ਛੋਟਾ ਜਿਹਾ ਇਹ ਯੰਤਰ, ਕਮਾਲ,
ਸਭ ਲੋਕੀ ਚੱਕੀ ਫਿਰਦੇ ਨਾਲ।
ਮੁੱਠੀ ਵਿੱਚ ਸੰਸਾਰ ਜਿਹਾ ਲੱਗੇ,
ਨਾਂ ਰੱਖਿਆ ਇਸਦਾ ਸੋਹਣਾ ਮੋਬਾਈਲ।
ਗੁੰਮ ਹੋਣ ਦਾ ਡਰ ਬੜਾ ਰਹਿੰਦਾ,
ਰੱਖਣੀ ਪੈਂਦੀ ਬਹੁਤ ਸੰਭਾਲ।
ਬੜੀ ਮੌਜ ਲਗਾਈ ਇਸਨੇ,
ਵਿਗਿਆਨ ਕਾਢ ਦੀ ਅਜਬ ਮਿਸਾਲ।
ਸਕਿੰਟਾਂ ਵਿੱਚ ਗੱਲ ਕਰੇ ਵਿਦੇਸ਼ਾਂ,
ਇੰਨੀ ਤੇਜ਼ ਹੈ ਇਸਦੀ ਚਾਲ।
ਖੇਡਣ ਲਈ ਇਹ ਖੇਡ ਹੈ ਬਣਿਆ,
ਖੇਡਦੇ ਰਹਿੰਦੇ ਘਰਾਂ 'ਚ ਬਾਲ।
ਸਮਾਜ ਦਾ ਪਰ ਦੁਸ਼ਮਣ ਬਣਿਆ,
ਚੋਰ, ਲੁਟੇਰੇ ਰਹਿਣ ਬੁਣਦੇ ਜਾਲ।
ਫਜ਼ੂਲ 'ਚ ਲੋਕ ਨੇ ਵਰਤੋਂ ਕਰਦੇ,
ਹਰ ਸਮੇਂ ਲਗਾ ਰੱਖਣ ਕੰਨਾਂ ਨਾਲ।
'ਗੋਸਲ' ਕੀ ਕੀ ਕਰੀਏ ਸਿਫ਼ਤ ਸਾਇੰਸ ਦੀ?
ਹਰ ਖੋਜ ਹੈ ਇਸਦੀ ਬੇ-ਮਿਸਾਲ।
- ਬਹਾਦਰ ਸਿੰਘ ਗੋਸਲ
- ਮਕਾਨ ਨੰ:3098, ਸੈਕਟਰ-37_ਡੀ,
- ਚੰਡੀਗੜ੍ਹ, ਮੋਬਾਈਲ ਨੰ: 9876452223