ਪਿਆਰੇ ਬੱਚਿਓ! ਰੋਜ਼ਮਰਾ ਦੀ ਜ਼ਿੰਦਗੀ ਵੱਲ ਧਿਆਨ ਦੇਈਏ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਕਿਸੇ ਕੰਮ ਬਾਬਤ ਜਾਂ ਕੁਝ ਖਰੀਦਣ ਜਾਂ ਵੇਚਣ ਘਰੋਂ ਬਾਹਰ ਕਿਸੇ ਦੂਸਰੀ ਥਾਂ ਜਾਂਦੇ ਹਾਂ ਉਸ ਸਮੇਂ ਸਾਡੇ ਮਨ ਵਿਚ ਇੱਕੋ ਚੀਜ਼ ਹੁੰਦੀ ਹੈ ਕਿ ਅਸੀਂ ਸਜ ਸੰਵਰ ਕੇ ਘਰੋਂ ਬਾਹਰ ਜਾਣਾ ਹੈ। ਉਸ ਵਾਸਤੇ ਅਸੀਂ ਆਪਣਾ ਅਕਸ਼ ਕਿਸੇ ਆਇਨੇ ਵਿਚ ਜ਼ਰੂਰ ਦੇਖਦੇ ਹਾਂ। ਉਹ ਆਇਨਾ ਸਾਨੂੰ ਸਾਡੀ ਖ਼ੂਬਸੂਰਤੀ ਵਿਚ ਰਹਿ ਗਈ ਕਮੀ-ਪੇਸ਼ੀ ਨੂੰ ਸਾਡੀਆਂ ਅੱਖਾਂ ਸਾਹਮਣੇ ਰੂਬਰੂ ਪੇਸ਼ ਕਰ ਦਿੰਦਾ ਹੈ। ਉਸ ਆਇਨੇ ਨੂੰ ਦੇਖ ਕੇ ਅਸੀਂ ਉਸ ਕਮੀ ਨੂੰ ਦੂਰ ਕਰ ਸਕਦੇ ਹਾਂ। ਭਾਵ ਸਾਡੀ ਬਾਹਰੀ ਖ਼ੂਬਸੂਰਤੀ ਜਾਂ ਸਜਾਵਟ ਉਸ ਆਇਨੇ ਦੀ ਮੁਹਤਾਜ਼ ਹੁੰਦੀ ਹੈ।
ਇਹ ਤਾਂ ਹੋਈ ਉਸ ਆਇਨੇ ਜਾਂ ਦੂਜੇ ਸ਼ਬਦਾਂ ਵਿਚ ਸ਼ੀਸ਼ੇ ਦੀ ਗੱਲ। ਹੁਣ ਦੂਜੇ ਪਾਸੇ ਜਦੋਂ ਅਸੀਂ ਆਪਣੇ ਅÎੰਦਰੂਨੀ ਨਿਖਾਰ ਵੱਲ ਝਾਤ ਮਾਰਨ ਦੀ ਗੱਲ ਕਰਦੇ ਹਾਂ ਤਾਂ ਉਸ ਸੂਰਤ ਵਿਚ ਸਾਨੂੰ ਜਿਸ ਤਰ੍ਹਾਂ ਸਾਨੂੰ ਬਾਹਰੀ ਸੁÎੰਦਰਤਾ ਜਾਂ ਨਿਖਾਰ ਦੀ ਪਹਿਚਾਨ ਕਰਨ ਲਈ ਅਸੀਂ ਸ਼ੀਸ਼ਾ ਦੇਖਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਉਸੇ ਤਰ੍ਹਾਂ ਹੀ ਸਾਨੂੰ ਅÎੰਦਰੂਨੀ ਨਿਖ਼ਾਰ ਵਾਸਤੇ ਵੀ ਕਿਸੇ ਨਾ ਕਿਸੇ ਆਇਨੇ ਨੂੰ ਦੇਖਣਾ ਪਵੇਗਾ। ਇਹ ਆਇਨਾ (ਸ਼ੀਸ਼ਾ) ਸਾਹਿਤ ਦੇ ਰੂਪ ਵਿਚ ਹੁੰਦਾ ਅਰਥਾਤ ਸਾਹਿਤ ਰੂਪੀ ਆਇਨਾ ਹੁੰਦਾ ਹੈ।
ਅਸਲ ਵਿਚ ਸਾਹਿਤ ਦਾ ਆਇਨਾ ਕਈ ਰੂਪਾਂ ਵਿਚ ਦੇਖਿਆ ਜਾ ਸਕਦਾ ਹੈ। ਉਹ ਚਾਹੇ ਕਵਿਤਾ ਹੈ, ਗੀਤ ਹੈ, ਕਹਾਣੀ, ਵਿਅੰਗ ਹੈ ਜਾਂ ਕੋਈ ਲੇਖ ਜਾਂ ਆਰਟੀਕਲ ਆਦਿ ਹੈ। ਜੋ ਵੀ ਸਮਾਜ ਵਿਚ ਚੱਲ ਰਿਹਾ ਹੁੰਦਾ ਹੈ, ਬੀਤ ਚੁੱਕਾ ਹੈ ਜਾਂ ਭਵਿੱਖ ਦੇ ਫ਼ਾਇਦੇ ਜਾਂ ਨੁਕਸਾਨ ਬਾਰੇ ਅਵਗਤ ਕਰਾਉਣ ਲਈ ਇਕ ਤਸਵੀਰ ਖਿਚ ਕੇ ਉਸਨੂੰ ਸਾਹਿਤ ਦੇ ਕਿਸੇ ਰੂਪ ਰਾਹੀ ਪੇਸ਼ ਕੀਤਾ ਜਾਂਦਾ ਹੈ। ਅਰਥਾਤ ਸਮਾਜ ਨੂੰ ਹੀ ਸਮਾਜ ਦਾ ਦਰਪਣ ਦਿਖਾਇਆ ਜਾਂਦਾ ਹੈ। ਇਸ ਬਾਬਤ ਸਮਾਜ ਦੇ ਪੱਲੇ ਗੱਲ ਪੈਂਦੀ ਹੈ ਜਾਂ ਨਹੀਂ ਪੈਂਦੀ ਇਹ ਗੱਲ ਵੀ ਆਪਣਾ ਇਕ ਮਾਇਨਾ ਰੱਖਦੀ ਹੈ। ਭਾਵ ਸਾਹਿਤ ਲੋਕਾਂ ਦੀ ਸਮਝ ਵਿਚ ਆ ਰਿਹਾ ਹੈ ਜਾਂ ਨਹੀਂ ਇਸ ਗੱਲ ਦਾ ਆਪਣਾ ਮਹੱਤਵ ਹੁੰਦਾ ਹੈ।
ਹੁਣ ਦੁੱਖ ਵਾਲੀ ਗੱਲ ਤਾਂ ਇਹ ਬਣਦੀ ਜਾ ਰਹੀ ਹੈ ਕਿ ਅੱਜ ਪੈਸੇ ਤੇ ਚੌਧਰ ਦੀ ਬੇਲੋੜੀ ਭੁੱਖ ਨੇ ਜੀਵ ਨੂੰ ਸਾਹਿਤ ਤੋਂ ਪਾਸਾ ਵੱਟਣ ਲਈ ਮਜ਼ਬੂਰ ਕਰ ਦਿੱਤਾ ਹੈ। ਬੇਕਾਰ ਕੰਮਾਂ ਵੱਲ ਧਿਆਨ ਜ਼ਿਆਦਾ ਜਾਂਦਾ ਹੈ ਪਰ ਚੰਗੇ ਸਾਹਿਤ ਤੋਂ ਕੰਨੀ ਵੱਟੀ ਜਾ ਰਹੀ ਹੈ। ਅੱਜ ਜਿਸ ਤਰ੍ਹਾਂ ਦੀ ਸਮਾਜ ਦੀ ਤਸਵੀਰ ਦੇਖਣ ਨੂੰ ਮਿਲਦੀ ਹੈ ਉਸ ਨੂੰ ਦਰਪਣ ਵਿਚ ਉਤਾਰਨਾ ਆਪਣੀ ਮੌਤ ਨੂੰ ਆਪ ਸਹੇੜਨ ਦੇ ਸਮਾਨ ਹੋ ਗਿਆ ਹੈ। ਕਿਉਂਕਿ ਸੱਚ ਹਮੇਸ਼ਾਂ ਕੜਵਾ ਹੁÎੰਦਾ ਹੈ। ਸਮਾਜ ਨੂੰ ਸਾਹਿਤ ਦੇ ਰੂਪ ਵਿਚ ਆਪਣਾ ਅਕਸ਼ ਦੇਖ ਕੇ ਬੜਾ ਚੁੱਭਦਾ ਹੈ। ਇਸ ਕਰਕੇ ਅੱਜ ਸਾਹਿਤ ਨੂੰ ਇਕ ਸੁਧਾਰਵਾਦੀ ਦਰਪਣ ਨਾ ਹੋ ਕੇ ਇਕ ਪੈਸੇ ਦੀ ਵਿਕਰੀ 'ਤੇ ਲੱਗੀ ਹੋਈ ਕੋਈ ਵਸਤੂ ਬਣ ਕੇ ਰਹਿ ਗਿਆ ਹੈ। ਅੱਜ ਸੱਚ ਦੀ ਤੇਸਵੀਰ ਪੇਸ਼ ਕਰਨ ਦੀ ਬਜਾਏ ਝੂਠ ਭਾਵ ਕੂੜ ਦੇ ਗੋਗੇ ਗਾਏ ਜਾਂਦੇ ਹਨ।
ਏਥੇ ਗਧਿਆਂ ਤਾਂਈਂ ਬਾਪ ਬਣਾ ਕੇ, ਘੋੜਿਆਂ ਤਾਂਈਂ ਸਤਾਉਂਦੇ,
ਮਹਾਂਪੁਰਸ਼ ਨੂੰ ਛੱਡ, ਮੁਰਦਾ ਰੂਹ, ਲੀਡਰਾਂ ਤਾਂਈਂ ਵਡਿਆਉਂਦੇ।
ਅÎੰਮ੍ਰਿਤ ਬਣ ਚੁੱਕਾ ਹੈ ਗਾਰਾ, ਕਿਹੋ ਜਿਹਾ ਹੋ ਰਿਹਾ ਏ ਕਾਰਾ,
ਸੱਚੀਆਂ ਰੂਹਾਂ ਤੋਂ ਖੋਹ ਦੁੱਧ ਵੀ, ਸੱਪਾਂ ਨੂੰ ਨੇ ਪਿਲਾਉਂਦੇ।
ਗੱਲ ਕੀ ਸਾਹਿਤ ਦਾ ਦਰਪਣ ਵੀ ਅੱਜ ਵਿਕਰੀ 'ਤੇ ਲੱਗ ਚੁੱਕਾ ਹੈ। ਸੱਚਾਈ ਦਾ ਸਾਥ ਨਾ ਦੇ ਕੇ ਮੱਲੋ-ਮੱਲੀ ਦੇ ਘਸੀਟਾ ਮੱਲਾਂ ਦੇ ਗੁਣ ਗਾਉਣ ਵਿਚ ਸਮਾਂ ਖਚਿੱਤ ਹੋਈ ਜਾ ਰਿਹਾ ਹੈ। ਸਮਾਜ ਵਿਚ ਸੁਧਾਰ ਲਿਆਉਣ ਦੀ ਬਜਾਏ ਸਮਾਜ ਨੂੰ ਇੱਕ ਬਰਬਾਦੀ ਦੇ ਸਮੁÎੰਦਰ ਵੱਲ ਧਕੇਲਿਆ ਜਾ ਰਿਹਾ ਹੈ। ਅੱਜ ਸ਼ਮਸ਼ਾਨਘਾਟ ਦਾ ਰਾਸਤਾ ਜ਼ਿਆਦਾ ਖੁੱਲ ਗਿਆ ਜਾਪਦਾ ਹੈ। ਉੱਥੇ ਸੰਗਮਰਮਰ ਦੇ ਪੱਥਰ ਲੱਗ ਗਏ ਹਨ ਤੇ ਜਿਸ ਉੱਤੇ ਚੱਲਣਾ ਆਸਾਨ ਲੱਗਦਾ ਹੈ ਤੇ ਸੱਚਾਈ ਦੇ ਸੁਧਾਰ ਦਾ ਰਾਸਤਾ ਕੰਢਿਆਂ ਵਾਲਾ ਹੁੰਦਾ ਦੇਖ ਕੇ ਕੋਈ ਉਸ ਪਾਸੇ ਵੱਲ ਪੈਰ ਤੱਕ ਵੀ ਪੱਟਣ ਨੂੰ ਤਿਆਰ ਨਹੀਂ ਹੈ।
ਸਮਾਜ ਨੂੰ ਅੱਜ ਸੁਚੱਜੇ ਸਾਹਿਤ ਦੀ ਲੋੜ ਮਹਿਸੂਸ ਹੋ ਰਹੀ ਹੈ। ਪਰ ਅੱਜ ਪੱਛਮੀ ਪੱਖ ਜ਼ਿਆਦਾ ਭਾਰੂ ਹੁੰਦਾ ਜਾ ਰਿਹਾ ਹੈ। ਅਸਲ ਵਿਚ ਅੱਜ ਉਹ ਗੱਲ ਹੋ ਰਹੀ ਹੈ ਜਿਵੇਂ ਕੋਈ ਮਾਸਟਰ ਕਹਿ ਰਿਹਾ ਹੋਵੇ ''ਕਹਿ ਕਾਕਾ ਊੜਾ ਊਠ ਤੇ ਅੱਗੋਂ ਬੱਚਾ ਕਹਿ ਰਿਹਾ ਹੋਵੇ ਕਿ ਨਹੀਂ ਮਾਸਟਰ ਜੀ ਊੜਾ ਬੋਤਾ ਹੁੰਦਾ ਹੈ ਤੇ ਅੱਗੋਂ ਕੋਲੋਂ ਦੀ ਲੰਘ ਰਿਹਾ ਕੋਈ ਸ਼ੈਤਾਨ ਕਹਿ ਰਿਹਾ ਹੋਵੇ ਕਿ ਮਾਸਟਰ ਜੀ ਪੂਛ ਚੱਕ ਕੇ ਦੇਖ ਲਓ ਕਿ ਸ਼ਾਇਦ ਬੋਤੀ ਹੀ ਨਿਕਲ ਆਵੇ। ਉਸ ਕੇਸ ਵਿਚ ਮਾਸਟਰ ਕਿਸ ਤਰ੍ਹਾਂ ਕਾਮਯਾਬ ਹੋ ਸਕਦਾ ਹੈ।
ਸੋ ਸਾਹਿਤ ਦਾ ਹਾਲ ਵੀ ਉਸ ਲਾਚਾਰ ਮਾਸਟਰ ਵਾਲਾ ਹੋ ਗਿਆ ਜਾਪਦਾ ਹੈ ਸੁਚੱਜਾ ਸਾਹਿਤ ਅੱਵਲ ਤਾਂ ਲਿਖਿਆ ਹੀ ਨਹੀਂ ਜਾ ਰਿਹਾ ਪਰ ਜੇਕਰ ਲਿਖਿਆ ਵੀ ਜਾ ਰਿਹਾ ਹੋਵੇ ਤਾਂ ਉਸ ਦੇ ਪ੍ਰਚਾਰ ਲਈ ਮਾਇਆ ਦੀ ਘਾਟ ਖਲਦੀ ਹੋਈ ਨਜ਼ਰੀ ਪੈਂਦੀ ਹੈ। ਗੱਲ ਕਿ ਕੂੜ ਦੇ ਪ੍ਰਚਾਰ ਲਈ ਮਣਾਂ-ਮੂਹੀ ਮਾਇਆ ਇਕੱਤਰ ਹੋ ਜਾਂਦੀ ਹੈ ਪਰ ਸੱਚ ਦਾ ਪ੍ਰਚਾਰ ਲਾਚਾਰ ਹੋ ਕੇ ਆਪਣੀ ਮਜ਼ਬੂਰੀ ਤੇ ਲਾਚਾਰੀ 'ਤੇ ਰੋਂਦਾ ਵਿਲਕਦਾ ਨਜ਼ਰੀਂ ਪੈਂਦਾ ਹੈ।
ਜੇਕਰ ਸੱਚਾਈ ਦੀ ਕੋਈ ਲਹਿਰ ਉੱਠ ਕੇ ਕਹਿ ਰਹੀ ਹੋਵੇ ਕਿ ''ਬਾਪੂ ਵੇ ਅੱਡ ਹੁÎੰਦੀ ਆਂ, ਮੈਂ ਕਿਹਾ ਬਾਪੂ ਵੇ ਅੱਡ ਹੁੰਦੀ ਆਂ, ਇੱਕ ਗਾਂ ਲੈ ਦੇ, ਇਕ ਮਹਿ ਲੈਂਦਾ, ਦੋ ਬਲਦਾਂ ਟੱਲੀਆਂ ਵਾਲੇ, ਬੋਤੀ ਲੈ ਦੇ ਝਾਂਜਰਾਂ ਵਾਲੀ ਵੇ ਅੱਡ ਹੁÎੰਦੀ ਹਾਂ।'' ਅੱਗੋਂ ਬਾਪੂ ਕਹਿੰਦਾ ਹੈ ਕਿ ਅੱਡ ਬੇਸ਼ੱਕ ਹੋ ਜਾ ਪਰ ਇਹ ਲੈ ਕੇ ਇਹਦਾ ਗੋਹਾ ਸਾਨੂੰ ਦੇ ਦੇਵੀਂ ਤਾਂ ਕਿ ਆਉਂਦੇ ਜਾਂਦੇ ਰਾਹੀਂ ਦੇ ਪੈਰਾਂ ਨੂੰ ਲਗਾ ਸਕੀਏ। ਸੋ ਅੱਜ ਸਾਹਿਤਕ ਲਿਖਤਾਂ ਵਿਚ ਪਸ਼ੂਤਾ ਨੂੰ ਨਕਾਰਨ ਦੀ ਬਜਾਏ ਉਸ ਦੇ ਗੁਣ ਗਾਏ ਜਾਂਦੇ ਹਨ। ਕਹਿਣ ਦਾ ਮਤਲਬ ਹੈ ਕਿ ਸਾਹਿਤਕ ਦਰਪਣ ਨੂੰ ਦਾਗ਼ੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਅੱਜ ਪੈਸੇ ਲੈ ਕਿ ਪਸ਼ੂਤਾ ਬਿਰਤੀ ਦੇ ਗੋਗੇ ਗਾਉਣ ਵਾਲਾ ਸਾਹਿਤ ਸਮਾਜ ਦੀ ਝੋਲੀ ਪਾਏ ਜਾਣ ਨੂੰ ਅਕਲਮÎੰਦੀ ਦਾ ਕੰਮ ਮੰਨਿਆ ਜਾਂਦਾ ਹੈ, ਜਿਹੜਾ ਕਿ ਪੂਰੇ ਸਮਾਜ ਲਈ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸਾਹਿਤਕ ਦਰਪਣ ਕਿਤਾਬਾਂ, ਮੈਗਜ਼ੀਨਾਂ, ਮੀਡੀਆ ਜਿਵੇਂ ਅਖ਼ਬਾਰਾਂ, ਟੀ. ਚੈਨਲਾਂ ਆਦਿ ਰਾਹੀਂ ਪ੍ਰਚਾਰਿਆ ਜਾ ਸਕਦਾ ਹੈ ਪਰ ਅੱਜ ਇਹ ਇਕ ਵਪਾਰ ਦਾ ਹਿੱਸਾ ਬਣ ਕੇ ਰਹਿ ਗਏ ਹਨ। ਗਧਿਆਂ ਦੇ ਪ੍ਰਚਾਰ ਵਿਚ ਵਾਧਾ ਜ਼ੋਰਾਂ ਸ਼ੋਰਾਂ 'ਤੇ ਹੈ ਪਰ ਚÎੰਗੀ ਚੀਜ਼ ਘੱਟ ਹੀ ਦੇਖਣ, ਪੜਨ-ਸੁਣਨ ਨੂੰ ਮਿਲਦੀ ਹੈ।
ਸਾਹਿਤ ਇਨਕਲਾਬੀ ਹੁੰਦਾ ਹੈ ਤੇ ਇਹ ਸਮਾਜ ਦੀਆਂ ਬੁਰਾਈਆਂ 'ਤੇ ਵਿਅÎੰਗ ਕੱਸਦਾ ਹੈ ਪਰ ਅੱਜ ਸਹਿਤ ਦਾ ਅਰਥ ਵੀ ਬਦਲਿਆ ਜਾਪਦਾ ਹੈ। ਅੱਜ ਘੋੜੇ ਦੇ ਕੀਤੇ ਕੰਮਾਂ ਦਾ ਕਰੈਡਿਟ ਗਧੇ ਨੂੰ ਦੇ ਦਿੱਤਾ ਜਾਂਦਾ ਹੈ। ਅੱਜ ਸਮਾਜ ਦੇ ਨਕਾਰਤਮਕ ਪਾਤਰਾਂ ਨੂੰ ਸਾਕਾਰਤਮਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਨਾਕਾਰਾਤਮਕ ਘਟਨਾਵਾਂ ਦਾ ਭਾਂਡਾ ਸਾਕਾਰਾਤਮਕ ਪਾਤਰਾਂ ਸਿਰ ਭੰਨ•ਦਿੱਤਾ ਜਾਂਦਾ ਹੈ। ਅਰਥਾਤ ਸਾਹਿਤਕ ਸ਼ੀਸ਼ੇ ਨੂੰ ਦਾਗ਼ ਲਾਉਂਣ ਵਿਚ ਚਾਰ ਚÎੰਨ ਲਗਾਏ ਜਾਂਦੇ ਹਨ। ਸਾਰੇ ਦੇ ਸਾਰੇ ਤਮਾਸ਼ਬੀਨ ਬਣ ਕੇ ਖੁਸ਼ ਹੁੰਦੇ ਹਨ ਤੇ ਉਨ੍ਹਾਂ ਨਾਕਾਰਤਮਕ ਪਾਤਰਾਂ ਦੇ ਚਰਨਾਂ ਦੇ ਸੇਵਕ ਬਣ ਕੇ ਉਨ੍ਹਾਂ ਨਾਕਾਰਾਤਮਕ ਪਾਤਰਾਂ ਦੀ ਪੂਜਾ ਕਰਨ ਲੱਗਦੇ ਹਨ ਤੇ ਸਾਰੇ ਸਾਕਾਰਾਤਮਕ ਹੋਣ ਦੀ ਬਜਾਏ ਉਨ੍ਹਾਂ ਵਰਗੇ ਬਣਨਾ ਲੋਚਣ ਲੱਗਦੇ ਹਨ। ਇਸ ਵਿਚ ਦੋਸ਼ ਸਾਹਿਤ ਦਾ ਹੈ ਜਾਂ ਸਾਹਿਤ ਨੂੰ ਰਚਨ ਵਾਲਿਆਂ ਦਾ।
ਸਾਹਿਤ ਦਾ ਅਸਲ ਮਕਸਦ ਹੁੰਦਾ ਹੈ ਕਿ ਉਨ੍ਹਾਂ ਸਮਾਜ ਵਿਚਲੀਆਂ ਬੁਰਾਈਆਂ 'ਤੇ ਇਕ ਤਨਜ ਕੱਸਿਆ ਜਾਵੇ ਪਰ ਉਲਟਾ ਗਧਿਆਂ ਨੂੰ ਘੋੜੇ ਦਾ ਖ਼ਿਤਾਬ ਮਿਲ ਜਾਂਦਾ ਹੈ। ਸਾਹਿਤ ਵਿਚ ਆਇਆ ਹੋਇਆ ਇਹ ਕੁਚੱਜਾਪਨ ਤੇ ਸਾਹਿਤਕ ਦਰਪਣ 'ਤੇ ਲੱਗਾ ਹੋਇਆ ਦਾਗ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਜਿਹੜਾ ਕਿ ਸੱਚਾਈ ਤੋਂ ਪਾਸਾ ਵੱਟ ਕੇ ਕੇਵਲ ਪੈਸੇ ਕਮਾਉਣ ਦਾ ਜਰੀਆ ਬਣਦਾ ਜਾ ਰਿਹਾ ਹੈ।
ਪ੍ਰੋ ਪੂਰਨ ਸਿÎੰਘ ਦਾ ਸਾਹਿਤ ਬਾਰੇ ਮੱਤ ਇਹ ਹੈ ਕਿ-ਸਾਹਿਤ ਦਾ ਕਦੇ ਨਿਰਮਾਣ ਨਹੀਂ ਹੁੰਦਾ ਸਗੋਂ ਇਹ ਲੋਕਾਂ ਦੇ ਦਿਲਾਂ ਵਿਚ ਸੁਭਾਵਤ ਹੀ ਪੈਦਾ ਹੋ ਜਾਂਦਾ ਹੈ, ਜਿਵੇਂ ਕਿ ਆਸਮਾਨ ਵਿਚ ਵਰਖਾ ਹੁੰਦੀ ਹੋਵੇ।
ਪਰ ਅੱਜ ਲੋਕਾਂ ਦੇ ਦਿਲ ਹੀ ਐਹੋ ਜਿਹੇ ਹੋ ਗਏ ਹਨ ਜਿੱਥੇ ਕਿਸੇ ਕਿਸਮ ਦੀ ਕੋਈ ਚੰਗਿਆਈ ਵਸੇਵਾਂ ਕਰਨ ਨੂੰ ਵੀ ਰਾਜ਼ੀ ਨਹੀਂ ਹੈ। ਚੰਗਾ ਸਾਹਿਤ ਲਿਖਿਆ ਵੀ ਜਾਂਦਾ ਹੈ ਤਾਂ ਅੱਜ ਦੀ ਆਧੁਨਿਕ ਵਿਜ਼ੀ ਲਾਈਫ਼ ਵਿਚ ਇਸ ਵੱਲ ਧਿਆਨ ਜਾਂਦਾ ਹੀ ਨਹੀਂ ਹੈ। ਸਾਹਿਤਕ ਦਰਪਣ ਉੱਤੇ ਧੂੜ ਪਾ ਕੇ ਇਸ ਵਿਚ ਦਿਖਾਈ ਦਿੰਦਾ ਹੋਇਆ ਚਿਹਰਾ ਹੀ ਧੁÎੰਦਲਾ ਕਰਨ ਦੀਆਂ ਕੋਸ਼ਿਸ਼ਾਂ ਆਰÎੰਭ ਦਿੱਤੀਆਂ ਜਾਂਦੀਆਂ ਹਨ ਤੇ ਦੇਖਣ, ਸੋਚਣ ਦੀ ਤਾਕਤ ਹੋਣ ਦੇ ਬਾਵਜੂਦ ਵੀ ਸਮਾਜ ਇਸ ਤੋਂ ਪਾਸਾ ਵੱਟ ਕੇ ਅੰਨਾਂ, ਗੂੰਗਾ, ਤੇ ਬੋਲਾ ਬਣ ਜਾਂਦਾ ਹੈ। ਸੱਚ ਚੁÎੱਭਦਾ ਹੈ, ਕਸ਼ਟਦਾਈ ਹੁÎੰਦਾ ਹੈ ਇਸ ਕਰਕੇ ਅਜਿਹਾ ਕਸ਼ਟ ਸਹੇੜਣ ਨੂੰ ਵੀ ਕੋਈ ਤਿਆਰ ਨਹੀਂ ਹੁÎੰਦਾ।
ਸੋ ਸਾਹਿਤਕ ਦਰਪਣ ਵਲੋਂ ਇਸ ਤਰ੍ਹਾਂ ਦਾ ਪਾਸਾ ਵੱਟਿਆ ਜਾਣਾ ਸਮਾਜ ਲਈ ਬੜਾ ਘਾਤਕ ਸਿੱਧ ਹੋ ਰਿਹਾ ਹੈ। ਬੁਰਾਈਆਂ ਦਿਨੋਂ-ਦਿਨ ਆਸਮਾਨ ਨੂੰ ਛੋਹ ਰਹੀਆਂ ਹਨ ਪਰ ਇਨਸਾਨ ਆਪਣੇ ਅੰਦਰ ਝਾਤੀ ਮਾਰਨ ਨੂੰ ਤਿਆਰ ਹੀ ਨਹੀਂ ਹੈ। ਉਹ ਇਸ ਲਈ ਕਿਉਂ ਕਿ ਉਹ ਸੁਚੱਜੇ ਸਾਹਿਤ ਵੱਲ ਧਿਆਨ ਲਿਆਉਣ ਤੋਂ ਵੀ ਮੁਨਕਰ ਹੋ ਗਿਆ ਹੈ। ਸੋ ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348
ਸਿੰਗਲ ਟਰੈਕ “ਮੇਰੀ ਜਾਨ“ ਰਾਹੀਂ ਫਿਰ ਕਰੇਗੀ ਵਾਪਸੀ ਗਾਇਕਾ ਪਰਵੀਨ ਭਾਰਟਾ
NEXT STORY