ਨਹੀਂਓਂ ਤੈਨੂੰ ਭੇਜਿਆ ਲੜਾਈਆਂ ਵਾਸਤੇ
ਤੋਰਿਆ ਸੀ ਪੁੱਤਰਾ ਪੜ੍ਹਾਈਆਂ ਵਾਸਤੇ
ਦੱਸਦੇ ਸੀ ਪਹਿਲਾਂ ਅਸੀਂ ਹੁੱਬ-ਹੁੱਬ ਕੇ
ਫਿਰਦੇ ਛਪਾਉਂਦੇ ਹੁਣ ਮੂੰਹ ਪੁੱਤਰਾ
ਭੇਜਿਆ ਕਨੇਡਾ ਤੈਨੂੰ ਪੜ੍ਹਨ ਲਈ
ਪੜਨੇ ਹੀ ਪਾਤਾ ਸਾਨੂੰ ਤੂੰ ਪੁੱਤਰਾ
ਘੱਲਿਆ ਕਨੇਡਾ ਤੈਨੂੰ ਲੋਨ ਚੱਕ ਕੇ
ਖੇਤ ਦੋ ਨਿਆਈਂ ਵਾਲੇ ਗਹਿਣੇ ਰੱਖ ਕੇ
ਕਰਕੇ ਡਿਪੋਰਟ ਜੇ ਪੰਜਾਬ ਭੇਜਤਾ
ਦੁਨੀਆ ਨੂੰ ਦੱਸ ਕੀ ਕਹੂੰ ਪੁੱਤਰਾ
ਭੇਜਿਆ ਕਨੇਡਾ ਤੈਨੂੰ ਪੜ੍ਹਨ ਲਈ
ਪੜ੍ਹਨੇ ਹੀ ਪਾਤਾ ਸਾਨੂੰ ਤੂੰ ਪੁੱਤਰਾ
ਮਸਾਂ ਹੀ ਪੰਜਾਬੀਆਂ ਨੇ ਇੱਜਤ ਬਣਾਈ ਆ
ਕਰਕੇ ਲੜਾਈਆਂ ਤੁਸੀਂ ਮਿੱਟੀ 'ਚ ਮਿਲਾਈ ਆ
ਸਾਹੋਤੇਆ ਗਵਾਈਆਂ ਦਿੰਦੀ ਮੂੰਹ ਬੰਨ ਕੇ
ਕਰਨੀ ਕੀ ਐਸੀ ਦੱਸ ਨੂੰਹ ਪੁੱਤਰਾ
ਭੇਜਿਆ ਕਨੇਡਾ ਤੈਨੂੰ ਪੜ੍ਹਨ ਲਈ
ਪੜ੍ਹਨੇ ਹੀ ਪਾਤਾ ਸਾਨੂੰ ਤੂੰ ਪੁੱਤਰਾ
ਕੁਲਵੀਰ ਸਿੰਘ ਡਾਨਸੀਵਾਲ
778863 2472
ਮੁੱਲ ਦੇ ਦੁੱਧ ਨਾਲ ਗੱਲ ਨਾ ਬਣਨੀ, ਲਿਆ ਕੇ ਦੇ ਤੂੰ ਮੱਝ
NEXT STORY