ਇਸ ਦੁਨੀਆਂ ਦਾ ਸੱਚ, ਯਾਰੋ ਖੋਲ
ਕੇ ਸੁਣਾਵਾਂ,
ਭੇਦ ਜਿੰਦਗੀ ਦੇ ਖੋਲਾਂ, ਕਦੇ
ਕੁਝ ਨਾ ਲੁਕਾਵਾਂ,
ਰੱਖੇ ਖ਼ਬਰ ਖ਼ੁਦਾਈ, ਯਾਰੋ ਸਭ
ਦੀ..ਅ
ਇਕ ਦਿਨ ਕੀਤੀਆਂ ਦਾ ਹੋਂਵਦਾ ਹਿਸਾਬ,
ਨਹੀਓਂ ਕਰਦੀ ਆਵਾਜ਼ ਲਾਠੀ ਰੱਬ ਦੀ..
ਹਉਮੈ ਵਾਲਾ ਪੜ ਕੇ ਪਹਾੜਾ ਰੱਟ
ਲੈਂਦਾ ਏਂ,
ਪਤਾ ਵੀ ਨਾ ਲੱਗੇ ਵਿੱਚੋਂ ਕੀ
ਖੱਟ ਲੈਂਦਾ ਏਂ,
ਮਨ ਕਾਲੇ ਵਿੱਚੋਂ, ਰੌਸ਼ਨੀ ਨਾ
ਲੱਭਦੀ.. ਅ।
ਇਕ ਦਿਨ ਕੀਤੀਆਂ ਦਾ ਹੋਂਵਦਾ
ਹਿਸਾਬ,
ਨਹੀਓਂ ਕਰਦੀ ਆਵਾਜ਼ ਲਾਠੀ ਰੱਬ ਦੀ..
ਦੂਜੇ ਤਾਈਂ ਬਰਬਾਦ, ਖ਼ੁਦ
ਹੋਂਵਦਾ ਆਬਾਦ,
ਕੀਤੇ ਭੁੱਲਦਾ ਗ਼ੁਨਾਹ, ਰੱਖੇ
ਕੁਝ ਵੀ ਨ ਯਾਦ,
ਗੱਲ ਕਰਦਾ ਨਹੀਂ ਏਂ, ਕਿਸੇ ਢੱਬ ਦੀ.. ਅ।
ਇਕ ਦਿਨ ਕੀਤੀਆਂ ਦਾ ਹੋਂਵਦਾ ਹਿਸਾਬ,
ਨਹੀਓਂ ਕਰਦੀ ਆਵਾਜ਼ ਲਾਠੀ ਰੱਬ ਦੀ..
ਛੱਡਣਾ ਜ਼ਹਾਨ ਕਾਹਤੋਂ ਕੁਫ਼ਰ ਏਂ
ਤੋਲਦਾ,
ਰਾਮ ਨਾਮ ਸਤਿ ਹੈ, ਸੰਬੰਧੀ ਆਪੇ
ਬੋਲਦਾ,
ਫੇਰ ਦੁਨੀਆਂ ਮਿੱਟੀ ਦੇ ਵਿੱਚ
ਦੱਬਦੀ.. ਅ।
ਇਕ ਦਿਨ ਕੀਤੀਆਂ ਦਾ ਹੋਂਵਦਾ ਹਿਸਾਬ,
ਨਹੀਓਂ ਕਰਦੀ ਆਵਾਜ਼ ਲਾਠੀ ਰੱਬ ਦੀ..
ਪਰਸ਼ੋਤਮ ਸਰੋਏ ਆਖੇ, ਕੁਝ ਨਾ
ਲੁਕਾਵਾਂ,
ਕੂੜ ਤੇ ਕੁਫ਼ਰ ਕਾਹਤੋਂ ਤੋਲੇ
ਨਾਲ ਚਾਅਵਾਂ,
ਹੋਣੀ ਪਾਪੀ ਨੂੰ, ਦੰਦਾਂ ਦੇ ਹੇਠ
ਚੱਬਦੀ..ਅ।
ਇਕ ਦਿਨ ਕੀਤੀਆਂ ਦਾ ਹੋਂਵਦਾ
ਹਿਸਾਬ,
ਨਹੀਓਂ ਕਰਦੀ ਆਵਾਜ਼ ਲਾਠੀ ਰੱਬ ਦੀ..
ਪਰਸ਼ੋਤਮ ਲਾਲ ਸਰੋਏ, ਮੋਬਾ:
91-92175-44348