ਬਾਪੂ ਕਹਿੰਦਾ ਉਦੋਂ ਚੰਗਾ ਸੀ ਜ਼ਮਾਨਾ ਵਿੰਗੇ ਟੇਡੇ ਕੱਚੇ ਪੱਕੇ ਰਾਹ ਹੁੰਦੇ ਸੀ ਕਈ ਕਈ ਦਿਨ ਸਾਡੇ ਵੇਲੇ ਪੁੱਤਾਂ ਚੱਲਦੇ ਵਿਆਹ ਹੁੰਦੇ ਸੀ। ਸਾਰੇ ਅੰਗ ਸਾਕ ਕੱਠੇ ਹੋਣੇ ਵੱਖਰੇ ਹੀ ਚਾਅ ਹੁੰਦੇ ਸੀ ਮੱਕੀ ਜਾਂ ਬਾਜਰੇ ਦੀ ਰੋਟੀ ਨਾਲ ਅਚਾਰ ਜਾਂ ਗੰਡਾ ਹੁੰਦਾ ਸੀ ਕੋਈ ਵਿਰਲਾ ਜਾਂ ਟਾਵਾ ਘਰ ਹੋਣਾ ਜੀਹਨੂੰ ਜਿੰਦਾ ਕੁੰਡਾ ਹੁੰਦਾ ਸੀ ਬੱਸ ਕੱਚੀ ਜਿਹੀ ਕੰਧੋਲੀ ਹੋਣੀ ਬਾਕੀ ਸਾਰਾ ਵੇਹੜਾ ਖੁੱਲਾ ਹੁੰਦਾ ਸੀ। ਵੱਡਾ ਪਰਿਵਾਰ ਪਰ ਬਾਪੂ ਕੱਲਾ ਸਰਦਾਰ ਹੁੰਦਾ ਸੀ ਅਨਪੜ੍ਹ ਸੀ ਬਹੁਤੇ ਫੇਰ ਵੀ ਦਿਲ 'ਚ ਸਤਿਕਾਰ ਹੁੰਦਾ ਸੀ ਰੁੱਖਾ ਬੋਲਦੇ ਨਹੀਂ ਸੀ ਮਨਾ ਮੂੰਹੀ ਦਿਲਾਂ 'ਚ ਪਿਆਰ ਹੁੰਦਾ ਸੀ ਮੁੜਦੇ ਦੇ ਨਾ ਘਰ ਕਈ ਕਈ ਦਿਨ ਨਾਨਕੇ ਵੀ ਲਾ ਆਉਂਦੇ ਸੀ ਆ ਜੀ ਬੱਲਿਆ ਤੂੰ ਮਾਮੇ ਦਿਆ ਪੁੱਤਾਂ ਸਿਰ ਵੀੜੀਆ ਝੜਾ ਆਉਂਦੇ ਸੀ ਪੈਸਿਆਂ ਦਾ ਪਤਾ ਨਈ ਪਰ ਪਿਆਰ ਬੜਾ ਹੀ ਕਮਾ ਆਉਂਦੇ ਸੀ।ਕਲਾਕਾਰਾ ਵਿੱਚੋ ਬਹੁਤੇ ਮਸ਼ਹੂਰ ਮਾਣਕ ਰਮਲਾ ਸਦੀਕ ਹੁੰਦੇ ਸੀ ਲੱਗਣਾ ਜੇ ਹੁੰਦਾ ਕਿਤੇ ਅਖਾੜਾ ਬੇਸਬਰੀ ਨਾਲ ਕਰਦੇ ਉਡੀਕ ਹੁੰਦੇ ਸੀ ਹੁਣ ਜਿਹਾ ਨਹੀਂ ਸੀ ਰੌਲਾ ਰੱਪਾ ਗਾਣੇ ਸਿੱਧੇ ਸਾਧੇ ਬੱਸ ਠੀਕ ਹੁੰਦੇ ਸੀ ਇੱਕ ਔਖਾ ਸੀ ਕੰਮ ਉਦੋਂ ਬਿਜਲੀ ਬਿਨ੍ਹਾਂ ਪਿੰਡਾ ਵਿੱਚ ਪੰਗਾ ਹੁੰਦਾ ਸੀ ਮੱਛਰ ਕੰਨ ਕੋਲ ਆ ਕੇ ਪਤੰਦਰ ਕਰਦਾ ਬੜਾ ਦੰਗਾ ਹੁੰਦਾ ਸੀ ਤਾਹੀਓ ਗਰਮੀ 'ਚ ਹਰ ਘਰ ਨੇ ਕੋਠੇ ਤੇ ਚੜ੍ਹਾਇਆ ਮੰਜਾ ਹੁੰਦਾ ਸੀ ਟੁੱਟ ਗਈ ਏ ਸਾਂਝ ਸਾਰੀ ਪੈ ਗਈ ਦੁਨੀਆ ਨੂੰ ਪੈਸਿਆ ਦੀ ਖਿੱਚ ਉਏ ਆਉਣਾ ਜਾਣਾ ਜਾਂਦੇ ਭੁੱਲਦੇ ਨੇ ਲੋਕ ਪੈ ਗਿਆ ਪਿਆਰ ਮੋਬਾਇਲਾਂ ਵਿੱਚ ਉਏ ਸਾਂਝ ਘੱਟਦੀ ਏ ਜਾਂਦੀ ਪੈਗੀ ਰਿਸਤਿਆਂ 'ਚ ਬਲਤੇਜ ਸੰਧੂ ਫਿੱਕ ਉਏ।
ਬਲਤੇਜ ਸੰਧੂ
ਸੋਖਾ ਨਹੀਂ ਲਿਖਾਰੀ ਬਨਣਾ
NEXT STORY