ਜਾਗ ਜਮੀਰੇ ਜਾਗ
ਨੀ ਤੂੰ,
ਜਾਗ ਜਮੀਰੇ ਜਾਗ¢
ਬੜੀ ਦੇਰ ਹੋ ਗਈ,
ਸੁੱਤੀ ਨੂੰ,
ਲਾਹਨਤ ਹੈ ਤੈਨੂੰ,
ਲੋਭ ਲਾਲਚ ਦੀ,
ਭੁੱਖੀ ਨੂੰ,
ਤੂੰ ਕੀਤਾ ਕੰਮ ਖਰਾਬ,
ਜਾਗ ਜਮੀਰੇ ਜਾਗ,
ਨੀ ਤੂੰ,
ਜਾਗ ਜਮੀਰੇ ਜਾਗ¢
ਅੱਜ ਤੇਰੇ ਕਰਕੇ,ਕੀ ਹੋ ਰਿਹਾ,
ਹਰ ਬੰਦਾ ਪਾਪ ਨੂੰ,
ਢੋ ਰਿਹਾ,
ਜੇ ਤੂੰ ਵਿਗੜੀ ਤਾਾ,
ਵਿਗੜਿਆ ਸਭ ਹਿਸਾਬ,
ਜਾਗ ਜਮੀਰੇ ਜਾਗ,
ਨੀ ਤੂੰ,
ਜਾਗ ਜਮੀਰੇ ਜਾਗ¢
ਅੱਜ ਤੇਰੇ ਕਰਕੇ ਹੀ,
ਰੱਬ ਦੋਸ਼ੀ ਹੈ,
ਇਹ ਕੁਝ ਹੋਰ ਨਹੀਂ,
ਬੇਹੋਸ਼ੀ ਹੈ
'ਸੁਰਿੰਦਰ' ਤੂੰ ਹੀ ਕੁਝ ਕਰ,
ਗਾ ਤੂੰ ਵਾਰ-2 ਇਹ ਰਾਗ,
ਜਾਗ ਜਮੀਰੇ ਜਾਗ,
ਨੀ ਤੂੰ,
ਜਾਗ ਜਮੀਰੇ ਜਾਗ¢
ਸੁਰਿੰਦਰ 'ਮਾਣੂਕੇ ਗਿੱਲ'
ਸੰਪਰਕ:8872321000