ਅੱਜ ਦਸ ਫਰਵਰੀ ਹੈ,
18 ਵਿਚੋ ਕੱਢ ਕੇ ਦਸ,
ਹੋਏ ਨੇ ਪੁਰੇ ਅੱਠ ਸਾਲ,
ਕੀ ਦੱਸਾਂ ਮੈਂ ਅਪਣਾ ਹਾਲ ਦਿਲ ਦਾ,
ਲਫ਼ਜ਼ਾਂ ਨੀ ਕਰ ਸਕਦਾ ਬਿਆਨ ਇਸਦਾ
ਵਾਹਿਗੁਰੂ ਦੀ ਰਹੀ ਆ ਫੁਲ ਕਿਰਪਾ|
ਜੋ ਮਿਲੀ ਸੋਨੇ ਦੀ ਚਿੜੀ ਹਰੇ ਭਰੇ ਬਾਗ਼ਾਂ ਦੀ
ਜੋ ਛੱਡ ਆਈ ਅਪਣੇ ਮਾਂ ਬਾਪ ਤੇ ਭੈਣ ਭਰਾ |
ਮਾਂ ਨੇ ਦੇ ਕੇ ਦੋ ਫੁੱਲ (ਭਵ + ਵਾਨੀ = ਭਵਾਨੀ),
ਕਰ ਦਿੱਤਾ ਹੈ ਨਿਹਾਲ
ਬਠੀਆਂ ਦੇ ਦੀਪਕ ਨੂੰ|
ਪੰਖ ਜਰੂਰ ਕਟ ਹੋਏ ਮੇਰੀ ਅਜ਼ਾਦੀ ਦੇ
ਨਾ ਮੈਂ ਰਿਹਾ ਇੱਧਰ ਦਾ, ਨਾ Àੁੱਧਰ ਦਾ|
ਪਰ ਇਹ ਕੁੱਛ ਵੀ ਨੀ
ਉਨ੍ਹਾਂ ਦੀਆਂ ਕੁਰਬਾਨੀਆਂ ਅੱਗੇ
ਜੋ ਭੁੱਲ ਚੁਕੀਆਂ ਅਪਣੇ ਪਰਿਵਾਰ|
ਇਹੀ ਹੈ ਗੁੰਮ ਹੋ ਰਹੀਆਂ
ਚਿੜੀਆਂ ਤੇ ਕੁੜੀਆਂ ਦਾ ਹਾਲ ਮਿਤਰੋ|
ਜੋ ਕਰਜ਼ੇ ਤੇ ਲੈ ਕੇ ਆਈਆਂ ਨੇ ਦਾਜ ਵੀ,
ਖੜੇ ਕਰ ਦਿੱਤੇ ਨੇ ਕਈ ਸਮਾਜਿਕ ਸਵਾਲ|
ਪਰ ਫਿਰ ਵੀ ਇਨ੍ਹਾਂ ਦੇ ਹੌਂਸਲੇ ਬੁਲੰਦ ਨੇ
ਬੁੱਢੇ ਤੇ ਪੁਰਾਣੇ ਦਰਖ਼ਤਾਂ ਵਾਂਗ|
ਗਰੀਬ ਲਹਿਰੋਂ ਪੇ ਪਹਿਰੇ ਬਿਠਾਏ ਜਾਤੇ ਹੈਂ..!
NEXT STORY