Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    11:12:40 AM

  • canada family sponsorship policy

    ਕੈਨੇਡਾ ਨੇ 'ਫੈਮਿਲੀ ਸਪਾਂਸਰਸ਼ਿਪ' ਨੀਤੀ 'ਚ ਕਰ'ਤੇ...

  • passenger vessel

    ਇੰਡੋਨੇਸ਼ੀਆ ਤੋਂ ਵੱਡੀ ਖ਼ਬਰ ;  240 ਲੋਕਾਂ ਨੂੰ...

  • xi jinping says india is not our enemy but a partner

    PM ਮੋਦੀ ਨਾਲ ਮੁਲਾਕਾਤ 'ਚ ਚੀਨ ਦੇ ਬਦਲੇ ਸੁਰ, ਸ਼ੀ...

  • path to peace in the middle east emerges from delhi

    ਮਿਡਲ ਈਸਟ 'ਚ ਸ਼ਾਂਤੀ ਲਈ ਦਿੱਲੀ ਤੋਂ ਨਿਕਲਿਆ ਸ਼ਾਂਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਬਿਜਲੀ ਸੁਰੱਖਿਆ ਲੜੀ ਨੰਬਰ 7: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਵਾਪਰਦੀਆਂ ਨੇ ਅੱਗ ਲੱਗਣ ਦੀਆਂ ਘਟਨਾਵਾਂ

MERI AWAZ SUNO News Punjabi(ਨਜ਼ਰੀਆ)

ਬਿਜਲੀ ਸੁਰੱਖਿਆ ਲੜੀ ਨੰਬਰ 7: ਜਾਣੋ ਸ਼ਾਰਟ ਸਰਕਟ ਕਾਰਨ ਕਿਵੇਂ ਵਾਪਰਦੀਆਂ ਨੇ ਅੱਗ ਲੱਗਣ ਦੀਆਂ ਘਟਨਾਵਾਂ

  • Updated: 10 Dec, 2020 04:45 PM
Jalandhar
electrical short circuit fires safety
  • Share
    • Facebook
    • Tumblr
    • Linkedin
    • Twitter
  • Comment

ਅੱਜ ਗੱਲ ਕਰਾਂਗੇ ਬਿਜਲੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦੀ। ਅਕਸਰ ਹੀ ਘਰਾਂ,ਮਕਾਨਾਂ,ਦੁਕਾਨਾਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਵੱਡੀਆਂ-ਵੱਡੀਆਂ ਖ਼ਬਰਾਂ ਆਉਂਦੀਆਂ ਹਨ। ਸ਼ਾਇਦ ਹੀ ਕਿਸੇ ਖ਼ਬਰ ਵਿਚ ਕੋਈ ਹੋਰ ਕਾਰਨ ਲਿਖਿਆ ਹੋਵੇ, ਆਖਿਰਕਾਰ ਵਜ੍ਹਾ ਕੀ ਹੈ ਬਿਜਲੀ ਨਾਲ ਅੱਗ ਲੱਗਣ ਦੀ?

 ਅੱਗ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ ਢਿੱਲੇ ਜੋੜ ( ਲੂਜ਼ਟਰਮੀਨੇਸ਼ਨ )। ਅਸੀਂ ਅਕਸਰ ਹੀ ਚਾਲੂ ਪਲੱਗ ਵਿਚ ਕਿਸੇ ਨਾ ਕਿਸੇ ਮਸ਼ੀਨ, ਚਾਰਜਰ ਜਾ ਕੋਈ ਹੋਰ ਲੋਡ ਦਾ ਸੋਕਟ ਪਲੱਗ ਵਿਚ ਫਸਾ ਦਿੰਦੇ ਹਾਂ, ਜਿਸ ਨਾਲ ਪਲੱਗ ਵਿਚ ਚਿੰਗਾਰੀਆਂ ਨਿੱਕਲਦੀਆਂ ਹਨ। ਅਸੀਂ ਸਮਝਦੇ ਹਾਂ ਕਿ ਏਨੇ ਕੁ ਨਾਲ ਕੁੱਝ ਨਹੀਂ ਹੁੰਦਾ ਪਰ ਸਮਾਂ ਪਾ ਕੇ ਇਹ ਪਲੱਗ ਦੀਆਂ ਅੰਦਰੂਨੀ ਪੱਤੀਆਂ ਦੇ ਉੱਪਰ ਸਪਰਿੰਗ ਢਿੱਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਹੌਲੀ-ਹੌਲੀ ਜੋੜ ਢਿੱਲਾ ਰਹਿ ਕੇ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਗਰਮੀ ਕਾਰਨ ਤਾਰਾਂ ਦੇ ਸਿਰੇ ਗਰਮ ਹੋ ਕੇ ਇੰਸੂਲੇਸ਼ਨ ਜਲ ਜਾਂਦਾ ਹੈ ਤੇ ਇੱਕ ਦਿਨ ਦੋਨੋਂ ਤਾਰਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਸ ਨਾਲ ਤਾਰ ਵਿੱਚ ਨਾਰਮਲ ਤੋਂ ਹਜਾਰਾਂ ਗੁਣਾ ਕਰੰਟ ਵਹਿਣਾ ਸ਼ੁਰੂ ਹੋ ਜਾਂਦਾ ਹੈ । ਫਿਰ ਤਾਰਾਂ ਨੂੰ ਇੱਕਦਮ ਅੱਗ ਲੱਗ ਜਾਂਦੀ ਹੈ। ਪਿੱਛੇ ਮੇਨ ਬੋਰਡ ਉੱਪਰ ਫਿਊਜ਼ ਜਾ MCB ਬਹੁਤ ਹੀ ਵੱਡੀ ਕੇਪੇਸਟੀ ਦੇ ਲੱਗੇ ਹੁੰਦੇ ਹਨ, ਜਿੰਨੀ ਦੇਰ ਵਿੱਚ MCB ਟਰਿੱਪ ਜਾਂ ਫਿਊਜ਼ ਉੱਡਦਾ ਹੈ ਓਨੀ ਦੇਰ ਵਿਚ ਤਾਰਾਂ ਦੇ ਇੰਸੂਲੇਸ਼ਨ ਨੂੰ ਅੱਗ ਲੱਗ ਚੁਕੀ ਹੁੰਦੀ ਹੈ ਜੋ ਪਾਈਪਾਂ ਦੇ ਅੰਦਰੋਂ ਅੰਦਰੀ ਚਲਦੀ ਹੋਈ ਘਰਦੀ ਲੱਕੜੀ ਦੀ ਫਿਟਿੰਗ (ਪੈਨਲਿੰਗ ) ਪਰਦੇ ਜਾਂ ਹੋਰ ਜਲਨਸ਼ੀਲ ਚੀਜ਼ ਦੇ ਸੰਪਰਕ ਵਿਚ ਆ ਜਾਂਦੀ ਹੈ।

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ - 6 : ਬਿਜਲੀ ਫਿਟਿੰਗ ਸਮੇਂ ਕਿਵੇਂ ਕਰੀਏ ਤਾਰਾਂ ਦੀ ਚੋਣ, ਜਾਣੋ ਕੁਝ ਖ਼ਾਸ ਗੱਲਾਂ

ਅੱਜ ਕੱਲ੍ਹ ਇੱਕ ਹੋਰ ਵੱਡਾ ਕਾਰਨ LED ਲਾਈਟਾਂ ਦੇ ਵਿੱਚ ਗਰਮ ਹੋਣ ਵਾਲੇ ਡਰਾਈਵਰ ਹਨ। LED ਲਾਈਟਾਂ ਨੂੰ ਅਸੀਂ ਸਮਝਦੇ ਹਾਂ ਕਿ ਗਰਮ ਨਹੀਂ ਹੁੰਦੀਆਂ ਅਕਸਰ ਹੀ ਜਲਨਸ਼ੀਲ ਪਦਾਰਥਾਂ ਜਾਂ ਪੈਨਲਿੰਗ ਵਿਚ ਫਿੱਟ ਕਰਵਾ ਲੈਂਦੇ ਹਾਂ। LED ਲਾਈਟ ਗਰਮ ਹੋਣ ਤੋਂ ਇਲਾਵਾ ਅਕਸਰ ਹੀ ਲਾਈਟਾਂ ਦੇ ਟਰਮੀਨਲ ਦੀ ਜਗਾ ਹਦੋ ਤਾਰਾਂ  ਬਾਹਰ ਕੱਢੀਆਂ ਹੁੰਦੀਆਂ ਹਨ ਜਿਸ ਉਪਰ ਇਲੈਕਟ੍ਰੀਸ਼ਨ ਤਾਰਾਂ ਦੀ ਮਰੋੜੀ ਦੇ ਕੇ ਟੇਪ ਲਗਾ ਦਿੰਦਾ ਹੈ ਜੋ ਕਿ 100% ਹੀ ਗ਼ਲਤ ਹੈ। LED ਲਾਈਟ ਦੇ ਡਰਾਈਵਰ ਦੇ ਗਰਮ ਹੋਣ ਕਾਰਨ ਵੀ PVC ਟੇਪ ਪਹਿਲਾਂ ਖੁਸ਼ਕ ਹੁੰਦੀ ਹੈ ਤੇ ਬਾਅਦ ਵਿੱਚ ਗਰਮ ਹੋ ਕੇ ਅੱਗ ਫੜ ਲੈਂਦੀ ਹੈ।

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 5 : ਫਿਟਿੰਗ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

 ਸੋ ਜਿਵੇ ਮੈਂ ਪਿਛਲੀ ਕਿਸ਼ਤ ਵਿਚ ਕਿਹਾ ਸੀ ਕਿ ਜੋੜ ਹਮੇਸ਼ਾ ਸੋਲਡਰ ਨਾਲ ਟੰਕਾ ਲਗਾ ਕੇ ਹੀ ਲੱਗਣਾ ਚਾਹੀਦਾ ਹੈ ਜਾਂ ਕ੍ਰਿਮ ਪਿੰਗਟੂਲ ਨਾਲ ਤਾਰ ਉਪੱਰ ਥਿਮਬਲ (Thumble ) ਲਗਾ ਕੇ ਹੀ ਲੱਗਣਾ ਚਾਹੀਦਾ ਹੈ। ਬਹੁਤੇ ਇਲੈਕਟ੍ਰੀਸ਼ਨ ਕਹਿੰਦੇ ਹਨ ਕਿ ਲੋਕ ਵਧੀਆ ਕੰਮ ਦੇ ਪੈਸੇ ਨਹੀਂ ਦਿੰਦੇ ਜੋ ਕਿ ਗਾਹਕ ਦੀ ਅਣਜਾਣਤਾ ਕਾਰਨ ਹੀ ਹਾਦਸਾ ਵਾਪਰਦਾ ਹੈ। ਇਥੇ ਮੈਂ ਇਹ ਵੀ ਦੱਸ ਦੇਵਾਂ ਕਿ ਘਰਾਂ ਵਿਚ ਲੱਗਣ ਵਾਲੀ ਵੱਡੀ ਤੋਂ ਵੱਡੀ ਫਰੂਲ ਟਾਈਪ ਥਿਮਬਲ (Thumble) ਵੀ ਦਸ ਕੁ ਰੁਪਏ ਦੀ ਹੁੰਦੀ ਹੈ ਤੇ ਟੂਲ ਦੋ ਕੁ ਹਜ਼ਾਰ ਤੋਂ ਲੈ ਕੇ ਵੀਹ ਹਜ਼ਾਰ ਤੱਕ ਦਾ ਹੁੰਦਾ ਹੈ। ਸਸਤੇ ਟੂਲ ਕੁੱਝ ਦੇਰ ਬਾਅਦ ਹੀ ਥਿਮਬਲਾਂ ਨੂੰ ਢਿੱਲੀਆਂ ਛੱਡਣੀਆਂ ਸ਼ੁਰੂ ਕਰ ਦਿੰਦੇ ਹਨ ਤੇ ਮਹਿੰਗੇ ਟੂਲ ਪੰਜ ਚਾਰ ਸਾਲ ਕਿੱਧਰੇ ਨਹੀਂ ਜਾਂਦੇ। 

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 4 : ਫਿਊਜ਼ ਦੇ ਸਬੰਧ ’ਚ ਜਾਣਕਾਰੀ


ਅੱਲਗ ਅਲੱਗ ਉਪਕਰਣਾਂ ਨੂੰ ਫਿੱਟ ਕਰਦੇ ਸਮੇਂ ਇਹ ਮੰਨਕੇ ਚੱਲਣਾ ਚਾਹੀਦਾ ਹੈ ਕਿ ਉਪਕਰਣ ਵਿਚ ਕਦੀ ਵੀ ਅੱਗ ਲੱਗ ਸਕਦੀ ਹੈ। ਅਗਰ ਉਪਕਰਣ ਨੂੰ ਲੱਕੜੀ ਦੇ ਪੈਨਲ ਜਾਂ ਜਲਨਸ਼ੀਲ ਚੀਜ਼ ਦੇ ਉੱਪਰ ਫਿੱਟ ਕਰਨਾ ਹੀ ਪੈ ਰਿਹਾ ਹੈ ਤਾਂ ਹੇਠਾਂ ਕਿਸੇ ਵੀ ਧਾਤ ( ਲੋਹੇ ,ਸਟੀਲ ) ਵਗੈਰਾ ਦੀ ਪਲੇਟ ਲੱਗੀ ਹੋਣੀ ਚਾਹੀਦੀ ਹੈ ਤੇ ਪਲੇਟ ਬਾਕਾਇਦਾ ਅਰਥ ਹੋਣੀ ਚਾਹੀਦੀ ਹੈ, ਜਿਸ ਨਾਲ ਉਪਕਰਣ ਦੇ ਅੰਦਰੋਂ ਚਿੰਗਾਰੀ ਸਿੱਧੀ ਲੱਕੜੀ ਜਾਂ ਪਰਦਿਆਂ ਦੇ ਸੰਪਰਕ ਵਿਚ ਨਾ ਹੀ ਆਵੇ।

ਮੇਰੇ ਸਮਿਆਂ ਵਿੱਚ ਪੁਆਇੰਟ ਦੇ ਹਿਸਾਬ ਨਾਲ ਪੈਸੇ ਮਿਲਿਆ ਕਰਦੇ ਸਨ। ਅੱਜ ਕੱਲ੍ਹ ਜ਼ਿਆਦਾਤਰ ਡੈਕੋਰੇਸ਼ਨ ਲਾਈਟਾਂ ਆਉਣ ਕਾਰਨ ਸੁਕੇਅਰ ਫੁੱਟ ਦਾ ਹਿਸਾਬ ਬਣ ਗਿਆ ਹੈ। ਜਿਸ ਕਰਕੇ ਮਾਲਕ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਵਾਉਣਾ ਚਾਹੁੰਦਾ ਹੈ ਤੇ ਇਲੈਕਟ੍ਰੀਸ਼ਨ ਘੱਟੋ ਘੱਟ ਸਮਾਂ ਲਗਾਉਣਾ ਚਾਹੁੰਦਾ ਹੈ ਜਿਸ ਨਾਲ ਕਿ ਕੰਮ ਦਾ ਮਿਆਰ ਬਹੁਤ ਹੀ ਡਿੱਗਦਾ ਜਾ ਰਿਹਾ ਹੈ।ਤੁਸੀਂ ਯਕੀਨ ਕਰੋਗੇ ਕਿ ਇੰਟਰਨੈਸ਼ਨਲ ਮਿਆਰ ਦੇ ਹਿਸਾਬ ਨਾਲ ਅੱਜ ਕੱਲ੍ਹ ਦਾ ਕੰਮ ਦੋ ਪਰਸੈਂਟ ਵੀ ਖਰਾ ਨਹੀਂ ਉੱਤਰਦਾ। 

ਇਹ ਵੀ ਪੜ੍ਹੋ: ਬਿਜਲੀ ਸੁਰੱਖਿਆ ਲੜੀ ਨੰਬਰ 3: ਕਰੰਟ ਤੋਂ ਬਚਣ ਲਈ ਅਰਥ ਲੀਕੇਜ ਬ੍ਰੇਕਰ ਦੀ ਵਰਤੋਂ ਕਿੰਨੀ ਕੁ ਜਾਇਜ਼!

ਇਹਨਾਂ ਲੇਖ ਲੜੀਆਂ ਦੁਆਰਾ ਜਿਥੇ ਅਸੀਂ ਆਮ ਪਬਲਿਕ ਨੂੰ ਸਹੀ ਕੰਮ ਕਰਵਾਉਣ ਪ੍ਰਤੀ ਜਾਗਰੂਕ ਕਰ ਰਹੇ ਹੈ ਓਥੇ ਹੀ ਇਲੈਕਟ੍ਰੀਸ਼ਨਾਂ ਨੂੰ ਵੀ ਸਹੀ ਅਗਵਾਈ ਦੇਣ ਦੀ ਕੋਸ਼ਿਸ਼ ਵਿਚ ਹਾਂ। ਪਬਲਿਕ ਨੂੰ ਵੀ ਚਾਹੀਦਾ ਹੈ ਕਿ ਜੋ ਇਲੈਕਟ੍ਰੀਸ਼ਨ ਵਧੀਆ ਟੂਲਾਂ ਨਾਲ ਤੇ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ  ਕਿਉਂਕਿ ਹਾਦਸੇ ਹੋਣ ਤੋਂ ਬਾਅਦ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦਾ ਲੰਘਿਆ ਸਮਾਂ ਹੱਥ ਨਹੀਂ ਆਓਂਦਾ। 
ਅਗਲੀ ਲੜੀ ਵਿੱਚ ਅੱਗ ਲੱਗਣ ਦੇ ਦੂਜੇ ਕਾਰਨ ( ਫਿਊਜ਼ਤੇ MCB ) ਵਗੈਰਾ ਸਹੀ ਨਾ ਲੱਗਣ ਵਾਰੇ ਗੱਲਬਾਤ ਕਰਾਂਗੇ।
ਜੈ ਸਿੰਘ ਕੱਕੜ ਵਾਲ, 
ਕਾਲਿੰਗ ਅਤੇ ਵ੍ਹਟਸ ਐਪ ਨੰਬਰ- 9815026985

ਨੋਟ: ਬਿਜਲੀ ਦੀਆਂ ਤਾਰਾਂ ਸਬੰਧੀ ਦਿੱਤੀ ਇਹ ਜਾਣਕਾਰੀ ਤੁਹਾਡੇ ਲਈ ਕਿੰਨੀ ਲਾਹੇਵੰਦ ਹੈ ? ਕੁਮੈਂਟ ਕਰਕੇ ਦਿਓ ਆਪਣੀ ਰਾਏ

  • Electrical
  • short circuit
  • fires
  • Safety
  • ਬਿਜਲੀ
  • ਸੁਰੱਖਿਆ
  • ਅੱਗ

ਹੱਕਾਂ ਲਈ ਲੜ ਰਹੇ ਦਲੇਰ ਕਿਸਾਨਾਂ ਦੇ ਨਾਲ ਖੜ੍ਹੀ ਹੈ 'ਯੂਨਾਈਟਿਡ ਸਿੱਖਜ਼' ਸਮਾਜ ਸੇਵੀ ਸੰਸਥਾ

NEXT STORY

Stories You May Like

  • electric wires catch fire in crowded market in phagwara
    ਫਗਵਾੜਾ ਦੇ ਭਰੇ ਬਾਜ਼ਾਰ 'ਚ ਬਿਜਲੀ ਦੀਆਂ ਤਾਰਾਂ ਨੂੰ ਲੱਗੀ ਅੱਗ
  • now you can file complaints against tax officials online how
    ਹੁਣ ਟੈਕਸ ਅਧਿਕਾਰੀਆਂ ਵਿਰੁੱਧ ਔਨਲਾਈਨ ਦਰਜ ਕਰ ਸਕਦੇ ਹੋ ਸ਼ਿਕਾਇਤਾਂ, ਜਾਣੋ ਕਿਵੇਂ
  • amritsar airport 7 flights diverted
    ਅੰਮ੍ਰਿਤਸਰ ਏਅਰਪੋਰਟ ’ਤੇ ਦੇਖੇ ਗਏ ਸ਼ੱਕੀ ਡਰੋਨ, 7 ਉਡਾਣਾਂ ਡਾਇਵਰਟ
  • 7 people arrested with heroin and drug capsules
    ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 7 ਲੋਕ ਗ੍ਰਿਫ਼ਤਾਰ
  • lightning  electrical equipment  family
    ਆਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਨੁਕਸਾਨਿਆ ਗਿਆ
  • 7 candidates in the race for the post of  ongc  chairman
    ‘ONGC’ ਚੇਅਰਮੈਨ ਅਹੁਦੇ ਦੀ ਦੌੜ ’ਚ 7 ਉਮੀਦਵਾਰ ਇਸ ਹਫਤੇ ਹੋਵੇਗਾ ਦੂਜੇ ਦੌਰ ਦਾ ਇੰਟਰਵਿਊ
  • kashmir  nia action  7 locations  raids
    ਕਸ਼ਮੀਰ 'ਚ NIA ਦੀ ਵੱਡੀ ਕਾਰਵਾਈ: 7 ਥਾਵਾਂ 'ਤੇ ਮਾਰੇ ਛਾਪੇ, ਅੱਤਵਾਦੀ ਨੈੱਟਵਰਕ ਨੂੰ ਬਣਾਇਆ ਨਿਸ਼ਾਨਾ
  • delhi building  7 people  owner  against  lookout notice  issued
    ਦਿੱਲੀ ਇਮਾਰਤ ਹਾਦਸੇ 'ਚ ਹੁਣ ਤੱਕ 7 ਲੋਕਾਂ ਦੀ ਮੌਤ; ਮਾਲਕ ਵਿਰੁੱਧ ਲੁੱਕਆਊਟ ਨੋਟਿਸ ਜਾਰੀ
  • major action by lohian police
    ਲੋਹੀਆਂ ਪੁਲਸ ਦੀ ਵੱਡੀ ਕਾਰਵਾਈ, ਜੱਗਾ ਫੂਕੀਵਾਲ ਗਿਰੋਹ ਦੇ 5 ਮੈਂਬਰ ਹਥਿਆਰਾਂ...
  • the health department  s food safety team seized 75 kg of paneer
    ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਜ਼ਬਤ ਕੀਤਾ 75 ਕਿਲੋ ਪਨੀਰ
  • public rejoicing over lok adalats
    ਲੋਕ ਅਦਾਲਤਾਂ 'ਚ ਜਨਤਾ ਦੀ ਬੱਲੇ-ਬੱਲੇ: 6.54 ਲੱਖ 'ਚੋਂ 5.99 ਲੱਖ ਮਾਮਲੇ...
  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ...
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • two smugglers arrested in jalandhar by cia staff
    ਜਲੰਧਰ 'ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
  • woman death in a collision between a tipper and a car
    ਗੋਰਾਇਆ-ਫਿਲੌਰ ਹਾਈਵੇਅ 'ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
Trending
Ek Nazar
harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +