Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    12:55:15 PM

  • punjab police in controversy  employee slaps boy in jalandhar

    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ...

  • mata vaishno devi yatra fare hike

    ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ...

  • student visa

    ਵਿਦਿਆਰਥੀ ਵੀਜ਼ਾ ਦੀ ਦੁਰਵਰਤੋਂ ’ਤੇ ਆਸਟ੍ਰੇਲੀਆ...

  • gurpreet kaur mann  bikram majithia  notice

    ਡਾ. ਗੁਰਪ੍ਰੀਤ ਕੌਰ ਮਾਨ ਨੇ ਬਿਕਰਮ ਮਜੀਠੀਆ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਗੁਰਬਾਣੀ ਨੂੰ ਮੁਹੱਬਤ ਕਰਨ ਵਾਲਾ ਵਜ਼ੀਰ ਖ਼ਾਨ

MERI AWAZ SUNO News Punjabi(ਮੇਰੀ ਆਵਾਜ਼ ਸੁਣੋ)

ਗੁਰਬਾਣੀ ਨੂੰ ਮੁਹੱਬਤ ਕਰਨ ਵਾਲਾ ਵਜ਼ੀਰ ਖ਼ਾਨ

  • Edited By Rajwinder Kaur,
  • Updated: 21 May, 2020 03:15 PM
Jalandhar
gurbani wazir khan ali rajpura
  • Share
    • Facebook
    • Tumblr
    • Linkedin
    • Twitter
  • Comment

ਅਲੀ ਰਾਜਪੁਰਾ
9417679302

ਸ਼ੇਖ਼ ਅਬਦੁੱਲ ਲਤੀਫ਼ ਦਾ ਪੁੱਤਰ ਹਕੀਮ ਵਜ਼ੀਰ ਖ਼ਾਨ ਸੀ। ਉਂਝ ਉਸ ਦਾ ਅਸਲ ਨਾਂ ਅਲੀਮ-ਉਦ-ਦੀਨ ਅਨਸਾਰੀ ਸੀ। ਇਹ ਚਿਨੋਟ ਜ਼ਿਲਾ ਝੰਗ (ਪਾਕਿਸਤਾਨ) ਦਾ ਵਸਨੀਕ ਸੀ। ਬਾਦਸ਼ਾਹ ਜਹਾਂਗੀਰ ਸ਼ਾਹਜਰਾਂ ਦਾ ਇਤਬਾਰੀ ਅਹਿਲਕਾਰ ਸੀ ਅਤੇ ਸ਼ਾਰਜਹਾਂ ਨੇ 1628 ਈ. ਵਿਚ ਇਸ ਨੂੰ ਲਾਹੌਰ ਦਾ ਗਵਰਨਰ ਥਾਪ ਦਿੱਤਾ ਸੀ। ਉਂਝ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਦਿਕ ਸੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਵੀ ਸੇਵਾ ’ਚ ਜੁੜਦਾ ਰਿਹਾ। ਉਸ ਦਾ ਗੁਰਬਾਣੀ ਨਾਲ ਇੰਨਾ ਮੋਹ ਦੱਸਿਆ ਜਾਂਦਾ ਹੈ ਕਿ ਇਕ ਵਾਰ ਉਹ ਲਾਹੌਰ ਵਿਚੋਂ ਲੰਘ ਕੇ ਜਾ ਰਿਹਾ ਸੀ ਕਿ ਉਸ ਦੇ ਕੰਨੀਂ ਭਾਈ ਭਾਨੂੰ ਦੇ ਘਰੋਂ ਸੁਖਮਨੀ ਸਾਹਿਬ ਦੀ ਉੱਚੀ-ਉੱਚੀ ਪੜ੍ਹੇ ਜਾਣ ਦੀ ਆਵਾਜ਼ ਪਈ। ਵਜ਼ਰੀ ਖਾਨ ਨੂੰ ਐਸਾ ਆਨੰਦ ਆਇਆ ਕਿ ਉਹ ਬਾਣੀ ਸੁਣਨ ਦੇ ਲਈ ਮੁੜ ਆਇਆ। ਉਸ ਦੇ ਮਨ ’ਤੇ ਸ੍ਰੀ ਸੁਖਮਨੀ ਸਾਹਿਬ ਦਾ ਏਨਾ ਅਸਰ ਹੋਇਆ ਕਿ ਉਹ ਸ੍ਰੀ ਸੁਖਮਨੀ ਸਾਹਿਬ ਸੁਣੇ ਬਿਨਾਂ ਪ੍ਰਸ਼ਾਦ ਮੂੰਹ ’ਚ ਨਹੀਂ ਪਾਉਂਦਾ ਸੀ। ਵਜ਼ੀਰ ਆਪਣੇ ਆਪ ਨੂੰ ਗੁਰੂ ਦਾ ਖ਼ਾਦਮ ਕਹਿੰਦਾ ਹੁੰਦਾ ਸੀ। ਆਪ ਉਹ ਭਾਵੇਂ ਪ੍ਰਸਿੱਧ ਹਕੀਮ ਸੀ ਪਰ ਜਲੋਧਰ ਦੀ ਬੀਮਾਰੀ ਨੇ ਐਸਾ ਗ੍ਰੱਸਿਆ ਕਿ ਸਾਰੇ ਉਪਰਾਲੇ ਅਸਫ਼ਲ ਸਿੱਧ ਹੋਏ। ਵਜ਼ੀਰ ਖ਼ਾਨ ਨੂੰ ਪਾਲਕੀ ਵਿਚ ਬਿਠਾ ਕੇ ਸ੍ਰੀ ਅੰਮ੍ਰਿਤਸਰ ਲਿਆਂਦਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਉਸ ਸਮੇਂ ਦੁੱਖ ਭੰਜਨੀ ਬੇਰੀ ਪਾਸ ਥੜ੍ਹਾ ਸਾਹਿਬ ਉੱਪਰ ਬੈਠ ਕੇ ਅੰਮ੍ਰਿਤ ਸਰੋਵਰ ਦੀ ਗਾਰ ਕਢਵਾ ਰਹੇ ਸਨ।

ਕੁਝ ਸਾਖੀਆਂ ਵਿਚ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੀ ਪਾਲਕੀ ਦੁੱਖ ਭੰਜਨੀ ਬੇਰੀ ਹੇਠਾਂ ਰੱਖ ਦਿੱਤੀ ਅਤੇ ਵਜ਼ੀਰ ਖਾਨ ਨੂੰ ਹੇਠਾਂ ਲਿਟਾ ਦਿੱਤਾ ਗਿਆ। ਵਜ਼ੀਰ ਖਾਨ ਨੇ ਦੂਰ ਤੋਂ ਹੀ ਕਿਹਾ, “ ਮਹਾਰਾਜ ਬਖ਼ਸ਼ੋ। ” ਬਾਬਾ ਬੁੱਢਾ ਜੀ ਸਰੋਵਰ ਵਿੱਚੋਂ ਗਾਰ ਕੱਢ ਰਹੇ ਸਨ। ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ, “ ਬਾਬਾ ਜੀ, ਵਜ਼ੀਰ ਖਾਨ ਉੱਤੇ ਕਿਰਪਾ ਕਰੋ…।” ਜਦੋਂ ਗੁਰੂ ਜੀ ਨੇ ਇਹੋ ਹੀ ਬਚਨ ਮੁੜ ਦੁਹਰਾਏ ਤਾਂ, ਬਾਬਾ ਜੀ ਨੇ ਗਾਰ ਦੀ ਭਰੀ ਹੋਈ ਟੋਕਰੀ ਵਜ਼ੀਰ ਖਾਨ ਦੇ ਪੇਟ ਉੱਤੇ ਮਾਰੀ, ਵਜ਼ੀਰ ਖਾਨ ਦਾ ਸਾਰਾ ਪੇਟ ਸਾਫ ਹੋ ਗਿਆ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਆਪਣੇ ਹੱਥੀ ਕੜਾਹ ਪ੍ਰਸ਼ਾਦ ਦਿੱਤਾ। ਉਸ ਨੇ ਜਦੋਂ ਸਦਾ ਸ਼ਾਂਤੀ ਲਈ ਬਖ਼ਸ਼ਿਸ਼ ਮੰਗੀ ਤਾਂ ਗੁਰੂ ਜੀ ਨੇ ਸਦਾ ਅਕਾਲ ਪੁਰਖ, ਅੱਲ੍ਹਾ- ਵਾਹਿਗੁਰੂ ਦਾ ਜੱਸ ਗਾਉਣ ਤੇ ਸੁਣਨ ਲਈ ਕਿਹਾ।

ਵਜ਼ੀਰ ਖ਼ਾਨ ਲਾਹੌਰ ਤੋਂ ਦਿੱਲੀ ਜਾ ਪਹੁੰਚਿਆ ਪਰ ਉੱਥੇ ਵੀ ਉਸ ਦੀ ਕਿਸਮਤ ਨੇ ਸਾਥ ਨਾ ਦਿੱਤਾ ਤਾਂ ਉੱਥੋਂ ਅਕਬਾਰਬਾਦ ( ਆਗਰੇ ) ਜਾ ਡੇਰੇ ਲਾਏ। ਇਸੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਵਜ਼ੀਰ ਖ਼ਾਨ ਬਹੁਤ ਤੜਫਿਆ ਪਰ ਉਸ ਦੀ ਕੋਈ ਪੇਸ਼ ਨਾ ਗਈ। ਅਕਬਰਾਬਾਦ ਵਿਚ ਹਕੀਮੀ ਕਾਰਨ ਸ਼ੁਹਰਤ ਬਹੁਤ ਹੀ ਵਧ ਗਈ ਤੇ ਬਾਦਸ਼ਾਹ ਨੇ ਫੇਰ ਆਪਣੇ ਪਾਸ ਨੌਕਰ ਰੱਖ ਲਿਆ ਸੀ। ਜਹਾਂਗੀਰ ਨੇ ਵੀ ਹੁਣ ਇੱਜ਼ਤ ਦੇਣੀ ਆਰੰਭ ਕਰ ਦਿੱਤੀ। ਥੋੜ੍ਹੇ ਹੀ ਦਿਨਾਂ ਵਿਚ ਆਪ ਸ਼ਹਿਨਸ਼ਾਰ, ਸਾਹਿਬਜਾਦਿਆਂ ’ਤੇ ਹਰਮ ਦੀਆਂ ਬੇਗ਼ਮਾਂ ਦੇ ਨਿੱਜੀ ਹਕੀਮ ਨਿਯਤ ਹੋ ਗਏ। ਐਸੀ ਦਿਆਨਤਦਾਰੀ ਤੇ ਲਗਨ ਨਾਲ ਕੰਮ ਕੀਤਾ ਕਿ ਦੀਵਾਨ ਦੇ ਰੁਤਬੇ ਤੱਕ ਜਾ ਪੁੱਜੇ। ਉੱਥੇ ਵੀ ਫ਼ਰਜ਼ ਨਿਭਾਉਣ ਦੀ ਹੱਦ ਦੱਸੀ। ਪਹਿਲਾਂ ਮਾਲਖ਼ਾਨਾ ਦੇ ਵਿਚਾਰਲਾ ਤੇ ਫਿਰ ਦੀਵਾਨ ਬਣ ਗਏ। ਸ਼ਾਰਜ਼ਾਦਾ ਖੁਰਮ ਵਜ਼ੀਰ ਖਾਨ ਨੂੰ ਆਪਣੇ ਨਾਲ ਰੱਖਣ ਲੱਗਿਆ। ਇਸ ਤਰ੍ਹਾਂ ਵਜ਼ੀਰ ਖਾਨ ਦੀ ਚਾਰੇ ਪਾਸੇ ਮਹਿਮਾ ਸੁਣਨ ਨੂੰ ਮਿਲਣ ਲੱਗੀ। ਜਹਾਂਗੀਰ ਦੇ ਸਮੇਂ ਹੀ ਇਹ ਵਾਪਿਸ ਲਾਹੌਰ ਆ ਗਏ। ਸਾਈਂ ਮੀਆਂ ਮੀਰ ਜੀ ਜਦੋਂ ਦਿੱਲੀ ਗਏ ਤਾਂ ਵਜ਼ੀਰ ਖਾਨ ਕੋਲ਼ ਠਹਿਰ ਕੀਤੀ ਸੀ ਤੇ ਇਨ੍ਹਾਂ ਦੋਵੇਂ ਮਹਾਂਪੁਰਸ਼ਾਂ ਨੇ ਕਈ ਹੋਰਨਾਂ ਨੂੰ ਨਾਲ ਲੈ ਕੇ ਜਹਾਂਗੀਰ ਨੂੰ ਪ੍ਰੇਰਿਆ ਸੀ ਤੇ ਤਾਹੀਓਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਸੰਭਵ ਹੋ ਸਕੀ ਸੀ। ਨੂਰਜਹਾਂ ਸਖ਼ਤ ਬੀਮਾਰ ਰਹਿਣ ਲੱਗ ਪਈ ਸੀ ਤੇ ਵਜ਼ੀਰ ਖ਼ਾਨ ਦੀ ਸੋਭਾ ਉਹ ਕਈ ਵਾਰ ਸੁਣ ਚੁੱਕੀ ਸੀ। ਲਾਹੌਰ ਆ ਕੇ ਉਸ ਨੇ ਇਲਾਜ ਕਰਵਾਇਆ ਤੇ ਬਿਲਕੂਲ ਤੰਦਰੁਸਤ ਹੋ ਗਈ ਸੀ ਅਤੇ ਨੂਰਜਹਾਂ ਨੇ ਵਜ਼ੀਰ ਖ਼ਾਨ ਨੂੰ ਲੱਖਾਂ ਰੁਪਏ ਅਤੇ ਜ਼ੇਵਰ ਇਨਾਮ ਵਜੋਂ ਦਿੱਤੇ ਸਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਉਸ ਦੀਆਂ ਕਈ ਮੁਲਾਕਾਤਾਂ ਹੋਈਆਂ। ਵਜ਼ੀਰ ਖ਼ਾਨ ਕਈ ਵਾਰ ਅੰਮ੍ਰਿਤਸਰ ਆਉਂਦਾ ਤੇ ਗੁਰੂ ਜੀ ਵੀ ਉਸ ਕੋਲ਼ ਲਾਹੌਰ ਚਲੇ ਜਾਂਦੇ ਸਨ। ਜਦੋਂ ਵੀ ਕਿਸੇ ਨੇ ਗੁਰੂ ਜੀ ਬਾਰੇ ਮੁਗ਼ਲ ਦਰਬਾਰ ਵਿਚ ਕੋਈ ਗੱਲ ਕਰਨੀ ਚਾਹੀ ਤਾਂ ਵਜ਼ੀਰ ਖਾਨ ਨੇ ਜ਼ਰੂਰ ਟੋਕਿਆ ਸੀ। ਇਸ ਕਾਰਨ ਉਨ੍ਹਾਂ ਨੂੰ ਗੁਰੂ ਘਰ ਵਿਚ ਗੁਰੂ ਕਾ ਹਕਾਰਾ ਕਰਕੇ ਲਿਖਿਆ ਹੈ। ਸੰਨ 1628 ਵਿਚ ਸ਼ਾਹਜਹਾਂ ਜਹਾਂਗੀਰ ਦੀ ਥਾਂ ਤਖ਼ਤ ਉੱਤੇ ਬੈਠਿਆ। ਉਦੋਂ ਸ਼ਾਹਜਹਾਂ ਆਪ ਤਾਂ ਪੰਜਾਬ ਨਹੀਂ ਆ ਸਕਿਆ। ਇਸ ਲਈ ਸ਼ਾਰੀ ਫ਼ੌਜਾਂ ਨੇ ਗੁਰੂ ਘਰ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। 1628 ਵਿਚ ਅੰਮ੍ਰਿਤਸਰ ਦੇ ਨਜ਼ਦੀਕ ਗੁਮਟਾਲੇ ਵਿਖੇ ਪਹਿਲੀ ਝੜਪ ਹੋਈ। ਜਿਸ ਵਿਚ ਸ਼ਾਹੀ ਫੌਜਾਂ ਨੂੰ ਹਾਰ ਝੱਲਣੀ ਪਈ। ਵਜ਼ੀਰ ਖ਼ਾਨ ਨੇ ਸਾਰੀ ਸਹੀ ਗੱਲ-ਬਾਤ ਸ਼ਾਹਜਰਾਂ ਨੂੰ ਪਹੁੰਚਾ ਦਿੱਤੀ। ਇਸ ਤੋਂ ਛੇਤੀ ਹੀ ਅਗਲੇ ਸਾਲ ਜਦ ਹਰਿਗੋਬਿੰਦਪੁਰ ਵਿਚ ਦੂਜੀ ਜੰਗ ਹੋਈ ਤਾਂ ਵਜ਼ੀਰ ਖ਼ਾਨ ਜੀ ਨੇ ਮੌਕਾ ਸੰਭਾਲਿਆ। ਇਸ ਪਿੱਛੋ ਕੁਕਰਮੀ ਅਤੇ ਇਰਖਾਲੂ ਲੋਕ ਸ਼ਾਹਜਹਾਂ ਨੂੰ ਗੁਰੂ ਜੀ ਵਿਰੁੱਧ ਚੁੱਕਦੇ ਰਹੇ, ਪਰੰਤੂ ਦਾਰਾ ਸ਼ਿਕੋਹ ਤੇ ਜਿਹੜੇ ਹੋਰ ਨੇਕ ਦਿਲ ਸਨ ਬਾਦਸ਼ਾਰ ਨੇ ਹਰਿਗੋਬਿੰਦਪੁਰ ਨਗਰ ਨੂੰ ਢਾਹ ਦੇਣ ਦਾ ਹੁਕਮ ਦਿੱਤਾ। ਵੜੀਰ ਖ਼ਾਨ ਨੇ ਨੀਤੀ ਵਰਤੀ, ਜਿਹੜੀ ਉਸ ਨਗਰ ਵਿਚ ਗੁਰੂ ਜੀ ਨੇ ਮਸਜਿਦ ਉਸਾਰੀ ਹੋਈ ਸੀ। ਉਸਦੀ ਦਲੀਲ ਦੇ ਕੇ ਦਾਰਾਸ਼ਿਰੋਹ ਨੂੰ ਕਿਹਾ ਕਿ, “ ਜਿਸ ਗੁਰੂ ਨੇ ਮਸਜਿਦ ਬਣਾਈ ਹੋਈ ਹੈ ਉਹ ਇਸਲਾਮ ਦਾ ਵਿਰੋਧੀ ਕਿਵੇਂ ਹੋ ਸਕਦਾ ਹੈ?” ਇਸ ਤਰ੍ਹਾਂ ਵਜ਼ੀਰ ਖ਼ਾਨ ਨੇ ਆਪਣੀ ਸਮਝ ਨਾਲ ਸਾਰੇ ਨਗਰ ਨੂੰ ਤਬਾਹੀ ਤੋਂ ਬਚਾ ਲਿਆ ਸੀ। 1632 ਈ. ਵਿਚ ਜਦੋਂ ਸ਼ਾਰਜ਼ਹਾਂ ਪੰਜਾਬ ਨੂੰ ਆਇਆ ਸੀ ਤਾਂ ਵਿਰੋਥੀਆਂ ਨੇ ਉਸ ਦੇ ਕੰਨ ਭਰੇ ਸਨ, ਵਜ਼ੀਰ ਖ਼ਾਨ ਉਸ ਸਮੇਂ ਫ਼ਤਹਿ ਖ਼ਾਨ ਦੀ ਬ਼ਗਾਵਤ ਨੂੰ ਦਬਾਉਣ ਲਈ ਦੌਲਤਾਬਾਦ ( ਸਿੰਧ ) ਗਏ ਹੋਏ ਸਨ। ਗੁਰੂ ਜੀ ਦੇ ਵਿਰੋਥੀ ਸ਼ਾਹਜਹਾਂ ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਲਈ ਪ੍ਰੇਰ ਰਹੇ ਸਨ ਤਾਂ ਦੂਜੇ ਪਾਸੇ ਵਜ਼ੀਰ ਖ਼ਾਨ ਜਿੱਤ ਕੇ ਪੁੱਜ ਗਿਆ ਸੀ ਅਤੇ ਉਸਨੇ ਸ਼ਾਰਜਹਾਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ।

ਵਜ਼ੀਰ ਖਾਨ ਨੇ ਕਿਸੇ ਦੀ ਇੱਕ ਨਾ ਚੱਲਣ ਦਿੱਤੀ। ਵਿਰੋਧੀਆਂ ਨੇ ਸ਼ਿਕਾਇਤਾਂ ਕੀਤੀਆਂ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੂੰ ਜੇ ਨਾ ਰੋਕਿਆ ਗਿਆ ਤਾਂ ਕਈ ਉਪੱਦਰ ਹੋਣਗੇ। ਵਜ਼ੀਰ ਖਾਨ ਨੇ ਸਾਰੇ ਵੇਰਵੇ ਦੱਸੇ ਅਤੇ ਬਾਬਰ ਤੋਂ ਲੈ ਕੇ ਜਹਾਂਗੀਰ ਤੱਕ ਦੇ ਗੁਰੂ ਸਾਹਿਬ ਨਾਲ ਸੰਬੰਥਾਂ ਨੂੰ ਦੱਸਿਆ। ਉਸ ਨੇ ਕਿਹਾ ਕਿ ਸ੍ਰੀ ਗੁਰੂ ਜੀ ’ਤੇ ਧਾਵਾ ਬੋਲਣਾ ਖਜ਼ਾਨੇ ਦੀ ਬਰਬਾਦੀ ਤੇ ਪਰਜਾ ਨੂੰ ਦੁਖੀ ਕਰਨ ਵਾਲੀ ਗੱਲ ਹੈ। ਗੁਰੂ ਜੀ ਭਾਵੇ ਚਾਰ ਵਾਰੀ ਜਿੱਤੇ ਸਨ, ਪਰ ਉਨ੍ਹਾਂ ਨੇ ਕੋਈ ਮੱਲ ਨਹੀਂ ਮਾਰੀ ਸੀ। ਖ਼ਜ਼ਾਨਾ ਨਹੀਂ ਲੁੱਟਿਆ ਸੀ। ਇਸ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਉਹ ਲੜਨ ਲਈ ਮਜਬੂਰ ਕਰ ਦਿੱਤੇ ਗਏ ਸਨ। ਗੁਰੂ ਘਰ ਤਾਂ ਹਰ ਇਕ ਲਈ ਖੁੱਲ੍ਹਾ ਹੈ, ਲੰਗਰ ਚਲਦੇ ਹਨ। ਵਜ਼ੀਰ ਖਾਨ ਨੇ ਕਿਹਾ ਪੀਰਾਂ ਫ਼ਕੀਰਾਂ ਤੋਂ ਜਿੱਤਣਾ ਕੀ ਅੌਖਾ ਹੈ। ਸਿਰ ਝੁਕਾਅ ਦੇਈਏ ਤਾਂ ਜਿੱਤ ਗਏ। ਫਿਰ ਜੋ ਮੰਗੋ ਸੋ ਲੈ ਲਵੋ। ਇਹ ਤਾਂ ਮੁੱਢੋਂ ਕਦੀਮੋਂ ਚਾਲ ਹੈ ਕਿ ਫ਼ਕੀਰ ਦੁਨੀਆਂਦਾਰਾਂ ਅੱਗੇ ਨਹੀਂ ਨਿਉਂਦੇ, ਕਿਉਂਕਿ ਉਹ ਬੇਗਰਜ਼ ਹਨ ਤੇ ਦੁਨੀਆਂਦਾਰ ਗਰਜ਼ਮੰਦ। ਇਸ ਬੇਬਾਕੀ ਨਾਲ ਵਜ਼ੀਰ ਖ਼ਾਨ ਬੋਲੇ ਕਿ ਸਭ ਚੁੱਪ ਹੋ ਗਏ। ਵਜ਼ੀਰ ਨੇ ਫਿਰ ਕਿਹਾ ਕਿ ਗੁਰੂ ਦੀ ਜਿੱਤ ਦਾ ਵੱਡਾ ਕਾਰਨ ਇਹ ਹੈ ਕਿ ਗੁਰੂ ਦੇ ਸਿੱਖ ਆਦਰਸ਼ ਨੂੰ ਮੁੱਖ ਰੱਖ ਕੇ ਲੜਦੇ ਹਨ ਤੇ ਜਾਨ ਬਚਾ ਕੇ ਨਹੀਂ ਲੜਦੇ। ਉਹਨਾਂ ਨੇ ਗੁਰੂ ਜੀ ਤੋਂ ਸਚਮੁੱਚ ਸਭ ਕੁੱਝ ਵਾਰ ਸੁੱਟਿਆ ਹੈ। ਵੱਡੀ ਗੱਲ ਜਿਵੇਂ ਬਾਦਸ਼ਾਹ ਤੁਸੀਂ ਆਪਣੀ ਇਤਬਾਰੀ ਦਾ ਪੱਖ ਕਰਦੇ ਹੋ, ਇਸ ਤਰ੍ਹਾਂ ਪ੍ਰਮਾਤਮਾ ਵੀ ਆਪਣੇ ਪਿਆਰੇ ਦਾ ਪੱਖ ਪੂਰਦਾ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਲਾ ਦੇ ਨਬੀ ਹਨ। ਜਦ ਖ਼ੁਦਾ ਉਨ੍ਹਾਂ ਵੱਲ ਹੈ ਤਾਂ ਬੰਦਿਆ ਦੀ ਕੀ ਪੇਸ਼ ਚਲਦੀ ਹੈ। ਜੋ ਫ਼ਕੀਰ ਰੱਬ ਦੀ ਜ਼ਾਤ ਹਨ, ਭਾਵੇਂ ਪ੍ਰਗਟ ਕਿਸੇ ਮਜ੍ਹਬ ਵਿਚ ਹੋਣ ਹਰ ਅੰਦਰੋਂ ਸਭ ਨੂੰ ਇਕ ਮੰਨਦੇ ਹਨ। ਉਹ ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਕਰ ਜਾਣਦੇ ਹਨ। ਸ਼ਾਰਜਹਾਂ ਨੇ ਵਜ਼ੀਰ ਖ਼ਾਨ ਦੀ ਨੀਤੀ ਦੀ ਹਾਮੀ ਭਰੀ ਉਸ ਉਪਰੰਤ ਕੋਈ ਵੀ ਫ਼ੌਜੀ ਕਾਰਵਾੀ ਨਾ ਕਰ ਸਕਿਆ।

PunjabKesari

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਕੀਰਤਪੁਰ ਵਸਾਉਣ ਲਈ ਚਲੇ ਗਏ ਤਾਂ ਵਜ਼ੀਰ ਖ਼ਾਨ ਵੀ ਕੀਰਤਪੁਰ ਪੁੱਜਿਆ ਸੀ, ਤੇ ਉਸਨੇ ਗੁਰੂ ਸਾਹਿਬ ਨੂੰ ਭੇਟਾਵਾਂ ਪੇਸ਼ ਕੀਤੀਆਂ ਸਨ। ਵਜ਼ੀਰ ਖ਼ਾਨ ਨੇ ਆਪਣੀ ਸਾਰੀ ਉਮਰ ਸ਼ਾਂਤੀ ਵਿਚ ਗੁਜ਼ਾਰੀ ਸੀ। ਸਾਰੀ ਜ਼ਿੰਦਗੀ ’ਚ ਕਦੇ ਨਮਾਜ਼ ਪੜ੍ਹਨੋਂ ਨਾ ਖੁੰਝੇ। ਆਪਣੀ ਕਮਾਈ ਲੋੜਵੰਦਾਂ ’ਚ ਵੰਡ ਕੇ ਖ਼ੁੱਸ਼ ਹੁੰਦੇ। ਜਿਹੜੀ ਉਨ੍ਹਾਂ ਨੇ ਲਾਹੌਰ ਵਿਚ ਮਸੀਤ ਬਣਾਈ ਸੀ ਉਹ ਪਹਿਲੀ ਮਸਜਿਦ ਕਹੀ ਜਾ ਸਕਦੀ ਹੈ ਜੋ ਹਿੰਦੂ ਤੁਰਕ ਤੇ ਇਰਾਨੀ ਤਰਜ਼ ਦੀ ਹੈ। 

  • Gurbani
  • Wazir Khan
  • Ali Rajpura
  • ਗੁਰਬਾਣੀ
  • ਵਜ਼ੀਰ ਖ਼ਾਨ
  • ਅਲੀ ਰਾਜਪੁਰਾ

ਕਰਫ਼ਿਊ ਦੌਰਾਨ ਵੀ ਪੰਜਾਬ 'ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

NEXT STORY

Stories You May Like

  • police raid office of pakistani sikh anchor
    ਪਾਕਿਸਤਾਨ ਦੇ ਸਿੱਖ ਐਂਕਰ ਦੇ ਦਫ਼ਤਰ ’ਤੇ ਪੁਲਸ ਨੇ ਮਾਰਿਆ ਛਾਪਾ, ਇਮਰਾਨ ਖ਼ਾਨ ਦੀ ਖ਼ਬਰ ਚਲਾਉਣ ’ਤੇ ਕਾਰਵਾਈ
  • redmi  s massive phone with 10000mah battery is about to be launched
    ਲਾਂਚ ਹੋਣ ਵਾਲਾ ਹੈ Redmi ਦਾ 10000mAh ਬੈਟਰੀ ਵਾਲਾ ਧਾਕੜ ਫੋਨ ! ਫੀਚਰਜ਼ ਜਾਣ ਉਡਣਗੇ ਹੋਸ਼
  • protest started against swara bhaskar after jauhar statement
    'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ ਭਾਸਕਰ
  • girl  rape  accused
    ਤਿੰਨ ਸਾਲ ਦੀ ਬੱਚੀ ਨਾਲ ਹੱਦਾਂ ਟੱਪਣ ਵਾਲਾ 'ਦਰਿੰਦਾ' ਗ੍ਰਿਫਤਾਰ
  • big decision of esi hospital
    ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ ਲਾਗੂ
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • those using upi and qr code should do this work by september 15
    UPI ਤੇ QR ਕੋਡ ਇਸਤੇਮਾਲ ਕਰਨ ਵਾਲੇ 15 ਸਤੰਬਰ ਤੱਕ ਕਰ ਲੈਣ ਇਹ ਕੰਮ, ਵਧ ਸਕਦੀ ਹੈ ਚਿੰਤਾ
  • narendra modi  sco  bishkek  prime minister
    SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ
  • punjab police in controversy  employee slaps boy in jalandhar
    ਵਿਵਾਦਾਂ 'ਚ ਪੰਜਾਬ ਪੁਲਸ! ਜਲੰਧਰ 'ਚ ਮੁਲਾਜ਼ਮ ਨੇ ਨੌਜਵਾਨ ਨੂੰ ਜੜਿਆ ਥੱਪੜ,...
  • illegal liquor  accused arrested
    ਆਟੋ-ਰਿਕਸ਼ਾ 'ਚ ਭਾਰੀ ਮਾਤਰਾ 'ਚ ਲਿਜਾ ਰਹੇ ਸੀ ਨਾਜਾਇਜ਼ ਸ਼ਰਾਬ, 2 ਗ੍ਰਿਫ਼ਤਾਰ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
Trending
Ek Nazar
mukesh khanna s sharp attack on sharmila tagore after vande mataram controversy

'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ...

buffalo  birthday  cake  basanti

'ਹੈਪੀ ਬਰਥ ਡੇਅ ਬਸੰਤੀ...', ਕੇਕ ਕੱਟ ਕੇ ਮਨਾਇਆ ਗਿਆ ਮੱਝ ਦਾ ਜਨਮ ਦਿਨ

singer and youtuber ankit balyan case

ਗਾਇਕ ਅੰਕਿਤ ਕਤਲਕਾਂਡ ਮਾਮਲੇ 'ਚ ਵੱਡੀ ਖਬਰ, ਸ਼ੂਟਰਾਂ ਦੀ ਸੂਚਨਾ ਦੇਣ ਵਾਲੇ ਨੂੰ...

famous bollywood actor rents out office

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30...

disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • plane debris found
      74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ...
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +