਾਲਾ ਵਿੱਚ ਸਾਲ 2005 ਵਿੱਚ ਜਦੋਂ ਆਫਤਾਬ ਸਿੰਘ ਨੇ ਪਿਤਾ ਮੁਹੇਸ਼ ਸਿੰਘ ਦੇ ਘਰ ਅਤੇ ਮਾਤਾ ਸਤਵਿੰਦਰ ਕੌਰ ਦੀ ਗੋਦੀ ਵਿੱਚ ਅੱਖ ਖੋਲੀ ਤਾਂ ਜਨਮ ਵੇਲੇ ਹੀ ਸੰਗੀਤਕ ਗੁੜਤੀ ਮਿਲੀ ਕਿਉਂਕਿ ਆਫਤਾਬ ਦੇ ਪਿਤਾ ਮੁਹੇਸ਼ ਸਿੰਘ ਵੀ ਗਾਉਂਦੇ ਸੀ ਅਤੇ ਗਾਇਕੀ ਵਾਲਾ ਮਾਹੋਲ ਹੀ ਘਰ ਵਿੱਚ ਮਿਲਿਆ। ਲੋਕਾਂ ਦੇ ਵਿਆਹਾ-ਸ਼ਾਦੀਆ ਵਿੱਚ ਗਾ ਕੇ ਆਪਣੇ ਘਰ ਦਾ ਗੁਜਾਰਾ ਕਰਦੇ ਸਨ। ਆਫਤਾਬ ਨੇ ਆਪਣੇ ਪਿਤਾ ਤੋਂ ਹੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਅਤੇ ਲੱਗਭਗ ਪਿਛਲੇ 7-8 ਸਾਲਾਂ ਤੋਂ ਮਿਹਨਤ ਕਰਦਾ ਆ ਰਿਹਾ ਹੈ।
ਘਰ ਵਿੱਚ ਅੱਤ ਦੀ ਗਰੀਬੀ ਹੋਣ ਕਾਰਨ ਆਫਤਬ ਨੂੰ ਕਦੇ ਅਜਿਹਾ ਮੌਕਾ ਨਹੀਂ ਮਿਲਿਆ ਜਿਸ ਨਾਲ ਉਹ ਦੁਨੀਆ ਦੇ ਸਹਾਮਣੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕਰ ਸਕਦਾ ਜਾਂ ਆਪਣੇ ਆਪ ਨੂੰ ਸਾਬਿਤ ਕਰ ਸਕਦਾ।ਕਈ ਬਾਰ ਤਾਂ ਅਜਿਹਾ ਮੌਕਾਂ ਬਣਦਾ ਕਿ ਕੋਈ ਪ੍ਰੋਗਰਾਮ ਲਈ ਜਾਣਾ ਵੀ ਹੁੰਦਾ ਤਾਂ ਜਾਣ ਲਈ ਕਿਰਾਇਆ ਵੀ ਆਫਤਾਬ ਦੇ ਪਰਿਵਾਰ ਕੋਲ ਨਹੀ ਸੀ ਹੁੰਦਾ।ਫੇਰ ਪਿਛਲੇ ਕੁੱਝ ਸਾਲਾਂ ਤੋਂ ਆਫਤਾਬ ਦੇ ਪਰਿਵਾਰ ਨੂੰ ਜਾਣਨ ਵਾਲੇ ਮੋਹਿਤ ਖੰਘਰ, ਬਿੱਟੂ ਗਿਰਧਰ ਅਤੇ ਰਮਨ ਅਲੌਖ ਨਾਂ ਦੇ ਵਿਅਕਤੀ ਮੱਦਦ ਲਈ ਆਏ ਅਤੇ ਜਿਨ੍ਹਾ ਵੀ ਉਹ ਆਫਤਾਬ ਲਈ ਕਰ ਸਕੇ ਉਨ੍ਹਾ ਕਰਕੇ ਹੀ ਆਫਤਾਬ ਨੂੰ ਸਾਲ 2017-18 ਵਿੱਚ ਇੱਕ ਟੀ.ਵੀ ਚੈਨਲ ਵੱਲੋਂ ਕਰਵਾਏ ਜਾਂਦੇ ਰਿਆਇਲਟੀ ਸ਼ੋਅ ਸਾਰੇਗਾਮਾਪਾ ਵਿੱਚ ਜਾਣ ਮੌਕਾ ਮਿਲਿਆ ਤੇ ਉਥੇ ਟਾਪ ੫ ਵਿੱਚ ਆਪਣੀ ਜਗ੍ਹਾ ਬਣਾਈ।ਉਸ ਤੋਂ ਬਆਦ ਇੱਕ ਹੋਰ ਸ਼ੋਅ ਮਸਤੀ ਕੀ ਪਾਠਸ਼ਾਲਾ ਵਿੱਚ ਐਂਡ ਟੀ.ਵੀ ਤੇ ਵੀ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ।ਉਸ ਤੋਂ ਬਾਅਦ ਜਨਵਰੀ 2019 ਵਿੱਚ ਕਲਰ ਟੀ.ਵੀ ਵੱਲੋਂ ਕਰਵਾਏ ਜਾਂਦੇ ਸ਼ੋਅ ਰਾਈਜਿੰਗ ਸਟਾਰ ਵਿੱਚ ਗਿਆ ਤਾਂ ਲੱਗਭੱਗ ੫ ਮਹੀਨੇ ਮਗਰੋਂ ਉਸ ਸ਼ੋਅ ਨੂੰ ਜਿੱਤ ਕੇ ਜਿੰਦਗੀ ਦਾ ਪਾਸਾ ਹੀ ਪਲਟ ਦਿਤਾ।
ਹੁੱਣ ਆਫਤਾਫ ਚਾਹੁੰਦਾ ਹੈ ਕਿ ਜੋ ਰਾਈਜਿੰਗ ਸਟਾਰ ਦਾ ਜੇਤੂ ਹੋਣ ਤੇ ਰਕਮ ਪ੍ਰਾਪਤ ਹੋਈ ਹੈ ਉਸ ਨਾਲ ਉਹ ਆਪਣੀ ਵੱਡੀ ਭੈਣ ਦਾ ਵਿਆਹ ਕਰੇਗਾ ਅਤੇ ਬਾਕੀ ਰਾਸ਼ੀ ਨਾਲ ਉਹ ਆਪਣੇ ਪਰਿਵਾਰ ਦਾ ਕਰਜ਼ ਉਤਾਰੇਗਾ।ਆਉਂਣ ਵਾਲੇ ਸਮੇਂ ਵਿੱਚ ਆਫਤਾਬ ਸਿੰਘ ਦੀ ਅਵਾਜ ਗੀਤਾਂ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਜਲਦ ਹੀ ਸੁਨਣ ਨੂੰ ਮਿਲੇਗੀ।ਆਫਤਾਬ ਦਾ ਕਹਿਣਾ ਹੈ ਅਜੇ ਤਾਂ ਉਸ ਦੀ ਜਿੰਦਗੀ ਵਿੱਚ ਕਾਮਯਾਬੀ ਦੀ ਸ਼ੁਰੂਆਤ ਹੈ ਅਤੇ ਉਹ ਕਾਮਯਾਬੀ ਦੇ ਕਿਸੇ ਵੀ ਮੋੜ ਤੇ ਪਹੁੰਚ ਜਾਵੇ ਪਰ ਆਪਣੇ ਪੈਰ ਹਮੇਸ਼ਾ ਧਰਤੀ ਹੀ ਰੱਖੇਗਾ।
ਸੰਦੀਪ ਰਾਣਾ ਬੁਢਲਾਡਾ
ਪਤਾ: ਨੇੜੇ: ਬੀ.ਡੀ.ਪੀ.ਓ ਦਫਤਰ ਬੁਢਲਾਡਾ(ਮਾਨਸਾ)
ਪਿੰਨ: 151502
ਮੋਬਾਇਲ:98884-58127