ਅੱਜ ਵੇਖ ਨਾਨਕਾ ਆਣ ਕੇ,
ਤੇਰਾ ਵਸਾਇਆ ਪੰਜਾਬ ।
ਐਥੇ ਵੈਰੀ ਬਣ ਗਏ ਆਪਣੇ,
ਤੇ ਉਜੜਨ ਲੱਗੇ ਬਾਗ ।
ਤੇਰੇ ਵਸਾਏ ਪੰਜਾਬ ਨੂੰ,
ਲੁੱਟ ਕੇ ਖਾ ਗਈ ਸਿਆਸਤ ।
ਐਥੇ ਮਲਿਕ ਭਾਗੋ ਸਾਰੇ ਬਣ ਗਏ,
ਤੇ ਲੁੱਟ ਖਾਣ ਲੱਗੇ ਪੰਜਾਬ ।
ਸੇਵਾ ਦੇ ਨਾਂ ਉੱਤੇ ਚਲਾਉਣ,
ਆਪਣਾ ਹੀ ਰਾਜ ।
ਸਾਨੂੰ ਰਾਜ ਤੇਰਾ ਹੀ ਚੰਗਾ ਹੈ ਬਾਬਾ,
ਸਭ ਮਿਲ-ਜੁਲ ਕੇ ਤਾਂ ਰਹਿੰਦੇ ਹਾਂ ।
ਹੁਣ ਵੰਡਿਆ ਪੈ ਗਈਆਂ ਧਰਮਾਂ ਵਿੱਚ,
ਤੇ ਗ੍ਰੰਥਾਂ ਦੀ ਕੋਈ ਕਦਰ ਨਹੀਂ।
ਤੂੰ ਹੀ ਤਾਂ ਪੜ੍ਹਾਇਆ ਸੀ ਮਾਨਵਤਾ ਦਾ ਪਾਠ,
ਹੁਣ ਵੈਰੀ ਬਣ ਗਏ ਆਪਣੇ ਤੇ ਉਜੜਨ ਲੱਗੇ ਬਾਗ।
ਅੱਜ ਲੋੜ ਫੇਰ ਤੇਰੀ ਆਣ ਪਈ,
ਆ ਕੇ ਸਾਂਭ ਲੈ ਆਪਣਾ ਪੰਜਾਬ ।
ਨਹੀਂ ਟੋਟੇ-ਟੋਟੇ ਹੋ ਜਾਣਾ, ਤੇਰਾ ਵਸਾਇਆ ਹੋਇਆ ਪੰਜਾਬ ।
ਬਲਰਾਜ ਕੌਰ
binnybalraj15@gmail.com
ਬੁੱਲਬੁੱਲ ਦਾ ਗੀਤ ਅਤੇ ਰਾਜਾ
NEXT STORY