ਸੱਗੀ ਫੁੱਲ ਪੰਜਾਬੀ ਜਨਾਨੀਆਂ ਦਾ ਇੱਕ ਖ਼ਾਸ ਗਹਿਣਾ ਹੁੰਦਾ ਹੈ, ਜਿਸ ਨੂੰ ਜਨਾਨੀਆਂ ਆਪਣੇ ਸਿਰ ’ਤੇ ਪਹਿਨਦੀਆਂ ਹਨ। ਦੋ ਠੂਠੀਆਂ ( ਫੁੱਲਾਂ ) ਦੇ ਵਿਚਕਾਰ ਸੋਨੇ ਦਾ ਵੱਡ-ਅਕਾਰੀ ਅਰਧ ਗੋਲਾ ਹੁੰਦਾ ਹੈ, ਜਿਸਨੂੰ ਸੱਗੀ ਕਹਿੰਦੇ ਹਨ।
ਸੱਗੀ ਦੇ ਦੁਆਲੇ ਦੋ ਨਿੱਕੀਆਂ ਚਾਂਦੀ ਦੇ ਪੱਤਰੇ ਦੀਆਂ ਠੂਠੀਆਂ ਹੁੰਦੀਆਂ ਹਨ, ਜਿਨ੍ਹਾਂ ’ਤੇ ਸੋਨੇ ਦੀ ਪਰਤ ਚੜ੍ਹੀ ਹੁੰਦੀ ਹੈ। ਇਨ੍ਹਾਂ ਨੂੰ ਫੁੱਲ ਕਿਹਾ ਜਾਂਦਾ ਹੈ। ਇਨ੍ਹਾਂ ਉੱਤੇ ਨਗ ਜੜੇ ਹੁੰਦੇ ਹਨ। ਇਸ ਦੇ ਆਲ਼ੇ ਦੁਆਲੇ ਫੁੱਲਾਂ ਦੇ ਨਮੂਨੇ ਉੱਕਰੇ ਹੁੰਦੇ ਹਨ।
ਪੜ੍ਹੋ ਇਹ ਵੀ ਖਬਰ - ਕਰਵਾ ਚੌਥ 2020: ਵਰਤ ਰੱਖਣ ਤੋਂ ਪਹਿਲਾਂ ਜਨਾਨੀਆਂ ਇਨ੍ਹਾਂ ਗੱਲਾਂ ’ਤੇ ਜ਼ਰੂਰ ਦੇਣ ਖ਼ਾਸ ਧਿਆਨ

ਪਰੰਪਰਾਗਤ ਗਹਿਣਿਆਂ ਵਿੱਚ ਸੱਗੀ ਫੁੱਲ ਚਾਂਦੀ ਦੇ ਪੱਤਰੇ ’ਤੇ ਸੋਨੇ ਦੀ ਪਰਤ ਚੜ੍ਹਾ ਦੇ ਬਣਾਇਆ ਜਾਂਦਾ ਸੀ। ਜੋ ਅੰਦਰੋਂ ਖੋਖਲਾ ਹੁੰਦਾ ਸੀ। ਇਸ ਗਹਿਣੇ ਦੀ ਸ਼ਕਲ ਖੋਪੇ ਦੀ ਮੂਧੀ ਮਾਰੀ ਠੂਠੀ ਵਰਗੀ ਹੁੰਦੀ ਸੀ।
ਸੱਗੀ ਫੁੱਲਾਂ ਨੂੰ ਸਿਰ ’ਤੇ ਗੁੰਦਣ ਲਈ ਛੋਟੇ-ਛੋਟੇ ਕੁੰਡੇ ਬਣਾਏ ਜਾਂਦੇ ਸਨ, ਜਿੰਨ੍ਹਾਂ ਵਿੱਚ ਡੋਰ ਜਾਂ ਕਾਲਾ ਫੀਤਾ ਪਾ ਕੇ ਸਿਰ ’ਤੇ ਗੁੰਦਿਆਂ ਜਾਂਦਾ ਸੀ। ਅੱਜਕੱਲ੍ਹ ਵੀ ਪੰਜਾਬੀ ਮੁਟਿਆਰਾਂ ਗਿੱਧੇ ਜਾਂ ਪਰੰਪਰਾਗਤ ਪੁਸ਼ਾਕ ਪ੍ਰਦਰਸ਼ਨੀ ਸਮੇਂ ਸਿਰ ’ਤੇ ਸੱਗੀ ਫੁੱਲ ਗੁੰਦਦੀਆਂ ਹਨ।
ਪੜ੍ਹੋ ਇਹ ਵੀ ਖਬਰ - karva chauth 2020 : 'ਚੰਨ' ਦੇ ਦੀਦਾਰ ਲਈ ਜਨਾਨੀਆਂ ਕਰਨ ਇਹ 16 ਸ਼ਿੰਗਾਰ, ਹੁੰਦਾ ਹੈ ਖ਼ਾਸ ਮਹੱਤਵ

ਕੇਂਦਰ ਅਤੇ ਕਿਸਾਨਾਂ ਦੀ ਰੱਸਾ ਕੱਸੀ ਵਿੱਚ ਪਿਸ ਰਿਹਾ ਹੈ ‘ਸਨਅਤਕਾਰ’
NEXT STORY