ਘੁੰਮਦੀ ਰਹਿੰਦੀ ਨਿੱਤ ਯਾਦਾਂ ਦੀ ਚਰਖ਼ੜੀ...
ਯਾਦਾਂ ਕਿਸ ਨੂੰ ਜਾ ਸੁਣਾਵਾਂ...
ਕਿੰਝ ਲਪੇਟੀ ਹੋਈ ਡੋਰ ਉਧੇੜਾਂ...
ਪਤੰਗ ਆਸਾਂ ਵਾਲਾਂ ਕਿਵੇਂ ਚੜ੍ਹਾਵਾਂ....??
ਯਾਦਾਂ ਕੱਢਦੀ ਫੁੱਲਕਾਰੀ ਵਾਂਗਰ...
ਨਵੇਂ ਨਵੇਂ ਤੰਦ ਪਾਉਂਦੀ ਹਾਂ...
ਧਾਗਿਆਂ ਰੰਗ ਬਿਰੰਗਿਆ ਦੇ ਸੰਗ..
ਘੁੱਗੀਆਂ ਮੋਰ ਬਣਾਉਂਦੀ ਹਾਂ...।।
ਆਪ ਹੁਦਰੇ ਹੁੰਦੇ ਨੇ ਹੰਝੂ...
ਬਿਨ ਬੁਲਾਏ ਆ ਜਾਂਦੇ ਨੇ...
ਅਵਚੇਤਨ ਮਨ 'ਚ ਪਈਆਂ ਯਾਦਾਂ ਨੂੰ...
ਸਹਿਜੇ ਹੀ ਜਗ੍ਹਾਂ ਜਾਂਦੇ ਨੇ....।।
ਚੁੱਕ ਫੱਟੀ ਗਾਚੀ ਨਾਲ ਪੋਚਾਂ,
ਦਵਾਤ 'ਚੋਂ ਡੋਬਾ ਲੈ,
ਕਲਮ ਨਾਲ ਲਿਖਾਂ ਯਾਦਾਂ ਦੇ ਸਿਰਨਾਵੇਂ
ਜਿਵੇਂ ਜ਼ਖ਼ਮਾਂ ਤੇ ਮੱਲ੍ਹਮ ਲਾਵਾਂ.....।।
ਨੀਤੂ ਰਾਮਪੁਰ
ਰਾਮਪੁਰ,ਲੁਧਿਆਣਾ
98149-607253
ਜ਼ੁਰਮਾਨਾ ਨਹੀਂ, ਲੋਕ ਜੇਬ ਲੁੱਟੀ ਮਹਿਸੂਸ ਕਰਦੇ ਹਨ...
NEXT STORY