ਬਹਿ ਗਏ ਸਾਧ ਧਰਤੀ 'ਤੇ ਪਾ ਡੇਰੇ
ਲੋਕਾਂ ਦੀ ਮਿਹਨਤ ਦਾ ਖਾ ਪੈਸਾ
ਬਣੇ ਬੈਠੇ ਨੇ ਚੋਰ ਠੱਗ ਲੁਟੇਰੇ
ਕਈ ਇਨਾਂ ਨੇ ਮਾਸੂਮ ਨੇ ਟੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਭੋਰਿਆਂ ਦੇ ਵਿਚ ਏ ਸੀ ਲਾਏ
ਕਨੇਡੇ ਅਮਰੀਕੇ ਘੁੰਮ ਕੇ ਆਏ
ਚਾਰ ਚੁਫੇਰੇ ਸਾਧ ਪਏ ਨੇ ਛਾਏ
ਚੱਕ ਦੀਏ ਕਹਿੰਦੇ ਪਾਪ ਘਨੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਨੇਤਾ ਦੇ ਨਾਲ ਉੱਠਣੀ ਬਹਿਣੀ
ਗੱਡੀਆਂ ਦੀ ਤਾਂ ਗੱਲ ਕੀ ਕਹਿਣੀ
ਸ਼ਾਨ ਸਾਡੀ ਆਦੇ ਉੱਚੀ ਰਹਿਣੀ
ਭਜਾ ਦੀਏ ਚਮਤਕਾਰ ਨਾਲ ਜਠੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਸੱਚ ਦੀ ਗੱਲ ਨਾ ਕਿਸੇ ਨੂੰ ਦੱਸਣ
ਲੋਕ ਤਾਹੀਓਂ ਜਾਲ ਦੇ ਵਿਚ ਫੱਸਣ
'ਸੁਖਚੈਨ' ਤੇਰੇ ਵੀ ਮਾੜੇ ਲੱਛਣ
ਤੁਰਿਆਂ ਫਿਰੇ ਤੂੰ ਵੀ ਵਿਚ ਹਨੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਸਾਧ ਭਾਂਤ-ਭਾਂਤ ਦੇ ਖਾਂਦੇ ਖਾਣੇ
ਪਾ ਕੇ ਰੱਖਣ ਭੜਕੀਲੇ ਬਾਣੇ
ਠੱਠੀ ਵਾਲਿਆਂ ਤੂੰ ਕੀ ਜਾਣੇ
ਕਹੀ ਜਾਣ ਰੱਖੋ ਜੀ ਤੁਸੀਂ ਜੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਨਿੱਤ ਨਵੀਂ ਸਕੀਮ ਜਿਹੀ ਲਾਉਂਦੇਂ
ਸ਼ੰਗਤ ਨੂੰ ਭੰਬਲ ਭੂਸੇ ਪਾਉਂਦੇ
ਸੇਬਾਂ ਦਾ ਇਹ ਪ੍ਰਸਾਦ ਵਰਤਾਉਂਦੇ
ਮੁੰਡਾ ਹੋਣ ਦਾ ਮੰਤਰ ਪੜ੍ਹਨ ਵਥੇਰੇ
ਕਹਿਣ ਦੁੱਖ ਕੱਟ ਦਿਆਂਗੇ ਤੇਰੇ
ਸੁਖਚੈਨ ਸਿਘ ਠੱਠੀ ਭਾਈ
00971527632924
ਘਰ ਦੇ ਭੇਤੀ ਲੰਕਾ ਢਾਉਂਦੇ
NEXT STORY