ਸ਼ਰਮ
ਇੱਕ ਦਿਨ ਪ੍ਰੀਤ ਆਪਣੀ ਮਾਂ ਨੂੰ ਕਹਿਣ ਲੱਗੀ .."ਮਾਂ ਸ਼ਰਮ ਕਿਸ ਨੂੰ ਕਹਿੰਦੇ ਨੇ..?
ਮਾਂ ਨੇ ਕਿਹਾ ..! ਤੈਨੂੰ ਕੌਣ ਸਿਖਾਉਂਦਾ ਇਹੋ ਜਿਹੀਆਂ ਗੱਲਾਂ...!
ਪ੍ਰੀਤ ਨੇ ਬਿਨਾਂ ਰੁਕੇ ਕਿਹਾ.. ਕੋਈ ਨੀ ਮਾਂ.. ਕੋਈ ਨੀ ਮਾਂ..!
ਫੇਰ ਤੂੰ ਮੇਰੇ ਤੋਂ ਪੁੱਛ ਕਿਉਂ ਰਹੀ ਏ...ਮਾਂ ਨੇ ਕਿਹਾ...!
ਪ੍ਰੀਤ ਬੋਲਣ ਲੱਗੀ .."ਮਾਂ ਕੱਲ ਮੈਂ ਨਿਮੋ ਦੇ ਘਰ ਗਈ ਸੀ.."
ਤੇ ਨਿਮੋ ਦੀ ਮਾਂ ਉਸ ਨੂੰ ਵਾਰ ਵਾਰ ਇਹੋ ਕਹਿ ਰਹੀ ਸੀ.."
ਕਿ ਨਿਮੋ ਤੈਨੂੰ ਸ਼ਰਮ ਨਾ ਆਈ ..."ਭੋਰਾ ਵੀ ...ਇਹ ਸਭ ਤੈਨੂੰ ਕਰਨ ਲੱਗੇ ਸ਼ਰਮ ਨਾ ਆਈ..?
ਪ੍ਰੀਤ ਦੀ ਮਾਂ ਨੇ ਕਿਹਾ ਧੀਏ ਤੂੰ ਕੇਹੜਾ ਹੁਣ ਜੁਆਕ ਆ.."ਜੋ ਮੈਂ ਤੇਰੇ ਤੋਂ ਕੁੱਝ ਛੁਪਾਵਾ .."
ਪ੍ਰੀਤ ਨੇ ਪੁੱਛਿਆ ...? ਮਾਂ ਮੈਂ ਸਮਝੀ ਨਹੀਂ.…ਤੁਸੀਂ ਕੀ ਕਹਿ ਰਹੇ ਹੋ..?
ਧੀਏ ਨਿਮੋ ਆਪਣੀ ਭੂਆ ਕੋਲ਼ ਗਈ ਹੋਈ ਸੀ ਅਤੇ ਉੱਥੇ ਦੇ ਹੀ ਮੁੰਡੇ ਨਾਲ ਵਿਆਹ ਕਰਨ ਦੀ ਜ਼ਿੱਦ ਕਰੀਂ ਜਾ ਰਹੀ ਹੈ..!
ਇਸ ਕਰਕੇ ਹੀ ਉਸਦੀ ਮਾਂ ਨਿਮੋ ਨੂੰ ਸ਼ਰਮ ਨੀ ਆਉਂਦੀ.. ਕਹਿ ਕੇ ਘੂਰ ਰਹੀ ਹੋਣੀ ਹੈ .."
ਪ੍ਰੀਤ ਦੀ ਮਾਂ ਨੇ ਕਿਹਾ ..?
ਧੀਏ ਆਪਣੀ ਗਰੀਬਾਂ ਦੀ ਇੱਜ਼ਤ ਆਬਰੂ ਨੂੰ ਹੀ ਅਸੀਂ ਸ਼ਰਮ ਦਾ ਨਾਮ ਦੇ ਦਿੰਦੇ ਹਾਂ.."
ਸਾਡੇ ਗਰੀਬਾਂ ਲਈ ਤਾਂ ਸ਼ਰਮ ਹੀ ਸਭ ਕੁੱਝ ਹੁੰਦੀ ਹੈ."
ਮੈਨੂੰ ਅਤੇ ਮੇਰੀ ਮਾਂ ਨੇ ....ਸ਼ਰਮ ਨੂੰ ਹੀ ਸਾਡਾ ਸਭ ਤੋਂ ਸੋਹਣਾ ਅਤੇ ਮਹਿੰਗਾ ਗਹਿਣਾ ਦੱਸਿਆ ਸੀ...?
ਪ੍ਰੀਤ ਨੂੰ ਮਾਂ ਨੇ ਕਿਹਾ...."
ਪ੍ਰੀਤ ਦਿਲੀ ਹੀ ਦਿਲੀ ਇਹੋ ਸੋਚ ਰਹੀ ਸੀ..."ਕੀ ਹਰੇਕ ਲਈ ਸ਼ਰਮ ਐਨੀ ਅਹਿਮੀਅਤ ਰੱਖਦੀ ਹੈ..."ਜੇ ਹਾਂ ਤਾਂ ਲੋਕ ਇਸ ਦੀ ਪ੍ਰਵਾਹ ਕਿਉਂ..?ਨਹੀਂ ਕਰਦੇ .."
ਛੋਟੀ ਕਹਾਣੀ : ਮੂੰਹ ਦਿਖਾਈ
ਬਾਬਾ ਬਖ਼ਸ਼ੀਸ਼ ਨੇ ਕਰਤਾਰੇ ਨੂੰ ਪੁੱਛਿਆ ..?
ਕੀ ਗੱਲ ਕਰਤਾਰ ਸਿਆਂ...
ਮੂੰਹ ਦਿਖਾਉਣੇ ਤੋਂ ਵੀ ਗਿਆ,...
ਕਿੱਥੇ ਰਹਿਣ ਲੱਗ ਗਿਆ...?
ਕਰਤਾਰੇ ਨੇ ਸਮੇਂ ਨਾਲ ਢੁੱਕਵਾਂ ਜਵਾਬ ਦਿੰਦਿਆਂ ਕਿਹਾ.....!
ਬਖ਼ਸ਼ੀਸ਼ ਸਿਆਂ ਹੁਣ ਤਾਂ ਸਰਕਾਰ ਨੇ ਵੀ ਮੂੰਹ ਦਿਖਾਈ ਦੇ ਪੰਜ ਸੌ ਰੁਪਏ ਕਰ ਦਿੱਤੇ ਨੇ...!
ਅਤੇ ਮੈਂ ਐਵੇਂ ਹੀ.....
ਮੂੰਹ ਦਿਖਾਉਂਦਾ ਫਿਰੀ ਜਾਵਾਂ..!
ਕਰਤਾਰੇ ਦਾ ਇਹ ਅੰਦਾਜ਼ ਵੇਖਕੇ..
ਸੱਥ ਵਿੱਚ ਬੈਠੇ ਸਾਰੇ ਜਣੇ ਉੱਚੀ ਉੱਚੀ, ਹੱਸਣ ਲੱਗ ਗਏ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444
ਰੱਬ ਨੇ ਤੈਨੂੰ ਇਨਸਾਨ ਬਣਾਇਆ, ਤੂੰ ਇਨਸਾਨ ਬਣ...
NEXT STORY