ਬੁੱਝੀ ਨੀ ਕਿਸਮਤ ਮੇਰੀ ਅਜੇ ਧੁੱਖਦੀ ਏ, ਜਾਣ ਲੋ ਸੁਨਾਮੀ ਸ਼ਾਂਤ ਸੁਮੰਦਰਾਂ
ਵਿਚੋਂ ਹੀ ਉੱਠਦੀ ਏ। ਸੜ ਗਏ ਨੇ ਲੋਕ ਦੇਖ ਅਜੇ ਪਹਿਲਾਂ ਪੈਰ ਪੌੜੀ ਤੇ ਧਰਿਆ ਈ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
ਲੜਨਾ ਹਾਲਾਤਾਂ ਨਾਲ ਜਾਣਦਾ ਪੁੱਤ ਮੈਂ ਮਿਹਨਤੀ ਕਿਸਾਨ ਦਾ ਹਾਂ,
ਦੇਖਣ ਨੂੰ ਨਲਾਇਕ ਮੈਂ ਲੱਗਾ ਅੱਵਲ ਹਰ ਇਮਤਿਹਾਨ ਦਾ ਹਾਂ।
ਬੇਸ਼ੱਕ ਫਰੋਲ ਲਾ ਜ਼ਿੰਦਗੀ ਮੇਰੀ ਮੈਂ ਕਦੇ ਹਾਰਿਆ ਨੀ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
ਕਦੇ-ਕਦੇ ਹਾਲਾਤ ਖੀਵੇ ਨੂੰ ਖਿੱਚ ਲੈ ਗਏ ਆਤਮ ਹੱਤਿਆ ਤੱਕ,
ਜਦ ਆਪਣਿਆਂ ਹੀ ਮੈਨੂੰ ਮਾਰਿਆ ਏ ਕਿੰਝ ਗੈਰਾਂ 'ਤੇ ਫਿਰ ਮੈਂ ਕਰਲਾਂ ਸ਼ੱਕ।
ਆਪਣੇ ਦਿਲਦਾਰਾਂ ਤੋਂ ਤਾਂ ਕਾਲੇ ਤੈਨੂੰ ਸ਼ਬਦ ਵੀ ਪਿਆਰ ਦਾ ਸਰਿਆ ਨੀ,
ਯਾਦ ਰੱਖ ਚੁੱਪ ਹਾਂ ਮੈਂ ਅਜੇ ਮਰਿਆ ਨੀ
- ਅਮਨਦੀਪ ਸਿੰਘ
- ਖੀਵਾ ਖੁਰਦ (ਮਾਨਸਾ)
- ਮੋਬਾ: 9815875012
5 ਸਤੰਬਰ 2018 ਲਈ ਅਧਿਆਪਕ ਦਿਵਸ ਸੰਬੰਧੀ ਵਿਸ਼ੇਸ਼
NEXT STORY