ਘਸਮੈਲੇ ਹੋਏ ਸੱਸ਼ਭਿਆਚਾਰ ਦੀ ਹੂਕ ਇਸ ਤਰ੍ਹਾਂ ਸੁਣਦੀ ਹੈ ਕਿ ਅੱਜ ਸੱਭਿਆਚਾਰ ਸੁਰਿੰਦਰ ਕੌਰ ਵਾਲੀ ਗਾਇਕੀ ਲੱਭਦਾ ਫਿਰਦਾ ਹੈ। ਕੁੱਝ ਅਜੋਕੇ ਗਾਇਕਾਂ ਨੇ ਲੋਕ ਗੀਤ ਸੱਭਿਆਚਾਰ ਦਾ ਸ਼ੀਸ਼ਾ ਹੁੰਦੇ ਹਨ ਦੇ ਸਿਧਾਂਤ ਨੂੰ ਨੁਕਰੇ ਲਾ ਕੇ ਆਪਣਾ ਵੱਖਰਾ ਥਾਂ ਬਣਾ ਲਿਆ ਹੈ। ਇਸ ਦਾ ਨਤੀਜਾ ਸਾਡੇ ਸਾਹਮਣੇ ਹੈ। ਅੱਜ ਦੇ ਮਾਹੌਲ ਵਿੱਚ ਸੁਰਿੰਦਰ ਕੌਰ ਦੀ ਗਾਇਕੀ ਅਤੀਤ ਦੇ ਪਰਛਾਵੇਂ ਲੱਗਦੀ ਹੈ। ਪਰ ਜਿਵੇਂ ਫੁੱਲ ਦੀ ਕੀਮਤ ਖੂਬੋ ਲਈ ਹੁੰਦੀ ਹੈ, ਗਾਇਕ ਦੀ ਕੀਮਤ ਵੀ ਸੱਭਿਆਚਾਰਕ ਗੁਣਾਂ ਕਰਕੇ ਹੁੰਦੀ ਹੈ। ਅਵਾਂ, ਸੁਰ ਅਤੇ ਸੱਭਿਅਤ ਸੱਭਿਆਚਾਰ ਦਾ ਮੇਲ_ਜੋਲ ਰੱਖਦੀ ਇਸ ਗਾਇਕਾ ਨੂੰ ਪੰਜਾਬ ਦੀ ਕੌਇਲ ਦਾ ਖਿਤਾਬ ਵੀ ਹਾਸਲ ਹੈ।
25 ਨਵੰਬਰ 1929 ਨੂੰ ਲਾਹੌਰ ਸ਼ਹਿਰ ਵਿੱਚ ਜਨਮ ਲੈ ਕੇ 15 ਜੂਨ 2006 ਤੱਕ 77 ਵਰ੍ਹੇ ਲੋਕ ਗੀਤ ਅਤੇ ਸੱਭਿਆਚਾਰ ਦਾ ਚਮਕਦਾ ਸਿਤਾਰਾ ਰਹੀ। ਆਪਣੀ ਅਵਾਂ ਅਤੇ ਗਾਇਕੀ ਕਰਕੇ ਕਦਰਦਾਨਾਂ ਦੇ ਦਿਲ ਤੇ ਅੱਜ ਵੀ ਰਾਜ ਕਰਦੀ ਹੈ। ਰਸਮਾਂ, ਰਿਵਾਜਾਂ, ਰੰਗਾਂ ਅਤੇ ਛੋਹਾਂ ਨਾਲ ਰੰਗੀ ਇਸ ਦੀ ਗਾਇਕੀ ਅੱਜ ਵੀ ਸੱਭਿਆਚਾਰ ਲਈ ਸੰਜੀਵਨੀ ਹੈ। ਜੈਲਾਂ, ਛੱਲੇ, ਮੁੰਦੀਆਂ ਅਤੇ ਲੱਚਰਤਾ ਨੂੰ ਪਰ੍ਹੇ ਰੱਖ ਕੇ ਇਸ ਗਾਇਕਾ ਵੱਲੋਂ ਸਾਦਗੀ ਅਤੇ ਸਾਫ ਸੁੱਥਰੀ ਗਾਇਕੀ ਰੱਖੀ। ਅੱਜ ਵੀ ਘੋੜੀਆਂ, ਮਾਹੀਆਂ, ਟੱਪੇ, ਬੋਲੀਆਂ, ਭਾਬੋ ਅਤੇ ਡੋਲੀ ਸੱਭਿਆਚਾਰ ਦੇ ਅੰਗ ਇਸ ਮਾਣਮਤੀ ਗਾਇਕਾ ਕਰਕੇ ਤਰੋ ਤਾਜ਼ਾ ਲੱਗਦੇ ਹਨ।
ਅਜਿਹੀ ਸੱਭਿਅਤ ਗਾਇਕੀ ਨਾਲੋ ਟੁੱਟ ਕੇ ਭਰੂਣ ਹੱਤਿਆ ਦਾ ਫੂਰਨਾਂ ਵੀ ਫੁਰਿਆ। ਸਾਡਾ ਚਿੜੀਆ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ ਤਂੋ ਲੈ ਕੇ ਅੱਜ ਦੀ ਦਿਹਾੜੀ ਡੋਲੀ ਰੱਖ ਨੀ ਮਾਏੇਂ, ਮੈਨੂੰ ਵਿਦਾ ਕਰਨ ਸਕੇ ਵੀਰ ਨੀ ਮਾਏਂ ਅੱਜ ਜਦਂੋ ਵੀ ਕਿਤੇ ਇਹ ਸਤਰਾਂ ਕੰਨੀ ਪੈ ਜਾਂਦੀਆ ਹਨ ਤਾਂ ਧੀਆਂ ਪ੍ਰਤੀ ਮੋਹ ਆਪ ਮੁਹਾਰੇ ਫੁੱਟਣ ਲੱਗ ਪੈਂਦਾ ਹੈ। ਧੀ ਬਿਨ੍ਹਾਂ ਸੱਭਿਆਚਾਰ ਬੇਜਾਨ ਹੈ ਇਸ ਸਿਧਾਂਤ ਨੂੰ ਸਰਿੰਦਰ ਕੌਰ ਵੱਲੋ ਵੱਡਾ ਨਿਖਾਰ ਦਿੱਤਾ ਗਿਆ। ਅੱਜ ਦੀ ਗਾਇਕੀ ਜੇ ਸੁਰਿੰਦਰ ਕੌਰ ਦੀਆ ਲੀਹਾਂ ਤੇ ਚੱਲਦੀ ਤਾਂ ਬਹੁਤੇ ਸਮਾਜਿਕ ਝੰਝਟ ਪੈਦਾ ਹੀ ਨਹੀਂ ਹੋਣੇ ਸਨ। ਹਰਫ-ਬ-ਹਰਫ ਗਾਇਕੀ ਦਾ ਮਤਲਬ ਨਿਕਲਣ ਕਰ ਕੇ ਸੁਰਿੰਦਰ ਕੌਰ ਵੱਡ ਮੁੱਲੇ ਸੱਭਿਆਚਾਰ ਨੂੰ ਬਚਾਉਣ ਵਿੱਚ ਸਹਾਈ ਹੁੰਦੀ ਹੈ।
ਆਪਣੀ ਗਾਇਕੀ ਨਾਲ ਸਮਾਜਿਕ ਅਤੇ ਸੱਭਿਆਚਾਰ ਵਰਤਾਰਾ ਪੂ ਕਰਦੀ ਹੋਈ ਇਸ ਵੱਲੋਂ ਜੋ ਮਹਿਕ ਖਿਲਾਰੀ ਸੀ ਉਸ ਨੂੰ ਅੱਜ ਸਾਂਭਣ ਦੀ ਅਤਿਅੰਤ ਲੋੜ ਹੈ।ਪੁਰਾਤਨ ਸਮੇਂ ਤੋਂ ਅੱਜ ਤੱਕ ਨੂੰਹ ਲਈ ਸੱਸ ਦਾ ਹੱਊਆ ਖੜ੍ਹਾ ਕੀਤਾ ਜਾਂਦਾ ਰਿਹਾ । ਪਰ ਇਸ ਗਾਇਕਾ ਨੇ ਇਨ੍ਹਾਂ ਸਤਰਾਂ ਜ਼ਰੀਏ ਪਾਸਾ ਪਲਟ ਦਿੱਤਾ:_
ੌਮਾਵਾਂ ਲਾਡ ਲਡਾਵਣ ਧੀਆਂ ਤਾੜਨ ਲਈ, ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਲਈ,
ਮਾਹੀਆ ਭੁੱਲ ਗਈ ਸਾਂ ਅੱਜ ਸੋਹੁੰ ਖਾਵਾ ਮੈਂ, ਅੱਗੇ ਵੱਡਿਆਂ ਦੇ ਸਿਰ ਸੀਸ ਨਿਵਾਵਾ ਮੈਂ,
ਸੱਭਿਆਚਾਰ ਦਾ ਸੱਭਿਅਤਾ ਨਾਲ ਸਦੀਵੀ ਮੇਲ ਕਰਵਾਉਂਦੀ ਹੋਈ ਇਸ ਦੀ ਗਾਈਕੀ ਅੱਜ ਦੇ ਗਾਇਕਾ ਲਈ ਰਾਹ ਦਸੇਰਾ ਹੈ। ਲੱਚਰਤਾ ਦੀ ਅਣਹੋਂਦ ਵਾਲੀ ਗਾਇਕੀ ਨੂੰ ਪਰਿਵਾਰਿਕ ਮਾਨਤਾ ਵੀ ਹਾਸਲ ਹੈ। ਸੁਰਾਂ ਅਤੇ ਸੱਭਿਆਚਾਰ ਦਾ ਮੇਲ ਜੋਲ ਰੱਖਦੀ ਇਸ ਦੀ ਗਾਇਕੀ ਨੂੰ ਅੱਜ ਵੀ ਸੱਭਿਆਚਾਰ ਦੀ ਸੰਜੀਵਨੀ ਮੰਨਿਆ ਜਾਦਾਂ ਹੈ। ਗਾਇਕਾ ਦੀ ਗਾਇਕੀ ਨੂੰ ਸੁਣ ਪੜ੍ਹ ਕੇ ਪੰਜਾਬ ਵਾਕਿਆ ਹੀ ਲੋਕ ਗੀਤਾਂ ਦਾ ਘਰ ਲੱਗਦਾ ਹੈ। ਇਸ ਕਲਾਕਾਰ ਦੀ ਅੱਜ ਲੋੜ ਤਾਂ ਬਹੁਤ ਹੈ ਪਰ ਲੱਭੀਏ ਕਿੱਥੋਂ ਚੱਲੋ ਇਸ ਦੀ ਗਾਇਕੀ ਤੇ ਅਮਲ ਕਰਨ ਦੀ ਲੋਕ ਲਹਿਰ ਪੈਦਾ ਕਰੀਏ, ਤਾਂ ਜੋ ਸੱਭਿਆਚਾਰ ਹੋਰ ਘਸਮੈਲਾ ਹੋਣ ਤੋ ਬਚ ਜਾਏ।
ਸੁਖਪਾਲ ਸਿੰਘ ਗਿੱਲ
ਮੋ: 98781_11445
ਨਿੱਕਾ ਆਕਾਰ ਵੱਡਾ ਵਿਚਾਰ ਮਰਿਆ ਸੱਪ ਗੱਲ ਪੈ ਗਿਆ ਹੈ
NEXT STORY