ਪੰਜਾਬ ਵਿੱਚ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਗਰਮੀ ਪੈਣ ਕਾਰਨ ਬਹੁਤ ਸਾਰੇ ਲੋਕ ਬੇਹਾਲ ਹੋ ਰਹੇ ਹਨ। ਦੂਜੇ ਪਾਸੇ ਲੋਕਾਂ ਨੂੰ ਇਸ ਗਰਮੀ ਤੋਂ ਰਾਹਤ ਦਿਵਾਉਣ ਲਈ ਮੌਸਮ ਵੀ ਕਰਲਟ ਲੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਮਾਤਰਾ ਵਿੱਚ ਰਾਹਤ ਮਿਲੀ। ਬਰਸਾਤ ਦੇ ਮਾਹੌਲ ਨੇ ਜਿਥੇ ਇਕ ਪਾਸੇ ਗਰਮੀ ਤੋਂ ਰਾਹਤ ਦਿਵਾ ਦਿੱਤਾ ਉਥੇ ਹੀ ਇਸ ਬਰਸਾਤ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਕੀਤੇ ਕੰਮਾਂ ਦੀ ਪੋਲ ਖੋਲ੍ਹ ਕੇ ਵੀ ਰੱਖ ਦਿੱਤੀ ਹੈ।
ਜੇਕਰ ਤੁਸੀਂ ਵੀ ਹੋ ਤਣਾਓ ਦੇ ਸ਼ਿਕਾਰ ਤਾਂ ਜਾਣੋ ਕਿਵੇਂ ਪਾਈਏ ਇਸ ਤੋਂ ਮੁਕਤੀ
ਇਸ ਦੀ ਤਾਜ਼ਾ ਤਸਵੀਰ ਪਟਿਆਲਾ ਬਾਈਪਾਸ ਪੈਂਦੇ ਪਿੰਡ ਝਿਲ ਦੇ ਕੋਲ ਸੜਕ ’ਤੇ ਕਿਨਾਰੇ ਖੜੇ ਪਾਣੀ ਨੇ ਆਪਣੇ ਆਪ ਸਰਕਾਰ ਦੀ ਤਾਰੀਫ਼ ਕਰ ਦਿੱਤੀ। ਜਿਸ ਦੀਆਂ ਤਸਵੀਰਾਂ ਆਪਣੇ ਆਪ ਮੁਹਾਰੇ ਆਪਣਾ ਹਾਲ ਬਿਆਨ ਕਰ ਰਹੀਆਂ ਹਨ। ਪਾਣੀ ਦੀਆਂ ਸੜਕਾਂ ਨੂੰ ਬਿਆਨ ਕਰ ਰਹੀਆਂ ਹਨ ਕਿ ਕੀ ਪੰਜਾਬ ਦੀ ਕਹਿਣੀ ਅਤੇ ਕਰਨੀ ਵਿੱਚ ਕਿੰਨਾ ਕੁ ਫ਼ਰਕ ਹੈ।
ਮੇਨ ਰੋਡ ਦੇ ਦੁਕਾਨਦਾਰਾਂ ਨੇ ਆਪਣਾ ਦਰਦ ਸੁਣਾਉਂਦਿਆਂ ਕਿਹਾ ,ਕੀ ਆਪ ਨੂੰ ਕੁੱਝ ਦੱਸਣ ਅਤੇ ਪੁੱਛਣ ਕੋਈ ਲੋੜ ਨਹੀਂ ਹੈ। ਸਭ ਕੁੱਝ ਆਪ ਦੇ ਸਾਹਮਣੇ ਹੀ ਹੈ, ਉਨ੍ਹਾਂ ਕਿਹਾ ਕੀ ਅਜੇ ਬਰਸਾਤ ਘੱਟ ਹੋਈ ਹੈ। ਜੇਕਰ ਹੋਰ ਜ਼ਿਆਦਾ ਹੋ ਜਾਵੇ ਤਾਂ ਇਹ ਪਾਣੀ ਕਾਰਾਂ ਤੇ ਬੱਸਾਂ ਨਾਲ ਸਾਡੀਆਂ ਦੁਕਾਨਾਂ ਦੇ ਅੰਦਰ ਆ ਜਾਂਦਾ ਹੈ। ਅਜੇ ਬਰਸਾਤ ਦੇ ਮਹੀਨੇ ਬਰਸਾਤ ਹੋਣੀ ਹੈ, ਹੁਣ ਇਹ ਹਾਲ ਹੈ ਤਾਂ ਅੱਗੇ ਕੀ ਹੋਵੇਗਾ। ਤੁਸੀਂ ਆਪ ਹੀ ਅੰਦਾਜ਼ਾ ਲਗਾ ਲੈਣਾ ਜੀ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444
ਇਕੱਲੇ ਖੇਤੀਬਾੜੀ ਧੰਦੇ ’ਚ ਹੀ ਖਪਦਾ ਹੈ ਭਾਰਤ ਦਾ 13 ਫੀਸਦੀ ‘ਡੀਜ਼ਲ’
NEXT STORY