Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 19, 2022

    10:57:06 AM

  • child kidnapped in ludhiana

    ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ...

  • mountaineer 7 year sanvi sood  honorable  bhagwant hon

    7 ਸਾਲ ਦੀ ਉਮਰ 'ਚ ਵੱਡੀਆਂ ਬੁਲੰਦੀਆਂ ਛੂਹਣ ਵਾਲੀ...

  • weapons recovered from suspected boat that reached raigad coast of maharashtra

    ਮਹਾਰਾਸ਼ਟਰ ’ਚ ਕਿਸ਼ਤੀ ’ਚੋਂ ਮਿਲੀਆਂ 3 ਏ. ਕੇ.-47...

  • fasting on janmashtami gives the fruit of ekadashi do not make this mistake

    ਜਨਮ ਅਸ਼ਟਮੀ ਦਾ ਵਰਤ ਰੱਖਣ ਨਾਲ ਮਿਲਦਾ ਹੈ ਇਕਾਦਸ਼ੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਰਾਸ਼ਟਰਮੰਡਲ ਖੇਡਾਂ
  • BBC News
  • ਦਰਸ਼ਨ ਟੀ.ਵੀ.
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੇ ਮੌਜੂਦਾ ਹਾਲਾਤ ਤੇ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ..

MERI AWAZ SUNO News Punjabi(ਨਜ਼ਰੀਆ)

ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੇ ਮੌਜੂਦਾ ਹਾਲਾਤ ਤੇ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ..

  • Edited By Aarti Dhillon,
  • Updated: 02 Oct, 2021 11:01 AM
Meri Awaz Suno
birthday special  mahatma gandhi  s teachings on current situation
  • Share
    • Facebook
    • Tumblr
    • Linkedin
    • Twitter
  • Comment

ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਇਕ ਪ੍ਰਮੁੱਖ ਆਗੂ ਸਨ। ਆਪ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਦੇ ਤੱਟੀ ਸ਼ਹਿਰ ਪੋਰਬੰਦਰ ਵਿਖੇ 2 ਅਕਤੂਬਰ 1869 ਨੂੰ ਹੋਇਆ ਸੀ। ਇਨ੍ਹਾਂ ਦੇ ਪਿਤਾ ਕਰਮਚੰਦ ਗਾਂਧੀ ਹਿੰਦੂ ਮੱਧ ਵਰਗ 'ਚੋਂ ਸਨ ਅਤੇ ਰਿਆਸਤ ਪੋਰਬੰਦਰ ਦੇ ਦਿਵਾਨ ਸਨ। ਉਨ੍ਹਾਂ ਦੀ ਮਾਂ ਦਾ ਨਾਂ ਪੁਤਲੀ ਬਾਈ ਸੀ, ਜੋ ਹਿੰਦੂ ਪਰਿਨਾਮੀ ਵੈਸ਼ਨੂੰ ਫ਼ਿਰਕੇ ਨਾਲ ਸੰਬੰਧ ਰੱਖਦੇ ਸਨ।
13 ਸਾਲ ਦੀ ਉਮਰ 'ਚ ਹੋਇਆ ਸੀ ਬਾਪੂ ਗਾਂਧੀ ਦਾ ਵਿਆਹ
ਇਥੇ ਜ਼ਿਕਰਯੋਗ ਹੈ ਕਿ ਜਦੋਂ ਮਹਾਤਮਾ ਗਾਂਧੀ 13 ਸਾਲਾ ਦੇ ਹੋਏ ਤਾਂ ਉਨ੍ਹਾਂ ਦਾ ਵਿਆਹ 14 ਸਾਲ ਦੀ ਇਕ ਕੁੜੀ ਕਸਤੂਰਬਾ ਮਾਖਨਜੀ ਨਾਲ਼ ਕਰ ਦਿੱਤਾ ਗਿਆ। ਇਹ ਵਿਆਹ ਇਕ ਬਾਲ ਵਿਆਹ ਸੀ, ਜੋ ਉਸ ਸਮੇਂ ਉਸ ਇਲਾਕੇ 'ਚ ਇਹ ਆਮ ਰੀਤ ਸੀ ਪਰ ਨਾਲ ਹੀ ਉਥੇ ਇਹ ਰੀਤ ਵੀ ਸੀ ਕਿ ਨਾਬਾਲਗ ਦੁਲਹਨ ਨੂੰ ਪਤੀ ਤੋਂ ਵੱਖ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ ਸਮੇਂ ਤੱਕ ਰਹਿਣਾ ਪੈਂਦਾ ਸੀ। ਇਸ ਸਾਰੇ ਝੰਜਟ 'ਚ ਉਸ ਦਾ ਸਕੂਲ ਦਾ ਇਕ ਸਾਲ ਮਾਰਿਆ ਗਿਆ। 1885 'ਚ, ਜਦੋਂ ਗਾਂਧੀ ਜੀ 15 ਸਾਲ ਦੇ ਸਨ ਤਦ ਉਨ੍ਹਾਂ ਦੀ ਪਹਿਲੀ ਔਲਾਦ ਹੋਈ ਪਰ ਉਹ ਸਿਰਫ਼ ਕੁਝ ਦਿਨ ਹੀ ਜ਼ਿੰਦਾ ਰਹੀ। ਇਸੇ ਉਪਰੰਤ ਗਾਂਧੀ ਜੀ ਦੇ ਪਿਤਾ ਕਰਮਚੰਦ ਵੀ ਅਕਾਲ ਚਲਾਣਾ ਕਰ ਗਏ। ਜਦੋਂ ਕਿ ਬਾਅਦ 'ਚ ਮੋਹਨ ਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ, ਹਰੀ ਲਾਲ਼ 1888 'ਚ, ਮੁਨੀ ਲਾਲ਼ 1892 'ਚ, ਰਾਮ ਦਾਸ, 1897 'ਚ, ਅਤੇ ਦੇਵਦਾਸ 1900 'ਚ ਪੈਦਾ ਹੋਇਆ। ਪੋਰਬੰਦਰ ਦੇ ਮਿਡਲ ਸਕੂਲ ਅਤੇ ਰਾਜਕੋਟ ਦੇ ਹਾਈ ਸਕੂਲ ਦੋਹਾਂ 'ਚ ਹੀ ਪੜ੍ਹਾਈ ਪੱਖੋਂ ਗਾਂਧੀ ਜੀ ਇਕ ਔਸਤ ਦਰਜੇ ਵਿਦਿਆਰਥੀ ਰਹੇ। ਜਦੋਂ ਕਿ ਉਨ੍ਹਾਂ ਨੇ ਮੈਟ੍ਰਿਕ ਦਾ ਇਮਤਿਹਾਨ ਬਦਾਓਨਗਰ ਗੁਜਰਾਤ ਦੇ ਸਮਲ ਦਾਸ ਕਾਲਜ ਤੋਂ ਕੁਝ ਪ੍ਰੇਸ਼ਾਨੀਆਂ ਦੇ ਨਾਲ ਪਾਸ ਕੀਤਾ ਅਤੇ ਉਹ ਉਥੇ ਨਾਖ਼ੁਸ਼ ਹੀ ਰਹੇ ਕਿਉਂਕਿ ਪਰਿਵਾਰ ਉਨ੍ਹਾਂ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ।
ਲੰਡਨ ਤੋਂ ਕੀਤੀ ਕਾਨੂੰਨ ਦੀ ਪੜ੍ਹਾਈ, 1921 'ਚ ਬਣੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ
ਮਹਾਤਮਾ ਗਾਂਧੀ ਨੇ ਲੰਡਨ 'ਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ 'ਚ ਅਹਿੰਸਕ ਸਿਵਲ ਨਾਫਰਮਾਨੀ ਤਹਿਰੀਕ ਚਲਾਈ। 1915 'ਚ ਭਾਰਤ ਆਉਣ ਉਪਰੰਤ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲਏ ਜਾਂਦੇ ਭਾਰੀ ਲਗਾਨ ਅਤੇ ਸ਼ੋਸ਼ਣ ਦੇ ਖ਼ਿਲਾਫ਼ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। 1921 'ਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਪੂਰੇ ਦੇਸ਼ 'ਚ ਗਰੀਬੀ ਖ਼ਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖ਼ਤਮ ਕਰਨ ਲਈ, ਇਸ ਦੇ ਨਾਲ-ਨਾਲ ਸਵਰਾਜ (ਆਪਣਾ ਰਾਜ) ਲਈ ਬੇਮਿਸਾਲ ਅੰਦੋਲਨ ਚਲਾਇਆ।

Gandhi Jayanti: गांधी जयंती पर पीएम नरेंद्र मोदी ने दी श्रद्धांजलि, बोले-  उनके सिद्धांत लाखों युवाओं को ताकत देते हैं - Mahatma gandhi jayanti pm  narendra modi yogi ...
ਪਹਿਲੀ ਵਾਰ 1914 'ਚ ਦੱਖਣੀ ਅਫਰੀਕਾ 'ਚ ਮਿਲਿਆ ਮਹਾਤਮਾ ਦਾ ਖ਼ਿਤਾਬ
ਮਹਾਤਮਾ ਗਾਂਧੀ ਜੀ ਨੂੰ ਪਹਿਲੀ ਵਾਰ ਮਹਾਤਮਾ (ਮਹਾਨ ਆਤਮਾ) ਦਾ ਖ਼ਿਤਾਬ 1914 'ਚ ਦੱਖਣੀ ਅਫਰੀਕਾ 'ਚ ਦਿੱਤਾ ਗਿਆ ਅਤੇ ਅੱਜ ਵੀ ਉਹ ਵਿਸ਼ਵ ਭਰ 'ਚ ਮਹਾਤਮਾ ਗਾਂਧੀ ਦੇ ਨਾਂ ਨਾਲ ਮਸ਼ਹੂਰ ਹਨ। ਜਦੋਂ ਕਿ ਸਾਡੇ ਦੇਸ਼ 'ਚ ਮਹਾਤਮਾ ਗਾਂਧੀ ਜੀ ਨੂੰ ਬਾਪੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਲੰਡਨ 'ਚ ਕਈ ਵਾਰ ਭੁੱਖੇ ਵੀ ਰਹੇ
ਆਪਣੀ ਸ਼ਾਦੀ ਦੀ 19ਵੀਂ ਸਾਲਗਿਰਾਹ ਤੋਂ ਕੁਝ ਮਹੀਨੇ ਪਹਿਲਾਂ, ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਅਤੇ ਬਰਿਸਟਰ ਬਣਨ ਦੇ ਇਰਾਦੇ ਨਾਲ, ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਲੰਦਨ ਚਲੇ ਗਏ। ਸ਼ਾਹੀ ਰਾਜਧਾਨੀ ਲੰਦਨ 'ਚ ਉਨ੍ਹਾਂ ਦਾ ਜੀਵਨ, ਭਾਰਤ ਛੱਡਦੇ ਵਕਤ ਆਪਣੀ ਮਾਂ ਨਾਲ ਜੈਨ ਭਿਕਸ਼ੂ ਦੇ ਸਾਹਮਣੇ ਕੀਤੇ ਵਾਅਦੇ ਦੇ ਪ੍ਰਭਾਵ ਤਹਿਤ ਗੋਸ਼ਤ, ਸ਼ਰਾਬ ਅਤੇ ਕਾਮ ਹਾਲਾਂਕਿ ਗਾਂਧੀ ਜੀ ਨੇ ਅੰਗਰੇਜ਼ੀ ਰੀਤੀ ਰਿਵਾਜ਼ ਅਪਣਾਉਣ ਦਾ ਤਜ਼ਰਬਾ ਵੀ ਕੀਤਾ। ਮਿਸਾਲ ਦੇ ਤੌਰ 'ਤੇ 'ਰਕਸ ਦੀ ਕਲਾਸ 'ਚ ਜਾਣਾ' ਫਿਰ ਵੀ ਉਹ ਆਪਣੀ ਮਕਾਨ ਮਾਲਕਣ ਵੱਲੋਂ ਪੇਸ਼ ਗੋਸ਼ਤ ਮਿਲਿਆ ਭੋਜਨ ਨਹੀਂ ਕਰਦੇ ਸਨ ਸਗੋਂ ਉਹ ਅਕਸਰ ਭੁੱਖਿਆਂ ਰਹਿ ਲੈਂਦੇ ਸਨ। ਆਖਿਰ ਲੰਦਨ 'ਚ ਕੁਝ ਖ਼ਾਲਸ ਸ਼ਾਕਾਹਾਰੀ ਰੇਸਤਰਾਂ ਮਿਲ ਹੀ ਗਏ।
1891 'ਚ ਪੜ੍ਹਾਈ ਪੂਰੀ ਹੋਣ 'ਤੇ ਹਿੰਦੁਸਤਾਨ ਵਾਪਸ ਆ ਗਏ, ਜਿੱਥੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਮੌਤ ਦਾ ਇਲਮ ਹੋਇਆ। ਪਹਿਲਾਂ ਜਾਣ ਬੁਝ ਕੇ ਉਸ ਨੂੰ ਸੂਚਿਤ ਨਹੀਂ ਸੀ ਕੀਤਾ ਗਿਆ ਪਰ ਮੁੰਬਈ 'ਚ ਵਕਾਲਤ ਕਰਨ 'ਚ ਉਨ੍ਹਾਂ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਲਈ ਵਕਾਲਤ ਕਰਨਾ ਔਖਾ ਸੀ ਅਦਾਲਤ 'ਚ ਸ਼ਰਮਾਕਲ ਸੁਭਾਅ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੋਲਣਾ ਬੜਾ ਔਖਾ ਲੱਗਦਾ ਸੀ। ਫਿਰ ਇਕ ਹਾਈ ਸਕੂਲ ਉਸਤਾਦ ਦੇ ਤੌਰ 'ਤੇ ਜ਼ੁਜ਼ਵਕਤੀ ਕੰਮ ਲਈ ਰੱਦ ਕਰ ਦਿੱਤੇ ਜਾਣ ਅਤੇ ਉਨ੍ਹਾਂ ਨੇ ਦਾਅਵੇਦਾਰਾਂ ਦੇ ਮੁਕੱਦਮੇ ਲਿਖਣ ਲਈ ਰਾਜਕੋਟ ਨੂੰ ਹੀ ਆਪਣਾ ਮੁਕਾਮ ਬਣਾ ਲਿਆ ਪਰ ਇਕ ਅੰਗਰੇਜ਼ ਅਫ਼ਸਰ ਦੀ ਹਮਾਕਤ ਦੀ ਵਜ੍ਹਾ ਨਾਲ ਇਹ ਕਾਰੋਬਾਰ ਵੀ ਛੱਡਣਾ ਪਿਆ।
ਮਹਾਤਮਾ ਗਾਂਧੀ ਜੀ ਦੀ ਉਮਰ ਜਦੋਂ 24 ਸਾਲ ਸੀ ਤਾਂ ਦੱਖਣ ਅਫਰੀਕਾ 'ਚ ਪ੍ਰੀਟੋਰੀਆ ਸ਼ਹਿਰ 'ਚ ਵੱਸੇ ਭਾਰਤੀ ਮੁਸਲਮਾਨ ਵਪਾਰੀਆਂ ਦੀ ਕਾਨੂੰਨੀ ਪ੍ਰਤਿਨਿਧਤਾ ਕਰਨ ਲਈ ਪੁੱਜੇ। ਉਨ੍ਹਾਂ ਦੇ 21 ਸਾਲ ਦੱਖਣ ਅਫਰੀਕਾ 'ਚ ਹੀ ਲੱਗ ਗਏ। ਉਥੇ ਉਨ੍ਹਾਂ ਨੇ ਰਾਜਨੀਤੀ, ਨੈਤਿਕਤਾ ਅਤੇ ਰਾਜਨੀਤਿਕ ਰਹਿਨੁਮਾਈ ਦੀ ਕੌਸ਼ਲਤਾ ਦੇ ਪਾਠ ਪੜ੍ਹੇ। ਇਥੋਂ ਤਕ ਕਿ ਜਦੋਂ ਗਾਂਧੀ ਜੀ 1914 'ਚ ਭਾਰਤ ਪਰਤੇ ਤਾਂ ਆਪ ਇਕ ਜਨਤਕ ਬੁਲਾਰੇ ਵਜੋ, ਗੱਲਬਾਤ, ਮੀਡੀਆ ਪ੍ਰਬੰਧ ਦੇ ਅਤੇ ਆਤਮ-ਉਭਾਰ ਦੇ ਮਾਮਲਿਆਂ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੋ ਚੁੱਕੇ ਸਨ। ਦੱਖਣ ਅਫਰੀਕਾ 'ਚ ਗਾਂਧੀ ਨੂੰ ਭਾਰਤੀਆਂ ਨਾਲ ਹੋ ਰਹੇ, ਜਿਸ ਤਰ੍ਹਾਂ ਦੇ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਉਸ ਨੇ ਉਨ੍ਹਾਂ ਨੂੰ ਇਸ ਭੇਦਭਾਵ ਵਿਰੁੱਧ ਸੰਘਰਸ਼ ਲਈ ਤਿਆਰ ਕੀਤਾ।

Shaheed Diwas 2020 Mahatma Gandhi Death Anniversary Nathuram Godse  Assassinated - महात्मा गांधी के बारे में आइंस्टीन ने कही थी ये बड़ी बातें -  News Nation
ਜਦੋਂ ਪਗੜੀ ਉਤਾਰਨ ਤੋਂ ਗਾਂਧੀ ਜੀ ਨੇ ਕੀਤਾ ਇਨਕਾਰ 
ਸ਼ੁਰੂ-ਸ਼ੁਰੂ 'ਚ ਉਨ੍ਹਾਂ ਨੂੰ ਬਾਕਾਇਦਾ ਟਿਕਟ ਹੋਣ ਦੇ ਬਾਵਜੂਦ ਪਹਿਲੀ ਸ਼੍ਰੇਣੀ ਦੇ ਡੱਬੇ 'ਚ ਸਫ਼ਰ ਕਰਦਿਆਂ ਟਰੇਨ ਤੋਂ ਬਾਹਰ ਸੁੱਟ ਦਿੱਤਾ ਗਿਆ। ਪਾਏਦਾਨ ਉੱਤੇ ਬਾਕੀ ਯਾਤਰਾ ਕਰਦੇ ਹੋਏ ਇਕ ਯੂਰਪੀ ਮੁਸਾਫਰ ਦੇ ਅੰਦਰ ਆਉਣ ਲਈ ਉਸ ਨੂੰ ਮਾਰ ਕੁਟਾਈ ਵੀ ਝਲਣੀ ਪਈ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਘਟਨਾਵਾਂ ਹਨ। ਇਕ ਵਾਰ ਅਦਾਲਤ ਦੇ ਜੱਜ ਨੇ ਗਾਂਧੀ ਜੀ ਨੂੰ ਪਗੜੀ ਉਤਾਰਨ ਲਈ ਆਦੇਸ਼ ਦਿੱਤਾ, ਜਿਸ ਨੂੰ ਗਾਂਧੀ ਜੀ ਨੇ ਨਹੀਂ ਮੰਨਿਆ। ਇਹ ਸਾਰੀਆਂ ਘਟਨਾਵਾਂ ਗਾਂਧੀ ਜੀ ਦੇ ਜੀਵਨ 'ਚ ਟਰਨਿੰਗ ਪੁਆਇੰਟ ਸਾਬਤ ਹੋਈਆਂ।
1909 'ਚ ਪ੍ਰਕਾਸ਼ਿਤ ਹੋਈ ਗਾਂਧੀ ਜੀ ਦੀ ਪਹਿਲੀ ਕਿਤਾਬ
ਮਹਾਤਮਾ ਗਾਂਧੀ ਜੀ ਦੀ ਸਭ ਤੋਂ ਪਹਿਲੀ ਕਿਤਾਬ ਗੁਜਰਾਤੀ 'ਚ “ਹਿੰਦ ਸਵਰਾਜ'' ਸਿਰਲੇਖ ਹੇਠ 1909 'ਚ ਪ੍ਰਕਾਸ਼ਿਤ ਹੋਈ । ਇਹ ਕਿਤਾਬ 1910 'ਚ ਅੰਗਰੇਜ਼ੀ 'ਚ ਛਪੀ ਅਤੇ ਇਸ 'ਤੇ ਲਿਖਿਆ ਸੀ “ਕੋਈ ਹੱਕ ਰਾਖਵੇਂ ਨਹੀਂ।'' ਇਸ ਦੇ ਕਈ ਦਹਾਕਿਆਂ ਤੱਕ ਉਨ੍ਹਾਂ ਕਈ ਅਖ਼ਬਾਰਾਂ ਦਾ ਸੰਪਾਦਨ ਵੀ ਕੀਤਾ। ਇਨ੍ਹਾਂ 'ਚ ਗੁਜਰਾਤੀ, ਹਿੰਦੀ ਅਤੇ ਅੰਗਰੇਜ਼ੀ 'ਚ ਹਰੀਜਨ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਮੇਂ 'ਚ ਇੰਡੀਅਨ ਓਪੀਨੀਅਨ (ਅੰਗਰੇਜ਼ੀ) 'ਚ ਯੰਗ ਇੰਡੀਆ ਅਤੇ ਭਾਰਤ ਆਉਣ ਉਪਰੰਤ ਗੁਜਰਾਤੀ 'ਚ ਮਾਸਿਕ ਰਸਾਲਾ ਨਵਜੀਵਨ ਸ਼ਾਮਲ ਸਨ।
ਮਹਾਤਮਾ ਗਾਂਧੀ ਦਾ ਸੱਤਿਆਗ੍ਰਹਿ ਦਾ ਸਿਧਾਂਤ ਸਿਆਸੀ ਅਤੇ ਸਮਾਜਿਕ ਤਬਦੀਲੀ ਦਾ ਇਕ ਤਾਕਤਵਰ ਔਜ਼ਾਰ ਸਾਬਤ ਹੋਇਆ । ਇਸ ਸੰਦਰਭ 'ਚ ਆਪ ਨੇ ਕਿਹਾ ਸੀ ਕਿ ''ਅਹਿੰਸਾ ਮਨੁੱਖਤਾ ਲਈ ਇਕ ਮਹਾਨ ਤਾਕਤ ਹੈ। ਇਹ ਮਨੁੱਖੀ ਚਲਾਕੀ ਨਾਲ ਬਣਾਏ ਗਏ ਤਬਾਹੀ ਦੇ ਸਭ ਤੋਂ ਤਾਕਤਵਰ ਹਥਿਆਰਾਂ ਨਾਲੋਂ ਵੀ ਤਾਕਤਵਰ ਹੈ।'' ਸਵਰਾਜ ਦੇ ਸੰਦਰਭ 'ਚ ਗਾਂਧੀ ਜੀ ਨੇ ਇਕ ਵਾਰ 'ਹਰੀਜਨ' ਰਸਾਲੇ 'ਚ ਲਿਖਿਆ ਸੀ ''ਸਵਰਾਜ ਬਾਰੇ ਮੇਰੀ ਕਲਪਨਾ ਨੂੰ ਲੈ ਕੇ ਕੋਈ ਗਲਤੀ ਨਾ ਹੋਵੇ....ਇਕ ਸਿਰੇ 'ਤੇ ਤੁਹਾਡੇ ਕੋਲ ਸਿਆਸੀ ਆਜ਼ਾਦੀ ਹੈ ਅਤੇ ਦੂਜੇ 'ਤੇ ਆਰਥਿਕ। ਇਸ ਦੇ ਦੋ ਹੋਰ ਸਿਰੇ ਹਨ, ਜਿਨ੍ਹਾਂ 'ਚੋਂ ਇਕ ਹੈ ਨੈਤਿਕਤਾ-ਸਮਾਜਿਕ ਅਤੇ ਉਸ ਤੋਂ ਬਾਅਦ ਦਾ ਸਿਰਾ ਹੈ ਸਰਵਉੱਚ ਮਾਇਨਿਆਂ 'ਚ ਧਰਮ। ਇਸ 'ਚ ਹਿੰਦੂਵਾਦ, ਇਸਲਾਮ, ਈਸਾਈਅਤ ਆਦਿ ਸ਼ਾਮਲ ਹੈ ਪਰ ਸਭ 'ਚੋਂ ਸਰਵਉੱਚ ਹੈ 'ਸਕੁਆਇਰ' (ਜਿਸ ਨੂੰ ਅਸੀਂ ਸਵਰਾਜ ਦਾ ਚੌਰਾਹਾ ਕਹਾਂਗੇ) ਅਤੇ ਇਨ੍ਹਾਂ 'ਚੋਂ ਜੇ ਕੋਈ ਵੀ ਕੋਣ ਅਸਲੀ ਨਾ ਹੋਇਆ ਤਾਂ ਇਸ ਦਾ ਆਕਾਰ ਵਿਗੜ ਜਾਵੇਗਾ।'' ਗਾਂਧੀ ਜੀ ਸ਼ਕਤੀਆਂ ਦੇ ਵਿਕੇਂਦਰੀਕਰਨ ਦੇ ਮੁੱਦਈ ਸਨ। ਇਸ ਸਬੰਧੀ ਉਨ੍ਹਾਂ ਕਿਹਾ ਸੀ ਕਿ ''ਆਜ਼ਾਦੀ ਬਿਲਕੁਲ ਹੇਠੋਂ ਸ਼ੁਰੂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹਰੇਕ ਪਿੰਡ ਇਕ ਗਣਰਾਜ ਹੋਵੇਗਾ ਜਾਂ ਪੰਚਾਇਤ ਕੋਲ ਪੂਰੀਆਂ ਤਾਕਤਾਂ ਹੋਣਗੀਆਂ।''
ਮਹਾਤਮਾ ਗਾਂਧੀ ਵੱਲੋਂ 1922 'ਚ ਅਦਾਲਤ 'ਚ ਦਿੱਤਾ ਇਹ ਬਿਆਨ ਮੌਜਦਾ ਸਮੇਂ ਵੀ ਆਪਣੀ ਉਨੀਂ ਹੀ ਸਾਰਥਿਕਤਾ ਰੱਖਦਾ ਹੈ ਜਿੰਨ੍ਹੀ ਕਿ 98 ਸਾਲ ਪਹਿਲਾਂ ਰੱਖਦਾ ਸੀ। ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਸ਼ਹਿਰਾਂ 'ਚ ਵੱਸਣ ਵਾਲਿਆਂ ਨੂੰ ਇਸ ਗੱਲ ਦਾ ਘੱਟ ਹੀ ਇਲਮ ਹੈ ਕਿ ਹਿੰਦ ਅਤੇ ਅੱਧ ਭੁੱਖੇ ਲੋਕ ਕਿਸ ਤਰ੍ਹਾਂ ਬੇਬਸੀ ਦੀਆਂ ਨਿਵਾਣਾਂ 'ਚ ਲਹਿੰਦੇ ਜਾ ਰਹੇ ਹਨ।
ਸ਼ਹਿਰਾਂ 'ਚ ਵੱਸਣ ਵਾਲੇ ਲੋਕਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਕਿ ਜਿਹੜੀ ਘਟੀਆ ਜਿਹੀ ਆਰਾਮਦੇਹ ਜ਼ਿੰਦਗੀ ਉਹ ਜਿਉਂ ਰਹੇ ਹਨ, ਉਹ ਉਸ ਕੰਮ ਦੀ ਦਲਾਲੀ ਤੋਂ ਵੱਧ ਕੁਝ ਨਹੀਂ ਜਿਹੜਾ ਉਹ ਵਿਦੇਸ਼ੀ ਲੋਟੂਆਂ ਲਈ ਕਰ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਕਾਨੂੰਨ ਦੇ ਨਾਂਅ ਉੱਤੇ ਜਿਹੜੀ ਸਰਕਾਰ ਬਰਤਾਨਵੀ ਹਿੰਦ 'ਚ ਕਾਇਮ ਹੈ ਉਹ ਲੋਕਾਂ ਦੀ ਇਸੇ ਲੁੱਟ ਖਸੁੱਟ ਨੂੰ ਕਾਇਮ ਰੱਖਣ ਲਈ ਚਲਾਈ ਜਾ ਰਹੀ ਹੈ। ਕੋਈ ਲਫ਼ਜ਼ੀ ਹੇਰਾਫੇਰੀ, ਅੰਕੜਿਆਂ ਦੀ ਕੋਈ ਚਤੁਰਾਈ ਪਿੰਡਾਂ 'ਚ ਉਨ੍ਹਾਂ ਪਿੰਜਰਾਂ ਨੂੰ ਧਿਆਨ ਤੋਂ ਪਰ੍ਹਾਂ ਨਹੀਂ ਲਿਜਾ ਸਕਦੀ, ਜਿਹੜੇ ਤੁਹਾਨੂੰ ਪ੍ਰਤੱਖ ਵੇਖਣ ਨੂੰ ਮਿਲਦੇ ਹਨ। ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਇੰਗਲੈਂਡ 'ਚ ਅਤੇ ਹਿੰਦ ਦੇ ਸ਼ਹਿਰਾਂ 'ਚ ਵੱਸਣ ਵਾਲੇ ਲੋਕਾਂ, ਦੋਹਾਂ ਨੂੰ ਮਨੁੱਖਤਾ ਦੇ ਖ਼ਿਲਾਫ਼ ਉਸ ਭਿਆਨਕ ਜੁਰਮ ਲਈ ਪਰਮਾਤਮਾ ਅੱਗੇ ਜਵਾਬਦੇਹ ਹੋਣਾ ਪਏਗਾ, ਜਿਸ ਦੀ ਮਿਸਾਲ ਹਿੰਦ ਵਿੱਚ ਹੋਰ ਕੋਈ ਨਹੀਂ ਮਿਲਦੀ।”
ਸ਼ਾਂਤੀ ਅਤੇ ਮੇਲ ਮਿਲਾਪ 'ਚ ਵਿਸ਼ਵਾਸ਼ ਰੱਖਦੇ ਸਨ ਗਾਂਧੀ
ਗਾਂਧੀ ਜੀ ਸ਼ਾਂਤੀ ਅਤੇ ਮੇਲ-ਮਿਲਾਪ 'ਚ ਵਿਸ਼ਵਾਸ ਰੱਖਦੇ ਸਨ ਉਨ੍ਹਾਂ ਇਸਲਾਮ ਅਤੇ ਬੁੱਧ ਧਰਮ ਦੀਆਂ ਸਿਖਿਆਵਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਸੀ। ਗਾਂਧੀ ਨੇ ਇਕ ਵਾਰ ਕਿਹਾ ਸੀ ਕਿ “ਮੈਂ ਜੋ ਕੁਝ ਵੇਖਦਾ ਹਾਂ ਉਹ ਇਹ ਹੈ ਕਿ ਜਿੰਦਗੀ ਮੌਤ ਦੀ ਗਲਵਕੜੀ 'ਚ ਹੈ, ਸੱਚਾਈ ਝੂਠ ਦੇ ਵਿਚਕਾਰ ਅਤੇ ਰੌਸ਼ਨੀ ਹਨੇਰੇ ਦੇ ਵਿਚਕਾਰ ਆਪਣਾ ਵਜੂਦ ਰੱਖਦੀਆਂ ਹਨ। ਇਸ ਤੋਂ ਮੈਂ ਇਹ ਸਿੱਟਾ ਕੱਢਦਾ ਹਾਂ ਕਿ ਰੱਬ ਜ਼ਿੰਦਗੀ, ਸੱਚਾਈ ਅਤੇ ਚਾਨਣ ਹੈ ਅਤੇ ਉਹ ਪਿਆਰ ਅਤੇ ਸਰਵਉੱਤਮ ਹੈ। ”
ਇਕ ਥਾਂ ਗਾਂਧੀ ਜੀ ਮੁਹੰਮਦ (ਸ) ਦੇ ਜੀਵਨ ਅਤੇ ਇਸਲਾਮ ਦੀ ਸ਼ਲਾਘਾ ਕਰਦਿਆਂ ਆਖਦੇ ਹਨ ਕਿ ਮੈਨੂੰ ਪਹਿਲਾਂ ਨਾਲੋਂ ਵਧੇਰੇ ਯਕੀਨ ਹੈ ਕਿ ਇਸਲਾਮ ਨੇ ਤਲਵਾਰ ਨਾਲ ਆਪਣਾ ਸਥਾਨ ਸਥਾਪਤ ਨਹੀਂ ਕੀਤਾ ਸਗੋਂ ਇਸ ਦੀ ਵੱਡੀ ਵਜ੍ਹਾ ਪੈਗੰਬਰ ਮੁਹੰਮਦ (ਸ) ਦਾ ਆਪਣੇ ਆਪ ਨੂੰ ਜਾਤੀ ਤੌਰ 'ਤੇ ਪੂਰਨ ਰੂਪ 'ਚ ਫਨਾਹ ਕਰਨਾ ਅਤੇ ਅੰਤਾਂ ਦੀ ਸਾਦਗੀ, ਆਪਣੇ ਵਾਅਦਿਆਂ ਪ੍ਰਤੀ ਵਧੇਰੇ ਵਚਨਬੱਧਤਾ ਦਾ ਪਾਲਣ, ਆਪਣੇ ਦੋਸਤਾਂ ਪ੍ਰਤੀ ਅਤਿ ਸ਼ਰਧਾ, ਆਪਣੇ ਮਿਸ਼ਨ ਪ੍ਰਤੀ ਹਿੰਮਤ, ਨਿਡਰਤਾ ਅਤੇ ਪ੍ਰਮਾਤਮਾ 'ਚ ਦ੍ਰਿੜ ਵਿਸ਼ਵਾਸ ਦਾ ਹੋਣਾ ਹੈ । ”
ਇਸੇ ਤਰ੍ਹਾਂ ਇਕ ਵਾਰ ਜਮੀਂਦਰ ਅਖਬਾਰ 'ਚ ਮਹਾਤਮਾ ਗਾਂਧੀ ਦੇ ਸੰਦਰਭ ਵਿੱਚ ਇਹ ਖ਼ਬਰ ਆਈ ਸੀ ਕਿ ਗਾਂਧੀ ਜੀ ਇਸਲਾਮ ਦੇ ਪਹਿਲੇ ਖਲੀਫ਼ਾ ਹਜ਼ਰਤ ਅਬੂ ਬਕਰ ਸਿੱਦੀਕ ਅਤੇ ਹਜ਼ਰਤ ਉਮਰ ਦੇ ਰਾਜ ਪ੍ਰਬੰਧ ਤੋਂ ਬੇਹੱਦ ਪ੍ਰਭਾਵਿਤ ਸਨ ਅਤੇ ਉਹ ਆਪਣੇ ਭਾਰਤ ਦੇ ਸ਼ਾਸਕਾਂ ਨੂੰ ਵੀ ਇਹੋ ਮਸ਼ਵਰਾ ਦਿੰਦੇ ਸਨ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਅਹਿਲ-ਏ-ਵਤਨ ਦੇ ਨੇਤਾਵਾਂ ਨੂੰ ਉਪਰੋਕਤ ਖਲੀਫਾਵਾਂ ਤੋਂ ਰਾਜ ਪ੍ਰਬੰਧ ਨੂੰ ਕੁਸ਼ਲਤਾ ਨਾਲ ਚਲਾਉਣ ਦੀ ਸਿੱਖਿਆ ਲੈਣੀ ਚਾਹੀਦੀ ਹੈ।

Mahatma Gandhi biography: सत्य, अहिंसा का पाठ पढ़ाने वाले गांधी जी की  प्रेरणादायक जीवनी Mahatma Gandhi
ਜੇਕਰ ਦੇਸ਼ ਮੌਜੂਦਾ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ਯਕੀਨਨ ਅੱਜ ਦੇਸ਼ ਅਤੇ ਇਸ ਦੇ ਨਾਗਰਿਕਾਂ ਨੂੰ ਜਿਸ ਨਾਜ਼ੁਕ ਦੌਰ 'ਚੋਂ ਦੀ ਲੰਘਣਾ ਪੈ ਰਿਹਾ ਹੈ, ਉਸ ਦੀ ਉਦਾਹਰਣ ਨਹੀਂ ਮਿਲਦੀ। ਸਾਡੇ ਸਾਰਿਆਂ ਲਈ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਅੱਜ ਦੇਸ਼ 'ਚ ਵੱਧ ਰਹੀ ਬੇਰੁਜ਼ਗਾਰੀ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਜਦੋਂ ਕਿ ਡਿੱਗ ਰਹੀ ਜੀਡੀਪੀ 23.90 ਲੁੜ੍ਹਕ  (ਮਾਈਨਸ) ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਭ੍ਰਿਸ਼ਟਾਚਾਰ 'ਤੇ ਵੀ ਨਕੇਲ ਕੱਸਣ 'ਚ ਅਸੀਂ ਨਾਕਾਮ ਰਹੇ ਹਾਂ। ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਤੋਂ ਦੇਸ਼ ਅੰਦਰ ਜੋ ਘੱਟ ਗਿਣਤੀਆਂ ਅਤੇ ਔਰਤਾਂ 'ਚ ਅਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਹੈ, ਉਸ ਦੀ ਇਸ ਪਹਿਲਾਂ ਆਜ਼ਾਦ ਭਾਰਤ ਕੋਈ ਉਦਾਹਰਣ ਨਹੀਂ ਮਿਲਦੀ।
ਹਾਥਰਸ ਅਤੇ ਬਲਰਾਮਪੁਰ 'ਚ ਵਾਪਰੀਆਂ ਤਾਜਾ ਤਾਜ਼ਾ ਘਟਨਾਵਾਂ ਇਸ ਦਾ ਮੂੰਹ ਬੋਲਦਾ ਸਬੂਤ ਹਨ। ਯਕੀਨਨ ਅੱਜ ਰਾਸ਼ਟਰ ਪਿਤਾ ਦੀ ਆਤਮਾ ਜਿੱਥੇ ਕਿਤੇ ਵੀ ਹੋਵੇਗੀ। ਉਹ ਦੇਸ਼ ਦੀ ਉਪਰੋਕਤ ਸਥਿਤੀ ਨੂੰ ਲੈ ਕੇ ਬੇਹੱਦ ਦੁਖੀ ਅਤੇ ਚਿੰਤਤ ਹੋਵੇਗੀ।
ਅੱਜ ਮਹਾਤਮਾ ਗਾਂਧੀ ਜੀ ਦੇ ਜਨਮਦਿਨ ਦੇ ਮੌਕੇ ਸਾਡੇ ਦੇਸ਼ ਦੇ ਸ਼ਾਸਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਖਾਲੀ ਲੱਫਾਜ਼ੀ ਭਰੀ ਸ਼ਰਧਾਂਜਲੀ ਭੇਂਟ ਕਰਨ ਦੀ ਬਜਾਏ, ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚਲਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਯਕੀਨੀ ਬਣਾਉਣ। ਮੈਂ ਸਮਝਦਾ ਹਾਂ ਕਿ ਜੇਕਰ ਅੱਜ ਸਾਡੇ ਸਾਸ਼ਕ ਉਨ੍ਹਾਂ ਦੇ ਜੀਵਨ ਅਤੇ ਦੇਸ਼ ਦੀ ਭਲਾਈ ਲਈ ਦੱਸੇ ਰਾਹਾਂ 'ਤੇ ਚਲਣ ਦੀ ਸੱਚੇ ਦਿਲੋਂ ਪ੍ਰਣ ਕਰਨ ਅਤੇ ਲੋਕਾਂ ਦੇ ਜੀਵਨ 'ਚ ਵਧੇਰੇ ਮੁਸ਼ਕਲਾਂ ਪੈਦਾ ਕਰਨ ਦੀ ਥਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ । ਜੇਕਰ ਸਾਡੇ ਆਗੂ ਅੱਜ ਸੱਚਾਈ ਅਤੇ ਆਹਿੰਸਾ ਦੇ ਮਾਰਗ 'ਤੇ ਚੱਲਣ ਦਾ ਪ੍ਰਣ ਕਰਦੇ ਹਨ ਤਾਂ ਗਾਂਧੀ ਜਯੰਤੀ ਮੌਕੇ ਉਕਤ ਆਗੂਆਂ ਵੱਲੋਂ ਬਾਪੂ ਨੂੰ ਦਿੱਤੀ ਜਾਣ ਵਾਲੀ ਇਹ ਸਭ ਤੋਂ ਵੱਡੀ ਅਤੇ ਸੱਚੀ ਸ਼ਰਧਾਂਜਲੀ ਹੋਵੇਗੀ..!

ਅੱਬਾਸ ਧਾਲੀਵਾਲ,
ਮਲੇਰਕੋਟਲਾ ।
ਸੰਪਰਕ ਨੰਬਰ :9855259650

  • Birthday Special
  • Mahatma Gandhi
  • Teachings
  • ਜਨਮ ਦਿਨ
  • ਮਹਾਤਮਾ ਗਾਂਧੀ
  • ਸਿੱਖਿਆਵਾਂ

ਗਾਂਧੀ ਜਯੰਤੀ 'ਤੇ ਵਿਸ਼ੇਸ਼ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਸਫਰ 'ਤੇ ਇਕ ਵਿਸ਼ੇਸ਼ ਝਾਤ

NEXT STORY

Stories You May Like

  • mountaineer 7 year sanvi sood  honorable  bhagwant hon
    7 ਸਾਲ ਦੀ ਉਮਰ 'ਚ ਵੱਡੀਆਂ ਬੁਲੰਦੀਆਂ ਛੂਹਣ ਵਾਲੀ ਮਾਊਂਟੇਨੀਅਰ ਸਾਨਵੀ ਸੂਦ ਨੂੰ CM ਮਾਨ ਨੇ ਕੀਤਾ ਸਨਮਾਨਤ
  • weapons recovered from suspected boat that reached raigad coast of maharashtra
    ਮਹਾਰਾਸ਼ਟਰ ’ਚ ਕਿਸ਼ਤੀ ’ਚੋਂ ਮਿਲੀਆਂ 3 ਏ. ਕੇ.-47 ਰਾਈਫਲਾਂ ਅਤੇ ਕਾਰਤੂਸ
  • shares  sensex opens at 60 351  nifty also starts sluggish
    ਸ਼ੇਅਰ ਬਾਜ਼ਰਾ : ਸੈਂਸੈਕਸ 60,351 ਦੇ ਪੱਧਰ 'ਤੇ ਖੁੱਲ੍ਹਿਆ, ਨਿਫਟੀ ਨੇ ਵੀ ਸੁਸਤੀ ਨਾਲ ਕੀਤੀ ਸ਼ੁਰੂਆਤ
  •  ranveer singh could get arrested for not wearing clothes
    ਸ਼ਾਹਰੁਖ ਨੇ ਸ਼ਰੇਆਮ ਕਿਹਾ,  ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫ਼ਤਾਰੀ
  • australia upset at indonesia reducing bali bomber  s sentence
    ਬਾਲੀ 'ਚ 'ਬੰਬ' ਬਣਾਉਣ ਵਾਲੇ ਦੀ ਸਜ਼ਾ ਘੱਟ ਕਰਨ 'ਤੇ ਆਸਟ੍ਰੇਲੀਆ ਨਾਰਾਜ਼
  • child kidnapped in ludhiana
    ਲੁਧਿਆਣਾ 'ਚ ਵੱਡੀ ਵਾਰਦਾਤ : ਮਾਂ ਨੂੰ ਕਮਰੇ 'ਚ ਡੱਕ ਪੰਘੂੜੇ 'ਚੋਂ 3 ਮਹੀਨੇ ਦਾ ਬੱਚਾ ਚੁੱਕ ਲੈ ਗਏ ਬਦਮਾਸ਼
  • at least 2 die after planes collide in california
    ਉੱਤਰੀ ਕੈਲੀਫੋਰਨੀਆ 'ਚ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਟਕਰਾਏ 2 ਜਹਾਜ਼, 2 ਲੋਕਾਂ ਦੀ ਮੌਤ
  • rishi sunak visits temple with wife to celebrate janmashtami
    ਬ੍ਰਿਟੇਨ : ਰਿਸ਼ੀ ਸੁਨਕ ਨੇ ਮਨਾਈ ਜਨਮ ਅਸ਼ਟਮੀ, ਪਤਨੀ ਅਕਸ਼ਤਾ ਨਾਲ ਕੀਤੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ
  • the body of the missing youth was found in a mysterious condition
    ਲਾਪਤਾ ਨੌਜਵਾਨ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼
  • todays top 10 news
    ...ਤੇ ਹੁਣ ਕੈਪਟਨ ਅਮਰਿੰਦਰ ਰਾਡਾਰ 'ਤੇ, ਉਥੇ ਕਿਸਾਨਾਂ ਨੇ ਮੁੜ ਘੱਤੀਆਂ ਲਖੀਮਪੁਰ...
  • protection city dwellers night god trust  single employee at 10 main places
    ਰਾਤ ਨੂੰ ਸ਼ਹਿਰ ਵਾਸੀਆਂ ਦੀ ਸੁਰੱਖਿਆ ਭਗਵਾਨ ਭਰੋਸੇ ! 10 ਮੁੱਖ ਥਾਵਾਂ ’ਤੇ ਇਕ ਵੀ...
  • live in relationship couple arrested with activa thief
    ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ...
  • case registered against 3 including woman who cheated rs 12 lakh
    12 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਔਰਤ ਸਣੇ 3 ਖ਼ਿਲਾਫ਼ ਮਾਮਲਾ ਦਰਜ
  • jammu and kashmir relief materials
    ਅਨੰਤਨਾਗ ਦੇ ਪਿੰਡ ਖੈਰ ’ਚ ਵੰਡੀ ਗਈ  677ਵੇਂ ਟਰੱਕ ਦੀ ਰਾਹਤ ਸਮੱਗਰੀ
  • a dead body on the jalandhar railway track
    ਜਲੰਧਰ ਰੇਲਵੇ ਟਰੈਕ 'ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
  • district administration is running with the help of jugaad
    ‘ਆਪ’ ਸਰਕਾਰ ’ਚ ਜੁਗਾੜ ਦੇ ਸਹਾਰੇ ਚੱਲ ਰਿਹਾ ਜ਼ਿਲ੍ਹਾ ਪ੍ਰਸ਼ਾਸਨ
Trending
Ek Nazar
australia upset at indonesia reducing bali bomber s sentence

ਬਾਲੀ 'ਚ 'ਬੰਬ' ਬਣਾਉਣ ਵਾਲੇ ਦੀ ਸਜ਼ਾ ਘੱਟ ਕਰਨ 'ਤੇ ਆਸਟ੍ਰੇਲੀਆ ਨਾਰਾਜ਼

 ranveer singh could get arrested for not wearing clothes

ਸ਼ਾਹਰੁਖ ਨੇ ਸ਼ਰੇਆਮ ਕਿਹਾ,  ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫ਼ਤਾਰੀ

live in relationship couple arrested with activa thief

ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ...

girl rape in phagwara

ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ...

2022 maruti alto k10 launched in india

ਆ ਗਈ ਨਵੀਂ ਮਾਰੂਤੀ Alto K10, ਘੱਟ ਕੀਮਤ ’ਚ ਮਿਲਣਗੇ ਦਮਦਾਰ ਫੀਚਰਜ਼

53 foreign ships stranded in ukrainian ports

ਯੂਕ੍ਰੇਨ ਦੀਆਂ ਬੰਦਰਗਾਹਾਂ 'ਚ ਫਸੇ 53 ਵਿਦੇਸ਼ੀ ਜਹਾਜ਼

daughter s first birthday seller fed one lakh one thousand pani puri for free

‘ਧੀ ਹੈ ਤਾਂ ਕੱਲ ਹੈ’ ; ਧੀ ਦੇ ਪਹਿਲੇ ਜਨਮ ਦਿਨ ’ਤੇ ਪਿਤਾ ਨੇ ਦਿੱਤੀ 1 ਲੱਖ 1...

australia s unemployment rate falls despite 41 000 job losses in july

ਅੰਕੜਿਆਂ 'ਚ ਖੁਲਾਸਾ, ਆਸਟ੍ਰੇਲੀਆ 'ਚ ਬੇਰੁਜ਼ਗਾਰੀ ਦਰ 'ਚ ਗਿਰਾਵਟ

new zealand remains of two children found in suitcases

ਨਿਊਜ਼ੀਲੈਂਡ: ਸੂਟਕੇਸਾਂ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ, ਖਿਡੌਣੇ ਵੀ ਬਰਾਮਦ

australia s inflation rate at 21 year high additional burden on people

ਆਸਟ੍ਰੇਲੀਆ ਦੀ 'ਮਹਿੰਗਾਈ ਦਰ' 21 ਸਾਲਾਂ ਦੇ ਸਿਖਰ 'ਤੇ, ਲੋਕਾਂ 'ਤੇ ਪਿਆ ਵਾਧੂ...

indian government blocked 8 youtube channels

ਕੇਂਦਰ ਦਾ ਵੱਡਾ ਐਕਸ਼ਨ, ਭਾਰਤ ਖ਼ਿਲਾਫ਼ ਗਲਤ ਸੂਚਨਾ ਫੈਲਾਉਣ ਵਾਲੇ 8 ਯੂਟਿਊਬ ਚੈਨਲ...

jacqueline fernandez was gifted horse  cat by conman sukesh

52 ਲੱਖ ਦਾ ਘੋੜਾ, 80 ਲੱਖ ਦੇ ਬੈਗ ਤੇ 9 ਲੱਖ ਦੀ ਬਿੱਲੀ, ਜੈਕਲੀਨ ਨੂੰ ਮਹਾਠੱਗ...

7500  sqft tricolor with fresh vegetables in bengaluru

ਬੈਂਗਲੁਰੂ ’ਚ ਤਾਜ਼ੀਆਂ ਸਬਜ਼ੀਆਂ ਨਾਲ ਬਣਾਇਆ 7632 ਵਰਗ ਫੁੱਟ ਦਾ ‘ਤਿਰੰਗਾ’

daler mehndi birthday special

ਦਲੇਰ ਮਹਿੰਦੀ ਦੀ ਜ਼ਿੰਦਗੀ 'ਚ ਬਾਲੀਵੁੱਡ ਦੇ ਇਸ ਅਦਾਕਾਰ ਨੇ ਲਿਆਂਦਾ ਸੀ ਵੱਡਾ...

it is not safe for syrian refugees to return home canadian minister

ਸੀਰੀਆ ਦੇ ਸ਼ਰਨਾਰਥੀਆਂ ਲਈ ਘਰ ਪਰਤਣਾ ਸੁਰੱਖਿਅਤ ਨਹੀਂ : ਕੈਨੇਡੀਅਨ ਮੰਤਰੀ

shehnaaz gill reply on relationship rumours with raghav

ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ

china  s drought causes power cuts in homes and factories

ਚੀਨ 'ਚ ਸੋਕੇ ਕਾਰਨ ਘਰਾਂ ਅਤੇ ਕਾਰਖਾਨਿਆਂ 'ਚ ਬਿਜਲੀ ਕਟੌਤੀ

the video of rahat fateh ali khan in a state of intoxication went viral

ਨਸ਼ੇ ਦੀ ਹਾਲਤ ’ਚ ਰਾਹਤ ਫਤਿਹ ਅਲੀ ਖ਼ਾਨ ਦੀ ਵੀਡੀਓ ਹੋਈ ਵਾਇਰਲ, ਲੋਕ ਦੇਖ ਹੋਏ ਦੁਖੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • krishna janmashtami shubh yog pooja
      Krishna Janmashtami : ਕ੍ਰਿਸ਼ਨ ਜਨਮ ਅਸ਼ਟਮੀ ’ਤੇ ਬਣ ਰਿਹੈ ਇਹ ਸ਼ੁਭ ਯੋਗ, ਇੰਝ...
    • roshan health care ayurvedic physical illness treatment
      ਮਰਦਾਨਾ ਕਮਜ਼ੋਰੀ ਨਹੀਂ ਕਰੇਗੀ ਪਰੇਸ਼ਾਨ, ਜੇ ਪੜ੍ਹੀ ਇਹ ਖ਼ਾਸ ਖ਼ਬਰ
    • 26 killed in fire in eastern algeria
      ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ...
    • british sikh who infiltrated windsor castle said he wanted to kill queen
      ਬ੍ਰਿਟਿਸ਼ ਸਿੱਖ ਦਾ ਬਿਆਨ ਆਇਆ ਸਾਹਮਣੇ, ਕਿਹਾ-'ਮੈਂ ਮਹਾਰਾਣੀ ਦਾ ਕਤਲ ਕਰਨਾ...
    • pm modi has to be removed from central power  lalu prasad yadav
      PM ਮੋਦੀ ਨੂੰ ਕੇਂਦਰ ਦੀ ਸੱਤਾ ਤੋਂ ਹਟਾਉਣਾ ਹੈ : ਲਾਲੂ ਪ੍ਰਸਾਦ ਯਾਦਵ
    • vastu shastra  houses  walls  pictures
      ਵਾਸਤੂ ਸ਼ਾਸਤਰ : ਘਰ ਦੀਆਂ ਕੰਧਾਂ ’ਤੇ ਜ਼ਰੂਰ ਲਗਾਓ ਇਹ ਤਸਵੀਰਾਂ, ਦੂਰ ਹੋਣਗੀਆਂ...
    • shehnaaz gill reply on relationship rumours with raghav
      ਰਾਘਵ ਨਾਲ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ
    • jammu and kashmir relief materials
      ਜਲੰਧਰ ਦੇ ਸ਼੍ਰੀ ਨਾਰਾਇਣ ਪਰਿਵਾਰ ਨੇ ਅੱਤਵਾਦ ਪੀੜਤ ਪਰਿਵਾਰਾਂ ਲਈ ਭਿਜਵਾਈ 676ਵੇਂ...
    • captain amarinder singh
      ਵੱਡੀ ਖ਼ਬਰ : ਰਾਡਾਰ 'ਤੇ ਕੈਪਟਨ ਅਮਰਿੰਦਰ ਸਿੰਘ, ਇਸ ਵੱਡੇ ਘਪਲੇ ਨਾਲ ਜੁੜ ਰਿਹੈ...
    • share market  sensex fell by 209 points and nifty also opened with a fall
      ਸ਼ੇਅਰ ਬਾਜ਼ਾਰ : ਸੈਂਸੈਕਸ ਚ 209 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ...
    • amrish puri most expensive villain of bollywood
      ਅਮਰੀਸ਼ ਪੁਰੀ ਸਨ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਵਿਲਨ, ਲੱਖਾਂ-ਕਰੋੜਾਂ 'ਚ...
    • ਨਜ਼ਰੀਆ ਦੀਆਂ ਖਬਰਾਂ
    • international youth day  youth  unemployment
      ਨੌਜਵਾਨ ਦਿਵਸ ’ਤੇ ਵਿਸ਼ੇਸ਼ : ‘ਨੌਜਵਾਨ ਅਤੇ ਬੇਰੁਜ਼ਗਾਰੀ’
    • 1947 hijratnama parkash singh malhotra
      1947 ਹਿਜਰਤਨਾਮਾ- 62: ਪ੍ਰਕਾਸ਼ ਸਿੰਘ ਮਲਹੋਤਰਾ
    • significance of first open university of punjab
      ਅਜੋਕੀ ਸਿੱਖਿਆ ਪ੍ਰਣਾਲੀ 'ਚ ਪੰਜਾਬ ਦੀ ਪਹਿਲੀ ਓਪਨ ਯੂਨੀਵਰਸਿਟੀ ਦੀ ਸਾਰਥਿਕਤਾ
    • no relationship like sisters
      ਇਕ ਸੱਚ ਇਹ ਵੀ... ਭੈਣਾਂ ਵਰਗਾ ਸਾਕ ਨਾ ਕੋਈ
    • life of bhagat puran singh ji
      ਬਰਸੀ 'ਤੇ ਵਿਸ਼ੇਸ਼ : ਦੁਖੀਆਂ - ਬੇਸਹਾਰਿਆਂ ਲਈ ਫ਼ਰਿਸ਼ਤਾ ਤੇ ਦਰਵੇਸ਼ੀ ਰੂਹ 'ਭਗਤ...
    • 5 g with development we are not moving towards destruction
      5-ਜੀ : ਵਿਕਾਸ ਦੇ ਨਾਲ ਤਬਾਹੀ ਵੱਲ ਤਾਂ ਨਹੀਂ ਵੱਧ ਰਹੇ
    • the problem of increasing pollution in delhi
      ਦਿੱਲੀ ’ਚ ਵਧਦੇ ਪ੍ਰਦੂਸ਼ਣ ਦੀ ਸਮੱਸਿਆ
    • the emerging issue of opium cultivation in punjab
      ਪੰਜਾਬ ਦਾ ਉੱਭਰਦਾ ਮੁੱਦਾ ਅਫ਼ੀਮ ਦੀ ਖੇਤੀ, ਜਾਣੋ ਕੀ ਸਹੀ ਤੇ ਕੀ ਗ਼ਲਤ
    • read the mini story   majboori
      ਕਹਾਣੀਨਾਮਾ 'ਚ ਪੜ੍ਹੋ ਮਿੰਨੀ ਕਹਾਣੀ 'ਮਜਬੂਰੀ'
    • sri lanka should adopt the   sheikh hasina    to get out of the crisis
      ਸੰਕਟ ’ਚੋਂ ਨਿਕਲਣ ਦੇ ਲਈ ਸ਼੍ਰੀਲੰਕਾ ‘ਸ਼ੇਖ ਹਸੀਨਾ ਮਾਡਲ’ ਅਪਣਾਵੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਰਾਸ਼ਟਰਮੰਡਲ ਖੇਡਾਂ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +