ਕਿਸਾਨੀ ਖੁਦਕਸ਼ੀਆਂ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ 'ਮਰਜ਼ ਬੜਤਾ ਗਿਆ'' ਜ਼ੂ-ਜ਼ੂ ਦਵਾ ਕੀ'' ਸਰਕਾਰ ਦੇ ਉਪਰਾਲੇ ਕੋਈ ਪੁੱਖਤਾ ਹੱਲ ਨਹੀਂ ਲੱਭ ਸਕੇ। ਭਾਵੇਂ ਸਰਕਾਰਖੁਦਕਸ਼ੀਆਂ ਰੋਕਣ ਲਈ ਚਿੰਤਾ ਵਿੱਚ ਹੈ, ਪਰ ਅਜੇ ਤਕਖੁਦਕਸ਼ੀਆਂ ਯੂਟਰਨ ਲੈਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ 20_25 ਸਾਲਾਂ ਤੋਂ ਖੁਦਕਸ਼ੀਆਂ ਦੇ ਰੁਝਾਨ ਨੇ ਇਮਾਨਦਾਰ ਅਤੇ ਪਵਿੱਤਰ ਕਿਸਾਨੀ ਕਿੱਤੇ ਨੂੰ ਝੰਜੋੜਿਆਂ ਹੈ। ਕਿਸਾਨ ਨੇ ‘ਕੋਈ ਭੁੱਖਾ ਨਾ ਸੋਵੇਂ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ, ਪਰ ਆਪਖੁਦਕਸ਼ੀਆਂ ਦੇ ਰਾਹ ਪੈ ਗਿਆ।ਖੁਦਕਸ਼ੀਆਂ ਦੇ ਕਾਰਨ ਅਤੇ ਹੱਲ ਅਜੇ ਸਰਕਾਰ ਦੀ ਕਚਹਿਰੀ ਵਿੱਚ ਲੰਬਿਤ ਪਏ ਹਨ। ਪਤਾ ਨਹੀਂ ਅਖਬਾਰ ਦੀ ਸੁਰਖੀ ਖੁਦਕਸ਼ੀਆਂ ਕਰਦੇ ਕਿਸਾਨ ਨੂੰ ਕਦੋਂ ਅੰਨਦਾਤੇ ਦਾ ਖੁਸਿਆ ਰੁਤਬਾ ਦੇਵੇਗੀ।
ਖੁਦਕਸ਼ੀਆਂ ਦੇ ਕਾਰਨ ਕਈ ਹਨ, ਪਰ ਇੱਕ ਦੂਜੇ ਦੇ ਪਾਲੇ ਵਿੱਚ ਗੇਂਦ ਸੁੱਟਣ ਦਾ ਰੁਝਾਨ ਜਾਰੀ ਹੈ। ਆਰਥਿਕ ਅਤੇ ਸਿਹਤ ਦੇ ਪੱਖੋਂ ਟੁੱਟ ਫੁੱਟ ਕੇ ਖੁਦਕਸ਼ੀਆਂ ਦਾ ਰੁਝਾਨ ਉਪਜਦਾ ਹੈ। ਆਰਥਿਕ ਪੱਖੋਂ ਕਿਸਾਨੀ ਖਰਚੇ ਂਿਆਦਾ ਹਨ। ਜਿਣਸ ਦੀ ਕੀਮਤ ਘੱਟ ਹੈ। ਸਿਹਤ ਪ੍ਰਤੀ ਖੁਦਸਹੇੜੀਆਂ ਅਲਾਮਤਾਂ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਵੀ ਇੱਕ ਕਾਰਨ ਹੈ। ਸਿਹਤ ਮਾਹਰ ਦੱਸਦੇ ਹਨ ਕਿ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਮਾਨਸਿਕ ਤਵਾਂਨ ਖਰਾਬ ਕਰਦੀ ਹੈ। ਇਸ ਨਾਲ ਛੋਟੀ ਛੋਟੀ ਤੰਗੀ ਤੇ ਵੀ ਖੁਦਕਸ਼ੀ ਦਾ ਰੁਝਾਨ ਉਪਜਦਾ ਹੈ। ਰਿਪੋਰਟਾਂ ਹਨ ਕਿ 60 ਪ੍ਰਤੀਸ਼ਤ ਕਿਸਾਨ ਕੀਟਨਾਸ਼ਕ ਪੀ ਕੇ ਖੁਦਕਸ਼ੀ ਕਰਦਾ ਹੈ, ਕਿਉਂਕਿ ਇਹ ਦਵਾਈ ਉਸਦੇ ਕੋਲ ਹੀ ਹੁੰਦੀ ਹੈ। ਸੋਚਣ ਸਮਝਣ ਦਾ ਟਾਈਮ ਹੀ ਨਹੀਂ ਦਿੰਦੀ। ਰੀਸੋ ਰੀਸ ਚਾਦਰ ਤੋਂ ਬਾਹਰ ਪੈਰ ਕਰਨੇ ਵੀ ਖੁਦਕਸ਼ੀ ਦਾ ਕਾਰਨ ਬਣਦੇ ਹਨ। ਮਿਹਨਤ ਨਾਲੋਂ ਆਮਦਨ ਕਾਫੀ ਘੱਟ ਮਿਲਣ ਕਰਕੇ ਵੀ ਕਿਸਾਨ ਦਾ ਜੀਵਨ ਝੰਜੋੜਿਆ ਗਿਆ ਹੈ।
ਨੈਸ਼ਨਲ ਕਰਾਈਮ ਬਿਊਰੋ ਦੇ ਰਿਕਾਰਡ ਅਨੁਸਾਰ 1995 ਤੋਂ 2015 ਤੱਕ 31ਹਾਂ ਖੁਦਕਸ਼ੀਆਂ ਦਾ ਅਨੁਮਾਨ ਹੈ। ਪੰਜਾਬ ਵਿੱਚ ਵੱਖ ਵੱਖ ਯੂਨੀਵਰਸਿਟੀਆਂ ਦੇ ਅੰਕੜੇਖੁਦਕਸ਼ੀਆਂ ਨੂੰ ਉਜਾਗਰ ਕਰਦੇ ਹਨ। 1990_91 ਦੀ ਜਨਗਣਨਾ ਅਨੁਸਾਰ 295668 ਕਿਸਾਨ ਇੱਕ ਹੈਕਟੇਅਰ ਤੋਂ ਘੱਟ ਂਮੀਨ ਵਾਲੇ ਸਨ। ਦਾਦਾ ਲਾਹੀ ਵੰਡ ਨੇ ਂਮੀਨ ਵੰਡੀ ਪਰ ਆਰਥਿਕ ਸਾਧਨ ਖੜੇ ਰਹੇ, ਇਸ ਨਾਲ ਖੇਤੀ ਮਂਦੂਰਾਂ ਦੀ ਗਿਣਤੀ ਵਧੀ। ਸਰਕਾਰ ਨੇ ਖੇਤੀ ਖੇਤਰ ਨੂੰ ਤਰਜੀਹ ਦਿੱਤੀ। ਸਬਸਿਡੀਆਂ ਅਤੇ ਘੱਟ ਵਿਆਂ ਵਾਲੇ ਕਰਂੇ ਮੁਹੱਈਆ ਕਰਵਾਏ, ਪਰ ਜਿਣਸ ਦੀ ਘੱਟ ਕੀਮਤ ਅਤੇ ਮੰਡੀਕਰਨ ਦੀ ਸਮੱਸਿਆ ਨੇਖੁਦਕਸ਼ੀਆਂ ਨੂੰ ਪਿੱਛੇ ਨਹੀਂ ਮੋੜਿਆ। ਛੋਟਾ ਕਿਸਾਨ ਖੇਤਾਂ ਤੋਂ ਖੇਤ ਮਂਦੂਰ ਬਣਨ ਵੱਲ ਗਿਆ ਅਤੇ ਆਰਥਿਕ ਪੱਖ ਤੋਂ ਬਹੁਤ ਕਮਂੋਰ ਹੋਇਆ। ਚੈਸਟਰ ਬਾਉਲਂ ਦਾ ਕਥਨ ਹੈ ‘ਵਿੱਤੀ ਸੰਸਿਆਂ ਦੀ ਹਾਂਰੀ ਵਿੱਚ ਵਿਅਕਤੀ ਆਾਂਦ ਨਹੀਂ ਹੈ।ਆਰਥਿਕ ਪੱਖ ਤੋਂ ਕਿਸਾਨੀ ਕਿੱਤਾ ਕਮਂੋਰ ਹੋਇਆ ਇਸ ਦਾ ਨਤੀਜਾ ਇਹ ਨਿਕਲਿਆ ਕਿ ਕਿਸਾਨੀ ਖੇਮਿਆਂ ਵਿਚੋਂ ਚਾਅ ਮਲਾਰ ਅਤੇ ਆਰਥਿਕ ਆਂਦੀ ਗਾਇਬ ਹੁੰਦੀ ਗਈ।
ਹਰ ਸਾਲ ਸ਼ਾਮਲਾਤਾਂ ਅਤੇ ਨਿੱਜੀ ਮਾਲਕਾਂ ਵੱਲੋਂ ਠੇਕੇ ਦੇ ਰੇਟਾਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਸਾਲ 2016_17 ਵਿੱਚ 292 ਕਰੋੜ ਅਤੇ 2017_18 ਵਿੱਚ 307 ਕਰੋੜ ਦੀ ਸ਼ਾਮਲਾਤ ਦੀ ਠੇਕੇ ਵਜੋਂ ਆਮਦਨ ਹੋਈ। ਵੱਡੇ ਂਿੰਮੀਦਾਰਾਂ ਦਾ ਠੇਕਾ ਵੀ 30ਹਾਂਰ ਤੋਂ ਉੱਪਰ ਹੈ। ਛੋਟਾ ਕਿਸਾਨ ਕਰਂੇ ਦਾ ਵਿਆਂ ਮੋੜ ਕੇ ਡੰਗ ਟਪਾਉਂਦਾ ਹੈ। ਅਗਲੇ ਸਾਲ ਦੇ ਅਰਮਾਨ ਵੀ ਮਿੱਟੀ ਵਿੱਚ ਦੱਬ ਦਿੰਦਾ ਹੈ। ਕਿਸਾਨੀ ਆਗੂ ਵੀ ਕੋਈ ਹੱਲ ਨਹੀਂ ਕਢਵਾ ਸਕੇ। ਅੱਜ ਸਰਕਾਰਖੁਦਕਸ਼ੀਆਂ ਰੋਕਣ ਲਈ ਸੰਜੀਦਾ ਤਾਂ ਹੈ ਪਰ ਰਫਤਾਰ ਢਿੱਲੀ ਹੈ। ਸਰਕਾਰ ਕਿਸਾਨੀਖੁਦਕਸ਼ੀਆਂ ਰੋਕਣ ਲਈ ਪਰਮ ਅਗੇਤ ਯਤਨ ਕਰੇ। ਇਸ ਤੋਂ ਵੱਡਾ ਪੁੰਨ ਕਰਮ ਹੋਰ ਕੋਈ ਨਹੀਂ ਹੋ ਸਕਦਾ। ਅੰਨਦਾਤੇ ਨੂੰ ਮਿਲਿਆ ਖਿਤਾਬਖੁਦਕਸ਼ੀਆਂ ਨੇ ਵਗਾਹ ਸੁੱਟਿਆ ਹੈ। ਇਸ ਲਈ ਸਰਕਾਰੀ ਉਪਰਾਲੇ ਇਨ੍ਹਾਂ ਕਿਰਤੀ ਸੁਭਾਅ ਦੇ ਮਾਲਕਾਂ ਨੂੰ ਪਾਸਾ ਦੁਆ ਸਕਦੇ ਹਨ। ਸਰਕਾਰ, ਆਰਥਿਕ ਮਾਹਰ ਅਤੇ ਕਿਸਾਨ,ਖੁਦਕਸ਼ੀਆਂ ਦੇ ਰੁਝਾਨ ਨੂੰ ਰੋਕਣ ਲਈ ਆਪਸੀ ਤਾਲਮੇਲ ਬਿਠਾਉਣ। ਇਸ ਨਾਲ ਹੀ ਨਿੱਤ ਦਿਨ ਖੁਦਕਸ਼ੀ ਦੀ ਸੁਰਖੀ ਰੁੱਕ ਸਕਦੀ ਹੈ।
ਸੁੱਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781_11445
20 ਫਰਵਰੀ, 2018 ਲਈ ਵਿਸ਼ਵ ਸਮਾਜਿਕ ਨਿਆਂ ਦਿਵਸ ਸਬੰਧੀ ਵਿਸ਼ੇਸ਼
NEXT STORY