ਨੈਸ਼ਨਲ ਡੈਸਕ- ਤਾਮਿਲਨਾਡੂ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁੱਡੂਕੋਟਈ ਰਾਜਘਰਾਨੇ ਨਾਲ ਸਬੰਧ ਰੱਖਣ ਵਾਲੇ ਸਾਬਕਾ ਅੰਨਾਦ੍ਰਮੁਕ ਵਿਧਾਇਕ ਕਾਰਤਿਕ ਵੀ.ਆਰ. ਥੋਂਡਈਮਾਨ ਨੇ ਬੁੱਧਵਾਰ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਉਹ ਸੱਤਾਧਾਰੀ ਪਾਰਟੀ ਦ੍ਰਮੁਕ 'ਚ ਸ਼ਾਮਲ ਹੋ ਗਏ।
ਉਹ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਇਸ ਮੌਕੇ ਕਈ ਸੀਨੀਅਰ ਮੰਤਰੀ ਤੇ ਆਗੂ ਮੌਜੂਦ ਸਨ। ਕਾਰਤਿਕ ਅੰਨਾਦ੍ਰਮੁਕ ਛੱਡ ਕੇ ਦ੍ਰਮੁਕ 'ਚ ਸ਼ਾਮਲ ਹੋਣ ਵਾਲੇ ਦੂਜੇ ਨੇਤਾ ਹਨ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਾਂਸਦ ਅਨਵਰ ਰਾਜਾ ਵੀ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਅੰਨਾਦ੍ਰਮੁਕ ਦੇ ਭਾਜਪਾ ਨਾਲ ਗਠਜੋੜ ਦੇ ਵਿਰੋਧ ਕਾਰਨ ਪਾਰਟੀ ਛੱਡ ਕੇ ਦ੍ਰਮੁਕ 'ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ- PM ਮੋਦੀ ਦੀ ਇਕ ਹੋਰ ਸੌਗ਼ਾਤ ! ਕਰਤਵਯ ਭਵਨ ਦਾ ਕੀਤਾ ਉਦਘਾਟਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੂਸੀ ਡਰੋਨਾਂ 'ਚ ਭਾਰਤੀ ਪੁਰਜ਼ੇ ! ਯੂਕ੍ਰੇਨ ਦਾ ਹੈਰਾਨੀਜਨਕ ਦਾਅਵਾ
NEXT STORY