Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    9:30:42 PM

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • major weather warning in punjab on august 17 and 18

    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਸ਼ਖਸੀਅਤ

MERI AWAZ SUNO News Punjabi(ਨਜ਼ਰੀਆ)

ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਸ਼ਖਸੀਅਤ

  • Edited By Rajwinder Kaur,
  • Updated: 11 Nov, 2024 06:52 PM
Jalandhar
education minister maulana abul kalam azad
  • Share
    • Facebook
    • Tumblr
    • Linkedin
    • Twitter
  • Comment

ਅੱਜ ਰਾਸ਼ਟਰੀ ਸਿੱਖਿਆ ਦਿਵਸ 'ਤੇ ਵਿਸ਼ੇਸ਼ 

ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ। 
ਸੰਪਰਕ :9530950053

ਜਦੋਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੀ ਗੱਲ ਹੁੰਦੀ ਹੈ ਤਾਂ ਇਸ ਸੁਤੰਤਰਤਾ ਸੰਗਰਾਮ ਦੌਰਾਨ ਜਿਨ੍ਹਾਂ ਵੱਖ-ਵੱਖ ਸਿਆਸੀ ਆਗੂਆਂ ਨੇ ਆਪਣਾ ਯੋਗਦਾਨ ਪਾਇਆ ਉਨ੍ਹਾਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਨਾਂ ਸਰੇ-ਫਹਰਿਸਤ ਆਉਂਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਸਿੱਖਿਆ ਮੰਤਰੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਜਦੋਂ ਅਸੀਂ ਭਾਰਤੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਜਿਨ੍ਹਾਂ ਮੁਸਲਮਾਨਾਂ ਨੇ ਆਪਣੀ ਗਹਿਰੀ ਛਾਪ ਛੱਡੀ ਹੈ, ਉਹਨਾਂ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਨਾਂ ਵਿਸ਼ੇਸ਼ ਤੌਰ ’ਤੇ ਲਿਆ ਜਾਂਦਾ ਹੈ। ਮੌਲਾਨਾ ਆਜ਼ਾਦ ਜਿੱਥੇ ਇੰਡੀਅਨ ਨੈਸ਼ਨਲ ਕਾਂਗਰਸ ਵਰਕਿੰਗ ਕਮੇਟੀ ਦੇ ਇੱਕ ਸਿਰਕੱਢ ਲੀਡਰ ਰਹੇ, ਉੱਥੇ ਹੀ ਉਨ੍ਹਾਂ ਨੂੰ ਦੋ ਵਾਰ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ।

ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਮੌਲਾਨਾ ਆਜ਼ਾਦ ਨੇ ਬਹੁਤ ਅਹਿਮ ਯੋਗਦਾਨ ਪਾਇਆ। ਉਹ ਇੱਕ ਸਰਵ ਪੱਖੀ ਸ਼ਖਸੀਅਤ ਸਨ। ਉਨ੍ਹਾਂ ਦੀਆਂ ਜੋਸ਼ੀਲੀਆਂ ਤਕਰੀਰਾਂ (ਭਾਸ਼ਣ) ਨੇ ਦੇਸ਼ ਵਾਸੀਆਂ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਲੋਕਾਂ ਨੂੰ ਆਜ਼ਾਦੀ ਦੇ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਕਾਬਲੀਅਤ ਅਤੇ ਲਿਆਕਤ ਸਦਕਾ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵੀ ਮੌਲਾਨਾ ਆਜ਼ਾਦ ਦੀ ਬਹੁਤ ਕਦਰ ਕਰਦੇ ਸਨ ਅਤੇ ਦੇਸ਼ ਦੇ ਹਰ ਛੋਟੇ ਵੱਡੇ ਮਸਲੇ ’ਤੇ ਉਨ੍ਹਾਂ ਨਾਲ ਸਲਾਹ ਮਸ਼ਵਰਾ ਕਰਦੇ ਸਨ। ਮੌਲਾਨਾ ਆਜ਼ਾਦ ਦੀ ਸ਼ਖਸੀਅਤ ਨੂੰ ਅਕਾਲ ਪੁਰਖ ਨੇ ਇੱਕੋ ਸਮੇਂ ਕਈ ਸਿਫਤਾਂ ਨਾਲ ਨਵਾਜ਼ਿਆ ਸੀ। ਜਿੱਥੇ ਉਹ ਇੱਕ ਵਾਰਤਾਕਾਰ ਸਨ ਉੱਥੇ ਹੀ ਉਹ ਆਪਣੇ ਭਾਸ਼ਣ ਰਾਹੀਂ ਲੋਕਾਂ ਨੂੰ ਕੀਲ ਲੈਣ ਦਾ ਹੁਨਰ ਰੱਖਦੇ ਸਨ। ਇਸਦੇ ਨਾਲ ਹੀ ਉਹ ਇੱਕ ਵੱਡੇ ਸਹਾਫੀ (ਪੱਤਰਕਾਰ), ਉੱਘੇ ਸਿਆਸਤਦਾਨ, ਬਿਹਤਰੀਨ ਵਿਆਖਿਆਕਾਰ ਅਤੇ ਅਨੁਵਾਦਕ ਸਨ।

ਜੇਕਰ ਵੇਖਿਆ ਜਾਵੇ ਤਾਂ ਆਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤਕ ਮੁਸਲਿਮ ਭਾਈਚਾਰੇ ਦੀ ਸਿਆਸੀ ਲੀਡਰਸ਼ਿੱਪ ਦੀ ਗੱਲ ਕਰੀਏ ਤਾਂ ਅਸੀਂ ਸਮਝਦੇ ਹਾਂ ਮੌਲਾਨਾ ਆਜ਼ਾਦ ਦੀ ਮੌਤ ਤੋਂ ਬਾਅਦ ਮੁਸਲਮਾਨਾਂ ਦੀ ਸਹੀ ਅਰਥਾਂ ਵਿੱਚ ਨੁਮਾਇੰਦਗੀ ਕਰਨ ਵਾਲਾ ਤੇ ਦੂਰ ਦ੍ਰਿਸ਼ਟੀ ਰੱਖਣ ਵਾਲਾ ਉਨ੍ਹਾਂ ਵਰਗਾ ਲੀਡਰ ਹੁਣ ਤਕ ਕੌਮ ਨੂੰ ਨਹੀਂ ਮਿਲਿਆ। ਆਓ ਮੌਲਾਨਾ ਆਜ਼ਾਦ ਦੇ ਜੀਵਨ, ਉਨ੍ਹਾਂ ਦੀ ਸ਼ਖਸੀਅਤ ਅਤੇ ਕਲਾ ਉੱਤੇ ਇੱਕ ਉਡਦੀ ਨਜ਼ਰ ਮਾਰੀਏ। ਮੌਲਾਨਾ ਆਜ਼ਾਦ ਦਾ ਅਸਲ ਨਾਂ ਅਬੁਲ ਕਲਾਮ ਮੋਹਿਊਦੀਨ ਅਹਿਮਦ ਆਜ਼ਾਦ ਸੀ। ਪ੍ਰੰਤੂ ਉਹ ਲੋਕਾਂ ਵਿੱਚ ਮੌਲਾਨਾ ਆਜ਼ਾਦ ਦੇ ਨਾਂ ਨਾਲ ਹੀ ਪ੍ਰਸਿੱਧ ਹੋਏ। ਮੌਲਾਨਾ ਆਜ਼ਾਦ ਦਾ ਜਨਮ 11 ਨਵੰਬਰ 1888 ਨੂੰ ਸਓਦੀ ਅਰਬ ਦੇ ਮਸ਼ਹੂਰ ਸ਼ਹਿਰ ਮੱਕਾ ਵਿਖੇ ਹੋਇਆ। (ਇੱਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਦੇਸ਼ ਵਿੱਚ ਕੌਮੀ ਪੱਧਰ ’ਤੇ ਸਿੱਖਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।)

ਉਨ੍ਹਾਂ ਦੇ ਪਿਤਾ ਮੁਹੰਮਦ ਖੈਰ-ਊ-ਦੀਨ ਦਾ ਸੰਬੰਧ ਅਰਬ ਦੇ ਮਸ਼ਹੂਰ ਸ਼ਹਿਰ ਮਦੀਨਾ ਨਾਲ ਸੀ। ਮੌਲਾਨਾ ਦੇ ਵੱਡੇ ਬਜ਼ੁਰਗਾਂ ਦਾ ਸਿਲਸਿਲਾ ਸ਼ੇਖ ਜਮਾਲੂ-ਦੀਨ ਨਾਲ ਜਾ ਮਿਲਦਾ ਹੈ ਜੋ ਅਕਬਰ ਦੇ ਜ਼ਮਾਨੇ ਵਿੱਚ ਭਾਰਤ ਆਏ ਸਨ ਅਤੇ ਪੱਕੇ ਤੌਰ ’ਤੇ ਇੱਥੇ ਹੀ ਵਸ ਗਏ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ ਅਰਥਾਤ 1857 ਦੌਰਾਨ ਆਜ਼ਾਦ ਦੇ ਪਿਤਾ ਨੂੰ ਭਾਰਤ ਤੋਂ ਹਿਜਰਤ ਕਰਨੀ ਪਈ ਸੀ ਤੇ ਫੇਰ ਕਈ ਸਾਲਾਂ ਤਕ ਅਰਬ ਵਿੱਚ ਰਹਿੰਦੇ ਰਹੇ। ਇਸੇ ਦੌਰਾਨ ਮੌਲਾਨਾ ਆਜ਼ਾਦ ਦੀ ਪੈਦਾਇਸ਼ ਮੱਕਾ ਵਿਖੇ ਹੋਈ ਤੇ ਆਪ ਦਾ ਵਧੇਰੇ ਬਚਪਨ ਵੀ ਉੱਥੇ ਹੀ ਬੀਤਿਆ। ਮੁਢਲੀ ਵਿੱਦਿਆ ਆਪ ਨੇ ਆਪਣੇ ਪਿਤਾ ਪਾਸੋਂ ਹਾਸਲ ਕੀਤੀ ਇਸ ਉਪਰੰਤ ਜਾਮਾ ਅਜ਼ਹਰ (ਮਿਸਰ) ਚਲੇ ਗਏ। ਆਪ ਸ਼ੁਰੂ ਤੋਂ ਹੀ ਬਹੁਤ ਸਮਝਦਾਰ ਸਨ ਪੜ੍ਹਨ ਲਿਖਣ ਵਿੱਚ ਹੁਸ਼ਿਆਰ ਸਨ। ਪੜ੍ਹਾਈ ਦਾ ਇਸ ਕਦਰ ਸ਼ੌਕ ਸੀ ਕਿ ਜੋ ਜੇਬ ਖਰਚ ਮਿਲਦਾ ਸੀ ਉਸ ਦੀਆਂ ਵੀ ਮੋਮਬੱਤੀਆਂ ਖਰੀਦ ਕੇ ਲਿਆਇਆ ਕਰਦੇ ਤੇ ਅਕਸਰ ਕਿਤਾਬਾਂ ਰਾਤ ਨੂੰ ਪੜ੍ਹਦੇ ਰਹਿੰਦੇ ਸਨ। ਇੱਕ ਵਾਰ ਪੜ੍ਹਨ ਦੇ ਇਸੇ ਸ਼ੌਕ ਦੇ ਚੱਲਦਿਆਂ ਆਪਣੀ ਰਜਾਈ ਨੂੰ ਅੱਗ ਲਗਵਾ ਬੈਠੇ ਸਨ।

ਪੜ੍ਹਾਈ ਦੇ ਇਸੇ ਸ਼ੌਕ ਦੇ ਚੱਲਦਿਆਂ ਆਪ ਨੇ 14 ਸਾਲ ਦੀ ਉਮਰ ਵਿੱਚ ਹੀ ਪੱਛਮੀ ਵਿੱਦਿਆ ਦਾ ਸਾਰਾ ਸਲੇਬਸ ਮੁਕੰਮਲ ਕਰ ਲਿਆ ਸੀ ਤੇ 15 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਮਹੀਨੇਵਾਰ ਰਸਾਲਾ “ਲਿਸਾਨ ਉਲ ਸਿਦਕ “ਜਾਰੀ ਕੀਤਾ ਜਿਸਦੀ ਉਰਦੂ ਭਾਸ਼ਾ ਦੇ ਪਹਿਲੇ ਆਲੋਚਕ (ਨੱਕਾਦ) ਮੌਲਾਨਾ ਅਲਤਾਫ ਹੁਸੈਨ ਹਾਲੀ ਨੇ ਬਹੁਤ ਤਾਰੀਫ ਕੀਤੀ ਸੀ। ਜਦੋਂ ਆਪ ਨੇ 1914 ਵਿੱਚ ਅਲ-ਹਿਲਾਲ ਨਾਂ ਦਾ ਪਰਚਾ ਕੱਢਿਆ ਤਾਂ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਪਰਚਾ ਸੀ ਜੋ ਤਰੱਕੀ ਪਸੰਦ ਸਿਆਸੀ ਰਚਨਾਵਾਂ ਭਰਪੂਰ ਹੁੰਦਾ ਸੀ। ਇਸ ਵਿਚਲਾ ਮੈਟਰ ਅਕਲ ਤੇ ਖਰੀਆਂ ਉਤਰਣ ਵਾਲੀਆਂ ਧਾਰਮਿਕ ਹਦਾਇਤਾਂ ਅਤੇ ਉੱਚ ਦਰਜੇ ਦੇ ਸਾਹਿਤ ਦੇ ਇੱਕ ਉਮਦਾ ਤੇ ਸੰਜੀਦਾ ਨਮੂਨੇ ਦਾ ਮੂੰਹ ਬੋਲਦਾ ਸਬੂਤ ਹੋਇਆ ਕਰਦਾ ਸੀ। ਇਸ ਤੋਂ ਇਲਾਵਾ ਮੌਲਾਨਾ ਆਜ਼ਾਦ ਨੇ ਬਹੁਤ ਸਾਰੀਆਂ ਕਿਤਾਬਾਂ ਦੀ ਵੀ ਰਚਨਾ ਕੀਤੀ ਜਿਨ੍ਹਾਂ ਵਿੱਚ ਗੁਬਾਰ-ਏ-ਖਾਤਿਰ, ਇੰਡੀਆ ਵਿੰਨਜ਼ ਫ੍ਰੀਡਮ (ਅੰਗਰੇਜ਼ੀ) ਤਜ਼ਕੀਆ, ਅਤੇ ਤਰਜਮਾਨ-ਉਲ-ਕੁਰਆਨ ਵਰਨਣਯੋਗ ਹਨ।

ਇਸਦੇ ਇਲਾਵਾ ਅਲ-ਹਿਲਾਲ ਤੇ ਅਲ-ਬਿਲਾਗ ਨਾਮੀ ਦੋ ਸਪਤਾਹਿਕ ਅਖਬਾਰਾਂ 1912 ਵਿੱਚ ਕੋਲਕਾਤਾ (ਕਲਕੱਤਾ) ਤੋਂ ਜਾਰੀ ਕੀਤੀਆਂ। ਇਹ ਅਖਬਾਰਾਂ ਦੂਜੀਆਂ ਅਖਵਾਰਾਂ ਵਾਂਗ ਪ੍ਰਕਾਸ਼ਿਤ ਹੋਇਆ ਕਰਦੀਆਂ ਸਨ ਅਤੇ ਤਸਵੀਰਾਂ ਨਾਲ ਸਜੀਆਂ ਹੁੰਦੀਆਂ ਸਨ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਮਿਸਰ ਅਤੇ ਅਰਬ ਦੀਆਂ ਖ਼ਬਰਾਂ ਵੀ ਅਨੁਵਾਦ ਕਰਕੇ ਛਾਪੀਆਂ ਜਾਂਦੀਆਂ ਸਨ। ਇਸਦੇ ਨਾਲ ਹੀ ਅਖਬਾਰ ਵਿੱਚ ਜੀਵਨ ਦੇ ਹਰ ਖੇਤਰ ਨਾਲ ਜੁੜੀ ਜਾਣਕਾਰੀ ਹੋਇਆ ਕਰਦੀ ਸੀ ਜਿਸ ਵਿੱਚ ਧਾਰਮਿਕ, ਰਾਜਨੀਤਕ, ਆਰਥਿਕ, ਮਨੋਵਿਗਿਆਨਕ, ਭੂਗੋਲਿਕ, ਇਤਿਹਾਸਕ ਅਤੇ ਸਾਹਿਤਕ ਅਤੇ ਹਾਲਾਤ-ਏ-ਹਾਜ਼ਰਾ ਤੇ ਮਿਆਰੀ ਲੇਖ ਅਤੇ ਫੀਚਰ ਛਪਿਆ ਕਰਦੇ ਸਨ। ਇਹ ਅਖਬਾਰਾਂ ਸਿਵਲ ਨਾਫਰਮਾਨੀ ਤਹਿਰੀਕ ਦੀਆਂ ਵੱਡੀਆਂ ਪ੍ਰਚਾਰਕ ਸਨ। ਜਿਸਦੇ ਨਤੀਜੇ ਵਜੋਂ ਅਲ-ਹਿਲਾਲ ਪ੍ਰੈੱਸ ਤੋਂ ਦੋ ਹਜ਼ਾਰ ਦੀ ਜ਼ਮਾਨਤ ਰਖਵਾਈ ਗਈ ਅਤੇ ਇਸ ਤੋਂ ਬਾਅਦ 18 ਨਵੰਬਰ 1914 ਨੂੰ ਦਸ ਹਜ਼ਾਰ ਦੀ ਹੋਰ ਜ਼ਮਾਨਤ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ, ਜੋ ਜਮ੍ਹਾਂ ਨਾ ਕਰਵਾਈ ਜਾ ਸਕੀ ਤੇ ਇਸੇ ਦੌਰਾਨ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਤੇ ਨਤੀਜੇ ਵਜੋਂ ਇਹ ਅਖਬਾਰਾਂ ਬੰਦ ਹੋ ਗਈਆਂ।

13 ਸਾਲਾਂ ਬਾਅਦ ਅਰਥਾਤ 1927 ਵਿੱਚ ਅਲ-ਹਿਲਾਲ ਦਾ ਅੰਕ ਦੁਬਾਰਾ ਕੱਢਣਾ ਸ਼ੁਰੂ ਕੀਤਾ ਗਿਆ ਤੇ ਛੇ ਮਹੀਨੇ ਦੀ ਮੁੱਦਤ ਵਿੱਚ ਹੀ ਇਸਦੀਆਂ ਪ੍ਰਕਾਸ਼ਿਤ ਹੋਣ ਵਾਲੀਆਂ ਕਾਪੀਆਂ ਦੀ ਗਿਣਤੀ 25 ਹਜ਼ਾਰ ਤਕ ਪਹੁੰਚ ਗਈ। ਇਸ ਅਖਬਾਰ ਦੀ ਆਮਦ ਨਾਲ ਉਰਦੂ ਸਹਾਫਤ ਦੇ ਮੈਦਾਨ ਵਿੱਚ ਜਿਵੇਂ ਇੱਕ ਵੱਡਾ ਇਨਕਲਾਬ ਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਆਜ਼ਾਦੀ ਦੀ ਮੁਹਿੰਮ ਦੌਰਾਨ ਜਿਨ੍ਹਾਂ ਦਿਨਾਂ ਵਿੱਚ ਮੌਲਾਨਾ ਆਜ਼ਾਦ ਜੇਲ੍ਹ ਵਿੱਚ ਬੰਦ ਸਨ, ਉਸ ਦੌਰਾਨ ਉਨ੍ਹਾਂ ਜੇਲ੍ਹ ਦੇ ਅੰਦਰ ਬੈਠ ਕੇ ਕੁਝ ਮਹਤੱਵਪੂਰਨ ਚਿੱਠੀਆਂ ਲਿਖੀਆਂ। ਇਨ੍ਹਾਂ ਚਿੱਠੀਆਂ ਨੂੰ ਬਾਅਤ ਵਿੱਚ ਗੁਬਾਰ-ਏ-ਖਾਤਿਰ ਨਾਂ ਦੀ ਕਿਤਾਬ (ਖਤਾਂ ਦੇ ਸੰਗ੍ਰਹਿ) ਹੇਠ ਪ੍ਰਕਾਸ਼ਿਤ ਕੀਤਾ ਗਿਆ। ਆਪਣੀ ਕੈਦ ਦੇ ਦਿਨਾਂ ਦੌਰਾਨ ਮੌਲਾਨਾ ਆਜ਼ਾਦ ਨੇ 147 ਖਤ ਲਿਖੇ ਸਨ। ਇਹ ਖਤ (ਚਿੱਠੀਆਂ) ਉਨ੍ਹਾਂ ਨਵਾਬ ਸਦਰ ਯਾਰ ਜੰਗ ਮੌਲਾਨਾ ਹਬੀਬ-ਉਰ-ਰਹਿਮਾਨ ਸ਼ੇਰਵਾਣੀ ਰਈਸ ਭੀਖਮਪੁਰ ਜ਼ਿਲ੍ਹਾ ਅਲੀਗੜ੍ਹ ਦੇ ਨਾਂ ਲਿਖੇ ਸਨ। ਇਹ ਸਾਰੇ ਖਤ ਉਨ੍ਹਾਂ 1942 ਤੋਂ 1945 ਦੇ ਵਿਚਕਾਰ ਆਪਣੀ ਜੇਲ੍ਹ ਵਿੱਚ ਗੁਜ਼ਾਰੇ ਕੈਦ ਦੇ ਦਿਨਾਂ ਦੌਰਾਨ ਲਿਖੇ ਸਨ। ਦਰਅਸਲ ਜੇਲ੍ਹ ਯਾਤਰਾ ਦੌਰਾਨ ਉਨ੍ਹਾਂ ਆਪਣੇ ਦਿਲ ਦਾ ਗੁੱਭ-ਗੁਬਾਰ ਕੱਢਣ ਲਈ ਜੋ ਰਸਤਾ ਅਪਣਾਇਆ ਉਹ ਇਹ ਸੀ ਕਿ ਉਹ ਖਤ ਲਿਖਦੇ ਤੇ ਆਪਣੇ ਪਾਸ ਸੁਰੱਖਿਅਤ ਰੱਖ ਲੈਂਦੇ ਸਨ।

ਮੌਲਾਨਾ ਆਜ਼ਾਦ ਦੇ ਜਨਮ ਦਿਹਾੜੇ ਅਰਥਾਤ 11 ਨਵੰਬਰ ਨੂੰ ਦੇਸ਼ ਵਿੱਚ ਰਾਸ਼ਟਰੀ ਪੱਧਰ ’ਤੇ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਦੀ ਤਾਲੀਮੀ ਲਿਆਕਤ ਅਤੇ ਦੂਰਅੰਦੇਸ਼ੀ ਦਾ ਲੋਹਾ ਮੰਨਦੇ ਹੋਏ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਵਿੱਦਿਅਕ ਅਦਾਰਿਆਂ ਦੇ ਨਾਂ ਉਨ੍ਹਾਂ ਦੇ ਨਾਮ ਤੇ ਰੱਖੇ ਗਏ ਹਨ। ਇਹ ਸਿੱਖਿਆ ਸੰਸਥਾਵਾਂ ਅੱਜ ਵੀ ਦੇਸ਼ ਦੇ ਬੱਚਿਆਂ ਵਿੱਚ ਵਿੱਦਿਆ ਦੀ ਸ਼ਮ੍ਹਾਂ ਨੂੰ ਰੋਸ਼ਨ ਅਤੇ ਦਿਮਾਗੀ ਹਨੇਰਿਆਂ ਨੂੰ ਦੂਰ ਕਰ ਰਹੀਆਂ ਹਨ। ਮੌਲਾਨਾ ਆਜ਼ਾਦ ਦੇ ਨਾਂ ਨਾਲ ਜੋੜ ਕੇ ਖੋਲ੍ਹੀਆ ਗਈਆਂ ਇਨ੍ਹਾਂ ਸੰਸਥਾਵਾਂ ਵਿੱਚੋਂ ਕੁਝ ਦੇ ਨਾਂ ਇਸ ਪ੍ਰਕਾਰ ਹਨ ਜਿਵੇਂ ਕਿ ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਹੈਦਰਾਬਾਦ (MANNU), ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਭੋਪਾਲ (MAINT), ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਵੀਂ ਦਿੱਲੀ, ਮੌਲਾਨਾ ਆਜ਼ਾਦ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਨਵੀਂ ਦਿੱਲੀ ਆਦਿ ਪ੍ਰਸਿੱਧ ਹਨ।

PunjabKesari

ਦੇਸ਼ ਦੇ ਇਸ ਮਹਾਨ ਆਗੂ ਅਤੇ ਸਿੱਖਿਆ ਸਾਸ਼ਤਰੀ ਮੌਲਾਨਾ ਆਜ਼ਾਦ ਦਾ ਦਿਹਾਂਤ 22 ਫਰਵਰੀ 1958 ਨੂੰ ਹੋਇਆ। ਉਨ੍ਹਾਂ ਦੀ ਕਬਰ ਦਿੱਲੀ ਜਾਮਾ ਮਸਜਿਦ ਦੇ ਸਾਹਮਣੇ ਹੈ। ਜਿੱਥੇ ਮੌਲਾਨਾ ਆਜ਼ਾਦ ਦੀ ਮੌਤ ਹੋ ਜਾਣ ਨਾਲ ਦੇਸ਼ ਨੇ ਆਪਣਾ ਅਨਮੋਲ ਰਤਨ ਗੁਆਇਆ, ਉੱਥੇ ਮੁਸਲਮਾਨਾਂ ਦੀ ਤਾਂ ਜਿਵੇਂ ਆਵਾਜ਼ ਹੀ ਚਲੀ ਗਈ। ਮੌਲਾਨਾ ਆਜ਼ਾਦ ਦੀ ਮੌਤ ਹੋ ਜਾਣ ’ਤੇ ਉਰਦੂ ਦੇ ਸ਼ਾਇਰ ਆਗਾ ਸ਼ੋਰਿਸ਼ ਕਾਸ਼ਮੇਰੀ ਨੇ ਇੱਕ ਕਵਿਤਾ ਲਿਖੀ ਸੀ ਜਿਸਦੀਆਂ ਕੁਝ ਪੰਕਤੀਆਂ ਇੱਥੇ ਪਾਠਕਾਂ ਲਈ ਪੇਸ਼ ਹਨ:

ਅਜਬ ਕਿਆਮਤ ਕਾ ਹਾਦਸਾ ਹੈ ਕਿ ਅਸ਼ਕ ਹੈ ਆਸਤੀਂ ਨਹੀਂ ਹੈ।
ਜ਼ਮੀਨ ਕੀ ਰੌਨਕ ਚਲੀ ਗਈ ਹੈ ਉਫਕ ਪੇ ਮਿਹਰ ਮੂਬੀਂ ਨਹੀਂ।

ਤੇਰੀ ਜੁਦਾਈ ਸੇ ਮਰਨੇ ਵਾਲੇ, ਵੋਹ ਕੌਨ ਹੈਂ ਜੋ ਹਜ਼ੀਂ ਨਹੀਂ ਹੈ।
ਮਗਰ ਤੇਰੀ ਮਰਗੇ ਨਾ-ਗਹਾਂ ਕਾ ਮੁਝੇ ਅਭੀ ਤਕ ਯਕੀਂ ਨਹੀਂ ਹੈ।

  • India
  • First
  • Minister of Education
  • Maulana Abul Kalam Azad
  • personality
  • ਸਿੱਖਿਆ ਮੰਤਰੀ
  • ਮੌਲਾਨਾ ਅਬੁਲ ਕਲਾਮ ਆਜ਼ਾਦ
  • ਸ਼ਖਸੀਅਤ

ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਹੋਵੇਗਾ ਫ਼ਾਇਦਾ

NEXT STORY

Stories You May Like

  • india  s u 20 men  s team defeats singapore in first friendly match
    ਭਾਰਤ ਦੀ ਅੰਡਰ-20 ਪੁਰਸ਼ ਟੀਮ ਨੇ ਪਹਿਲੇ ਦੋਸਤਾਨਾ ਮੈਚ ਵਿੱਚ ਸਿੰਗਾਪੁਰ ਨੂੰ ਹਰਾਇਆ
  • major action may be taken against these schools in punjab
    ਪੰਜਾਬ ਦੇ ਇਨ੍ਹਾਂ ਸਕੂਲਾਂ 'ਤੇ ਹੋ ਸਕਦੀ ਵੱਡੀ ਕਾਰਵਾਈ, ਸਿੱਖਿਆ ਵਿਭਾਗ ਨੇ ਸੋਮਵਾਰ ਤੱਕ ਦਿੱਤਾ ਸਮਾਂ
  • punjab vidhan sabha
    ਪੰਜਾਬ ਵਿਧਾਨ ਸਭਾ 'ਚ ਸਿੱਖਿਆ ਦੇ ਮੁੱਦੇ 'ਤੇ ਗਰਮਾਇਆ ਮਾਹੌਲ
  • fire of pok spreading across pakistan
    ਪੂਰੇ ਪਾਕਿਸਤਾਨ ’ਚ ਫੈਲ ਰਹੀ PoK ਦੀ ਅੱਗ: ਮੌਲਾਨਾ ਫਜ਼ਲ-ਉਰ-ਰਹਿਮਾਨ
  • uzbekistan foreign minister visits india
    ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ; ਵਪਾਰ, ਕੁਨੈਕਟੀਵਿਟੀ ਤੇ ਸੁਰੱਖਿਆ ਨੂੰ ਮਜ਼ਬੂਤ ਕਰਨ 'ਤੇ ਰਹੇਗਾ ਜ਼ੋ
  • budhlada leaders meet with bjp punjab organization minister srinivaslu
    ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ੍ਰੀਨਿਵਾਸਲੂ ਨਾਲ ਬੁਢਲਾਡਾ ਦੇ ਆਗੂਆਂ ਦੀ ਮੁਲਾਕਾਤ
  • school quiz incident
    ਕੇਰਲਮ ਦੇ ਸਕੂਲ 'ਚ ਸਾਵਰਕਰ ਬਾਰੇ ਪੁੱਛੇ ਗਏ ਸਵਾਲ 'ਤੇ ਛਿੜਿਆ ਵਿਵਾਦ ! ਸਿੱਖਿਆ ਮੰਤਰੀ ਨੇ ਮੰਗੀ ਰਿਪੋਰਟ
  • uzbek foreign minister  india droupadi murmu
    ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਦੀ ਭਾਰਤ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗੀ: ਮੁਰਮੂ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +