ਆਵਦੇ ਹੀ ਨੇ ਪੰਗੇ ਪਾਉਂਦੇ
ਸਾਰੇ ਪਾਸੇ ਚੁਗਲੀ ਲਾਉਂਦੇ
ਪਤਾ ਨਹੀਂ ਮੈਨੂੰ ਮਾੜਾ ਕਹਿ ਕੇ
ਸਾਬਤ ਕੀ ਨੇ ਕਰਨਾ ਚਾਹੁੰਦੇ
ਕਿਸੇ ਨੂੰ ਤਾਂ ਕੀ ਪਤਾ ਲੱਗਦਾ
ਘਰ ਦੇ ਭੇਤੀ ਲੰਕਾ ਢਾਉਂਦੇ
ਔਗਣ ਮੇਰੇ ਦੇਖਦੇ ਰਹਿੰਦੇ
ਗੁਣ ਮੇਰੇ ਦੀ ਗੱਲ ਨੀ ਕਹਿੰਦੇ
ਕੱਠੇ ਖਾਦੇ ਉੱਠ ਦੇ ਬਹਿੰਦੇ
ਫੇਰ ਵੀ ਨੇ ਦਗਾ ਕਮਾਉਂਦੇ
ਕਿਸੇ ਨੂੰ ਕੀ ਪਤਾ ਲੱਗਦਾ
ਘਰ ਦੇ ਭੇਤੀ ਲੰਕਾ ਢਾਉਂਦੇ
ਸੇਵਾ ਸਿਮਰਨ ਆਪਣੀ ਥਾਂਵੇ
ਅਣਜਾਣਾ ਕੀ ਕੁਝ ਕਹਿ ਜਾਵੇ
ਜੇ ਕਿਧਰੇ ਮੰਦਾ ਬੋਲ ਬੋਲੀਏ
ਮੇਰੇ ਨੇ ਉਹ ਪਰਦੇ ਲਾਹੁਦੇ
ਕਿਸੇ ਨੂੰ ਕੀ ਪਤਾ ਲੱਗਦਾ
ਘਰ ਦੇ ਭੇਤੀ ਲੰਕਾ ਢਾਉਂਦੇ
ਦਿਨ ਰਾਤ ਜੋ ਨਾਲ ਨੇ ਰਹਿੰਦੇ
ਉਹ ਸਭ ਕੋਲ ਮਾੜਾ ਕਹਿੰਦੇ
ਬਾਬਾ ਨਾਨਕ ਤੂੰ ਕਿਰਪਾ ਰੱਖੀ
ਸੁਖਚੈਨ, ਨੂੰ ਕਈ ਡੇਗਣਾ ਚਾਹੁੰਦੇ
ਕਿਸੇ ਨੂੰ ਕੀ ਪਤਾ ਲੱਗਦਾ
ਘਰ ਦੇ ਭੇਤੀ ਲੰਕਾ ਢਾਉਂਦੇ
ਸੁਖਚੈਨ ਸਿੰਘ ਠੱਠੀ ਭਾਈ (ਦੁਬਈ)
00971527632924