ਭੂਆ ਬਿਨਾਂ ਦੁਆ ਨੀ ਕੋਈ ਰਿਸ਼ਤਾ
ਇਹ ਤਾਂ ਪੁਰੇ ਦਾ ਪੂਰਾ ਪੰਜਾਬੀ ਵਿਰਸਾ
ਰਿਸ਼ਤਿਆਂ ਦੇ ਨੈੱਟਵਰਕ ਨੂੰ ਜੋੜਨ ਵਾਲਾ ਸਰਵਰ
ਤਜਰਬੇ ਵਾਂਗ ਏਦਾ ਮੋਹ ਵੱਧਦਾ ਹੀ ਜਾਵੇ
ਸਾਂਝ ਤੇ ਸੁੱਖ ਦਾ ਅਹਿਸਾਸ ਦਾ ਨਵਾਂ ਸਵੇਰਾ
ਸਭਿਅਤਾ ਨਾਲ ਜੋੜਣ ਵਾਲਾ ਹਰਿਆ ਭਰਿਆ ਪੇੜ
ਛੋਟੇ ਹੁੰਦਿਆਂ ਸਕੂਲ ਘੱਟ ਭੂਆ ਜ਼ਿਆਦਾ ਪੜਾਵੇ
ਜਦ ਕਦੇ ਵੀ ਬਾਪੁ ਕੁੱਟਦਾ, ਭੂਆ ਦੇ ਲਾਡ ਨੂੰ ਕੌਣ ਭੁਲਾਵੇ
ਪੇਕੇ ਸਹੁਰੇ ਸਬ ਦਾ ਰੱਖਦੀ ਖਿਆਲ
ਦੀਪਕ ਬਾਥਿਆਨ ਜਾਣਾ ਹੋਵੇ ਮਿਲਣ ਭੂਆ, ਦਾਦੀ ਭੂਆ
ਪੇਪਰਾਂ ਵਾਂਗ ਤਿਆਰੀ ਤੇ ਵਰਤ ਰੱਖ ਕੇ ਹੀ ਜਾਏ
ਜੋ ਖਿਲਾ ਪਿਲਾ ਕਰ ਦੇਂਦੀ ਬੁਰਾ ਹਾਲ
ਪਿੰਡ ਤੇ ਬਾਹਰ ਵਾਲਿਆਂ ਦੇ ਸੁੱਖ ਦੁੱਖ ਦਾ ਲੇਂਦੀ ਸਾਰ
ਤਾਂਹੀ ਤਾਂ ਗਿਆਨ ਏਦਾ ਗੂਗਲ ਨੂੰ ਵੀ ਮਾਤਾਂ ਪਾਵੇ
ਦੋ ਅੱਖਰੀ ਭੁਆ ਹੀਂ ਹੈ ਉਹ ਰਿਸ਼ਤਾ
ਜਿਸਨੇ ਏਕਲ ਪਰਿਵਾਰਾਂ ਦੇ ਧੂੰਏ ਨੂੰ ਨੱਥ ਪਾ ਕੇ
ਸਾਂਭ ਰੱਖਿਆ ਭਾਈਚਾਰਾ ਤੇ ਪੰਜਾਬੀ ਸਬਿਆਚਾਰ
ਦਿਨ ਰਾਤ ਦਿੰਦੀ ਠੰਡੀਆਂ ਸ਼ਾਵਾਂ ਵਾਂਗ ਪੀਪਲ ਦੇ ਪੇੜ
ਦੀਪਕ ਕੌਸ਼ਲ
9891949192
ਇਹ ਆਦਮ ਜਾਤੀ ਅੰਦਰੋਂ ਇਕ ਹੀ ਹੈ
NEXT STORY