ਕਦੇ ਸਬਰ ਨਾਲ ਚਲ ਕੇ ਤਾਂ ਦੇਖ।
ਕਦੇ ਕਦੇ ਜ਼ਿੰਦਗੀ ਵਿਚ ਪਿੱਛੇ ਮੁੜ ਕੇ ਵੀ ਦੇਖ
ਕਾਰ ਨੂੰ ਛੱਡ ਸਾਇਕਲ ਚਲਾ ਕੇ ਵੀ ਦੇਖ।
ਧੂਏ ਵੱਲ ਕਿਉਂ ਦੌੜੀ ਜਾ ਰਿਹਾ
ਖੜ੍ਹ ਕੇ ਅੱਜ ਦਾ ਮਜ਼ਾ ਚੱਖ ਕੇ ਤਾਂ ਦੇਖ।
ਕਦੇ ਰਫਤਾਰ ਨੂੰ ਛੱਡ
ਮਿਠੀਆਂ ਹਵਾਵਾਂ ਦਾ ਲੜ ਫੜ੍ਹ ਕੇ ਤਾਂ ਦੇਖ ।
ਤਨਾਵ ਨੂੰ ਛੱਡ ਕੇ
ਜ਼ਿੰਦਗੀ ਦੀ ਢੋਰ ਨੂੰ ਤਾਂ ਫੜ੍ਹ।
ਹੌਂਸਲੇ ਨੂੰ ਕਿਉਂ ਛੱਡਦਾ ਪਿਆ
ਇਕ ਵਾਰੀ ਟੈਣੀ 'ਤੇ ਬੈਠੇ ਉਸ ਪਰਿੰਦੇ ਨੂੰ ਤਾਂ ਦੇਖ।
ਗੁੱਸੇ ਨੂੰ ਛੱਡ ਇੰਤਜ਼ਾਰ ਕਰਨਾ ਵੀ ਸਿੱਖ
ਕਦੇ ਕਦੇ ਰੱਬ ਦਾ ਸ਼ੁਕਰਾਨਾਂ ਕਰਨਾ ਵੀ ਸਿੱਖ।
ਇਸ ਦੌੜ ਭੱਜ ਦੀ ਜ਼ਿੰਦਗੀ ਵਿੱਚ
ਕਦੀ ਸਬਰ ਨਾਲ ਚਲ ਕੇ ਤਾਂ ਦੇਖ।
ਕਦੇ ਬੱਚਿਆਂ ਨੂੰ ਤਾਂ ਖਿਲਾ, ਏ ਜਾਨਣ ਲਈ
ਕੇ ਬਾਰ ਬਾਰ ਡਿਗ ਕੇ ਕਿਵੇਂ ਖੜ੍ਹੇ ਹੋਇਦਾ।
ਚੰਦ ਸਿਤਾਰਿਆਂ ਤੋਂ ਸਿਖ
ਜੋ ਹਨੇਰੇ ਵਿਚ ਵੀ ਟਿਮ ਟਿਮਾਉਂਦੇ ਨੇ।
ਜਿੰਦਗੀ ਨੂੰ ਜਾਨਣ ਲਈ
ਰੋਜਾਨਾ ਚੜਦੇ ਤੇ ਢਲਦੇ ਸੂਰਜ ਨੂੰ ਤਾਂ ਦੇਖ।
ਗਲਤੀਆਂ ਹੁੰਦੀਆਂ ਨੇ
ਪਰ ਉਨ੍ਹਾਂ ਵਿਚ ਸੁਧਾਰ ਕਰ ਕੇ ਤਾਂ ਦੇਖ।
ਇਹ ਵਾਹਟਸ ਅੱਪ ਤੇ ਫੇਸਬੁੱਕ 'ਚੋ ਬਾਹਰ ਆ ਕੇ
ਅਪਣੀ ਲਾਈਫ ਨੂੰ ਰਿਐਲਿਟੀ ਬੁੱਕ ਤੇ ਲਿਖ ਕੇ ਤਾਂ ਦੇਖ।
ਮਾਂ ਬੋਲੀ ਦੀ ਮਿਠਾਸ ਅੱਗੇ
ਆ ਬਾਰ ਦੀਆਂ ਤਾਂ ਸਬ ਫੋਕੀਆਂ ਨੇ।
ਕਦੇ ਸਬਰ ਨਾਲ ਚਲ ਕੇ ਤਾਂ ਦੇਖ।
ਲਿਖਾਂ ਕੀ ਮੈਂ ਹੁਣ ਅਲਫ਼ਾਜ਼ ਮੁੱਕ ਗਏ ਨੇ।
NEXT STORY