ਇਹ ਆਦਮੀ ਜਦ ਦਾ ਸਮਾਜਿਕ ਪ੍ਰਾਣੀ ਬਣਿਆ ਹੈ, ਸੋਚਖ਼ ਹੀ ਜਾਂਦਾ ਹੈ ਅਤੇ ਬਾਕੀ ਜਾਨਵਰਾ ਨਾਲੋਂ ਹਿਸਆਮੀ ਦੀ ਸੋਚ ਸ਼ਕਤੀ ਬਹੁਤ ਹੀ ਜ਼ਿਆਦਾ ਹੈ ਅਤੇ ਇਸ ਸੋਚ ਸ਼ਕਤੀ ਦੇ ਸਹਾਰੇ ਹੀ ਇਹ ਆਦਮੀ ਪਥਰਯੁਗ ਤੋਂ ਚਲਦਾ ਚਲਦਾ ਅਜ ਐੇਸੇ ਮੁਕਾਮ ਉਤੇ ਪੁਜ ਗਿਆ ਹੈ ਕਿ ਇਸ ਪਾਸ ਹੋਰ ਗ੍ਰਹਿ ਲਭਣ ਦੀ ਸ਼ਕਤੀ ਵੀ ਆ ਗਈ ਹੈ ਅਤੇ ਇਹ ਵੀ ਸੰਭਵ ਹੈ ਕਿ ਇਹ ਆਦਮੀ ਆਪਣਾ ਹੀ ਕਲਪਿਆਂ ਰੱਬ ਵੀ ਕਦੀਨਾ ਕਦੀ ਲਭ ਲਵੇਗਾ। ਐਸੀਆਂ ਸੰਭਾਵਨਾਵਾਂ ਬਣਆਈਆਂ ਹਨ।
ਇਸ ਆਦਮੀ ਨੇ ਹੀ ਕਦੀ ਰੱਬ ਦਾ ਸੰਕਲਪ ਘੜਿਆ ਸੀ ਅਤੇ ਫਿਰ ਇਸ ਆਦਮੀ ਨੇ ਹੀਕਦੀ ਇਹ ਵੀ ਆਖ ਦਿੱਤਾ ਸੀ ਕਿ ਰੱਬ ਜਿਡੀ ਹੀ ਸਕਤੀ ਸ਼ੈਤਾਨ ਵੀ ਹੈ ਅਤੇ ਇਹ ਵਾਖ ਦਿਤਾ ਸੀ ਕਿ ਇਹ ਸ਼ੈਤਾਨ ਹੀ ਅਜ ਦੀ ਦੁਨੀਆ ਉਤੇ ਭਾਰੂਹੈ ਅਤੇ ਇਹ ਆਦਮੀ ਰਬ ਦਾ ਹੁਕਮ ਘਟ ਮਨਦਾ ਹੈ ਅਤੇ ਬਹੁਤੀਆਂ ਕਾਰਵਾਈਆਂ ਇਸ ਆਦਮੀ ਦੀਆਂ ਅਜਸ਼ੈਤਾਨ ਦੇ ਵਸ ਆ ਗਈਆਂ ਹਨ ਅਤੇ ਰਬ ਤਾਂ ਬਸ ਸਜ਼ਾ ਦੇਣ ਜੋਗਾ ਹੀ ਰਹਿ ਗਿਆ ਹੈ। ਕਿਸੇ ਵੀ ਯੁਗ ਦੀ ਗਲ ਕਰਦੇ ਹਾਂ ਤਾਂ ਪਾਪੀਆਂ ਦੀ ਗਿਣਤੀਹਮੇਸ਼ਾ ਹੀ ਜ਼ਿਆਦਾ ਰਹੀ ਹੈ।
ਕਦਹ ਇਸ ਆਦਮੀ ਨੇ ਨਰਕਾ ਦੀ ਗੱਲਕੀਤੀ ਸੀ, ਪਰ ਫਿਰ ਇਹ ਵੀ ਆਖਣਾ ਪਿਆ ਸੀ ਕਿ ਇਹ ਧਰਤੀ ਹੀ ਨਰਕ ਬਣ ਸਕਦੀ ਹੈ ਅਤੇ ਇਹ ਧਰਤੀਹਲੀ ਸਵਰਗ ਹੈ। ਇਸ ਧਰਤੀ ਉਤੇ ਹੀ ਕਈ ਲੋਕਖ਼ਸਵਰਗੀ ਜੀਵਨ ਜਿਉ ਰਹੇ ਹਨ ਅਤੇ ਇਸ ਧਰਤੀ ਉਤੇ ਹੀ ਐਸੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ ਜਿਹੜੇਸਾਰਾ ਜੀਵਨ ਭੁਖਾਂ, ਨੰਗਾਂ ਅਤੇ ਹੋਰ ਤਕਲੀਫਾਂ ਭਰਿਆ ਭੁਗਤਦੇ ਹਨ। ਜਿਹੜਾ ਵੀ ਆਦਮੀ ਕਿਸੇ ਗਰੀਬ ਪਰਵਾਰ ਵਿੱਚ ਜਨਮ ਲੈਲੇਂਦਾ ਹੈ ਉਸਦਾ ਜੀਵਨ ਨਰਕਾ ਨਾਲੋਂ ਵੀ ਮਾੜਾ ਲੰਘਦਾ ਹੈ।
ਆਦਮੀ ਨੇ ਕਦੀ ਪਾਪਾਂ ਦੀ ਸੂਚੀ ਤਿਆਰ ਕਰ ਲਈ ਸੀ ਅਤੇ ਫਿਰ ਸਜ਼ਾ ਵਜੋਂ ਨਰਕਾ ਦੀ ਗਲਕੀਤੀ ਸੀ। ਪਰ ਬਾਅਦ ਵਿੱਚ ਪਾਪਾਂ ਦੀ ਸੂਚੀ ਨੂੰਅਪ੍ਰਾਧਾਂ ਦੀ ਸੂਚੀ ਵਿੱਚ ਬਦਲਣਾ ਪਿਆ ਸੀ ਕਿਉਂਕਿ ਇਹ ਆਦਮੀ ਰਬ ਦੀ ਸ£ਾ ਦੀ ਉਡੀਕ ਕਰਨ ਲਈਤਿਆਰ ਨਹਖ਼ ਸੀ ਅਤੇ ਦੁਨੀਆਂ ਭਰ ਦੀਆ ਡੰਡਾਵਲੀਆਂ ਤਿਆਰ ਕੀਤੀਆਂ ਗਈਆਂ ਸਨ ਅਤੇ ਫਿਰ ਵਕਤਦੀਆਂ ਸਰਕਾਰਾਂ ਨੇ ਇਹ ਪੁਲਿਸ, ਇਹ ਅਦਾਲਤਾਂ ਅਤੇ ਜੇਲ੍ਹਾਂ ਕਾਇਮ ਕਰਕੇ ਮੋਤ ਤੋਂ ਪਹਿਲਾਂ ਹੀਅਪ੍ਰਾਧੀਆਂ ਨੂੰ ਇਥੇ ਹੀ ਇਸ ਦੁਨੀਆਂ ਉਤੇ ਸਜ਼ਾ ਦੇਣਦਾ ਇਹ ਸਿਲਸਿਲਾ ਚਾਲੂ ਕਰ ਦਿਤਾ ਸੀ ਅਤੇਰਬ ਵਲੋਂ ਪਾਪੀਆਂ ਨੂੰ ਅਜ ਵੀ ਸਜ਼ਾ ਤਾਂ ਮਿਲ ਰਹੀ ਹੈ ਕਿਉਂਕਿ ਬਹੁਤ ਸਾਰੇ ਪਾਪ, ਅਪ੍ਰਾਧ ਆਦਮੀ ਕਰਕੇਛੁਪਾ ਵੀ ਲੈਂਦਾ ਹੈ।।
ਆਦਮੀ ਨੇ ਸਚ ਬੋਲਣ ਦਾ ਸਿਧਾਂਤ ਘੜਿਆ ਸੀ, ਪਰ ਲਗਦਾ ਹੈ ਇਹ ਸੱਚ ਵਾਲਾ ਸਿਧਾਂਤ ਅਜ ਤਕਆਦਮੀ ਅਪਨਾ ਨਹਖ਼ ਸਕਿਆ ਅਤੇ ਅਗਰ ਅਜ ਇਹਆਖ ਦਿਤਾ ਜਾਵੇ ਕਿ ਦੁਨੀਆਂ ਵਿੱਚ ਅਜ ਤਕ ਕੋਈਆਦਮੀ ਨਹਖ਼ ਹੋਇਆ ਹੈ ਜਿਹੜਾ ਮੁਕਮਲ ਸੱਚ ਬੋਲ ਸਕਿਆਂ ਹੋਵੇ। ਅਜ ਤਕ ਇਹ ਦੁਨੀਆਂ ਝੂਠ ਦੇ ਸਹਾਰੇ ਚਲਦੀ ਆ ਰਹੀਹੈ। ਇਸੇ ਤਰ'੍ਹਾਂ ਇਹ ਵੀ ਆਖ ਦਿਤਾ ਗਿਆ ਸੀਕਿ ਨੇਕ ਕਮਾਈ ਕੀਤੀ ਜਾਵੇ, ਪਰ ਨਾਲ ਇਹ ਵੀ ਆਖ ਦਿਤਾ ਗਿਆ ਸੀ ਕਿ ਪਾਪਾਂ ਬਾਝ ਨਾ ਹੋਵੇ ਕਠੀਅਤੇ ਇਸ ਗਲ ਦਾ ਮਤਲਬ ਇਹ ਨਿਕਲਦਾ ਹੈ ਕਿ ਦੁਨੀਆਂ ਉਤੇ ਜਿਤਨੇ ਵੀ ਅਮੀਰ ਆਕਦਮੀ ਹੋਏ ਹਨਉਨ੍ਹਾਂ ਪਾਸ ਪਾਪਾਂ ਦੀ ਕਮਾਈ ਹੀ ਹੈ ਅਤੇ ਨੇਕ ਕਮਾਈ ਨਾਲ ਇਹ ਆਦਮੀ ਅਗਰ ਆਪਣਾ ਜੀਵਨ ਹੀ ਬਸਰਕਰ ਲਵੇ ਤਾਂ ਕਾਫੀ ਹੈ।
ਕਦੀ ਗਲ ਤੁਰੀ ਸੀ ਕਿ ਰਬ ਦੀ ਪਗਤੀ ਕੀਤੀ ਜਾਵੇ ਤਾਂ ਦੁਖਾਂ ਦਾ ਨਾਸ ਕੀਤਾ ਜਾ ਸਕਦਾ ਹੈਅਤੇ ਫਿਰ ਐਸਾ ਸਮਾਂ ਵੀ ਆ ਗਿਆ ਕਿ ਭਗਤੀ ਕਰਨ ਲਈ, ਪਾਠ ਪੂਜਾ ਕਰਨ ਲਈ ਅਤੇ ਸਾਡੇ ਲਈਅਰਦਾਸਾ ਕਰਨ ਵਾਲੇ ਕਿਰਾਏ ਉਤੇ ਮਿਲਣ ਲਗ ਪਏ ਅਤੇ ਦੂਜਿਆਂ ਲਈ ਇਹੀ ਭਗਤੀ ਕਰਨ ਲਗ ਪਏ,ਪਾਠ ਪੂਜਾ ਕਰਨ ਲਗ ਪਏ।, ਅਰਦਾਸਾਂ ਕਰਨ ਲਗ ਪਏ ਅਤੇ ਇਹ ਸਿਲਸਲਾ ਹੀ ਸੀ ਜਿਸਨੇ ਸਾਰਾ ਕੁਝਵਿਗਾੜਕੇ ਰਖ ਦਿਤਾ ਸੀ ਕਿਉਂਕਿ ਕਿਸੇ ਵਲੋਂ ਕੀਤੀ ਭਗਤੀ, ਪਾਠ ਪੂਜਾ ਅਤੇ ਅਰਦਾਸਾਂ ਸਾਡੇ ਲਈਕੰਮ ਨਹਖ਼ ਕਰ ਸਕਦੀਆਂ ਅਤੇ ਉਸ ਪੁਜਾਰੀ ਲਈ ਕੁਝ ਕਰਦੀਆਂ ਹਨ, ਇਹ ਗੱਲ ਅਜ ਤਕ ਕਿਸੇ ਦੀ ਸਮਝਵਿੱਚ ਨਹਖ਼ ਆਈ ਹੈ।
ਆਖਦੇ ਹਨ ਇਹ ਦੇਵਤਾ ਲੋਕਖ਼ ਰਬ ਦੇ ਭੇਜੇ ਖਾਸ ਆਦਮੀ ਸਨ, ਪਰ ਸਮਾਂ ਆਇਆ ਅਸਖ਼ ਰਬਨੂੰ ਭੁਲ ਗਏ ਅਤੇ ਦੇਵਤਿਆਂ ਦੀ ਹੀ ਪੂਜਾ ਕਰਨ ਲਗ ਪਏ ਅਤੇ ਇੰਨ੍ਹਾਂ ਨੂੰ ਹੀ ਰਬ ਦਾਅਵਤਾਰ ਸਮਝਣ ਲਗ ਪਏ ਅਤੇ ਸਦੀਆ ਤੋਂ ਰਬ ਕਿਧਰੇਗਵਾਚ ਹੀ ਗਿਆ ਹੈ ਅਤੇ ਅਸਖ਼ ਰਬ ਦੀ ਭਾਲ ਕਰਨ ਦੀ ਬਜਾਏ ਅਵਤਾਰਾਂ ਵਲ ਹੀ ਝਕਾਅ ਕਰੀ ਬੈਠੇ ਹਾਂਅਤੇ ਅਜ ਅਗਰ ਦੁਨੀਆਂ ਭਰ ਦੇ ਧਾਰਮਿਕ ਅਸਥਾਨਾ ਦੀ ਗਲ ਕੀਤੀ ਜਾਵੇ ਤਾ ਉਹ ਰਬ ਦੇ ਨਾਮ ਉਤੇ ਨਹਖ਼ਉਸਾਰੇ ਗਏ ਬਲਕਿ ਉਹ ਕਿਸੇ ਨਾ ਕਿਸੇ ਅਵਤਾਰ ਦੇ ਨਾਮ ਉਤੇ ਹੀ ਹਨ ਅਤੇ ਇਹ ਵੀ ਇਕ ਵਿਸ਼ਵਾਸ ਬਣ ਆਇਆ ਹੈ ਕਿ ਹੁਣ ਰਬ ਨਾਲ ਸਿਧੀਆਂ ਗਲਾਂ ਕਰਨ ਦੀ ਲੋੜ ਨਹਖ਼ ਹੈ ਅਤੇ ਇਹ ਅਵਤਾਰਹੀ ਅਗਰ ਖੁਸ਼ ਹੋ ਜਾਣ ਤਾਂ ਰਬ ਨਾਲ ਸਾਡੀ ਇਹੀ ਗਲ ਕਰਵਾ ਦੇਣਗੇ ਅਤੇ ਜਦ ਕਰਦੀ ਵੀ ਅਸਖ਼ ਰਬਸਾਹਮਣੇ ਪੇਸ਼ ਕੀਤੇ ਜਾਵਾਂਗੇ ਤਾਂ ਇਹੀ ਅਵਤਾਰ ਸਾਡੀ ਹਾਮੀ ਭਰਨਗੇ।
ਰਬ ਤਕ ਪੁਜਣ ਲਈ ਆਪਣੀ ਕਮਾਈ ਚੋਂ ਕੁਝ ਦਾਨ ਕਰਨ ਦੀ ਗਲ ਵੀ ਤੁਰੀ ਸੀ ਅਤੇ ਫਿਰ ਅਸਖ਼ਦੇਖਿਆ ਕਿ ਚੋਰ ਡਾਕੂ ਅਤੇ ਲੁਟੇਰੇ ਵੀ ਆਪਣੀ ਲੁਟ ਵਿਚੋਂ ਕੁਝ ਹਿਸਾ ਦਾਨ ਕਰਨ ਲਗ ਪਏ ਅਤੇਇਸ ਤਰ੍ਹਾਂ ਇਹ ਦਾਨ ਜਿਸ ਕਿਸੇ ਨੇ ਵੀ ਖਾਧਾ ਉਸਦਾ ਪੇਟ ਤਾਂ ਭਾਵੇਂ ਭਰ ਗਿਆ ਹੋਵੇ ਉਸਦੀਆਤਮੀ ਰੂਰ ਮਲੀਕ ਹੁੰਦੀ ਰਹੀ ਹੈ ਅਤੇ ਕਦੀ ਸਮਾਂ ਸੀ ਇਸ ਦਾਨ ਨਾਲ ਸਾਧੂ ਸੰਤ ਪਲਦੇ ਸਨ, ਪਰ ਅਜਇਸ ਦਾਨ ਪ੍ਰਥਾਂ ਨ.ੇ ਸਾਡੇ ਮੁਲਕ ਅੰਦਰ ਹੀ ਮੰਗਤਿਆਂਦੀ ਵਿਣਤੀ ਵਧਾ ਦਿਤੀ ਹੈ ਅਤੇ ਅਜ ਤਾ ਇਹਮੰਗਤੇ ਦੂਜਿਆਂ ਦੇ ਬਚੇ ਵੀ ਚੁਕ ਲਿਆਉਦੇ ਹਨ. ਅਤੇ ਬਚਿਆਂ ਦੇ ਅੰਗ ਵਿੰਗੇ ਟੇਢੇ ਕਰਕੇ ਮੰਗਤਾਬਣਾਕੇ ਆਪਣਾ ਪੇਟ ਪਾਲ ਰਹੇ ਹਨ। ਇਹ ਦਾਨ ਦੇਣਦੀ ਪ੍ਰਥਾਂ ਦੇ ਨਤੀਜੇ ਵੀ ਕੋਈ ਵਧੀਆਂ ਨਹਖ਼ ਨਿਕਲੇ ਹਨ ਬਲਕਿ ਸਾਡੇ ਮੁਲਕ ਦਾ ਬਹੁਤਾ ਨਾਮ ਅਗਰਬਦਨਾਮ ਕੀਤਾ ਹੈ ਤਾਂ ਇਹ ਮੰਗਤਿਆਂ ਨੇ ਕੀਤੀ ਹੈ ਅਤੇ ਅਗਰ ਅਜ ਵੀ ਵਿਹਲੜਾਂ ਦੀ ਗਿਣਤੀ ਮਿਲਣਤੀਕੀਤੀ ਜਾਵੇ ਤਾਂ ਬਹੁਤੇਆਦਮੀ ਉਹ ਹਨ ਜਿਹੜੇ ਆਪ ਕੁਝ ਵੀ ਨਹਖ਼ ਕਰਦੇ ਅਤੇ ਦੂਜਿਆਂ ਉਤੇ ਨਿਰਭਰਹਨ ਅਤੇ ਇਹੀ ਵਡੀ ਗਿਣਤੀ ਹੈ ਜਿਸ ਕਾਰਨ ਅਜ ਸਾਡਾ ਮੁਲਕ ਆ£ਾਦ ਅਤੇ ਪਰਜਾਤੰਤਰ ਹੋਣ ਦੇ ਬਾਵਜੂਦਅਜ ਵੀ ਗੁਰਬਤ ਮਾਰਿਆ ਹੈ।
ਅਜ ਮੁਫਤਖੋਰਿਆਂ ਦੀ ਇਕ ਖਾਸ ਜਮਾਅਤ ਆ ਖੜੀ ਹੋਈ ਹੈ। ਇਹ ਸੰਤ, ਇਹ ਮਹੰਤ, ਇਹ ਡੇਰੇ, ਇਹ ਆਸ਼ਰਮ ਵੀਮੁਫਤਖੋਰਿਆਂ ਨੇ ਕਾਇਮ ਕਰ ਰਖੇ ਹਨ। ਹਰ ਆਦਮੀਸੰਤ ਹੁੰਦਾ ਹੈ ਅਗਰ ਉਹ ਰਬ ਵਿੱਚ ਵਿਸ਼ਵਾਸ ਰਖਦਾ ਹੈ ਅਤੇ ਨੇਕ ਕਮਾਈ ਕਰਕੇ ਖਾਂਦਾਹੈ। ਫਿਰ ਇਹ ਆਦਮੀ ਖਾਸ ਸੰਤ ਕਿਵੇਂ ਬਣ ਗਏ ਹਨ ਅਤੇ ਇਹਲੋਕਾ ਨੂੰ ਨਵਖ਼ੁ ਗਲ ਕੀ ਸਿਖਾ ਰਹੇ ਹਨ ਜਾਂ ਇਨ੍ਹਾਂ ਦੀਆਂ ਗਲਾਂ ਸੁਣਕੇ ਸਾਡੇ ਜੀਵਲ ਵਿੱਚ ਕੀਤਬਦੀਲੀ ਆ ਰਹੀ ਹੈ। ਗਲਾਂ ਬਹੁਤ ਹੀਖ ਸਾਧਾਰਣ ਹਨ, ਪਰ ਇਹ ਲੋਕਾਂ ਇਹ ਅਡੇ ਬਣਾਕੇ ਇਹ ਦਸਣਦੀਕੋਸ਼ਿਸ਼ ਪਏ ਕਰਦੇ ਹਨ ਕਿ “ਬੁਹ ਰਬ ਦੇਖਾਸ ਆਦਮੀ ਹਨ ਅਤੇ ਅਗਰ ਉਨ੍ਹਾਂ ਦੀ ਸ਼ਰਨ ਵਿੱਚਆਓਗੇ ਤਾ ਰਬ ਨਾਲ ਗਲਾ ਕਰਵਾ ਦਿਤੀਆ ਜਾਣਗੀਆਂ। ਇਹ ਬਹੁਤ ਹੀ ਵਡਾ ਫਰਾਡ ਹੈ ਧੋਖਾ ਹੈ, ਪਰ ਅਜਇਨ੍ਹਾਂ ਅਸਥਾਂਨਾ ਦਾ ਬੋਲ ਬਾਲਾ ਹੈ ਅਤੇ ਕਦੀ ਕਦੀ ਇਥੇ ਕੀ ਕੀ ਹੋ ਰਿਹਾ ਹੈ, ਨੰਗਾ ਵੀ ਹੋ ਰਿਹਾਹੈ, ਪਰ ਹਾਲਾਂ ਵੀ ਇਨ੍ਹਾਂ ਅਸਥਾਂਨਾ ਉਤੇ ਇਕਠੀ ਹੁੰਦੀ ਇਹ ਭੀੜ ਇਹ ਦਰਸਾਉਂਦੀ ਪਈ ਹੈ ਕਿਆਦਮੀ ਗੁਮਰਾਹ ਕੀਤਾ ਜਾ ਸਕਦਾ ਹੈ ਅਤੇ ਉਹ ਵੀ ਰਬ ਦੇ ਨਾਮ ਉਤੇ, ਇਹ ਗਲ ਸਮਝ ਵਿੱਚ ਨਹਖ਼ ਪਈਆ ਰਹੀ ਕਿ ਅਗਰ ਅਸਖ਼ ਗਲਤ ਹਾਂ ਤਾਂ ਰਬ ਆਕੇ ਸਾਨੂੰ ਸਿਧੇ ਰਸਤੇ ਕਿਉਂ ਨਹਖ਼ ਪਾਉੁਂਦਾ ਪਿਅਾ।
ਅਜ ਤਾਂ ਰਬ ਦੀਆਂ ਗਲਾਂ ਕਰਨ ਵਾਲਿਆਂ ਅਤੇ ਧਰਮਾਂ ਦੀ ਬੁਨਿਆਦ ਰਖਣ ਵਾਲੇ ਵੀ ਅਗਰ ਆਕੇਦੇਖਣ ਤਾਂ ਉਹ ਆਪ ਵੀ ਆਖ ਦੇਣਗੇ ਕਿ ਧਰਮਾਂ ਦੀਆਂ ਬੁਨਿਆਦਾ ਅਸਖ਼ ਤਾ ਇਸ ਆਦਮੀ ਦੀ ਸੁਧਾਈਲਈਕੀਤੀਆਂ ਸਨ, ਪਰ ਅਜ ਦਾ ਇਹ ਆਦਮੀ ਤਾਂ ਸਾਡੇ ਸਿਧਾਤਾਂ ਦੀ ਗਲਤ ਵਰਤੋਂ ਕਰਦਾ ਅ; ਰਿਹਾ ਹੈ ਅਤੇਅਜ ਘਰਮਾਂ ਨੇ ਇਸ ਲੋਕਾਈ ਦੀਆ ਵੰਡੀਆਂ ਪਾ ਦਿਤੀਆਂ ਹਨ ਅਤੇ ਅਜ ਤਕ ਇਹ ਧਰਮਾਂ ਨੇ ਹੋਰ ਕੁਝ ਵੀਬਹੁਤ ਮਾਡਾ ਕੀਤੀ ਹੈ। ਕਦੀ ਧਰਮਾਂ ਦੇ ਨਾਮ ਉਤੇਜਬਰਨ ਧਰਮ ਤਬਦੀਲੀਆਂ ਕੀਤੀਆਂ ਗਈਆਂ ਹਨ., ਧਾਰਮਿਕ ਅਸਥਾਨ ਢਾਹੇ ਗਏ ਹਨ,; ਧਾਰਮਿਕ ਪੁਸਤਕਾਜਲਾਈਆਂ ਗਈਆਂ ਹਨ, ਲੋਕਾਂ ਦਾ ਜਬਰਲ ਘਰਮ ਤਬਦੀਲ ਕੀਤਾ ਗਿਆ ਹੈ ਅਤੇ ਅਗਰ ਸਿਖਾਂ ਦੀ ਅਰਦਾਸ ਦਾਅਧਿਐਨ ਕੀਤਾ ਜਾਵੇ ਤਾਂ ਇਹ ਗਲਾਂ ਵੀ ਸਪਸ਼ਟ ਹੁੰਦੀਆਂ ਹਨ ਕਿ ਕਈ ਸਿਖਾਂ ਨੂੰ ਆਰਿਆਂ ਨਾਲਚੀਰਿਆ ਗਿਆ, ਕਹੀਆਂ ਨੂੰ ਬੰਦ ਬੰਦ ਕਟਕੇ ਮਾਰਿਆਂ ਗਿਆ, ਕਈਆਂ ਦੀਆਂ ਖੋਪਰੀਆਂ ਰੰਬੀਆਂ ਨਾਲਉਤਾਰੀਆਂ ਗਈਆਂ, ਕਈਆਂ ਦੀ ਖਲਾਂ ਉਤਾਰੀਆ ਗਈਆਂ, ਕਈਆਂ ਨੂੰ ਉਬਲਦੀਆ ਦੇਗਾ ਵਿੱਚ ਬਿਠਾਇਆ ਗਿਆ, ਕਈਆਂ ਨੂੰਤਤੀਆਂ ਤਵੀਆਂ ਉਤੇ ਬਿਠਾਇਆ ਗਿਆ, ਅਤੇ ਧਰਮ ਦੇ ਨਾਮ ਉਤੇ ਦੀ ਦਾਸਤਾਨ ਤਦ ਖਤਮ ਹੋਈਜਦ ਨਿਕੇ ਨਿਕੇ ਦੋ ਮਾਸੂਮਾਂ ਨੂੰ ਜਿਨ੍ਹਾਂ ਦੀ ਉਮਰ ਮਸਾਂ ਸਤ ਅਤੇ ਨੋਂ ਸਾਲਾਂ ਦੀ ਸੀ ਜਿਉਂਦਿਆਂ ਹੀਕੰਧਾਂ ਵਿੱਚ ਚਿਣ ਦਿਤਾ ਗਿਆ। ਇਹ ਹਨ ਸਾਡੇਧਰਮਾਂ ਦਾ ਆਖਰੀ ਨਤੀਜਾ ਅਤੇ ਅਜ ਇਹ ਅਤਵਾਦ ਵੀ ਧਰਮਾਂ ਕਾਰਨ ਹੀ ਪੈਦਾ ਹੋ ਆਇਆ ਹੈ ਅਤੇਮਾਸੂਮਾਂ ਦੀਆਂ ਜਾਨਾ ਲਈਆਂ ਜਾ ਰਹੀਆਂ ਹਨ।
ਇਸ ਲਈ ਇਹ ਆਦਮੀ ਅਜ ਵੀ ਅਧੂਰਾ ਹੈ ਅਤੇ ਕੋਈ ਵੀ ਫਲਸਫਾ ਹਾਲਾਂ ਤਕ ਸਹੀ ਸਹੀ ਨਹੀ ਮੰਨਿਆਜਾ ਰਿਹਾ। ਅਸਖ਼ ਧਾਰਮਿਕ ਪਖੋਂ ਹਾਲਾਂ ਵੀ ਅਧੂਰੇਹਾਂ।
ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ, ਪਟਿਆਲਾ- ਪੰਚਾਬ, ਭਾਰਤ- 147001
ਬਹੁਤੇ ਆਏ ਜਿੰਦਗੀ ਵਿਚ
NEXT STORY