Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    12:56:04 PM

  • sachin pilot on visit to jalandhar today

    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ...

  • amit shah is visiting punjab on october 20

    20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਰਵਨੀਤ...

  • saudi arab helicopter incident

    ਨਜਰਾਨ 'ਚ ਫੌਜੀ ਹੈਲੀਕਾਪਟਰ ਹੋ ਗਿਆ ਕ੍ਰੈਸ਼ !...

  • latest on rain in punjab

    ਪੰਜਾਬ 'ਚ ਮੀਂਹ ਨੂੰ ਲੈ ਕੇ ਤਾਜ਼ਾ ਅਪਡੇਟ, ਪੜ੍ਹੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • Jalandhar
  • ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ

MERI AWAZ SUNO News Punjabi(ਨਜ਼ਰੀਆ)

ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ

  • Updated: 01 Nov, 2021 11:47 AM
Jalandhar
punjab day punjab needs lachhman singh gill
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਰਾਜ ਭਾਸ਼ਾ ਐਕਟ ਦੀਆਂ ਪਿਛਲੇ ਲੇਖਾਂ ਵਿਚ ਬਿਆਨੀਆਂ ਕਮਜ਼ੋਰ ਵਿਵਸਥਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰੀ ਕੰਮ-ਕਾਜ ਵਿਚ ਪੰਜਾਬੀ ਦੀ ਲੋੜ ਦਿਨੋ-ਦਿਨ ਘੱਟਦੀ ਜਾ ਰਹੀ ਹੈ।ਇਸਦੀ ਸਰਕਾਰੇ ਦਰਬਾਰੇ ਲੋੜ ਘਟਣ ਕਾਰਨ ਇੱਕ ਪਾਸੇ ਇਸਦੀ ਸਰਕਾਰੀ ਨੌਕਰੀਆਂ ਦਵਾਉਣ ਵਿਚ ਸਮਰੱਥਾ ਘੱਟ ਰਹੀ ਹੈ ਅਤੇ ਦੂਜੇ ਪਾਸੇ ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਨਾਲ ਜੁੜੇ ਕਿੱਤੇਕਾਰਾਂ(ਪ੍ਰੋਫੈਸ਼ਨਲਜ਼) ਨੂੰ ਆਪਣਾ ਕੰਮ ਪੰਜਾਬੀ ਵਿਚ ਕਰਨਾ ਲਾਜ਼ਮੀ ਨਾ ਹੋਣ ਕਾਰਨ, ਪੰਜਾਬੀ ਪੜ੍ਹਨ ਦੀ ਜ਼ਰੂਰਤ ਨਹੀਂ ਪੈਂਦੀ।ਜੇ ਦਫ਼ਤਰੀ ਕੰਮ-ਕਾਜ ਪੰਜਾਬੀ ਵਿਚ ਹੋਣਾ ਹੀ ਨਹੀਂ ਤਾਂ ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਪੰਜਾਬੀ ਵਿਚ ਟਾਈਪ ਸਿੱਖਣ ਦੀ ਕੀ ਲੋੜ ਹੈ? ਜਦੋਂ ਚਾਰਟਰਡ ਅਕਾਊਂਟੈਂਟ ਨੂੰ ਆਪਣੇ ਗਾਹਕ ਦਾ ਹਿਸਾਬ-ਕਿਤਾਬ ਪੰਜਾਬੀ ਵਿਚ ਤਿਆਰ ਕਰਕੇ ਦਫ਼ਤਰਾਂ ਵਿਚ ਪੇਸ਼ ਕਰਨ ਦੀ ਮਜਬੂਰੀ ਨਹੀਂ ਤਾਂ ਉਹ ਪੰਜਾਬੀ ਵਿਚ ਮੁਹਾਰਤ ਹਾਸਲ ਕਰਨ ਦੀ ਖੇਚਲ ਕਿਉਂ ਕਰੇ? ਜੇ ਅਦਾਲਤਾਂ ਵਿਚ ਕੰਮ-ਕਾਜ ਪੰਜਾਬੀ ਵਿਚ ਹੋਣਾ ਹੀ ਨਹੀਂ ਤਾਂ ਕਿਸੇ ਵਕੀਲ ਨੂੰ ਪੰਜਾਬੀ ਵਿਚ ਕਾਨੂੰਨ ਦੀ ਪੜ੍ਹਾਈ ਕਰਨ ਦੀ ਕੀ ਲੋੜ ਹੈ? ਇਸੇ ਤਰ੍ਹਾਂ ਸਨਅਤ ਅਤੇ ਵਿਓਪਾਰ ਨਾਲ ਜੁੜੇ ਸਨਅਤਕਾਰ ਅਤੇ ਵਿਓਪਾਰੀ ਪੰਜਾਬੀ ਦੀ ਥਾਂ ਕਾਰੋਬਾਰ ਵਿਚ ਸਹਾਇਕ ਸਿੱਧ ਹੋਣ ਵਾਲੀਆਂ ਚੀਨੀ ਜਾਂ ਜਰਮਨ ਭਾਸ਼ਾਵਾਂ ਨੂੰ ਸਿੱਖਣ ਨੂੰ ਪਹਿਲ ਦਿੰਦੇ ਹਨ।

ਇਹ ਵੀ ਪੜ੍ਹੋ- ਨਰਮਾ ਉਤਪਾਦਕਾਂ ਲਈ ਨਿਗੂਣੇ ਮੁਆਵਜ਼ੇ ਦੀ ਮੁੜ ਸਮੀਖਿਆ ਕਰਨ ਮੁੱਖ ਮੰਤਰੀ : ਸੁਖਬੀਰ ਬਾਦਲ

ਪੰਜਾਬੀ ਦੇ ਦਫ਼ਤਰੀ ਕੰਮ-ਕਾਜ ਵਿਚੋਂ ਅਲੋਪ ਹੋਣ ਕਾਰਨ, ਇਸਦੀ ਰੁਜ਼ਗਾਰ ਉਪਲਬਧ ਕਰਾਉਣ ਅਤੇ ਵਪਾਰ ਨੂੰ ਪ੍ਰਫ਼ੁਲਿੱਤ ਕਰਨ ਵਿਚ ਸਹਾਇਕ ਸਿੱਧ ਹੋਣ ਦੀ ਸਮਰੱਥਾ ਘਟਣ ਕਾਰਨ ਨੌਜਵਾਨ ਪੰਜਾਬੀ ਤੋਂ ਉਦਾਸੀਨ ਹੋ ਰਹੇ ਹਨ।

ਮੰਡੀ ਦੇ ਇਸ ਯੁੱਗ ਵਿਚ ਮਾਪਿਆਂ ਦਾ ਮਾਂ ਬੋਲੀ ਦੀ ਥਾਂ ਉਸ ਭਾਸ਼ਾ ਵੱਲ ਖਿੱਚੇ ਜਾਣਾ ਕੁਦਰਤੀ ਹੈ ਜੋ ਉਹਨਾਂ ਦੇ ਬੱਚਿਆਂ ਨੂੰ ਵਧੀਆ ਰੁਜ਼ਗਾਰ ਦਿਵਾਉਂਦੀ, ਅਮੀਰ ਬਣਾਉਂਦੀ ਅਤੇ ਸਮਾਜ ਵਿਚ ਰੁਤਬਾ ਬੁਲੰਦ ਕਰਦੀ ਹੋਵੇ।ਅੱਜ ਪੰਜਾਬੀਆਂ ਦੀ ਮਾਨਸਿਕਤਾ ਵਿਚ ਇਹ ਧਾਰਨਾ ਪੱਕੀ ਤਰ੍ਹਾਂ ਵਸ ਗਈ ਹੈ ਕਿ ਜੇ ਉਹਨਾਂ ਦੀ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵਿਚ ਜਾ ਕੇ ਵਸਣਾ ਹੈ ਜਾਂ ਭਾਰਤ ਵਿਚ ਰਹਿ ਕੇ ਸਰਕਾਰੀ ਉੱਚੇ ਅਹੁਦੇ ਜਾਂ ਸਮਾਜ ਵਿਚ ਰੁਤਬਾ ਪ੍ਰਾਪਤ ਕਰਨਾ ਹੈ ਤਾਂ ਨੌਜਵਾਨਾਂ ਨੂੰ ਪੜ੍ਹਾਈ ਅਤੇ ਬੋਲ-ਚਾਲ ਲਈ ਪੰਜਾਬੀ ਦੀ ਥਾਂ ਅੰਗਰੇਜ਼ੀ ਅਪਣਾਉਣੀ ਪਵੇਗੀ।ਇਸ ਮਾਨਸਿਕਤਾ ਦਾ ਕੁਦਰਤੀ ਸਿੱਟਾ ਮਾਪਿਆਂ ਦੇ ਬੱਚੇ ਦੇ ਜੰਮਦਿਆਂ ਹੀ ਉਸ ਨੂੰ ਅੰਗਰੇਜ਼ੀ ਭਾਸ਼ਾ ਸਿਖਾਉਣ ਲਈ ਸਿਰ-ਤੋੜ ਯਤਨ ਸ਼ੁਰੂ ਕਰਨ ਵਿਚ ਨਿਕਲਦਾ ਹੈ।ਅਜਿਹੀ ਮਾਨਸਿਕਤਾ ਦੀ ਪਕੜ ਨੂੰ ਹੋਰ ਪੱਕਾ ਕਰਨ ਲਈ ਪੰਜਾਬ  ਸਰਕਾਰ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਕੀਤੇ ਜਾਣ ਦੀ ਪ੍ਰਕ੍ਰਿਆ ਨੂੰ ‘ਤੇਜ਼ ਕੀਤਾ ਜਾ ਰਿਹਾ ਹੈ।

ਪੰਜਾਬੀ ਦੇ ਵਧੀਆ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਦੀ ਸਮਰੱਥਾ ਦਾ ਅੰਦਾਜ਼ਾ ਦੋ ਉਦਾਹਰਣਾਂ ਤੋਂ ਲਾਇਆ ਜਾ ਸਕਦਾ ਹੈ।ਪਹਿਲੀ ਉਦਾਹਰਣ ਜ਼ਿਲ੍ਹਾ ਅਦਾਲਤਾਂ ਵਿਚ ਪੰਜਾਬੀ ਲਾਗੂ ਹੋਣ ਦੀ ਲੈਂਦੇ ਹਾਂ।ਜ਼ਿਲ੍ਹਾ ਅਦਾਲਤਾਂ ਵਿਚ ਕੰਮ ਪੰਜਾਬੀ ਵਿਚ ਸ਼ੁਰੂ ਕਰਨ ਲਈ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਨਵੇਂ ਮੁਲਾਜ਼ਮ ਭਰਤੀ ਕਰਨ ਦੀ ਮੰਗ ਕੀਤੀ ਹੈ। 2012 ਵਿਚ ਅਧੀਨ ਅਦਾਲਤਾਂ ਵਿਚ ਕੰਮ ਕਰਦੇ ਜੱਜਾਂ ਦੀ ਗਿਣਤੀ 493 ਸੀ।ਪੰਜਾਬੀ ਵਿਚ ਕੰਮ-ਕਾਜ ਸ਼ੁਰੂ ਕਰਨ ਲਈ ਇਹਨਾਂ ਨੂੰ 1479 ਮੁਲਾਜ਼ਮਾਂ ਦੀ ਹੋਰ ਲੋੜ ਸੀ।ਹੁਣ ਜੱਜਾਂ ਦੀ ਗਿਣਤੀ 538 ਹੈ ਅਤੇ ਇਹਨਾਂ ਨੂੰ 1614 ਮੁਲਾਜ਼ਮਾਂ ਦੀ ਜ਼ਰੂਰਤ ਹੈ।ਇਹ ਮੰਗ ਪੂਰੀ ਹੋ ਜਾਣ ਨਾਲ 1614 ਨੌਜਵਾਨਾਂ ਨੂੰ ਸਿੱਧੀ ਸਰਕਾਰੀ ਨੌਕਰੀ ਮਿਲੇਗੀ।ਵਕੀਲਾਂਨੂੰ, ਆਪਣਾ ਕੰਮ-ਕਾਜ ਪੰਜਾਬੀ ਵਿਚ ਕਰਨ ਲਈ ਇਸਤੋਂ ਕਈ ਗੁਣਾ ਵੱਧ ਅਨੁਵਾਦਕ ਅਤੇ ਪੰਜਾਬੀ ਸਟੈਨੋਗ੍ਰਾਫ਼ਰ ਲੋੜੀਂਦੇ ਹੋਣਗੇ।ਪੰਜਾਬੀ ਦੇ ਮਾਹਿਰ ਜਜਮੈਂਟਰਾਈਟਰ ਅਤੇ ਅਨੁਵਾਦਕ ਬਣਨ ਲਈ ਵਿਦਿਆਰਥੀਆਂ ਨੂੰ ਪੰਜਾਬੀ ਵਿਚ ਉੱਚ ਡਿਗਰੀਆਂ ਪ੍ਰਾਪਤ ਕਰਨੀਆਂ ਪੈਣਗੀਆਂ।ਡਿਗਰੀਆਂ ਅਤੇ ਹੋਰ ਲੋੜੀਂਦੀ ਸਿੱਖਿਆ ਦੇਣ ਲਈ ਸਿੱਖਿਆ ਕੇਂਦਰ ਖੁੱਲ੍ਹਣਗੇ।ਪੰਜਾਬੀ ਦੇ ਸਾਫ਼ਟਵੇਅਰ ਅਤੇ ਕੰਪਿਊਟਰਾਂ ਦੀ ਮੰਗ ਵਧੇਗੀ।ਕੰਪਿਊਟਰ ਅਤੇ ਸਾਫ਼ਟਵੇਅਰ ਬਣਾਉਣ ਵਾਲਿਆਂ ਨੂੰ ਰੁਜ਼ਗਾਰ ਮਿਲੇਗਾ।ਕਾਨੂੰਨ ਦੀਆਂ ਪੁਸਤਕਾਂ ਪੰਜਾਬੀ ਵਿਚ ਛਪਣਗੀਆਂ।ਪ੍ਰਕਾਸ਼ਨ ਨਾਲ ਜੁੜੇ ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।ਰੁਜ਼ਗਾਰ ਦੇ ਮੌਕੇ ਵਧਣ ਨਾਲ ਨੌਜਵਾਨਾਂ ਦੀ ਪੰਜਾਬੀ ਭਾਸ਼ਾ ਪੜ੍ਹਨ ਵਿਚ ਰੁਚੀ ਵਧੇਗੀ।ਵਿਦਿਆਰਥੀਆਂ ਦੀ ਗਿਣਤੀ ਵਧਣ ਨਾਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੀਆਂ ਅਸਾਮੀਆਂ ਵਧਣਗੀਆਂ।

ਇਹ ਵੀ ਪੜ੍ਹੋ-  ਮੁੱਖ ਮੰਤਰੀ ਵਲੋਂ ਗੈਰ-ਕਾਨੂੰਨੀ ਰੇਤ ਮਾਈਨਿੰਗ ਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ‘ਮਿਸ਼ਨ ਕਲੀਨ’ ਦਾ ਐਲਾਨ

ਦੂਜੀ ਉਦਾਹਰਣ ਸਥਿਤੀ ਨੂੰ ਹੋਰ ਸਪੱਸ਼ਟ ਕਰਦੀ ਹੈ।ਅੰਗਰੇਜ਼ੀ ਕਾਨੂੰਨਾਂ ਦਾ ਪੰਜਾਬੀ ਅਨੁਵਾਦ ਕਰਨ ਦਾ ਖ਼ਰਚਾ ਕੇਂਦਰ ਸਰਕਾਰ ਦਿੰਦੀ ਹੈ। 520 ਸ਼ਬਦਾਂ ਦੇ ਅਨੁਵਾਦ ਲਈ 400/- ਰੁਪਏ ਮਿਲਦੇ ਹਨ। 5-6 ਘੰਟੇ ਕੰਮ ਕਰਕੇ, ਇੱਕ ਵਿਅਕਤੀ, ਇੱਕ ਦਿਨ ਵਿਚ 5-7 ਪੰਨੇ ਆਸਾਨੀ ਨਾਲ ਅਨੁਵਾਦ ਕਰਕੇ ਘਟੋ-ਘੱਟ 2000/- ਰੁਪਏ ਪ੍ਰਤੀ ਦਿਨ ਕਮਾ ਸਕਦਾ ਹੈ।ਕੇਂਦਰ ਸਰਕਾਰ ਵੱਲੋਂ ਬਣਾਏ ਕਾਨੂੰਨਾਂ ਦੇ ਪੰਨਿਆਂ ਦੀ ਗਿਣਤੀ ਲੱਖਾਂ ਵਿਚ ਹੈ।ਫਿਰ ਸੁਪਰੀਮ ਕੋਰਟ ਅਤੇ ਹਾਈਕੋਰਟਾਂ ਦੇ ਲੱਖਾਂ ਫ਼ੈਸਲਿਆਂ ਦੇ ਪੰਜਾਬੀ ਅਨੁਵਾਦ ਹੋਣਗੇ।ਜੇ ਸਰਕਾਰ ਅਨੁਵਾਦ ਦੇ ਕੰਮ ਨੂੰ ਠੇਕੇ ‘ਤੇ ਕਰਾਉਣਾ ਸ਼ੁਰੂ ਕਰ ਦੇਵੇ ਤਾਂ ਹਜ਼ਾਰਾਂ ਨੌਜਵਾਨਾਂ ਨੂੰ ਘਰ ਬੈਠੇ ਰੁਜ਼ਗਾਰ ਮਿਲਣ ਲੱਗ ਜਾਵੇ। ਇੱਥੇ ਹੀ ਬਸ ਨਹੀਂ ਹੋਵੇਗੀ।ਫਿਰ ਅਰਥ-ਸ਼ਾਸਤਰ ਦਾ 'ਮਲਟੀਪਲਾਇਰ' ਦਾ ਸਿਧਾਂਤ ਲਾਗੂ ਹੋਵੇਗਾ।ਚਾਰੇ ਪਾਸੇ ਰੁਜ਼ਗਾਰ ਹੀ ਰੁਜ਼ਗਾਰ ਹੋਵੇਗਾ।

ਆਪਣੀ ਮਾਤ ਭਾਸ਼ਾ ਵਿਚ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਉਪਲਬਧ ਹੋਣ ਨਾਲ ਉਹਨਾਂ ਨੌਜਵਾਨਾਂ ਨੂੰ ਆਪਣੀ ਲਿਆਕਤ ਦੇ ਜੌਹਰ ਦਿਖਾਉਣ ਦੇ ਮੌਕੇ ਮਿਲਣਗੇ ਜੋ ਆਰਥਿਕ ਮੰਦਹਾਲੀ ਕਾਰਨ, ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾਈ ਕਰਨ ਅਤੇ ਅੰਗਰੇਜ਼ੀ ਬੋਲਣ ਵਿਚ ਮੁਹਾਰਤ ਹਾਸਲ ਨਹੀਂ ਕਰ ਸਕੇ।ਅਦਾਲਤਾਂ ਵਿਚ ਪੰਜਾਬੀ ਲਾਗੂ ਹੋਣ ਨਾਲ ਵਕਾਲਤ ਵਰਗੇ ਇੱਜ਼ਤਦਾਰ ਕਿੱਤੇ ਵਿਚ ਸਥਾਪਤ ਹੋਣ ਨਾਲ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਮਾਂ ਬੋਲੀ ‘ਤੇ ਮਾਣ ਹੋਣ ਲੱਗੇਗਾ।ਅੰਗਰੇਜ਼ੀ ਭਾਸ਼ਾ ਦੇ ਮਾਹਿਰ ਵਕੀਲਾਂ ਦੀ ਇਜਾਰੇਦਾਰੀ ਟੁੱਟਣ ਨਾਲ ਇਨਸਾਫ਼ ਸਸਤਾ ਮਿਲਣ ਲੱਗੇਗਾ।ਗ਼ਰੀਬ ਜਨਤਾ ਨੂੰ ਸੁੱਖ ਦਾ ਸਾਹ ਆਵੇਗਾ।ਜਨਤਾ ਦੀ ਇਸ ਭਲਾਈ ਦਾ ਸਿਹਰਾ ਮਾਂ ਬੋਲੀ ਪੰਜਾਬੀ ਦੇ ਸਿਰ ਬੱਝੇਗਾ।ਮਾਤ ਭਾਸ਼ਾ ਦਾ ਸਮਾਜ ਵਿਚ ਰੁਤਬਾ ਬੁਲੰਦ ਹੋਣ ਲੱਗੇਗਾ।ਚਾਰੇ ਪਾਸੇ ਮੁੜ ਪੰਜਾਬੀ ਦੀ ਬੱਲੇ-ਬੱਲੇ ਹੋਣ ਲੱਗੇਗੀ। ਮਾਂ ਬੋਲੀ ਪੰਜਾਬੀ ਪੜ੍ਹਨ ਅਤੇ ਬੋਲਣ ਵਿਚ ਘਟ ਰਹੇ ਰੁਝਾਨ ਨੂੰ ਅਤੇ ਲੋਕ ਮਾਨਿਸਕਤਾ ਨੂੰ, ਪੰਜਾਬੀ ਨੂੰ ਸਹੀ ਅਰਥਾਂ ਵਿਚ ਰਾਜ ਭਾਸ਼ਾ ਦਾ ਦਰਜਾ ਦੇ ਕੇ ਹੀ ਠੱਲ ਪਾਈ ਜਾ ਸਕਦੀ ਹੈ।

ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਲਛਮਣ ਸਿੰਘ ਗਿੱਲ ਨੂੰ ਯਾਦ ਕਰਨਾ ਬਣਦਾ ਹੈ।ਪੰਜਾਬ ਦੇ ਸਿਆਸੀ ਇਤਿਹਾਸ ਦੀ ਥੋੜ੍ਹੀ ਜਿਹੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਵੀ ਪਤਾ ਹੈ ਕਿ ਲਛਮਣ ਸਿੰਘ ਗਿੱਲ ਨੂੰ ਕੇਵਲ ਅੱਠ ਕੁ ਮਹੀਨਿਆਂ ਲਈ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਸੀ।ਸ਼ਾਇਦ ਉਹਨਾਂ ਦੀ ਤੀਖਣ ਬੁੱਧੀ ਨੇ ਪੰਜਾਬ ਦੀ ਸੱਤਾ ‘ਤੇ ਭਵਿੱਖ ਵਿਚ ਕਾਬਜ਼ ਹੋਣ ਵਾਲੀਆਂ ਸਿਆਸੀ ਧਿਰਾਂ ਦੀ ਮਾਨਸਿਕਤਾ ਨੂੰ ਕਿਆਸ ਲਿਆ ਸੀ।ਸ਼ਾਇਦ ਇਸੇ ਲਈ ਪੰਜਾਬੀ ਪ੍ਰਤੀ ਆਪਣੀ ਸੁਹਿਰਦਤਾ ਦਾ ਸਬੂਤ ਦਿੰਦੇ ਹੋਏ ਅਤੇ ਸੱਤਾ ਦਾ ਲਾਹਾ ਲੈਂਦੇ ਹੋਏ, ਉਹਨਾਂ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਪਹਿਲਾ ਮਹੱਤਵਪੂਰਨ ਕਦਮ ਪੁੱਟਿਆ ਸੀ।ਉਹਨਾਂ ਦੀ ਮਹਾਨਤਾ ਨਵਾਂ ਰਾਜ ਭਾਸ਼ਾ ਐਕਟ ਬਣਾਉਣ ਵਿਚ ਨਹੀਂ ਸਗੋਂ ਉਸ ਵਿਚ ਦਰਜ ਵਿਵਸਥਾਂਵਾਂ ਨੂੰ ਮਿੰਟੀਂ ਸਕਿੰਟੀਂ ਲਾਗੂ ਕਰਨ ਵਿਚ ਸੀ।

ਉਨਾਂ ਨੇ ਇਕੋ ਦਿਨ ,29 ਦਸੰਬਰ 1967, ਵਿਚ ਪੰਜਾਬ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਪਾਸ ਕਰਾਇਆ।ਉਸੇ ਦਿਨ ਰਾਜਪਾਲ ਕੋਲ ਜਾ ਕੇ ਉਹਨਾਂ ਤੋਂ ਇਸ ਕਾਨੂੰਨ ਦੀ ਮਨਜ਼ੂਰੀ ਲਈ।ਅਗਲੇ ਦਿਨ (30 ਦਸੰਬਰ 1967) ਨੋਟੀਫ਼ਿਕੇਸ਼ਨ ਜਾਰੀ ਕਰਕੇ, ਦੋ ਦਿਨਾਂ ਬਾਅਦ (01 ਜਨਵਰੀ 1968 ਤੋਂ) ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿਚ ਹੁੰਦੇ ‘ਸਾਰੇ ਕੰਮ-ਕਾਜ’ਨੂੰ ਪੰਜਾਬੀ ਵਿਚ ਕਰਨ ਦਾ ਹੁਕਮ ਜਾਰੀ ਕੀਤਾ।ਫਿਰ 09 ਫਰਵਰੀ 1968 ਨੂੰ ਦੂਜੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਵਿਸਾਖੀ 1968 ਤੋਂ ਸੂਬਾ ਪੱਧਰ ਦੇ ਸਾਰੇ ਪ੍ਰਬੰਧਕੀ ਦਫ਼ਤਰਾਂ ਵਿਚ ਵੀ 'ਸਾਰੇ ਦਫ਼ਤਰੀ ਕੰਮ-ਕਾਜ' ਨੂੰ ਵੀ ਪੰਜਾਬੀ ਵਿਚ ਕਰਨ ਦੇ ਹੁਕਮ ਜਾਰੀ ਕੀਤੇ।ਪੰਜਾਬੀ ਪ੍ਰਤੀ ਉਹਨਾਂ ਦੀ ਸੁਹਿਰਦਤਾ ਇਸ ਗੱਲ ਤੋਂ ਪਤਾ ਚੱਲਦੀ ਹੈ ਕਿ ਕਾਨੂੰਨ ਉਹਨਾਂ ਨੇ ਕੇਵਲ ਕਾਗਜ਼ਾਂ ਵਿਚ ਹੀ ਨਹੀਂ ਬਣਾਇਆ ਸਗੋਂ ਉਹਨਾਂ ਨੂੰ ਅਮਲੀ ਰੂਪ ਵੀ ਦਿੱਤਾ।ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਵਿਚ ਲਛਮਣ ਸਿੰਘ ਗਿੱਲ ਨੇ ਇੱਕ ਵੀ ਅਜਿਹੀ ਮਿਸਲ ‘ਤੇ ਦਸਤਖ਼ਤ ਨਹੀਂ ਕੀਤੇ ਜਿਸ ਵਿਚ ਸਾਰੀ ਲਿਖਤ ਪੜ੍ਹਤ ਪੰਜਾਬੀ ਭਾਸ਼ਾ ਵਿਚ ਨਾ ਹੋਵੇ।

ਉੱਪਰਲੇ ਸਾਰੇ ਵਿਚਾਰ ਵਟਾਂਦਰੇ ਤੋਂ ਕਿਸੇ ਨੂੰ ਵੀ ਇਹ ਸਿੱਟਾ ਕੱਢਣ ਵਿਚ ਝਿਜਕ ਮਹਿਸੂਸ ਨਹੀਂ ਹੋਵੇਗੀ ਕਿ ਪਰਿਵਾਰ, ਵਪਾਰ ਅਤੇ ਰੁਜ਼ਗਾਰ ਵਿਚੋਂ ਪੰਜਾਬੀ ਦੇ ਅਲੋਪ ਹੋ ਜਾਣਦਾ ਮੁੱਖ ਕਾਰਨ ਪੰਜਾਬੀ ਨੂੰ ਰਾਜ ਭਾਸ਼ਾ ਦਾ ਬਣਦਾ ਸਥਾਨ ਨਾ ਮਿਲਣਾ ਹੈ।ਇਸ ਕੁਤਾਹੀ ਲਈ ਜਿੱਥੇ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਧਿਰਾਂ ਜ਼ਿੰਮੇਵਾਰ ਹਨ, ਉੱਥੇ ਓਨ੍ਹੇ ਹੀ ਜ਼ਿੰਮੇਵਾਰ ਪੰਜਾਬੀ,ਪੰਜਾਬੀਆਂ ਦੀ ਨੁੰਮਾਇਦਗੀ ਕਰਦੀਆਂ ਸੰਸਥਾਵਾਂ, ਬੁੱਧੀਜੀਵੀ ਅਤੇ ਲੇਖਕ ਵੀ ਹਨ।

ਮਿੱਤਰ ਸੈਨ ਮੀਤ

ਨੋਟ:ਕੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਮਿਲਿਆ ਹੈ?ਕੁਮੈਂਟ ਕਰਕੇ ਦਿਓ ਆਪਣੀ ਰਾਏ


 

  • Punjab Day
  • Lachhman Singh Gill
  • mitter sain meet
  • ਪੰਜਾਬ
  • ਪੰਜਾਬ ਦਿਵਸ
  • ਲੱਛਮਣ ਸਿੰਘ ਗਿੱਲ

ਨੌਜਵਾਨ ਪੀੜ੍ਹੀ ਦੀ ਬਣਦੀ ਤੇ ਵਿਗੜਦੀ ਸੂਰਤ ਤੇ ਸੀਰਤ

NEXT STORY

Stories You May Like

  • dr jitendra singh union minister of state for science and technology statement
    ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ
  • gursimran gill ranji trophy
    ਸ੍ਰੀ ਮੁਕਤਸਰ ਸਾਹਿਬ ਦੇ ਗੁਰਸਿਮਰਨ ਸਿੰਘ ਗਿੱਲ ਦੀ ਪੰਜਾਬ ਸੀਨੀਅਰ ਰਣਜੀ ਟਰਾਫੀ ਟੀਮ 'ਚ ਹੋਈ ਚੋਣ
  • pargat singh punjab congress president
    ਵੱਡੀ ਖ਼ਬਰ : ਪਰਗਟ ਸਿੰਘ ਅੱਜ ਸੰਭਾਲਣਗੇ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ
  • punjab government  kewal singh dhillon  bjp
    ਪੰਜਾਬ ਸਰਕਾਰ 'ਤੇ ਕੇਵਲ ਸਿੰਘ ਢਿੱਲੋਂ ਦਾ ਤਿੱਖਾ ਹਮਲਾ
  • maharaja ajj sarovar
    ਰਣਜੀਤ ਸਿੰਘ ਗਿੱਲ ਵੱਲੋਂ ਕੇਂਦਰ ਸਰਕਾਰ ਅਤੇ ਰਾਜਪਾਲ ਦਾ ਧੰਨਵਾਦ ਕੀਤਾ
  • punjab schools  education department  decision
    ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਸਕੂਲ ਮੁਖੀਆਂ ਨੂੰ ਜਾਰੀ ਹੋਏ ਵਿਸ਼ੇਸ਼ ਹੁਕਮ
  • waris punjab de   leader sarabjit singh banka detained during punjab bandh
    ਪੰਜਾਬ ਬੰਦ ਦੌਰਾਨ 'ਵਾਰਿਸ ਪੰਜਾਬ ਦੇ' ਆਗੂ ਸਰਬਜੀਤ ਸਿੰਘ ਬੈਂਕਾ ਡਿਟੇਨ
  • new punjab congress president pargat singh met dr manmohan singh s family
    ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਇਨ੍ਹਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
  • traffic police asi saves money through his presence of mind
    ਸਾਈਬਰ ਠੱਗਾਂ ਦੀ ਚਾਲ ਪਈ ਫੇਲ੍ਹ, ਟ੍ਰੈਫਿਕ ਪੁਲਸ ਦੇ ASI ਨੇ ਆਪਣੀ ਸੂਝ-ਬੂਝ ਨਾਲ...
  • sachin pilot  pargat singh  vijay chopra
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ...
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • nepal floods
      ਇਕੱਲੀ ਬਾਰਿਸ਼ ਹੀ ਨਹੀਂ, ਇਹ ਵੀ ਬਣੇ ਨੇਪਾਲ 'ਚ ਆਈ ਤਬਾਹੀ ਦਾ ਕਾਰਨ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +