ਲਿਖਾਂ ਕੀ ਮੈਂ ਹੁਣ ਅਲਫ਼ਾਜ਼ ਮੁੱਕ ਗਏ ਨੇ।
ਤੇਰੇ ਸਾਡੇ ਨਾਲ ਉਹ ਲਿਹਾਜ਼ ਮੁੱਕ ਗਏ ਨੇ।
ਗੀਤ ਜਿਹੜੇ ਤੂੰ ਚਾਈਂ ਚਾਈਂ ਸੁਣਦਾ ਸੀ
ਗਾਵਾਂ ਹੁਣ ਕਿਵੇ ਕਿ ਉਹ ਸਾਜ਼ ਮੁੱਕ ਗਏ ਨੇ।
ਇੱਕ ਹੋ ਕੇ ਤੁਰੀਏ ਕਿਵੇਂ ਆਪਾਂ ਚੰਨ ਵੇ,
ਰੁੱਸਣ ਮਨਾਉਣ ਦੇ ਰਿਵਾਜ਼ ਮੁੱਕ ਗਏ ਨੇ।
ਲੁਕਾਵਾਂ ਕਿਹੜੀ ਗੱਲ ਤੇ ਉਹਲਾ ਕੀ ਰੱਖਾਂ
ਤੇਰੇ ਮੇਰੇ ਚੰਦਰੇ ਉਹ ਰਾਜ਼ ਮੁੱਕ ਗਏ ਨੇ।
ਰੱਖ ਦਿਲਾ ਦਿਲ ਦੀਆਂ ਦਿਲ 'ਚ ਸੰਭਾਲ ਕੇ,
ਸਾਡੇ ਅੱਜ ਜੱਗ 'ਚੋ ਹਮਰਾਜ਼ ਮੁੱਕ ਗਏ ਨੇ।
ਸੁਰਿੰਦਰ ਕੌਰ
ਖੁਦਕਸ਼ੀਆਂ ਨੇ ਝੰਜੋੜ ਦਿੱਤਾ ਅੰਨਦਾਤਾ
NEXT STORY