ਪੰਜਾਬ ਵਿੱਚ ਨਸ਼ਿਆਂ ਦਾ ਰੁਝਾਨ ਦਿਨ-ਬ-ਦਿਨ ਲਗਾਤਾਰ ਵਧਦਾ ਜਾ ਰਿਹਾ ਹੈ। ਨਸ਼ਿਆਂ ਨੂੰ ਰੋਕਣ ਲਈ ਸਾਨੂੰ ਵਿਦਿਆਰਥੀ ਨੌਜਵਾਨ ਪੀੜ੍ਹੀ ਦਾ ਧਿਆਨ ਖੇਡਾਂ ਵਿੱਚ ਲਾਉਣਾ ਚਾਹੀਦਾ ਹੈ। ਖੇਡਾਂ ਦਾ ਸਭ ਤੋਂ ਨਜਦੀਕੀ ਰਿਸ਼ਤਾ ਸਰੀਰ ਦੀ ਬਣਤਰ ਨਾਲ ਹੁੰਦਾ ਹੈ। ਇਨ੍ਹਾਂ ਵਿੱਚੋ ਇੱਕ ਨਿਹੰਗ ਸਿੰਘਾ ਦੀ ਹਰਮਨ ਪਿਆਰੀ ਖੇਡ ਗਤਕਾ ਵੀ ਹੈ। ‘ਗਤਕਾ’ ਫਾਰਸੀ ਦਾ ਖੁਤਕਾ ਸ਼ਬਦ ਹੈ, ਜੋ ਪੰਜਾਬੀ ਭਾਸ਼ਾ ਦੇ ਲੋਕਾਂ ਦੇ ਮੂੰਹ ਚੜ੍ਹ ਕੇ ਗਤਕਾ ਬਣ ਗਿਆ।
ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ
ਗਤਕਾ ਇੱਕ ਜੰਗੀ ਹੁੰਨਰ ਵੀ ਹੈ। ਇਸ ਵਿੱਚ ਵਿਰੋਧੀ ਧਿਰ ਉਪਰ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਸੈਨਿਕ ਲਈ ਗਤਕਾ ਸਿੱਖਣਾ ਜ਼ਰੂਰੀ ਸੀ। ਗਤਕੇ ਦੀ ਸਿਖਲਾਈ ਡੰਡੇ ਅਤੇ ਸੋਟਿਆ ਤੋਂ ਸ਼ੁਰੂ ਹੋ ਕੇ ਤਲਵਾਰ ਚਲਾਉਣ ਤੱਕ ਹੈ। ਸਾਢੇ ਤਿੰਨ ਹੱਥ ਲੰਮਾ ਡੰਡਾ ਅਤੇ ਛੋਟੀ ਢਾਲ (ਫਰੀ) ਡੱਡੇ ਉਪਰ ਚੰਮ ਦਾ ਖੋਲ੍ਹ ਚੜ੍ਹਿਆ ਹੁੰਦਾ ਹੈ। ਸੱਜੇ ਹੱਥ ਵਿੱਚ ਗਤਕਾ ਖਬਰ ਹੱਥ ਵਿੱਚ ਲੈ ਕੇ ਦੋ ਜਣੇ ਆਪਸ ਵਿੱਚ ਖੇਡਦੇ ਹਨ। ਇਸ ਖੇਡ ਵਿੱਚ ਵੀ ਉਸਤਾਦਾਂ ਦੇ ਆਪੋ ਆਪਣੇ ਅਖਾੜੇ ਹੁੰਦੇ ਹਨ। ਇਸ ਵਿੱਚ ਚਾਲ ਚਲਣ ਨੇਕ ਰੱਖਣਾ ਹੁੰਦਾ ਹੈ। ਬਜ਼ੁਰਗ ਜਨਾਨੀਆਂ ’ਤੇ ਵਾਰ ਨਾ ਕਰਕੇ ਉਨ੍ਹਾਂ ਦੀ ਢਾਲ ਬਣਦਾ ਹੈ। ਇਸ ਲਈ ਸਾਦੀ ਅਤੇ ਸ਼ੁੱਧ ਖ਼ੁਰਾਕ ਖਾਣੀ ਹੁੰਦੀ ਹੈ। ਨਸ਼ੇ ਦਾ ਸੇਵਨ ਨਹੀਂ ਕਰਨਾ ਹੁੰਦਾ।
ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’
ਸੁਣਿਆ ਹੈ ਕਿ ਪਹਿਲਾ ਪਹਿਲ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਪਾਉਂਟਾ ਸਾਹਿਬ ਵਿਖੇ ਵੱਡੇ-ਵੱਡੇ ਕੇਂਦਰ ਸਨ। ਹੁਣ ਵੀ ਹੋਲੇ-ਮੁਹੱਲੇ ’ਤੇ ਗਤਕਾ ਦੇ ਵੱਡੀ ਪੱਧਰ ’ਤੇ ਮੁਕਾਵਲੇ ਕਰਵਾਏ ਜਾਂਦੇ ਹਨ। ਜਰਨੈਲ ਹਰੀ ਸਿੰਘ ਨਲੂਆ ਵਿੱਚ ਇਹ ਹੁਨਰ ਸੀ, ਜਿਸ ਕਰਕੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਜ਼ਰੀਏ ਚੜ੍ਹਿਆ। ਪਹਿਲਾ ਇਹ ਹੁਨਰ ਮਰਦਾ ਤੱਕ ਹੀ ਸੀਮਤ ਸੀ। ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਅਕ ਮੁਕਾਬਲੇ ਅਧੀਨ ਭਾਗ ਦਿੱਤਾ ਜਾਣ ਲਗਾ। ਜਪਾਨ ਵਿੱਚ ਫੈਸਿੰਗ ਸਵੈ-ਰਖਿਆ ਵਾਲੀ ਮੰਨੀ ਜਾਣ ਵਾਲੀ ਖੇਡ ਗਤਕਾ ਵਰਗਾ ਰੂਪ ਹੈ।
ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’
ਗਤਕਾ ਸਿੱਖਾ ਦੀ ਹਰਮਨ ਪਿਆਰੀ ਖੇਡ ਹੈ। ਇਹ ਗੁਰਦੁਆਰਾ ਉਤਸਵਾਂ, ਨਗਰ ਕੀਰਤਨ ਆਦਿ ਵਿੱਚ ਵੇਖਣ ਨੂੰ ਮਿਲਦੀ ਹੈ। ਸਕੂਲਾ, ਕਾਲਜਾ ਵਿੱਚ ਵੀ ਇਸ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਲੇਖਕ - ਬਬੀਤਾ ਘਈ
ਡਾਕਟਰ ਕੂੰਦਨ ਹਸਪਤਾਲ ਰੋਡ
ਗੁਰੂਹਰਗੋਬਿੰਦ ਨਗਰ
ਮਿੰਨੀ ਛਪਾਰ
ਜ਼ਿਲ੍ਹਾ ਲੁਧਿਆਣਾ
ਫੋਨ - 6239083668
ਡਾਕਟਰਾਂ ਮੁਤਾਬਕ : ਲੰਬਾ ਸਮਾਂ ਕੋਵਿਡ ਰਹਿਣ ਨਾਲ ਸਰੀਰ ਦੇ ਵੱਖ-ਵੱਖ ਹਿੱਸੇ ਹੁੰਦੇ ਹਨ ਪ੍ਰਭਾਵਿਤ (ਵੀਡੀਓ)
NEXT STORY